:: ਕੋਰੋਨਾ ਆਫ਼ਤ ਪਿਛਲੇ 6 ਮਹੀਨਿਆਂ ਚ ਕੇਂਦਰ ਦੇ ਕੰਮ ਨਾ ਕਰਨ ਦਾ ਨਤੀਜਾ ਹੈ : ਮਮਤਾ ਬੈਨਰਜੀ   :: ਕੋਰੋਨਾ : ਜੇਲ੍ਹਾਂ ਚ ਭੀੜ ਘੱਟ ਕਰਨ ਲਈ SC ਨੇ ਕੈਦੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ   :: ਕੇਂਦਰ ਦਿੱਲੀ ਚ 700 ਮੀਟ੍ਰਿਕਨ ਟਨ ਆਕਸੀਜਨ ਸਪਲਾਈ ਰੱਖੇ ਕਾਇਮ : ਮਨੀਸ਼ ਸਿਸੋਦੀਆ   :: ਕੋਰੋਨਾ ਜੰਗ: ਫਾਰੂਕ ਅਬਦੁੱਲਾ ਨੇ ਐੱਮ. ਪੀ. ਫੰਡ ਤੋਂ ਦਿੱਤੇ 1.40 ਕਰੋੜ ਰੁਪਏ   :: ਕੋਰੋਨਾ ਨਾਲ ਲੜਾਈ ’ਚ ਫੌਜ ਨੇ ਸੰਭਾਲੀ ਕਮਾਨ, ਰਾਜਨਾਥ ਸਿੰਘ ਬੋਲੇ- ਲੋਕਾਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਜੁਟੇ ਜਵਾਨ   :: ਮਮਤਾ ਨੇ PM ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਮੈਡੀਕਲ ਆਕਸੀਜਨ ਦੀ ਮੰਗ   :: SC ਨੇ ਕਰਨਾਟਕ ਚ ਵੱਧ ਆਕਸੀਜਨ ਦੇਣ ਦੇ ਹਾਈ ਕੋਰਟ ਦੇ ਫ਼ੈਸਲੇ ਵਿਰੁੱਧ ਕੇਂਦਰ ਦੀ ਪਟੀਸ਼ਨ ਕੀਤੀ ਖਾਰਜ   :: ਹਸਪਤਾਲਾਂ ਨੂੰ ਆਕਸੀਜਨ ਨਾ ਦੇਣਾ ਕਤਲੇਆਮ ਦੇ ਬਰਾਬਰ: ਹਾਈ ਕੋਰਟ   :: ਕੋਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਟੀਕਿਆਂ ਦੀ ਬਰਬਾਦੀ ਰੋਕਣਾ ਜ਼ਰੂਰੀ: PM ਮੋਦੀ   :: ਹਿਮਾਚਲ ’ਚ 16 ਮਈ ਤੱਕ ‘ਕੋਰੋਨਾ ਕਰਫਿਊ’, ਬੰਦ ਰਹਿਣਗੇ ਸਰਕਾਰੀ ਦਫ਼ਤਰ   :: ਕਮਾਨ ਸੰਭਾਲਦੇ ਹੀ ਐਕਸ਼ਨ ’ਚ ਆਈ ‘ਦੀਦੀ’, ਕੋਰੋਨਾ ਨੂੰ ਲੈ ਕੇ ਬੰਗਾਲ ’ਚ ਲਗਾਈਆਂ ਨਵੀਆਂ ਪਾਬੰਦੀਆਂ   :: ਆਕਸੀਜਨ ਖਤਮ ਹੋਈ ਤਾਂ ਕੋਰੋਨਾ ਮਰੀਜ਼ਾਂ ਨੂੰ ਤੜਫਦਾ ਛੱਡ ਦੌੜੇ ਡਾਕਟਰ, 9 ਲੋਕਾਂ ਨੇ ਤੋੜਿਆ ਦਮ   :: 3 ਬੱਕਰੀਆਂ ਅਤੇ 3 ਗਾਂਵਾਂ ਦੀ ਮਾਲਕ ਚੰਦਨਾ ਬਾਉਰੀ ਬੰਗਾਲ ਚ ਬਣੀ ਵਿਧਾਇਕ   :: ਕੋਰੋਨਾ ਆਫ਼ਤ : MBBS ਦੇ ਵਿਦਿਆਰਥੀਆਂ ਨੂੰ PM ਮੋਦੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ   :: ਆਕਸੀਜਨ ਨਾਲ ਭਰਪੂਰ ਪਿੱਪਲ ਦਾ ਪੱਤਾ ਕਰੇਗਾ ‘ਕੋਰੋਨਾ ਵਾਇਰਸ’ ਤੋਂ ਬਚਾਅ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚੀਨ ਨੂੰ ਝਟਕਾ, ਆਸਟ੍ਰੇਲੀਆ ਦੇ ਬਾਅਦ ਹੁਣ ਹੋਰ ਦੇਸ਼ ਵੀ BRI ਪ੍ਰਾਜੈਕਟ ਤੋਂ ਹਟ ਸਕਦੇ ਹਨ ਪਿੱਛੇ PRINT ਈ ਮੇਲ
australia  bri project  other countries  china ਸਿਡਨੀ --03ਮਈ-(ਮੀਡੀਦੇਸਪੰਜਾਬ)-- ਆਸਟ੍ਰੇਲੀਆ ਦੇ ਬਾਅਦ ਕਈ ਹੋਰ ਦੇਸ਼ ਵੀ ਚੀਨ ਦੇ ਬੀ.ਆਰ.ਆਈ. ਪ੍ਰਾਜੈਕਟ ਤੋਂ ਵੱਖ ਹੋ ਸਕਦੇ ਹਨ। ਅਸਲ ਵਿਚ ਪ੍ਰਾਜੈਕਟਾਂ ਦੇ ਨਾਮ 'ਤੇ ਮਿਲਟਰੀ ਮੌਜੂਦਗੀ ਵਧਾਉਣ ਅਤੇ ਕਈ ਮਨਮਰਜ਼ੀ ਸ਼ਰਤਾਂ ਥੋਪਣ ਕਾਰਨ ਇਸ ਨਾਲ ਜੁੜੇ ਜ਼ਿਆਦਾਤਰ ਦੇਸ ਹੁਣ ਖੁਦ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ।

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੀਤੇ ਦਿਨੀਂ ਚੀਨ ਦੇ ਬੀ.ਆਰ.ਆਈ. ਸਮਝੌਤੇ ਨੂੰ ਰੱਦ ਕਰ ਦਿੱਤਾ ਸੀ। ਵਿਦੇਸ਼ ਮੰਤਰੀ ਮੈਰਿਸ ਪਾਇਨੇ ਨੇ ਕਿਹਾ ਕਿ ਸਮਝੌਤਾ ਕਾਮਨਵੈਲਥ ਕਾਨੂੰਨਾਂ ਦੇ ਤਹਿਤ ਬਣੇ ਫੌਰਨ-ਵੀਟੋ ਵਿਵਸਥਾ ਦੀ ਵਰਤੋਂ ਕਰਦਿਆਂ ਰੱਦ ਕੀਤਾ ਗਿਆ ਹੈ। ਇਸ ਦੇ ਇਲਾਵਾ ਚੀਨ ਨੇ ਅਫਰੀਕਾ ਦੇ ਦੇਸ਼ ਜਿਬੂਤੀ ਵਿਚ ਚੱਲ ਰਹੇ ਪ੍ਰਾਜੈਕਟ ਵਿਚ ਸੁਰੱਖਿਆ ਦੇ ਨਾਮ 'ਤੇ ਸੈਨਾ ਤਾਇਨਾਤ ਕੀਤੀ ਸੀ। ਹੁਣ ਉਹ ਉੱਥੇ ਸੈਨਾ ਦੀ ਮੌਜੂਦਗੀ ਵਧਾ ਸਕਦਾ ਹੈ। ਇਸੇ ਚਲਾਕੀ ਨੂੰ ਸਮਝਦੇ ਹੋਏ ਕੁਝ ਅਫਰੀਕੀ ਦੇਸ਼ ਬੀ.ਆਰ.ਆਈ. ਪ੍ਰਾਜੈਕਟ ਤੋਂ ਪਿੱਛੇ ਹਟ ਸਕਦੇ ਹਨ।

ਵਿਵਾਦਿਤ ਸ਼ਰਤਾਂ
ਬੀ.ਆਰ.ਆਈ. ਸਮਝੌਤੇ ਦੀਆਂ ਕਈ ਸ਼ਰਤਾਂ ਨੂੰ ਵਿਵਾਦਿਤ ਮੰਨਿਆ ਜਾਂਦਾ ਹੈ। ਚੀਨ ਨੇ ਆਪਣੇ ਹਿੱਤਾਂ ਦੇ ਮੁਤਾਬਕ ਇਹਨਾਂ ਨੂੰ ਤੈਅ ਕੀਤਾ ਹੈ। ਅਮਰੀਕਾ ਦੀ ਜੌਰਜ ਟਾਊਨ ਯੂਨੀਵਰਸਿਟੀ ਮੁਤਾਬਕ ਕਈ ਸ਼ਰਤਾਂ ਤਾਂ ਅਜਿਹੀਆਂ ਹਨ ਜਿਹਨਾਂ ਬਾਰੇ ਚੀਨ ਤੋਂ ਕਰਜ਼ ਲੈਣ ਬਾਰੇ ਦੇਸ਼ ਜਨਤਕ ਤੌਰ 'ਤੇ ਨਹੀਂ ਦੱਸ ਸਕਦੇ।

ਸਮਝੌਤੇ ਰੱਦ ਹੋਣ ਦੇ ਮਾਇਨੇ
- ਦੋਹਾਂ ਦੇਸ਼ਾਂ ਵਿਚਾਲੇ ਉਦਯੋਗਿਕ ਉਤਪਾਦਨ, ਬਾਇਓਤਕਨਾਲੋਜੀ ਅਤੇ ਖੇਤੀ ਖੇਤਰ ਵਿਚ ਸਹਿਯੋਗ ਲਈ ਸਮਝੌਤਾ ਕੀਤਾ ਗਿਆ ਸੀ। ਇਸ ਦੇ ਰੱਦ ਹੋਣ ਦਾ ਤਿੰਨੇ ਖੇਤਰਾਂ 'ਤੇ ਅਸਰ ਹੋਵੇਗਾ।

- ਚੀਨ ਲਈ ਬੀ.ਆਰ.ਆਈ. ਪ੍ਰਾਜੈਕਟ ਬਣਾਈ ਰੱਖ ਪਾਉਣਾ ਮੁਸ਼ਕਲ ਹੋਵੇਗਾ।

- ਆਸਟ੍ਰੇਲੀਆ ਦੇ ਬਾਅਦ ਇਸ ਨਾਲ ਜੁੜੇ ਹੋਰ ਦੇਸ਼ ਹਟ ਸਕਦੇ ਹਨ ਜਾਂ ਸਮਝੌਤੇ ਨੂੰ ਲਾਗੂ ਕਰਨ ਵਿਚ ਦੇਰੀ ਕਰ ਸਕਦੇ ਹਨ।

- ਬੀ.ਆਰ.ਆਈ. ਦੇ ਲੰਬਿਤ ਹੋਣ 'ਤੇ ਇਹ ਬੋਝ ਵੀ ਬੀਜਿੰਗ 'ਤੇ ਪਵੇਗਾ।

ਚੀਨ ਨੇ ਜਤਾਈ ਨਾਰਾਜ਼ਗੀ
ਆਸਟ੍ਰੇਲੀਆ ਦੇ ਫ਼ੈਸਲੇ ਨੂੰ ਚੀਨ ਨੇ ਨਕਰਾਤਮਕ ਕਦਮ ਦੱਸਿਆ ਹੈ। ਨਾਲ ਹੀ ਕਿਹਾ ਹੈ ਕਿ ਇਸ ਨਾਲ ਦੋ-ਪੱਖੀ ਸੰਬੰਧ ਖਟਾਸ ਭਰਪੂਰ ਹੋਣਗੇ। ਚੀਨ ਦੇ ਪ੍ਰਮੁੱਖ ਡਿਪਲੋਮੈਟ ਚੇਂਗ ਜਿੰਗਵੇ ਨੇ ਆਸਟ੍ਰੇਲੀਆ ਨੂੰ ਦੋਹਾਂ ਦੇਸ਼ਾਂ ਦੇ ਵਿਗੜਦੇ ਸੰਬੰਧਾਂ ਲਈ ਦੋਸ਼ੀ ਦੱਸਿਆ। ਉਂਝ ਅਪ੍ਰੈਲ 2020 ਤੋਂ ਹੀ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਤਣਾਅਪੂਰਨ ਰਹੇ ਹਨ। 

ਉੱਧਰ ਹਾਂਗਕਾਂਗ ਅਤੇ ਚੀਨ ਵਿਚ ਉਇਗਰ ਮੁਸਲਮਾਨ ਘੱਟਗਿਣਤੀਆਂ 'ਤੇ ਅੱਤਿਆਚਾਰ ਲਈ ਚਿੰਤਾ ਜਤਾਉਣ 'ਤੇ ਯੂਰਪੀ ਸੰਘ ਦੇ ਨਾਲ ਵੀ ਚੀਨ ਦਾ ਤਣਾਅ ਵੱਧਦਾ ਜਾ ਰਿਹਾ ਹੈ। ਉਸ ਨੇ ਹਾਲ ਹੀ ਵਿਚ ਇੱਥੋਂ ਦੇ ਕਈ ਅਧਿਕਾਰੀਆਂ ਜਨਪ੍ਰਤੀਨਿਧੀਆਂ, ਰਾਜਦੂਤਾਂ ਅਤੇ ਅਕਾਦਮਿਕ ਜਗਤ ਦੇ ਲੋਕਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement