:: ਕੋਰੋਨਾ ਆਫ਼ਤ ਪਿਛਲੇ 6 ਮਹੀਨਿਆਂ ਚ ਕੇਂਦਰ ਦੇ ਕੰਮ ਨਾ ਕਰਨ ਦਾ ਨਤੀਜਾ ਹੈ : ਮਮਤਾ ਬੈਨਰਜੀ   :: ਕੋਰੋਨਾ : ਜੇਲ੍ਹਾਂ ਚ ਭੀੜ ਘੱਟ ਕਰਨ ਲਈ SC ਨੇ ਕੈਦੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ   :: ਕੇਂਦਰ ਦਿੱਲੀ ਚ 700 ਮੀਟ੍ਰਿਕਨ ਟਨ ਆਕਸੀਜਨ ਸਪਲਾਈ ਰੱਖੇ ਕਾਇਮ : ਮਨੀਸ਼ ਸਿਸੋਦੀਆ   :: ਕੋਰੋਨਾ ਜੰਗ: ਫਾਰੂਕ ਅਬਦੁੱਲਾ ਨੇ ਐੱਮ. ਪੀ. ਫੰਡ ਤੋਂ ਦਿੱਤੇ 1.40 ਕਰੋੜ ਰੁਪਏ   :: ਕੋਰੋਨਾ ਨਾਲ ਲੜਾਈ ’ਚ ਫੌਜ ਨੇ ਸੰਭਾਲੀ ਕਮਾਨ, ਰਾਜਨਾਥ ਸਿੰਘ ਬੋਲੇ- ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਜੁਟੇ ਜਵਾਨ   :: ਮਮਤਾ ਨੇ PM ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਮੈਡੀਕਲ ਆਕਸੀਜਨ ਦੀ ਮੰਗ   :: SC ਨੇ ਕਰਨਾਟਕ ਚ ਵੱਧ ਆਕਸੀਜਨ ਦੇਣ ਦੇ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਕੇਂਦਰ ਦੀ ਪਟੀਸ਼ਨ ਕੀਤੀ ਖਾਰਜ   :: ਹਸਪਤਾਲਾਂ ਨੂੰ ਆਕਸੀਜਨ ਨਾ ਦੇਣਾ ਕਤਲੇਆਮ ਦੇ ਬਰਾਬਰ: ਹਾਈ ਕੋਰਟ   :: ਕੋਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਟੀਕਿਆਂ ਦੀ ਬਰਬਾਦੀ ਰੋਕਣਾ ਜ਼ਰੂਰੀ: PM ਮੋਦੀ   :: ਹਿਮਾਚਲ ’ਚ 16 ਮਈ ਤੱਕ ‘ਕੋਰੋਨਾ ਕਰਫਿਊ’, ਬੰਦ ਰਹਿਣਗੇ ਸਰਕਾਰੀ ਦਫ਼ਤਰ   :: ਕਮਾਨ ਸੰਭਾਲਦੇ ਹੀ ਐਕਸ਼ਨ ’ਚ ਆਈ ‘ਦੀਦੀ’, ਕੋਰੋਨਾ ਨੂੰ ਲੈ ਕੇ ਬੰਗਾਲ ’ਚ ਲਗਾਈਆਂ ਨਵੀਆਂ ਪਾਬੰਦੀਆਂ   :: ਆਕਸੀਜਨ ਖਤਮ ਹੋਈ ਤਾਂ ਕੋਰੋਨਾ ਮਰੀਜ਼ਾਂ ਨੂੰ ਤੜਫਦਾ ਛੱਡ ਦੌੜੇ ਡਾਕਟਰ, 9 ਲੋਕਾਂ ਨੇ ਤੋੜਿਆ ਦਮ   :: 3 ਬੱਕਰੀਆਂ ਅਤੇ 3 ਗਾਂਵਾਂ ਦੀ ਮਾਲਕ ਚੰਦਨਾ ਬਾਉਰੀ ਬੰਗਾਲ ਚ ਬਣੀ ਵਿਧਾਇਕ   :: ਕੋਰੋਨਾ ਆਫ਼ਤ : MBBS ਦੇ ਵਿਦਿਆਰਥੀਆਂ ਨੂੰ PM ਮੋਦੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ   :: ਆਕਸੀਜਨ ਨਾਲ ਭਰਪੂਰ ਪਿੱਪਲ ਦਾ ਪੱਤਾ ਕਰੇਗਾ ‘ਕੋਰੋਨਾ ਵਾਇਰਸ’ ਤੋਂ ਬਚਾਅ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਮਰੀਕੀ ਖ਼ੁਫੀਆ ਏਜੰਸੀ ਦਾ ਦਾਅਵਾ, ਭਾਰਤ ਨੇ 2020 ’ਚ ਠੋਸ ਵਿਦੇਸ਼ ਨੀਤੀ ਅਪਣਾਈ PRINT ਈ ਮੇਲ
us intelligence agency praises  india  adopting  solid foreign policyਵਾਸ਼ਿੰਗਟਨ --02ਮਈ-(ਮੀਡੀਦੇਸਪੰਜਾਬ)-- ਅਮਰੀਕਾ ਦੀ ਇਕ ਚੋਟੀ ਦੀ ਖੁਫ਼ੀਆ ਏਜੰਸੀ ਨੇ ਕਿਹਾ ਹੈ ਕਿ ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ 2020 ’ਚ ਇਕ ਠੋਸ ਵਿਦੇਸ਼ ਨੀਤੀ ਅਪਣਾਈ ਜੋ ਦੇਸ਼ ਦੀ ਸ਼ਕਤੀ ਪ੍ਰਦਰਸ਼ਿਤ ਕਰਨ ਅਤੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਹਿੰਦ ਮਹਾਸਾਗਰ ਖੇਤਰ ’ਚ ਸੁਰੱਖਿਆ ਪ੍ਰਦਾਤਾ ਦੇ ਰੂਪ ’ਚ ਇਸਦੀ ਧਾਰਣਾ ’ਤੇ ਕੇਂਦਰਿਤ ਸੀ। ‘ਡਿਫੈਂਸ ਇੰਟੈਲੀਜੈਂਸ ਏਜੰਸੀ’ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਨਵੀਂ ਦਿੱਲੀ ਨੇ ਹਮਲਾਵਰ ਚੀਨ ਦੇ ਖਿਲਾਫ਼ ਵੀ ਆਪਣੇ ਰੁਖ਼ ਨੂੰ ਸਖ਼ਤ ਕਰ ਲਿਆ।

ਏਜੰਸੀ ਦੇ ਨਿਰਦੇਸ਼ਕ ਸਕਾਟ ਬੈਰੀਅਰ ਨੇ ਕਿਹਾ ਕਿ ਜੂਨ ’ਚ ਗਲਵਾਨ ਘਾਟੀ ’ਚ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਝੜਪ ਤੋਂ ਬਾਅਦ ਨਵੀਂ ਦਿੱਲੀ ਨੇ 40,000 ਵਾਧੂ ਫੌਜੀ, ਤੋਪ, ਟੈਂਕ ਅਤੇ ਜਹਾਜ਼ ਤਾਇਨਾਤ ਕਰ ਦਿੱਤੇ ਅਤੇ ਵਿਵਾਦਪੂਰਨ ਖੇਤਰ ’ਚ ਰਣਨੀਤਕ ਪਹਾੜੀ ਇਲਾਕਿਆਂ ’ਤੇ ਆਪਣਾ ਕੰਟਰੋਲ ਕਰ ਲਿਆ ਅਤੇ ਅਦਨ ਦੀ ਖਾੜੀ ’ਚ ਚੀਨੀ ਜਹਾਜ਼ਾਂ ਦੇ ਜਵਾਬ ’ਚ ਭਾਰਤੀ ਸਮੁੰਦਰੀ ਫੌਜ ਜਹਾਜ਼ ਭੇਜ ਦਿੱਤਾ। ਬੈਰੀਅਰ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਭਾਰਤ ਨੇ ਚੀਨ ਦੇ ਖਿਲਾਫ਼ ਆਰਥਿਕ ਕਦਮ ਵੀ ਚੁੱਕੇ ਅਤੇ ਚੀਨੀ ਮੋਬਾਇਲ ਐਪ ’ਤੇ ਪਾਬੰਦੀ ਲਗਾ ਦਿੱਤੀ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਲੈ ਕੇ ਵੀ ਭਾਰਤ ਨੇ ਸਖ਼ਤ ਰੁਖ਼ ਅਪਣਾਇਆ ਅਤੇ ਭਾਰਤ ਵਿਰੋਧੀ ਅੱਤਵਾਦੀ ਸਮੂਹਾਂ ਦੀ ਮਦਦ ਬੰਦ ਨਾ ਕੀਤੇ ਜਾਣ ’ਤੇ ਡਿਪਲੋਮੈਟਿਕ ਗੱਲਬਾਤ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਗਸਤ 2019 ’ਚ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾਉਣ ਵਗਗਾ ਸਖ਼ਤ ਫੈਸਲਾ ਵੀ ਕੀਤਾ। ਬੈਰੀਅਰ ਨੇ ਕਿਹਾ ਕਿ ਕੰਟਰੋਲ ਲਾਈਨ ’ਤੇ ਭਾਰਤੀ ਫੌਜ ਦਾ ਤੋਪਖਾਣਾ ਪੂਰੇ ਸਾਲ ਪਾਕਿਸਤਾਨ ਸਥਿਤ ਸ਼ੱਕੀ ਅੱਤਵਾਦੀ ਕੈਂਪਾਂ ਅਤੇ ਪਾਕਿਸਤਾਨੀ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਾ ਰਿਹਾ।

 
< Prev   Next >

Advertisements

Advertisement
Advertisement

Advertisement
Advertisement
Advertisement
Advertisement