:: ਸਰਹੱਦੀ ਚੁਣੌਤੀਆਂ ਵਿਚਾਲੇ PM ਮੋਦੀ ਦੇ Make in India ਨੇ ਰੱਖਿਆ ਖੇਤਰ ਨੂੰ ਬਣਾਇਆ ਆਤਮਨਿਰਭਰ   :: ਕੇਂਦਰੀ ਖੇਤੀ ਮੰਤਰੀ ਦੀ ਦੋ ਟੁੱਕ, ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ - ਪ੍ਰੈ੍ੱਸ ਰਿਵੀਊ   :: ਮਿਲਖਾ ਸਿੰਘ ਦੇ ਦਿਹਾਂਤ ਤੇ PM ਮੋਦੀ ਨੇ ਜਤਾਇਆ ਸੋਗ, ਬੋਲੇ- ਅਸੀਂ ਇੱਕ ਮਹਾਨ ਖਿਡਾਰੀ ਨੂੰ ਗੁਆ ਦਿੱਤਾ   :: ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਨੂੰ ਲੈ ਕੇ ਭਾਜਪਾ ਨੇ ਘੇਰੀ ਪੰਜਾਬ ਸਰਕਾਰ, ਲਾਏ ਗੰਭੀਰ ਇਲਜ਼ਾਮ   :: ਕਿਸਾਨੀ ਘੋਲ ਦੇ 200 ਦਿਨ ਪੂਰੇ, ਮਨਾਂ ਚ ਸ਼ੰਕਾ ਕੀ ਹੋਵੇਗਾ ਅੰਦੋਲਨ ਦਾ ਭਵਿੱਖ? ਜਾਣੋ ਆਪਣੇ ਸਵਾਲਾਂ ਦੇ ਜਵਾਬ   :: G7 ਦੀ ਬੈਠਕ ਦੇ ਬਾਹਰ ਪਾਕਿਸਤਾਨ ਦੀ ਗੰਦੀ ਖੇਡ, ਕਸ਼ਮੀਰ ਤੇ ਮੋਦੀ ਵਿਰੁੱਧ ਮਾੜਾ ਪ੍ਰਚਾਰ   :: ਤਾਜ ਮਹੱਲ ਦੇ ਦੀਦਾਰ ਦੀ ਉਡੀਕ ਖ਼ਤਮ, ਇਸ ਤਾਰੀਖ਼ ਤੋਂ ਸੈਲਾਨੀਆਂ ਲਈ ਖੁੱਲ੍ਹਣਗੇ ਦਰਵਾਜ਼ੇ   :: ਕੋਰੋਨਾ ਦੀ ਤੀਜੀ ਲਹਿਰ ਦੇ ਖ਼ਦਸ਼ੇ ਦਰਮਿਆਨ ਪ੍ਰਾਈਵੇਟ ਹਸਪਤਾਲਾਂ ਚ ਵੀ ਲੱਗਣਗੇ ਆਕਸੀਜਨ ਪਲਾਂਟ   :: ਮਨੀਸ਼ ਸਿਸੋਦੀਆ ਦਾ ਵੱਡਾ ਬਿਆਨ, PM ਮੋਦੀ ਨਾਲ ਗੁਪਤ ਦੋਸਤੀ ਨਿਭਾਅ ਰਿਹਾ ਕੈਪਟਨ   :: ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਮਾਇਆਵਤੀ ਦਾ ਪਹਿਲਾ ਬਿਆਨ ਆਇਆ ਸਾਹਮਣੇ   :: ਭਾਜਪਾ ਨੂੰ ਸਾਲ 2019-20 ਚ ਮਿਲਿਆ 785 ਕਰੋੜ ਦਾ ਚੰਦਾ, ਕਾਂਗਰਸ ਦੇ ਮੁਕਾਬਲੇ 5 ਗੁਣਾ ਵੱਧ   :: ਸਰਕਾਰ ਨੇ ਪੈਟਰੋਲ-ਡੀਜ਼ਲ ਤੇ 2.74 ਲੱਖ ਕਰੋੜ ਰੁਪਏ ਟੈਕਸ ਵਸੂਲੇ, ਜਨਤਾ ਨੂੰ ਕੁਝ ਨਹੀਂ ਮਿਲਿਆ : ਪ੍ਰਿੰਯਕਾ   :: ਕੇਂਦਰ ਕੁਝ ਸੂਬਾ ਸਰਕਾਰਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਅਪਸ਼ਬਦ ਬੋਲ ਰਿਹਾ : ਸਿਸੋਦੀਆ   :: ਸਰਕਾਰ ਕਿਸਾਨ ਸੰਗਠਨਾਂ ਨਾਲ ਗੱਲਬਾਤ ਨੂੰ ਤਿਆਰ, ਕਿਹਾ- ਖੇਤੀਬਾੜੀ ਕਾਨੂੰਨਾਂ ਚ ਕਿੱਥੇ ਇਤਰਾਜ਼ ਹੈ ਦੱਸੋ   :: ਦਿੱਲੀ: ਸਰਹੱਦਾਂ ’ਤੇ ਵੱਧ ਸਕਦੈ ਕਿਸਾਨਾਂ ਦਾ ਇਕੱਠ, ਪੁਲਸ ਨੇ ਸਖ਼ਤ ਕੀਤੀ ਸੁਰੱਖਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੋਰੋਨਾ ਵੈਕਸੀਨ ਦੀ ਘਾਟ ਦੇ ਮਾਮਲੇ ਨੂੰ ਲੈ ਕੇ ਖੱਟੜ ਨੇ ਕੇਜਰੀਵਾਲ ਸਿਰ ਮੜ੍ਹਿਆ ਦੋਸ਼ PRINT ਈ ਮੇਲ
haryana has been vaccinating in small numbers for several days khattarਹਰਿਆਣਾ---31ਮਈ-(ਮੀਡੀਦੇਸਪੰਜਾਬ)-- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਕੋਰੋਨਾ ਰੋਕੂ ਟੀਕਿਆਂ ਨੂੰ ਲੈ ਕੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਟੀਕਿਆਂ ਦੀ ਸਪਲਾਈ ਨੂੰ ਬਹੁਤ ਜਲਦੀ ਖ਼ਤਮ ਕੀਤਾ ਜਾ ਰਿਹਾ ਹੈ, ਜਦੋਂ ਕਿ ਉਨ੍ਹਾਂ ਦੇ ਸੂਬੇ 'ਚ ਇਸ ਨੂੰ ਜ਼ਿਆਦਾ ਸਮੇਂ ਤੱਕ ਚਲਾਇਆ ਜਾ ਰਿਹਾ ਹੈ।

ਟੀਕਿਆਂ ਦੇ ਕੰਟਰੋਲ ਵੰਡ 'ਤੇ ਉਨ੍ਹਾਂ ਦੀ ਟਿੱਪਣੀ ਨੂੰ ਲੈ ਕੇ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਅਤੇ ਕਿਹਾ ਕਿ ਹਰਿਆਣਾ ਕੋਲ ਟੀਕੇ ਦੀਆਂ ਖੁਰਾਕਾਂ ਹਨ ਪਰ ਬੀਤੇ ਕਈ ਦਿਨਾਂ ਤੋਂ ਇਸ ਨੂੰ ਘੱਟ ਗਿਣਤੀ ਲੋਕਾਂ ਨੂੰ ਲਗਾਇਆ ਜਾ ਰਿਹਾ ਹੈ। 

ਕੇਜਰੀਵਾਲ ਦਾ ਲਹਿਜਾ ਹਮੇਸ਼ਾ ਸ਼ਿਕਾਇਤੀ ਹੋਣ ਦਾ ਦਾਅਵਾ ਕਰਦੇ ਹੋਏ ਖੱਟੜ ਨੇ ਕਿਹਾ ਕਿ ਦਿੱਲੀ ਨੂੰ ਉਸ ਦੀ ਆਬਾਦੀ ਦੇ ਲਿਹਾਜ ਨਾਲ ਟੀਕੇ ਦੀਆਂ ਜ਼ਿਆਦਾ ਖੁਰਾਕਾਂ ਮਿਲ ਰਹੀਆਂ ਹਨ। ਆਪਣੇ ਸੂਬੇ ਦਾ ਉਦਾਹਰਣ ਦਿੰਦੇ ਹੋਏ ਅਤੇ ਇਕ ਤਰ੍ਹਾਂ ਨਾਲ ਟੀਕਿਆਂ ਦੇ ਕੰਟਰੋਲ ਵੰਡ ਨੂੰ ਸਵੀਕਾਰ ਕਰਦੇ ਹੋਏ ਖੱਟੜ ਨੇ ਕਿਹਾ,''ਅਸੀਂ (ਹਰਿਆਣਾ) ਵੀ ਇਕ ਦਿਨ 'ਚ 2 ਲੱਖ ਟੀਕੇ ਲਗਾ ਸਕਦੇ ਹਾਂ ਅਤੇ ਆਪਣਾ ਸਟਾਕ ਖ਼ਤਮ ਕਰ ਸਕਦੇ ਹਾਂ ਪਰ ਅਸੀਂ ਜਾਣਦੇ ਹਾਂ ਕਿ ਸਾਨੂੰ ਕਿੰਨਾ ਸਟਾਕ ਮਿਲ ਰਿਹਾ ਹੈ ਅਤੇ ਜੇਕਰ ਅਸੀਂ ਰੋਜ਼ਾਨਾ ਲੋਕਾਂ ਨੂੰ 50-60 ਹਜ਼ਾਰ ਖੁਰਾਕਾਂ ਲਗਾਉਂਦੇ ਰਹਿਣਗੇ ਤਾਂ ਇਹ (ਸਟਾਕ) ਚੱਲਦਾ ਰਹੇਗਾ।'' ਉਨ੍ਹਾਂ ਕਿਹਾ ਕਿ ਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕੇਂਦਰ ਸੂਬਿਆਂ ਦੀ ਮਦਦ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ,''ਹੁਣ ਤੱਕ ਟੀਕਾਕਰਨ ਦੀਆਂ ਸਾਰੀਆਂ ਖੁਰਾਕਾਂ ਕੇਂਦਰ ਵੱਲ ਆ ਰਹੀਆਂ ਹਨ। ਦਿੱਲੀ ਦੀ ਆਬਾਦੀ 2 ਕਰੋੜ ਹੈ ਅਤੇ ਸਾਡੀ ਆਬਾਦੀ 2.90 ਕਰੋੜ।''

ਉਨ੍ਹਾਂ ਕਿਹਾ,''ਜੇਕਰ ਅਸੀਂ ਇਸ ਅਨੁਪਾਤ ਨਾਲ ਦੇਖੀਏ ਤਾਂ ਦਿੱਲੀ ਨੂੰ ਟੀਕੇ ਦੀਆਂ 51 ਲੱਖ ਖੁਰਾਕਾਂ ਮਿਲ ਚੁਕੀਆਂ ਹਨ ਅਤੇ ਉਸ ਦੇ ਅਨੁਰੂਪ ਸਾਨੂੰ 74 ਤੋਂ 75 ਲੱਖ ਖੁਰਾਕਾਂ ਮਿਲਣੀਆਂ ਚਾਹੀਦੀਆਂ ਪਰ ਸਾਨੂੰ ਸਿਰਫ਼ 58 ਲੱਖ ਖੁਰਾਕਾਂ ਮਿਲੀਆਂ। ਜੇਕਰ ਕੋਈ ਪ੍ਰਤੀ 10 ਲੱਖ ਆਬਾਦੀ ਦੇ ਲਿਹਾਜ ਨਾਲ ਦੇਖੀਏ ਤਾਂ ਦਿੱਲੀ ਨੂੰ ਟੀਕੇ ਦੀ ਜ਼ਿਆਦਾ ਖੁਰਾਕਾਂ ਮਿਲੀਆਂ ਹਨ, ਜਦੋਂ ਕਿ ਹਰਿਆਣਾ ਨੂੰ ਘੱਟ ਖੁਰਾਕਾਂ ਮਿਲੀਆਂ।'' ਕੇਜਰੀਵਾਲ ਵਲੋਂ ਕੇਂਦਰ ਤੋਂ ਟੀਕੇ ਦੀ ਜ਼ਿਆਦਾ ਖੁਰਾਕ ਦਿੱਤੇ ਜਾਣ ਦੀ ਮੰਗ ਦਰਮਿਆਨ ਉਨ੍ਹਾਂ ਦੀ ਇਹ ਟਿੱਪਣੀ ਆਈ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ,''ਜੋ ਵੀ ਸਟਾਕ ਉਪਲੱਬਧ ਹੈ, ਉਸ ਨੂੰ ਪੂਰੇ ਦੇਸ਼ 'ਚ ਵੰਡਿਆ ਜਾਣਾ ਹੈ। ਸਿਰਫ਼ ਦਿੱਲੀ ਨੂੰ ਇਹ ਨਹੀਂ ਮਿਲ ਸਕਦਾ ਅਤੇ ਜੇਕਰ ਇਹ ਪੂਰੇ ਦੇਸ਼ ਨੂੰ ਮਿਲਣਾ ਹੈ, ਉਦੋ ਇਸ ਅਨੁਪਾਤਿਕ ਆਧਾਰ 'ਤੇ ਦਿੱਤਾ ਜਾਵੇਗਾ।'' ਖੱਟੜ ਨੇ ਕਿਹਾ ਕਿ ਹਰਿਆਣਾ ਸਮੇਤ ਕਈ ਸੂਬੇ ਗਲੋਬਲ ਟੈਂਡਰ ਜਾਰੀ ਕਰ ਕੇ ਵਿਦੇਸ਼ ਤੋਂ ਟੀਕਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ,''ਕੇਂਦਰ ਪਹਿਲਾਂ ਹੀ ਟੀਕਾ ਦੇ ਰਿਹਾ ਹੈ ਅਤੇ ਭਵਿੱਖ 'ਚ ਵੀ ਦਿੰਦਾ ਰਹੇਗਾ ਪਰ ਕੇਜਰੀਵਾਲ ਹਮੇਸ਼ਾ ਨਾਟਕ ਕਰਦੇ ਰਹਿੰਦੇ ਹਨ।''

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement

Advertisement
Advertisement