:: ਕੋਰੋਨਾ ਆਫ਼ਤ ਪਿਛਲੇ 6 ਮਹੀਨਿਆਂ ਚ ਕੇਂਦਰ ਦੇ ਕੰਮ ਨਾ ਕਰਨ ਦਾ ਨਤੀਜਾ ਹੈ : ਮਮਤਾ ਬੈਨਰਜੀ   :: ਕੋਰੋਨਾ : ਜੇਲ੍ਹਾਂ ਚ ਭੀੜ ਘੱਟ ਕਰਨ ਲਈ SC ਨੇ ਕੈਦੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ   :: ਕੇਂਦਰ ਦਿੱਲੀ ਚ 700 ਮੀਟ੍ਰਿਕਨ ਟਨ ਆਕਸੀਜਨ ਸਪਲਾਈ ਰੱਖੇ ਕਾਇਮ : ਮਨੀਸ਼ ਸਿਸੋਦੀਆ   :: ਕੋਰੋਨਾ ਜੰਗ: ਫਾਰੂਕ ਅਬਦੁੱਲਾ ਨੇ ਐੱਮ. ਪੀ. ਫੰਡ ਤੋਂ ਦਿੱਤੇ 1.40 ਕਰੋੜ ਰੁਪਏ   :: ਕੋਰੋਨਾ ਨਾਲ ਲੜਾਈ ’ਚ ਫੌਜ ਨੇ ਸੰਭਾਲੀ ਕਮਾਨ, ਰਾਜਨਾਥ ਸਿੰਘ ਬੋਲੇ- ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਜੁਟੇ ਜਵਾਨ   :: ਮਮਤਾ ਨੇ PM ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਮੈਡੀਕਲ ਆਕਸੀਜਨ ਦੀ ਮੰਗ   :: SC ਨੇ ਕਰਨਾਟਕ ਚ ਵੱਧ ਆਕਸੀਜਨ ਦੇਣ ਦੇ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਕੇਂਦਰ ਦੀ ਪਟੀਸ਼ਨ ਕੀਤੀ ਖਾਰਜ   :: ਹਸਪਤਾਲਾਂ ਨੂੰ ਆਕਸੀਜਨ ਨਾ ਦੇਣਾ ਕਤਲੇਆਮ ਦੇ ਬਰਾਬਰ: ਹਾਈ ਕੋਰਟ   :: ਕੋਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਟੀਕਿਆਂ ਦੀ ਬਰਬਾਦੀ ਰੋਕਣਾ ਜ਼ਰੂਰੀ: PM ਮੋਦੀ   :: ਹਿਮਾਚਲ ’ਚ 16 ਮਈ ਤੱਕ ‘ਕੋਰੋਨਾ ਕਰਫਿਊ’, ਬੰਦ ਰਹਿਣਗੇ ਸਰਕਾਰੀ ਦਫ਼ਤਰ   :: ਕਮਾਨ ਸੰਭਾਲਦੇ ਹੀ ਐਕਸ਼ਨ ’ਚ ਆਈ ‘ਦੀਦੀ’, ਕੋਰੋਨਾ ਨੂੰ ਲੈ ਕੇ ਬੰਗਾਲ ’ਚ ਲਗਾਈਆਂ ਨਵੀਆਂ ਪਾਬੰਦੀਆਂ   :: ਆਕਸੀਜਨ ਖਤਮ ਹੋਈ ਤਾਂ ਕੋਰੋਨਾ ਮਰੀਜ਼ਾਂ ਨੂੰ ਤੜਫਦਾ ਛੱਡ ਦੌੜੇ ਡਾਕਟਰ, 9 ਲੋਕਾਂ ਨੇ ਤੋੜਿਆ ਦਮ   :: 3 ਬੱਕਰੀਆਂ ਅਤੇ 3 ਗਾਂਵਾਂ ਦੀ ਮਾਲਕ ਚੰਦਨਾ ਬਾਉਰੀ ਬੰਗਾਲ ਚ ਬਣੀ ਵਿਧਾਇਕ   :: ਕੋਰੋਨਾ ਆਫ਼ਤ : MBBS ਦੇ ਵਿਦਿਆਰਥੀਆਂ ਨੂੰ PM ਮੋਦੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ   :: ਆਕਸੀਜਨ ਨਾਲ ਭਰਪੂਰ ਪਿੱਪਲ ਦਾ ਪੱਤਾ ਕਰੇਗਾ ‘ਕੋਰੋਨਾ ਵਾਇਰਸ’ ਤੋਂ ਬਚਾਅ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਜਾਬ ਦੀ ਸਿੱਖ ਸਿਆਸਤ ’ਚ ਜਮ੍ਹਾ-ਘਟਾਓ ਨਿਰੰਤਰ ਜਾਰੀ, ਭਲਕੇ ਹੋਵੇਗਾ ਨਵੇਂ ਅਕਾਲੀ ਦਲ ਦਾ ਐਲਾਨ PRINT ਈ ਮੇਲ
akali dal  punjab  politics  jathedar ranjit singh brahmpuraਮੋਹਾਲੀ  --02 ਮਈ-(ਮੀਡੀਦੇਸਪੰਜਾਬ)-- ਪੰਜਾਬ ਅੰਦਰ ਸਿਆਸਤ ਦਾ ਜਮ੍ਹਾ ਘਟਾਊ ਨਿਰੰਤਰ ਜਾਰੀ ਹੈ, ਇਸ ਦੌਰਾਨ ਨਵੇਂ ਬਣਨ ਜਾ ਰਹੇ ਸ਼੍ਰੋਮਣੀ ਅਕਾਲੂ ਦਲ ਦੇ ਦੋ ਸੀਨੀਅਰ ਨੇਤਾਵਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਕੱਲ੍ਹ 3 ਮਈ ਨੂੰ ਨਵੇਂ ਅਕਾਲੀ ਦਲ ਦੀ ਹੋਂਦ ਦਾ ਐਲਾਨ ਕਰਨਗੇ। ਇਸ ਸਬੰਧ ’ਚ ਦੋਵੇਂ ਅਕਾਲੀ ਨੇਤਾ ਆਪਣੇ ਸੀਨੀਅਰ ਸਾਥੀਆਂ ਨਾਲ ਵਿਚਾਰ ਵਟਾਾਂਦਰਾ ਕਰਨ ਜਾ ਰਹੇ ਹਨ। ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਵਲੋਂ ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖ਼ਹਿਰਾ ਨੂੰ ਗਠਨ ਹੋਣ ਵਾਲੇ ਨਵੇਂ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਜਿਸ ’ਚ ਹੋਰ ਵੀ ਕਈ ਹਮਖਿਆਲੀ ਲੋਕ ਸ਼ਾਮਲ ਹੋ ਰਹੇ ਹਨ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਸਾਡੀ ਪਾਰਟੀ ’ਚ ਸ਼ਾਮਲ ਹੋਵੋਂ। ਕਿਉਂਕਿ ਤੁਹਾਨੂੰ ਦੋਵਾਾਂ ਨੂੰ ਰਿਵਾਇਤੀ ਪਾਰਟੀਆਂ ਨੇ ਬਣਦਾ ਮਾਣ-ਸਨਮਾਨ ਕਦੇ ਵੀ ਨਹੀਂ ਦਿੱਤਾ। ਇਹ ਸਿਰਫ਼ ਦੋ ਰਵਾਇਤੀ-ਪਰਿਵਾਰਕ ਪਾਰਟੀਆਂ ਹਨ, ਇਸ ਲਈ ਆਓ ਆਪਾਂ ਬਿਨਾਂ ਕਿਸੇ ਦੇਰੀ ਦੇ ਪੰਜਾਬ ਦੀ ਬਿਹਤਰੀ ਲਈ ਇਕ ਮੰਚ ’ਤੇ ਖੜ੍ਹੇ ਹੋਈਏ। ਇਸ ਤੋਂ ਪਹਿਲਾਂ ਅਜਿਹਾ ਹੀ ਸੱਦਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਮੀਡੀਆ ਰਾਹੀਂ ਨਵਜੋਤ ਸਿੰਘ ਸਿੱਧੂ ਨੂੰ ਕਈ ਵਾਰ ਦਿੱਤਾ ਗਿਆ ਹੈ। 

ਦੂਸਰੇ ਪਾਸੇ ਸਿੱਧੂ ਵੀ ਰਾਹੇ ਬਗਾਹੇ ਅਕਾਲੀ ਦਲ  ਬਾਦਲ ਦੀ ਲੀਡਰਸ਼ਿਪ ਨੂੰ  ਕੋਸਦੇ ਰਹਿੰਦੇ ਹਨ । ਇਹ ਵੀ ਪਤਾ ਲੱਗਿਆ ਹੈ ਕਿ ਨਵੇ ਅਕਾਲੀ ਦਲ ਦੇ ਗਠਨ ਲਈ ਦੋ ਭੰਗ ਹੋਏ ਦਲਾ ਡੈਮੋਕ੍ਰੇਟਿਕ ਅਤੇ ਟਕਸਾਲੀ ਦੇ ਸੀਨੀਅਰ ਨੇਤਾਵਾ ਦੀ ਸਾਝੀ ਮੀਟਿੰਗ ਵਿੱਚ ਭਵਿੱਖ ਦੇ ਏਜੰਡੇ ਤੇ ਵੀ ਗੰਭੀਰਤਾ ਨਾਲ ਚਰਚਾ ਹੋਵੇਗੀ । ਸੰਪਰਕ ਕੀਤੇ ਜਾਣ ਤੇ  ਇਸ ਮੀਟਿੰਗ ਸਬੰਧੀ  ਪੁਸ਼ਟੀ ਕਰਦਿਆ ਸੀਨੀਅਰ ਅਕਾਲੀ ਟਕਸਾਲੀ ਆਗੂ  ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਭਾਵੇ ਕਰੋਨਾ ਦਾ ਕਹਿਰ ਨਿਰੰਤਰ ਜਾਰੀ ਹੈ , ਪਰ ਹੁਣ ਕੁੱਝ ਕਰਨ ਦਾ ਵਕਤ ਹੈ ਇਸ ਲਈ ਸਾਡੇ ਸੀਨੀਅਰ ਆਗੂ ਬਹੁਤ ਹੀ ਸਿੱਦਤ ਨਾਲ ਸਾਝੀ ਜਥੇਬੰਦੀ ਦੇ ਗਠਨ ਲਈ ਤੱਤਪਰ ਹਨ,  ਅਕਾਲ ਪੁਰਖ ਦੀ ਕਿਰਪਾ  ਬਹੁਤ ਹੀ ਚੰਗੇ ਨਤੀਜੇ ਸਾਹਮਣੇ ਆਉਣਗੇ ।

 ਦੋਹਾਂ ਦਲਾ ਦੇ ਸਮੁੱਚੇ ਵਰਕਰ ਸਾਬਕਾ ਅਹੁਦੇਦਾਰ ਅਤੇ ਸਮਰਥਕ ਬ੍ਰਹਮਪੁਰਾ ਅਤੇ ਢੀਡਸਾ ਵਿਚਕਾਰ ਹੋਈ ਸਿਧਾਂਤਕ ਏਕਤਾ ਤੋ ਬੇਹੱਦ ਖੁਸ਼ ਨਜਰ ਆ ਰਹੇ ਹਨ । ਜਦ ਪੀਰਮੁਹੰਮਦ ਨੂੰ ਸਿੱਧੂ ਦੇ ਸਬੰਧ ਵਿੱਚ ਪੁੱਛਿਆ ਗਿਆ ਤਾ ਉਹਨਾ ਕਿਹਾ ਕਿ ਇਸ ਵਿੱਚ ਕੋਈ ਦੋ ਰਾਵਾ ਨਹੀ ਅਸੀ ਚਾਹੁੰਦੇ ਹਾ ਕਿ ਆਮ ਆਦਮੀ ਪਾਰਟੀ ਬਹੁਜਨ ਸਮਾਜ ਪਾਰਟੀ ,ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਸੁਖਪਾਲ ਸਿੰਘ ਖਹਿਰਾ, ਬੈਸ ਭਰਾ, ਧਰਮਵੀਰ ਗਾਧੀ ਵਰਗੇ ਲੋਕ ਇਕਜੁੱਟ ਹੋਕੇ ਹੀ ਪੰਜਾਬ ਦੇ ਸਿਆਸੀ ਹਾਲਤਾ ਵਿੱਚ ਤਬਦੀਲੀਆ ਲਿਆ ਸਕਦੇ ਹਨ । ਉਹਨਾਂ ਕਿਹਾ ਕਿ ਅਸੀ ਇਹਨਾ ਸਾਰਿਆ ਦੇ ਸਾਝੇ ਪਲੇਟਫਾਰਮ ਲਈ ਆਸਵੰਦ ਹਾ । ਨਵੇ ਅਕਾਲੀ ਦਲ ਦੇ ਨਾਮ ਬਾਰੇ ਕੁੱਝ ਵੀ ਕਹਿਣ ਤੋ ਗੁਰੇਜ ਕਰਦਿਆ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਇਸ ਸਬੰਧੀ ਅੰਤਿਮ ਫੈਸਲਾ ਸ੍ਰ ਢੀਡਸਾ ਅਤੇ ਜਥੇਦਾਰ ਬ੍ਰਹਮਪੁਰਾ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਕੇ ਹੀ ਕਰਨਗੇ ।

 
< Prev   Next >

Advertisements


Advertisement
Advertisement
Advertisement
Advertisement
Advertisement
Advertisement