:: ਕੋਰੋਨਾ ਆਫ਼ਤ ਪਿਛਲੇ 6 ਮਹੀਨਿਆਂ ਚ ਕੇਂਦਰ ਦੇ ਕੰਮ ਨਾ ਕਰਨ ਦਾ ਨਤੀਜਾ ਹੈ : ਮਮਤਾ ਬੈਨਰਜੀ   :: ਕੋਰੋਨਾ : ਜੇਲ੍ਹਾਂ ਚ ਭੀੜ ਘੱਟ ਕਰਨ ਲਈ SC ਨੇ ਕੈਦੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ   :: ਕੇਂਦਰ ਦਿੱਲੀ ਚ 700 ਮੀਟ੍ਰਿਕਨ ਟਨ ਆਕਸੀਜਨ ਸਪਲਾਈ ਰੱਖੇ ਕਾਇਮ : ਮਨੀਸ਼ ਸਿਸੋਦੀਆ   :: ਕੋਰੋਨਾ ਜੰਗ: ਫਾਰੂਕ ਅਬਦੁੱਲਾ ਨੇ ਐੱਮ. ਪੀ. ਫੰਡ ਤੋਂ ਦਿੱਤੇ 1.40 ਕਰੋੜ ਰੁਪਏ   :: ਕੋਰੋਨਾ ਨਾਲ ਲੜਾਈ ’ਚ ਫੌਜ ਨੇ ਸੰਭਾਲੀ ਕਮਾਨ, ਰਾਜਨਾਥ ਸਿੰਘ ਬੋਲੇ- ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਜੁਟੇ ਜਵਾਨ   :: ਮਮਤਾ ਨੇ PM ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਮੈਡੀਕਲ ਆਕਸੀਜਨ ਦੀ ਮੰਗ   :: SC ਨੇ ਕਰਨਾਟਕ ਚ ਵੱਧ ਆਕਸੀਜਨ ਦੇਣ ਦੇ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਕੇਂਦਰ ਦੀ ਪਟੀਸ਼ਨ ਕੀਤੀ ਖਾਰਜ   :: ਹਸਪਤਾਲਾਂ ਨੂੰ ਆਕਸੀਜਨ ਨਾ ਦੇਣਾ ਕਤਲੇਆਮ ਦੇ ਬਰਾਬਰ: ਹਾਈ ਕੋਰਟ   :: ਕੋਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਟੀਕਿਆਂ ਦੀ ਬਰਬਾਦੀ ਰੋਕਣਾ ਜ਼ਰੂਰੀ: PM ਮੋਦੀ   :: ਹਿਮਾਚਲ ’ਚ 16 ਮਈ ਤੱਕ ‘ਕੋਰੋਨਾ ਕਰਫਿਊ’, ਬੰਦ ਰਹਿਣਗੇ ਸਰਕਾਰੀ ਦਫ਼ਤਰ   :: ਕਮਾਨ ਸੰਭਾਲਦੇ ਹੀ ਐਕਸ਼ਨ ’ਚ ਆਈ ‘ਦੀਦੀ’, ਕੋਰੋਨਾ ਨੂੰ ਲੈ ਕੇ ਬੰਗਾਲ ’ਚ ਲਗਾਈਆਂ ਨਵੀਆਂ ਪਾਬੰਦੀਆਂ   :: ਆਕਸੀਜਨ ਖਤਮ ਹੋਈ ਤਾਂ ਕੋਰੋਨਾ ਮਰੀਜ਼ਾਂ ਨੂੰ ਤੜਫਦਾ ਛੱਡ ਦੌੜੇ ਡਾਕਟਰ, 9 ਲੋਕਾਂ ਨੇ ਤੋੜਿਆ ਦਮ   :: 3 ਬੱਕਰੀਆਂ ਅਤੇ 3 ਗਾਂਵਾਂ ਦੀ ਮਾਲਕ ਚੰਦਨਾ ਬਾਉਰੀ ਬੰਗਾਲ ਚ ਬਣੀ ਵਿਧਾਇਕ   :: ਕੋਰੋਨਾ ਆਫ਼ਤ : MBBS ਦੇ ਵਿਦਿਆਰਥੀਆਂ ਨੂੰ PM ਮੋਦੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ   :: ਆਕਸੀਜਨ ਨਾਲ ਭਰਪੂਰ ਪਿੱਪਲ ਦਾ ਪੱਤਾ ਕਰੇਗਾ ‘ਕੋਰੋਨਾ ਵਾਇਰਸ’ ਤੋਂ ਬਚਾਅ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਆਫ਼ਤ ’ਚ ਰਾਹਤ: 14 ਕਰੋੜ ਕੋਰੋਨਾ ਟੀਕੇ ਲਾਉਣ ਵਾਲਾ ਭਾਰਤ ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਦੇਸ਼ PRINT ਈ ਮੇਲ
india fastest 14 crore covid 19 anti vaccinesਨਵੀਂ ਦਿੱਲੀ --25ਅਪ੍ਰੈਲ-(ਮੀਡੀਦੇਸਪੰਜਾਬ)--  ਭਾਰਤ ਦੁਨੀਆ ’ਚ ਆਪਣੇ ਨਾਗਰਿਕਾਂ ਨੂੰ ਸਭ ਤੋਂ ਤੇਜ਼ੀ ਨਾ 14 ਕਰੋੜ ਕੋਵਿਡ ਰੋਕੂ ਟੀਕਿਆਂ ਦੀ ਖ਼ੁਰਾਕ ਲਾਉਣ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਨੇ 14 ਕਰੋੜ ਟੀਕਾਕਰਨ ਨੂੰ 99 ਦਿਨਾਂ ’ਚ ਅੰਜ਼ਾਮ ਦਿੱਤਾ। ਸਿਹਤ ਮੰਤਰਾਲਾ ਵਲੋਂ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਮੰਤਰਾਲਾ ਨੇ ਸਵੇਰੇ 7 ਵਜੇ ਤੱਕ ਦੀ ਸ਼ੁਰੂਆਤੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੇਸ਼ ’ਚ ਹੋਏ ਟੀਕਾਕਰਨ ਵਿਚੋਂ 58.83 ਫ਼ੀਸਦੀ ਟੀਕੇ 8 ਸੂਬਿਆਂ- ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਪੱਛਮੀ ਬੰਗਾਲ, ਕਰਨਾਟਕ, ਮੱਧ ਪ੍ਰਦੇਸ਼ ਅਤੇ ਕੇਰਲ ਵਿਚ ਲਾਏ ਗਏ ਹਨ। ਦੱਸ ਦੇਈਏ ਕਿ ਟੀਕਾਕਰਨ ਮੁਹਿੰਮ 16 ਜਨਵਰੀ 2021 ਤੋਂ ਸ਼ੁਰੂ ਹੋਈ ਸੀ।

ਮੰਤਰਾਲਾ ਨੇ ਕਿਹਾ ਹੈ ਕਿ ਹੁਣ ਤੱਕ ਦੇਸ਼ ਭਰ ’ਚ 20,19,263 ਸੈਸ਼ਨਾਂ ’ਚ  ਕੁੱਲ 14,09,16,417 ਟੀਕਿਆਂ ਦੀ ਖ਼ੁਰਾਕ ਦਿੱਤੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਇਨ੍ਹਾਂ ’ਚ 92,90,528 ਸਿਹਤ ਕਾਮੇ ਅਤੇ 1,19,50,251 ਫਰੰਟ ਲਾਈਨ ਦੇ ਕਾਮਿਆਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਲੱਗ ਚੁੱਕੀ ਹੈ। ਜਦਕਿ 59,95,634 ਸਿਹਤ ਕਾਮਿਆਂ ਅਤੇ 62,90,491 ਫਰੰਟ ਲਾਈਨ ਦੇ ਕਾਮਿਆਂ ਨੂੰ ਟੀਕਿਆਂ ਦੀ ਦੂਜੀ ਖ਼ੁਰਾਕ ਲਾਈ ਜਾ ਚੁੱਕੀ ਹੈ।

ਸੀਨੀਅਰ ਨਾਗਰਿਕਾਂ ਦੀ ਗੱਲ ਕਰੀਏ ਤਾਂ 4,96,55,753 ਨੂੰ ਪਹਿਲੀ ਖ਼ੁਰਾਕ ਲੱਗ ਚੁੱਕੀ ਹੈ, ਜਦਕਿ 77,19,730 ਸੀਨੀਅਰ ਨਾਗਰਿਕਾਂ ਨੂੰ ਦੂਜੀ ਖ਼ੁਰਾਕ ਲੱਗ ਚੁੱਕੀ ਹੈ। ਉੱਥੇ ਹੀ 45 ਤੋਂ 60 ਸਾਲ ਉਮਰ ਦੇ 4,76,83,792 ਲੋਕਾਂ ਨੂੰ ਟੀਕਿਆਂ ਦੀ ਪਹਿਲੀ ਖ਼ੁਰਾਕ ਲਾਈ ਜਾ ਚੁੱਕੀ ਹੈ, ਜਦਕਿ ਅਜਿਹੇ 23,30,328 ਲੋਕ ਦੂਜੀ ਖ਼ੁਰਾਕ ਲਗਵਾ ਚੁੱਕੇ ਹਨ। ਮੰਤਰਾਲਾ ਨੇ ਰੇਖਾਂਕਿਤ ਕੀਤਾ ਕਿ ਇਕ ਹੋਰ ਮਹੱਤਵਪੂਰਨ ਉਪਲੱਬਧੀ ਇਹ ਹੈ ਕਿ ਭਾਰਤ 14 ਕਰੋੜ ਟੀਕਾਕਰਨ ਦੇ ਅੰਕੜੇ ਤੱਕ ਸਭ ਤੋਂ ਤੇਜ਼ੀ ਨਾਲ ਪਹੁੰਚਣ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਇਹ ਮਹਿਜ 99 ਦਿਨਾਂ ’ਚ ਕੀਤਾ ਹੈ। ਮੰਤਰਾਲਾ ਮੁਤਾਬਕ ਟੀਕੇ ਦੀਆਂ 25 ਲੱਖ ਖ਼ੁਰਾਕਾਂ ਬੀਤੇ 24 ਘੰਟਿਆਂ ਦੌਰਾਨ ਦਿੱਤੀਆਂ ਗਈਆਂ।

 
< Prev   Next >

Advertisements

Advertisement
Advertisement
Advertisement
Advertisement

Advertisement
Advertisement