:: ਕੋਰੋਨਾ ਆਫ਼ਤ ਪਿਛਲੇ 6 ਮਹੀਨਿਆਂ ਚ ਕੇਂਦਰ ਦੇ ਕੰਮ ਨਾ ਕਰਨ ਦਾ ਨਤੀਜਾ ਹੈ : ਮਮਤਾ ਬੈਨਰਜੀ   :: ਕੋਰੋਨਾ : ਜੇਲ੍ਹਾਂ ਚ ਭੀੜ ਘੱਟ ਕਰਨ ਲਈ SC ਨੇ ਕੈਦੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ   :: ਕੇਂਦਰ ਦਿੱਲੀ ਚ 700 ਮੀਟ੍ਰਿਕਨ ਟਨ ਆਕਸੀਜਨ ਸਪਲਾਈ ਰੱਖੇ ਕਾਇਮ : ਮਨੀਸ਼ ਸਿਸੋਦੀਆ   :: ਕੋਰੋਨਾ ਜੰਗ: ਫਾਰੂਕ ਅਬਦੁੱਲਾ ਨੇ ਐੱਮ. ਪੀ. ਫੰਡ ਤੋਂ ਦਿੱਤੇ 1.40 ਕਰੋੜ ਰੁਪਏ   :: ਕੋਰੋਨਾ ਨਾਲ ਲੜਾਈ ’ਚ ਫੌਜ ਨੇ ਸੰਭਾਲੀ ਕਮਾਨ, ਰਾਜਨਾਥ ਸਿੰਘ ਬੋਲੇ- ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਜੁਟੇ ਜਵਾਨ   :: ਮਮਤਾ ਨੇ PM ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਮੈਡੀਕਲ ਆਕਸੀਜਨ ਦੀ ਮੰਗ   :: SC ਨੇ ਕਰਨਾਟਕ ਚ ਵੱਧ ਆਕਸੀਜਨ ਦੇਣ ਦੇ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਕੇਂਦਰ ਦੀ ਪਟੀਸ਼ਨ ਕੀਤੀ ਖਾਰਜ   :: ਹਸਪਤਾਲਾਂ ਨੂੰ ਆਕਸੀਜਨ ਨਾ ਦੇਣਾ ਕਤਲੇਆਮ ਦੇ ਬਰਾਬਰ: ਹਾਈ ਕੋਰਟ   :: ਕੋਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਟੀਕਿਆਂ ਦੀ ਬਰਬਾਦੀ ਰੋਕਣਾ ਜ਼ਰੂਰੀ: PM ਮੋਦੀ   :: ਹਿਮਾਚਲ ’ਚ 16 ਮਈ ਤੱਕ ‘ਕੋਰੋਨਾ ਕਰਫਿਊ’, ਬੰਦ ਰਹਿਣਗੇ ਸਰਕਾਰੀ ਦਫ਼ਤਰ   :: ਕਮਾਨ ਸੰਭਾਲਦੇ ਹੀ ਐਕਸ਼ਨ ’ਚ ਆਈ ‘ਦੀਦੀ’, ਕੋਰੋਨਾ ਨੂੰ ਲੈ ਕੇ ਬੰਗਾਲ ’ਚ ਲਗਾਈਆਂ ਨਵੀਆਂ ਪਾਬੰਦੀਆਂ   :: ਆਕਸੀਜਨ ਖਤਮ ਹੋਈ ਤਾਂ ਕੋਰੋਨਾ ਮਰੀਜ਼ਾਂ ਨੂੰ ਤੜਫਦਾ ਛੱਡ ਦੌੜੇ ਡਾਕਟਰ, 9 ਲੋਕਾਂ ਨੇ ਤੋੜਿਆ ਦਮ   :: 3 ਬੱਕਰੀਆਂ ਅਤੇ 3 ਗਾਂਵਾਂ ਦੀ ਮਾਲਕ ਚੰਦਨਾ ਬਾਉਰੀ ਬੰਗਾਲ ਚ ਬਣੀ ਵਿਧਾਇਕ   :: ਕੋਰੋਨਾ ਆਫ਼ਤ : MBBS ਦੇ ਵਿਦਿਆਰਥੀਆਂ ਨੂੰ PM ਮੋਦੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ   :: ਆਕਸੀਜਨ ਨਾਲ ਭਰਪੂਰ ਪਿੱਪਲ ਦਾ ਪੱਤਾ ਕਰੇਗਾ ‘ਕੋਰੋਨਾ ਵਾਇਰਸ’ ਤੋਂ ਬਚਾਅ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੋਰੋਨਾ ਖ਼ਿਲਾਫ਼ ਜੰਗ ਚ ਭਾਰਤ ਨੂੰ ਮਿਲਿਆ ਇਕ ਹੋਰ ਹਥਿਆਰ, ਹੈਦਰਾਬਾਦ ਪਹੁੰਚੀ Sputnik-V ਦੀ ਪਹਿਲੀ ਖੇਪ PRINT ਈ ਮੇਲ
russian corona vaccine sputnik v first batch indiaਮਾਸਕੋ :--01ਮਈ-(ਮੀਡੀਦੇਸਪੰਜਾਬ)-- ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਰਮਿਆਨ 1 ਮਈ ਯਾਨੀ ਅੱਜ ਤੋਂ 18 ਸਾਲ ਦੀ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਥੇ ਹੀ ਭਾਰਤ ਨੂੰ ਕੋਰੋਨਾ ਖ਼ਿਲਾਫ਼ ਜੰਗ ਵਿਚ ਅੱਜ ਇਕ ਹੋਰ ਹਥਿਆਰ ਮਿਲ ਗਿਆ ਹੈ। ਦਰਅਸਲ ਅੱਜ ਰੂਸੀ ਕੋਰੋਨਾ ਵੈਕਸੀਨ ਸਪੂਤਨਿਕ-ਵੀ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਭਾਰਤ ਵਿਚ ਕੋਵੀਸ਼ੀਡਲ ਅਤੇ ਕੋਵੈਕਸੀਨ ਨਾਲ ਕੋਰੋਨਾ ਖ਼ਿਲਾਫ਼ ਜੰਗ ਜਾਰੀ ਹੈ। ਸਪੂਤਨਿਕ-ਵੀ ਦੇ ਭਾਰਤ ਵਿਚ ਆਉਣ ਨਾਲ ਦੇਸ਼ ਵਿਚ ਟੀਕਾਕਰਨ ਅਭਿਆਨ ਨੂੰ ਤੇਜ਼ੀ ਮਿਲੇਗੀ।

ਦੱਸ ਦੇਈਏ ਕਿ ਸਪੂਤਨਿਕ-ਵੀ ਵੈਕਸੀਨ ਨੂੰ ਗੈਮਾਲੇਯਾ ਰਿਸਰਚ ਇੰਸਟੀਚਿਊਟ ਆਫ਼ ਐਪੀਡੇਮੀਯੋਲੌਜੀ ਐਂਡ ਮਾਈਕ੍ਰੋਬਾਇਓਲਾਜੀ ਵਲੋਂ ਵਿਕਸਿਤ ਕੀਤਾ ਹੈ। ਆਰ.ਡੀ.ਆਈ.ਐਫ. ਦੇ ਮੁਖੀ ਕਿਰਿਲ ਦਿਮਿਤ੍ਰੀਵ  ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਸਪੂਤਨਿਕ-ਵੀ ਦੀ ਪਹਿਲੀ ਖੇਪ 1 ਮਈ ਨੂੰ ਭਾਰਤ ਵਿਚ ਡਿਲਿਵਰ ਕੀਤੀ ਜਾਏਗੀ। ਇਸ ਵਿਚ ਡੇਢ ਤੋਂ 2 ਲੱਖ ਖੁਰਾਕਾਂ ਹੋਣਗੀਆਂ। ਇਸ ਤੋਂ ਬਾਅਦ, ਮਈ ਦੇ ਅੱਧ ਜਾਂ ਇਸ ਮਹੀਨੇ ਦੇ ਅੰਤ ਤਕ, 30 ਲੱਖ ਹੋਰ ਖੁਰਾਕਾਂ ਆਉਣਗੀਆਂ।

91 ਫੀਸਦੀ ਹੈ ਅਸਰਦਾਰ
ਰੂਸ ਦੀ ਸਪੁਤਨਿਕ-ਵੀ ਵੈਕਸੀਨ ਨੂੰ ਦੁਨੀਆ ਵਿਚ ਸਭ ਤੋਂ ਪਹਿਲਾਂ ਰਜਿਸਟਰ ਕਰਾਇਆ ਗਿਆ ਸੀ। ਇਸ ਨੂੰ 60 ਮੁਲਕਾਂ ਵਿਚ ਮਨਜ਼ੂਰੀ ਮਿਲੀ ਹੈ। ਮੈਡੀਕਲ ਜਨਰਲ 'ਦਿ ਲੈਂਸੇਟ' ਵਿਚ ਛਪੀ ਇਕ ਅੰਤਰਿਮ ਐਨੇਲੇਸਿਸ ਵਿਚ ਇਸ ਨੂੰ 91.6 ਫੀਸਦੀ ਅਸਰਦਾਰ ਪਾਇਆ ਗਿਆ ਸੀ। 

ਕੀ ਹੋ ਸਕਦੀ ਹੈ ਕੀਮਤ ?
ਜੇਕਰ ਇਸ ਵੈਕਸੀਨ ਦੀ ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਦੀ ਕੀਮਤ ਬਾਰੇ ਕਿਹਾ ਹੈ ਕਿ ਭਾਰਤ ਵਿਚ ਸਪੁਤਨਿਕ-ਵੀ ਦੀ ਇਕ ਖੁਰਾਕ ਦੀ ਵੱਧ ਤੋਂ ਵੱਧ 10 ਡਾਲਰ (ਲਗਭਗ 750 ਰੁਪਏ) ਖ਼ਰਚ ਕਰਨੇ ਹੋਣਗੇ। ਹਾਲਾਂਕਿ, ਸਪੁਤਨਿਕ ਵੈਕਸੀਨ ਦੀ ਅਧਿਕਾਰਤ ਕੀਮਤ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਵੇਲੇ ਭਾਰਤ ਵਿਚ ਜੋ 2 ਵੈਕਸੀਨ ਲਗਾਈਆਂ ਜਾ ਰਹੀਆਂ ਹਨ, ਉਸ ਨੂੰ ਕੇਂਦਰ ਸਰਕਾਰ 250 ਰੁਪਏ ਵਿਚ ਖ਼ਰੀਦ ਰਹੀ ਹੈ।

ਭਾਰਤ ਨੇ ਦਿੱਤੀ ਹੈ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ
ਅਪ੍ਰੈਲ ਮਹੀਨੇ ਵਿਚ ਭਾਰਤ ਵਿਚ ਰੂਸੀ ਕਰੋਨਾ ਟੀਕੇ ‘ਸਪੂਤਨਿਕ-ਵੀ’ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਗਈ ਹੈ। ਭਾਰਤ ਦੇ ਕੇਂਦਰੀ ਡਰੱਗ ਅਥਾਰਿਟੀ ਦੀ ਇਕ ਮਾਹਰ ਕਮੇਟੀ ਨੇ ਦੇਸ਼ ਵਿਚ ਕੁੱਝ ਸ਼ਰਤਾਂ ਨਾਲ ਰੂਸੀ ਵੈਕਸੀਨ ‘ਸਪੂਤਨਿਕ-ਵੀ’ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇਣ ਦੀ ਸਿਫਾਰਿਸ਼ ਕੀਤੀ ਸੀ, ਜਿਸ ’ਤੇ ਭਾਰਤ ਦੇ ਮੈਡੀਸਨ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਨੇ ਆਪਣੀ ਮੋਹਰ ਲਗਾਈ। 

ਸਪੂਤਨਿਕ- ਵੀ ਹੋਰ ਟੀਕਿਆਂ ਤੋਂ ਕਿਵੇਂ ਵੱਖ ਹੈ?
ਸਪੂਤਨਿਕ-ਵੀ ਆਮ ਸਰਦੀ-ਜ਼ੁਕਾਮ ਪੈਦਾ ਕਰਨ ਵਾਲੇ ਐਡੀਨੋਵਾਇਰਸ ਵਾਇਰਲ ਵੈਕਟਰ ਟੀਕਾ ਹੈ। ਇਹ ਟੀਕਾ ਕੋਰੋਨਾ ਵਾਇਰਸ ਵਿਚ ਪਾਏ ਜਾਣ ਵਾਲੇ ਉਸ ਕੰਡੇਦਾਰ ਪ੍ਰੋਟੀਨ ਦੀ ਨਕਲ ਕਰਦਾ ਹੈ, ਜੋ ਸਾਡੇ ਸਰੀਰ ’ਤੇ ਸਭ ਤੋਂ ਪਹਿਲਾਂ ਹਮਲਾ ਕਰਦਾ ਹੈ। ਇਹ ਵੈਕਸੀਨ ਸਰੀਰ ’ਚ ਪਹੁੰਚਦੇ ਹੀ ਸਰੀਰ ਦਾ ਇਮਿਊਨਿਟੀ ਸਿਸਟਮ ਸਰਗਰਮ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਸਾਡੇ ਅੰਦਰ ਐਂਟੀਬੋਡੀ ਪੈਦਾ ਹੋ ਜਾਂਦੀ ਹੈ। ਵੈਕਸੀਨ ’ਚ ਪਾਏ ਗਏ ਵਾਇਰਸ ਅਸਲ ਨਹੀਂ ਹੁੰਦੇ, ਇਸ ਲਈ ਰਿਪੋਰਟ ਮੁਤਾਬਕ ਇਸ ਤੋਂ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਦਾ ਖ਼ਤਰਾ ਨਹੀਂ ਹੁੰਦਾ ਹੈ।

 
< Prev   Next >

Advertisements

Advertisement
Advertisement

Advertisement
Advertisement
Advertisement
Advertisement