:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਮਰੀਕਾ-ਆਸਟ੍ਰੇਲੀਆ ਚ ਰਹਿੰਦੇ NRI ਮਦਦ ਲਈ ਆਏ ਅੱਗੇ, 50 ਹਜ਼ਾਰ ਤੋਂ ਵੱਧ ਆਕਸੀਜਨ ਕੰਸਨਟ੍ਰੇਟਰ ਦੇ ਦਿੱਤੇ ਆਰਡਰ PRINT ਈ ਮੇਲ
usa australia  nri  oxygen concentratorਵਾਸ਼ਿੰਗਟਨ/ਸਿਡਨੀ --07ਮਈ-(ਮੀਡੀਆਦੇਸਪੰਜਾਬ)--  ਕੋਰੋਨਾ ਦੀ ਦੂਜੀ ਲਹਿਰ ਨੇ ਭਾਰਤ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ। ਭਾਰਤ ਵਿਚ ਆਕਸੀਜਨ ਦੀ ਭਾਰੀ ਕਮੀ ਦੇ ਬਾਅਦ ਹੁਣ ਅਮਰੀਕਾ ਅਤੇ ਆਸਟ੍ਰੇਲੀਆ ਦੇ ਐੱਨ.ਆਰ.ਆਈ. ਮਦਦ ਲਈ ਅੱਗੇ ਆਏ ਹਨ। ਇਸ ਕਾਰਨ ਇਹਨਾਂ ਦੋਹਾਂ ਦੇਸ਼ਾਂ ਵਿਚ ਆਕਸੀਜਨ ਕੰਸਨਟ੍ਰੇਟਰ ਦੀ ਵਿਕਰੀ ਵਿਚ ਰਿਕਾਰਡ ਵਾਧਾ ਹੋਇਆ ਹੈ।

ਅਮਰੀਕੀ ਕੰਪਨੀ ਨਿਡੇਕ ਨੇ ਦੱਸਿਆ ਕਿ ਉਹ ਭਾਰਤ ਦੇ 8 ਸ਼ਹਿਰਾਂ ਵਿਚ ਮੈਡੀਕਲ ਉਪਕਰਨਾਂ ਦੀ ਸਪਲਾਈ ਕਰਦੇ ਹਨ। ਬੀਤੇ 12 ਦਿਨਾਂ ਵਿਚ ਉਹਨਾਂ ਨੇ 8 ਹਜ਼ਾਰ ਆਕਸੀਜਨ ਕੰਸਨਟ੍ਰੇਟਰ ਭੇਜੇ ਹਨ। ਅਗਲੇ ਦੋ ਮਹੀਨਿਆਂ ਲਈ 14 ਹਜ਼ਾਰ ਆਰਡਰ ਆ ਚੁੱਕੇ ਹਨ।

ਇਸ ਦੇ ਇਲਾਵਾ ਆਕਸੀਜਨ ਕੰਸਨਟ੍ਰੇਟਰ ਸਿਲੰਡਰ ਬਣਾਉਣ ਵਾਲੀਆਂ 3 ਕੰਪਨੀਆਂ ਰੇਸਪੀਰੋਨਿਕਸ, ਕੇਯਰੇ ਅਤੇ ਇੰਵੀਕੇਅਰ ਨੇ ਦੱਸਿਆ ਕਿ ਉਹਨਾਂ ਕੋਲ ਵੀ ਕਰੀਬ ਇੰਨੇ ਹੀ ਆਰਡਰ ਹਨ। ਇਹ ਕੰਪਨੀਆਂ ਅਮਰੀਕਾ, ਮਲੇਸ਼ੀਆ, ਇੰਡੋਨੇਸ਼ੀਆ, ਗ੍ਰੀਸ, ਸਿੰਗਾਪੁਰ ਅਤੇ ਬ੍ਰਿਟੇਨ ਸਥਿਤ ਆਪਣੇ ਸੈਂਟਰਾਂ ਤੋਂ ਕੰਸਨਟ੍ਰੇਟਰ ਭਾਰਤ ਭੇਜ ਰਹੀਆਂ ਹਨ। ਇਹੀ ਨਹੀਂ ਐੱਨ.ਜੀ.ਓ. ਵੀ ਆਪਣੇ ਪੱਧਰ 'ਤੇ ਮਦਦ ਭੇਜ ਰਹੀ ਹੈ। ਸੇਵਾ ਇੰਟਰਨੈਸ਼ਨਲ ਨੇ ਬੀਤੇ ਹਫ਼ਤੇ 45 ਕਰੋੜ ਰੁਪਏ ਜੁਟਾਏ ਹਨ। ਇਸ ਸੰਸਥਾ ਨੇ 2 ਹਜ਼ਾਰ ਸਿਲੰਡਰ ਭਾਰਤ ਭੇਜੇ ਹਨ।

ਸੰਸਥਾ ਇੰਡੀਆਸਪੋਰਾ ਨੇ 75 ਕਰੋੜ ਰੁਪਏ ਦੀ ਮਦਦ ਭੇਜੀ ਹੈ। ਇਸ ਵਿਚ 23 ਕਰੋੜ ਕਾਰੋਬਾਰੀ ਵਿਨੋਦ ਖੋਸਲਾ ਨੇ ਦਿੱਤੇ ਹਨ। ਦੂਜੇ ਪਾਸੇ ਆਸਟ੍ਰੇਲੀਆ ਵਿਚ ਰਹਿਣ ਵਾਲੇ ਅਮਿਤ ਸਿੰਗਲਾ ਨੇ ਪਟਿਆਲਾ ਦੇ ਨਾਭਾ ਵਿਚ ਕੋਰੋਨਾ ਨਾਲ ਪੀੜਤ ਰਿਸ਼ਤੇਦਾਰ ਲਈ ਡੇਢ ਲੱਖ ਰੁਪਏ ਖਰਚ ਕਰ ਕੇ ਕੰਸਨਟ੍ਰੇਟਰ ਭੇਜਿਆ ਹੈ।ਇਸ ਵਿਚ 25 ਹਜ਼ਾਰ ਰੁਪਏ ਜੀ.ਐੱਸ.ਟੀ. ਦੇ ਤੌਰ 'ਤੇ ਅਦਾ ਕੀਤੇ ਹਨ। ਸਿਦਾਰਥ ਸੋਨੀਪਤ ਦੇ ਰਹਿਣ ਵਾਲੇ ਹਨ ਅਤੇ ਬ੍ਰਿਸਬੇਨ ਦੇ ਟਵੁਮੱਬਾ ਵਿਚ ਰਹਿੰਦੇ ਹਨ। ਉਹ ਦੱਸਦੇ ਹਨ ਕਿ ਉਹ 10 ਆਕਸੀਜਨ ਕੰਸਨਟ੍ਰੇਟਰ ਸੋਨੀਪਤ ਭੇਜ ਰਹੇ ਹਨ। 

ਸਿਡਨੀ ਵਿਚ ਮੈਡੀਕਲ ਉਪਕਰਨ ਦਾ ਕਾਰੋਬਾਰ ਕਰਨ ਵਾਲੇ ਸਾਹਿਲ ਐੱਸ ਸ਼ਾਹ ਮੁਤਾਬਕ 10 ਦਿਨ ਪਹਿਲਾਂ ਆਕਸੀਜਨ ਕੰਸਨਟ੍ਰੇਟਰ ਦੀ ਮੰਗ ਜ਼ੀਰੋ ਸੀ। ਉੱਥੇ ਇਹਨਾਂ ਨੂੰ 150 ਲੋਕ ਸੰਪਰਕ ਕਰ ਚੁੱਕੇ ਹਨ। ਪੰਜ ਆਕਸੀਜਨ ਕੰਸਨਟ੍ਰੇਟਰ ਉਹ ਅਹਿਮਦਾਬਾਦ ਭੇਜ ਚੁੱਕੇ ਹਨ। 55 ਆਰਡਰ ਲੱਗੇ ਹਨ। ਸ਼ਾਹ ਨੇ ਚੀਨ ਦੀ ਵਕ ਕੰਪਨੀ ਨਾਲ ਸਮਝੌਤਾ ਕੀਤਾ ਹੈ। 7 ਲੀਟਰ ਦੀ ਸਮਰੱਥਾ ਦਾ ਆਕਸੀਜਨ ਕੰਸਨਟ੍ਰੇਟਰ ਸਿਰਫ 20 ਹਜ਼ਾਰ ਰੁਪਏ ਵਿਚ ਉਪਲਬਧ ਹੈ ਅਤੇ ਇੰਨੀ ਹੀ ਹੀ ਲਾਗਤ ਇਸ ਨੂੰ ਚੀਨ ਤੋਂ ਭਾਰਤ ਪਹੁੰਚਾਉਣ ਵਿਚ ਲੱਗ ਰਹੀ ਹੈ।

ਗਰੁੱਪ ਬਣਾ ਕਰ ਰਿਹੈ ਇਕ-ਦੂਜੇ ਦੀ ਮਦਦ
ਭਾਰਤੀ ਮੂਲ ਦੇ ਲੋਕਾਂ ਨੇ ਆਸਟ੍ਰੇਲੀਆ ਵਿਚ ਕਈ ਫੇਸਬੁੱਕ ਅਤੇ ਵਟਸਐੱਪ ਗਰੁੱਪ ਬਣਾਏ ਹਨ। ਇਕ-ਦੂਜੇ ਦੀ ਸਹਾਇਤਾ ਲਈ ਜਾਣਕਾਰੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਅਜਿਹੇ ਹੀ ਇਕ ਗਰੁੱਪ ਨਾਲ ਜੁੜੇ ਸਿਦਾਰਥ ਭਾਰਦਵਾਜ ਦੇ ਮੁਤਾਬਕ ਆਮ ਲੋਕਾਂ ਨੂੰ ਇਹ ਜਾਣਕਾਰੀ ਹੀ ਨਹੀਂ ਹੈ ਕਿ ਕਿਹੜਾ ਕੰਸਨਟ੍ਰੇਟਰ ਕਿਸ ਹਾਲਾਤ ਲਈ ਸਹੀ ਹੈ। ਸਿਦਾਰਥ ਦੇ ਪਰਿਵਾਰ ਵਿਚ ਕਈ ਲੋਕ ਡਾਕਟਰ ਹਨ, ਲਿਹਾਜਾ ਉਹਨਾਂ ਤੋਂ ਜਾਣਕਾਰੀ ਲੈ ਕੇ ਉਹ ਇਹਨਾਂ ਗਰੁੱਪਾਂ ਵਿਚ ਸ਼ੇਅਰ ਕਰ ਕੇ ਲੋਕਾਂ ਦੀ ਕੰਸਨਟ੍ਰੇਟਰ ਖਰੀਦਣ ਵਿਚ ਮਦਦ ਕਰ ਰਰੇ ਹਨ।

ਵੱਧ ਰਹੀ ਹੈ ਜਮਾਂਖੋਰੀ
ਆਸਟ੍ਰੇਲੀਆ ਸਿੱਖ ਸਪੋਰਟ ਐੱਨ.ਜੀ.ਓ. ਲਈ ਆਕਸੀਜਨ ਕੰਸਨਟ੍ਰੇਟਰ ਦਾ ਇੰਤਜ਼ਾਮ ਕਰਨ ਵਾਲੇ ਕਾਰੋਬਾਰੀ ਤਰੂਨਦੀਪ ਦੱਸਦੇ ਹਨ ਕਿ ਉਹ ਉਹਨਾਂ ਲੋਕਾਂ ਨੂੰ ਆਕਸੀਜਨ ਕੰਸਨਟ੍ਰੇਟਰ ਦੇ ਰਹੇ ਹਨ ਜਿਹਨਾਂ ਦੀ ਹਾਲਤ ਨਾਜ਼ੁਕ ਹੈ। ਇਸ ਲਈ ਮੈਡੀਕਲ ਸਰਟੀਫਿਕੇਟ ਦੀ ਵੀ ਜਾਂਚ ਕੀਤੀ ਜਾਂਦੀ ਹੈ। ਉਹ ਕਹਿੰਦੇ ਹਨ ਕਿ ਲੋਕਾਂ ਨੇ ਜਮਾਂਖੋਰੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਵਿਚ ਹੀ ਪ੍ਰਭਾਵਸ਼ਾਲੀ ਅਤੇ ਪੈਸੇ ਵਾਲੇ ਲੋਕਾਂ ਨੇ ਘਰ ਵਿਚ ਆਈ.ਸੀ.ਯੂ. ਤਿਆਰ ਕੀਤੇ ਹਨ। ਇਸ ਕਾਰਨ ਬਾਜ਼ਾਰ ਵਿਚ ਜਾਨ ਬਚਾਉਣ ਵਾਲੇ ਕਈ ਉਪਕਰਨਾਂ ਦੀ ਬਹੁਤ ਕਮੀ ਹੋ ਗਈ ਹੈ। ਇਹਨਾਂ ਨੂੰ ਮੰਗਾਉਣ ਵਿਚ 7-15 ਦਿਨ ਦਾ ਸਮਾਂ ਲੱਗਦਾ ਹੈ ਅਤੇ ਇੰਨੇ ਲੰਬੇ ਸਮੇਂ ਤੱਕ ਗੰਭੀਰ ਮਰੀਜ਼ਾਂ ਨੂੰ ਜ਼ਿੰਦਾ ਰੱਖਣਾ ਬਹੁਤ ਮੁਸ਼ਕਲ ਹੁੰਦਾ ਹੈ।

 
< Prev   Next >

Advertisements