:: ਕੋਰੋਨਾ ਆਫ਼ਤ ਪਿਛਲੇ 6 ਮਹੀਨਿਆਂ ਚ ਕੇਂਦਰ ਦੇ ਕੰਮ ਨਾ ਕਰਨ ਦਾ ਨਤੀਜਾ ਹੈ : ਮਮਤਾ ਬੈਨਰਜੀ   :: ਕੋਰੋਨਾ : ਜੇਲ੍ਹਾਂ ਚ ਭੀੜ ਘੱਟ ਕਰਨ ਲਈ SC ਨੇ ਕੈਦੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ   :: ਕੇਂਦਰ ਦਿੱਲੀ ਚ 700 ਮੀਟ੍ਰਿਕਨ ਟਨ ਆਕਸੀਜਨ ਸਪਲਾਈ ਰੱਖੇ ਕਾਇਮ : ਮਨੀਸ਼ ਸਿਸੋਦੀਆ   :: ਕੋਰੋਨਾ ਜੰਗ: ਫਾਰੂਕ ਅਬਦੁੱਲਾ ਨੇ ਐੱਮ. ਪੀ. ਫੰਡ ਤੋਂ ਦਿੱਤੇ 1.40 ਕਰੋੜ ਰੁਪਏ   :: ਕੋਰੋਨਾ ਨਾਲ ਲੜਾਈ ’ਚ ਫੌਜ ਨੇ ਸੰਭਾਲੀ ਕਮਾਨ, ਰਾਜਨਾਥ ਸਿੰਘ ਬੋਲੇ- ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਜੁਟੇ ਜਵਾਨ   :: ਮਮਤਾ ਨੇ PM ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਮੈਡੀਕਲ ਆਕਸੀਜਨ ਦੀ ਮੰਗ   :: SC ਨੇ ਕਰਨਾਟਕ ਚ ਵੱਧ ਆਕਸੀਜਨ ਦੇਣ ਦੇ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਕੇਂਦਰ ਦੀ ਪਟੀਸ਼ਨ ਕੀਤੀ ਖਾਰਜ   :: ਹਸਪਤਾਲਾਂ ਨੂੰ ਆਕਸੀਜਨ ਨਾ ਦੇਣਾ ਕਤਲੇਆਮ ਦੇ ਬਰਾਬਰ: ਹਾਈ ਕੋਰਟ   :: ਕੋਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਟੀਕਿਆਂ ਦੀ ਬਰਬਾਦੀ ਰੋਕਣਾ ਜ਼ਰੂਰੀ: PM ਮੋਦੀ   :: ਹਿਮਾਚਲ ’ਚ 16 ਮਈ ਤੱਕ ‘ਕੋਰੋਨਾ ਕਰਫਿਊ’, ਬੰਦ ਰਹਿਣਗੇ ਸਰਕਾਰੀ ਦਫ਼ਤਰ   :: ਕਮਾਨ ਸੰਭਾਲਦੇ ਹੀ ਐਕਸ਼ਨ ’ਚ ਆਈ ‘ਦੀਦੀ’, ਕੋਰੋਨਾ ਨੂੰ ਲੈ ਕੇ ਬੰਗਾਲ ’ਚ ਲਗਾਈਆਂ ਨਵੀਆਂ ਪਾਬੰਦੀਆਂ   :: ਆਕਸੀਜਨ ਖਤਮ ਹੋਈ ਤਾਂ ਕੋਰੋਨਾ ਮਰੀਜ਼ਾਂ ਨੂੰ ਤੜਫਦਾ ਛੱਡ ਦੌੜੇ ਡਾਕਟਰ, 9 ਲੋਕਾਂ ਨੇ ਤੋੜਿਆ ਦਮ   :: 3 ਬੱਕਰੀਆਂ ਅਤੇ 3 ਗਾਂਵਾਂ ਦੀ ਮਾਲਕ ਚੰਦਨਾ ਬਾਉਰੀ ਬੰਗਾਲ ਚ ਬਣੀ ਵਿਧਾਇਕ   :: ਕੋਰੋਨਾ ਆਫ਼ਤ : MBBS ਦੇ ਵਿਦਿਆਰਥੀਆਂ ਨੂੰ PM ਮੋਦੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ   :: ਆਕਸੀਜਨ ਨਾਲ ਭਰਪੂਰ ਪਿੱਪਲ ਦਾ ਪੱਤਾ ਕਰੇਗਾ ‘ਕੋਰੋਨਾ ਵਾਇਰਸ’ ਤੋਂ ਬਚਾਅ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚੋਣ ਨਤੀਜਿਆਂ ਦੇ ਐਲਾਨ ਪਿੱਛੋਂ ਪੰਜਾਬ ਵੱਲ ਫੌਕਸ ਕਰੇਗੀ ਕਾਂਗਰਸ ਹਾਈਕਮਾਨ, ਕੈਪਟਨ-ਸਿੱਧੂ ਵਿਵਾਦ ’ਤੇ ਚਰਚਾ ਸੰਭਵ PRINT ਈ ਮੇਲ
captain amarinder singh  congressਜਲੰਧਰ --02 ਮਈ-(ਮੀਡੀਦੇਸਪੰਜਾਬ)--ਪੱਛਮੀ ਬੰਗਾਲ ਸਮੇਤ ਵੱਖ-ਵੱਖ ਸੂਬਿਆਂ ਦੇ ਚੋਣ ਨਤੀਜਿਆਂ ਦੇ ਐਲਾਨ ਦੇ ਨਾਲ ਹੀ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਦਾ ਧਿਆਨ ਪੰਜਾਬ ਵੱਲ ਆਉਣ ਦੀ ਪੂਰੀ ਸੰਭਾਵਨਾ ਹੈ। ਕਾਂਗਰਸੀਆਂ ’ਚ ਚਰਚਾ ਚੱਲ ਰਹੀ ਹੈ ਕਿ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਸਾਹਮਣੇ ਪੰਜਾਬ ਵਿਚ ਕਾਂਗਰਸ ਦੇ ਨਵੇਂ ਸੰਗਠਨਾਤਮਕ ਢਾਂਚੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਸੀਤ ਜੰਗ ਦੇ ਮੁੱਦੇ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ।

ਕਿਹਾ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਤੇ ਮੁੱਖ ਮੰਤਰੀ ਵਲੋਂ ਕੇਂਦਰੀ ਲੀਡਰਸ਼ਿਪ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਹੁਣ ਅਗਲੇ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਜਲਦ ਤੋਂ ਜਲਦ ਕਾਂਗਰਸ ਕਮੇਟੀ ਦੇ ਨਵੇਂ ਅਹੁਦੇਦਾਰਾਂ ਤੇ ਜ਼ਿਲਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰੇ। ਇਹ ਕੰਮ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ।

ਇਸੇ ਤਰ੍ਹਾਂ ਮੁੱਖ ਮੰਤਰੀ ਤੇ ਨਵਜੋਤ ਸਿੱਧੂ ਦਰਮਿਆਨ ਬਹਿਬਲ ਕਲਾਂ ਤੇ ਕੋਟਕਪੂਰਾ ਫਾਇਰਿੰਗ ਕੇਸ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੀ ਰਿਪੋਰਟ ਹਾਈ ਕੋਰਟ ਵਲੋਂ ਰੱਦ ਕਰ ਦੇਣ ਤੋਂ ਬਾਅਦ ਜਿਸ ਢੰਗ ਨਾਲ ਸਿੱਧੂ ਨੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਇਆ ਹੈ, ਉਸ ਨੂੰ ਦੇਖਦਿਆਂ ਮੁੱਖ ਮੰਤਰੀ ਤੇ ਉਨ੍ਹਾਂ ਦੇ ਸਮਰਥਕ ਮੰਤਰੀਆਂ ਵਲੋਂ ਇਹ ਮਾਮਲਾ ਕੇਂਦਰੀ ਲੀਡਰਸ਼ਿਪ ਸਾਹਮਣੇ ਚੁੱਕੇ ਜਾਣ ਦੇ ਆਸਾਰ ਹਨ। ਮੁੱਖ ਮੰਤਰੀ ਵੀ ਚੈਨਲਾਂ ’ਤੇ ਦੋਹਰਾ ਚੁੱਕੇ ਹਨ ਕਿ ਉਹ ਸਿੱਧੂ ਦੇ ਮਾਮਲੇ ਬਾਰੇ ਹਾਈਕਮਾਨ ਨਾਲ ਗੱਲਬਾਤ ਕਰਨਗੇ। ਹੁਣ ਦੇਖਣਾ ਇਹ ਹੈ ਕਿ ਹਾਈਕਮਾਨ ਵਲੋਂ ਕੀ ਫੈਸਲਾ ਲਿਆ ਜਾਂਦਾ ਹੈ। ਉਹ ਇਸ ਮਾਮਲੇ ’ਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਪੰਜਾਬ ਭੇਜ ਸਕਦੀ ਹੈ।

 
< Prev   Next >

Advertisements


Advertisement
Advertisement
Advertisement
Advertisement
Advertisement
Advertisement