ਬੰਦੂਕ ਦੀ ਨਾਲੀ ਵਿਚਲਾ ਇਨਕਲਾਬ |
|
|
ਇਹ ਮੇਰਾ ਨਹੀ ਕਾਮਰੇਡਾਂ ਦਾ ਤਕੀਆ ਕਲਾਮ ਰਿਹਾ ਹੈ ਕਿ ਇਨਕਲਾਬ ਬੰਦੂਕ ਦੀ ਨਾਲੀ ਵਿਚੋਂ ਦੀ ਹੋ ਕੇ ਆਓਂਦਾ ਪਰ ਆਓਂਦਾ ਕੇਵਲ ਕਾਮਰੇਡਾਂ ਦੀ ਨਾਲੀ ਵਿਚੋਂ ਹੀ ਹੈ ਦੂਜਿਆਂ ਦੀ ਨਾਲੀ ਵਿਚੋਂ ਤਾਂ ਅਤਵਾਦ ਆਓਂਦਾ। ਜਦੋਂ ਦੀ ਕਾਮਰੇਡਾਂ ਉਪਰ ਰਾਸ਼ਟਰਵਾਦ ਦੇ ਪੰਡੀਆ ਜੀ ਦੀ ਮਿਹਰ ਹੋਈ ਓਨੀ ਇਨਾ ਦੀ ਨਾਲੀ ਵੀ ਮੋਦੀ ਦੇ ਖੂਨੀ ਹਥਾਂ ਤਰਾਂ ਗੰਗਾ ਵਿਚ ਧੋ ਕੇ ਪਵਿਤਰ ਕਰ ਛਡੀ ਹੋਈ। ਇਸ ਲਈ ਇਨਾ ਦੀ ਨਾਲੀ ਨੂੰ ਬੁਰੀ ਅੱਖੇ ਦੇਖਣ ਵਾਲਾ ਗੁੰਡਾ ਖਾਲਿਸਤਾਨੀ ਕਰਕੇ ਜਾਣਿਆ ਜਾਊਗਾ।
ਇਨਾ ਦੀ ਨਾਲੀ ਵਿਚੋਂ ਨਿਕਲਿਆ ਹੀ ਇਨਕਲਾਬ ਹੋ ਸਕਦਾ ਹੋਰ ਕਿਸੇ ਦੀ ਬੰਦੂਕ ਦੀ ਨਾਲੀ ਵਿਚ ਇਨੀ ਸਮਰਥਾ ਵੀ ਕਿਥੇ ਕਿ ਇਨਕਲਾਬ ਹੋ ਸਕੇ। ਯਾਣੀ ਸਾਡਾ ਕੁਤਾ ਟੋਮੀ ਬਾਕੀਆਂ ਦੀ ਕਤੀੜ।
ਭਗਤ ਸਿੰਘ ਗੋਲੀ ਚਲਾਏ ਤਾਂ ਇਨਕਲਾਬ, ਬੇਅੰਤ ਸਿੰਘ ਸਤਵੰਤ ਸਿੰਘ ਚਲਾਏ ਤਾਂ ਅਤਵਾਦ। ਭਗਤ ਸਿੰਘ ਬੰਬ ਸੁਟੇ ਤਾਂ ਜੋਧਾ ਦਿਲਾਵਰ ਸਿੰਘ ਬੰਬ ਬੰਨੇ ਤਾਂ ਦਹਿਸ਼ਤਗਰਦ। ਭਗਤ ਸਿੰਘ ਨਿਹੱਥੇ ਬੰਦੇ ਨੂੰ ਮਾਰ ਸਕਦਾ ਸੁਖੇ ਜਿੰਦੇ ਨੂੰ ਪਹਿਲਾਂ ਵੈਦਿਯਾ ਨੂੰ ਬੰਦੂਕ ਫੜਾਓਂਣੀ ਚਾਹੀਦੀ ਸੀ ਕਿ ਅਸੀਂ ਤੈਨੂੰ ਮਾਰਨ ਆ ਰਹੇ ਆਂ। ਪਰ ਫਿਰ ਵੀ ਹੰਗਾਮੀ ਮੀਟਿੰਗ ਕਰਕੇ ਅਸੀਂ ਸੋਚਾਂਗੇ ਕਿ ਇਸ ਵਿਚ ਕਿੰਨੀ ਮਾਤਰਾ ਇਨਕਲਾਬ ਸੀ ਕਿੰਨਾ ਅੱਤਵਾਦ ਅਤੇ ਕਿੰਨੀ ਦਹਿਸ਼ਤਗਰਦੀ। ਆਖਰ ਸੀਧੇ ਦਾ ਮਾਪ ਤੋਲ ਵੀ ਰਖਣਾ ਪੈਂਦਾ ਖੁਲੀ ਕਵਿਤਾ ਦਾ ਕੜਾਹ ਨਹੀ ਕਰਨਾ ਹੁੰਦਾ।
ਕਾਮਰੇਡਾਂ ਦੀ ਬੰਦੂਕ ਦੀ ਨਾਲੀ ਨੇ ਇਸ ਵਾਰੀ ਛੋਟੀਆਂ ਛੋਟੀਆਂ ਇਨਕਲਾਬੀਆਂ ਵੀ ਬਥੇਰੀਆਂ ਕਢ ਮਾਰੀਆਂ ਜਿਹੜੀਆਂ ਰਾਤ ਦਿਨ ਟਟਹਿਰੀ ਤਰਾਂ ਲਤਾਂ ਚੁਕੀ ਹੀ ਰੱਖਦੀਆਂ ਜਿੰਨਾ ਨੂੰ ਰਹਿ ਚੁਕੇ ਪੁਲਿਸ ਟਾਊਟ ਜਾਂ ਕਾਤਲ ਵੀ ਬਦਾਮਾ ਦੀ ਖੀਰ ਵਰਗੇ ਜਾਪਣ ਲਗ ਗਏ, ਜਾਂ ਜੀਹਨਾ ਦਾ ਸਿਰ ਹੁੱਕੇ ਦੀ ਗੁੜ-ਗੁੜ ਵਿਚ ਫਸ ਕੇ ਰਹਿ ਗਿਆ ਜਾਂ ਜੇ ਕੋਈ ਸਿਰ ਫਿਰਾ ਗਾਹਲ ਕਢ ਜਾਏ ਤਾਂ ਪੂਰੀ ਕੌਮ ਈ ਓਨਾ ਨੂੰ ਬਦਮਾਸ਼ ਜਾਪਣ ਲਗਦੀ।
ਗਾਹਲ ਅਤ ਮਾੜੀ ਦੁਸ਼ਮਣ ਨੂੰ ਵੀ ਕੱਢਣੀ ਮਾੜੀ ਪਰ ਕੰਧਾਂ ਤੋਂ ਝਾਤੀਆਂ ਮਾਰਨ ਵਾਲੀ ਫੁਕਰੀ ਔਰਤ ਤਰਾਂ ਜਦ ਲੁਕ ਲੁਕ ਸੀਟੀਆਂ ਮਾਰੂ ਤਾਂ ਆਸ਼ਕ ਵੀ ਤਾਂ ਨਿਕਲਣਗੇ ਹੀ ਫਿਰ ਸਤੀ ਸਵਿਤਰੀ ਬਣਨ ਦੀ ਕੀ ਲੋੜ ਹੁੰਦੀ ਕਿ ਦੇਖੋ ਲੋਕੋ ਧਰਮ ਦੇ ਠੇਕੇਦਾਰਾਂ ਮੇਰਾ ਲੀੜਾ ਖਿਚ ਲਿਆ!
ਗੁਰਦੇਵ ਸਿੰਘ ਸੱਧੇਵਾਲੀਆ
|