:: ਸਰਹੱਦੀ ਚੁਣੌਤੀਆਂ ਵਿਚਾਲੇ PM ਮੋਦੀ ਦੇ Make in India ਨੇ ਰੱਖਿਆ ਖੇਤਰ ਨੂੰ ਬਣਾਇਆ ਆਤਮਨਿਰਭਰ   :: ਕੇਂਦਰੀ ਖੇਤੀ ਮੰਤਰੀ ਦੀ ਦੋ ਟੁੱਕ, ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ - ਪ੍ਰੈ੍ੱਸ ਰਿਵੀਊ   :: ਮਿਲਖਾ ਸਿੰਘ ਦੇ ਦਿਹਾਂਤ ਤੇ PM ਮੋਦੀ ਨੇ ਜਤਾਇਆ ਸੋਗ, ਬੋਲੇ- ਅਸੀਂ ਇੱਕ ਮਹਾਨ ਖਿਡਾਰੀ ਨੂੰ ਗੁਆ ਦਿੱਤਾ   :: ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਨੂੰ ਲੈ ਕੇ ਭਾਜਪਾ ਨੇ ਘੇਰੀ ਪੰਜਾਬ ਸਰਕਾਰ, ਲਾਏ ਗੰਭੀਰ ਇਲਜ਼ਾਮ   :: ਕਿਸਾਨੀ ਘੋਲ ਦੇ 200 ਦਿਨ ਪੂਰੇ, ਮਨਾਂ ਚ ਸ਼ੰਕਾ ਕੀ ਹੋਵੇਗਾ ਅੰਦੋਲਨ ਦਾ ਭਵਿੱਖ? ਜਾਣੋ ਆਪਣੇ ਸਵਾਲਾਂ ਦੇ ਜਵਾਬ   :: G7 ਦੀ ਬੈਠਕ ਦੇ ਬਾਹਰ ਪਾਕਿਸਤਾਨ ਦੀ ਗੰਦੀ ਖੇਡ, ਕਸ਼ਮੀਰ ਤੇ ਮੋਦੀ ਵਿਰੁੱਧ ਮਾੜਾ ਪ੍ਰਚਾਰ   :: ਤਾਜ ਮਹੱਲ ਦੇ ਦੀਦਾਰ ਦੀ ਉਡੀਕ ਖ਼ਤਮ, ਇਸ ਤਾਰੀਖ਼ ਤੋਂ ਸੈਲਾਨੀਆਂ ਲਈ ਖੁੱਲ੍ਹਣਗੇ ਦਰਵਾਜ਼ੇ   :: ਕੋਰੋਨਾ ਦੀ ਤੀਜੀ ਲਹਿਰ ਦੇ ਖ਼ਦਸ਼ੇ ਦਰਮਿਆਨ ਪ੍ਰਾਈਵੇਟ ਹਸਪਤਾਲਾਂ ਚ ਵੀ ਲੱਗਣਗੇ ਆਕਸੀਜਨ ਪਲਾਂਟ   :: ਮਨੀਸ਼ ਸਿਸੋਦੀਆ ਦਾ ਵੱਡਾ ਬਿਆਨ, PM ਮੋਦੀ ਨਾਲ ਗੁਪਤ ਦੋਸਤੀ ਨਿਭਾਅ ਰਿਹਾ ਕੈਪਟਨ   :: ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਮਾਇਆਵਤੀ ਦਾ ਪਹਿਲਾ ਬਿਆਨ ਆਇਆ ਸਾਹਮਣੇ   :: ਭਾਜਪਾ ਨੂੰ ਸਾਲ 2019-20 ਚ ਮਿਲਿਆ 785 ਕਰੋੜ ਦਾ ਚੰਦਾ, ਕਾਂਗਰਸ ਦੇ ਮੁਕਾਬਲੇ 5 ਗੁਣਾ ਵੱਧ   :: ਸਰਕਾਰ ਨੇ ਪੈਟਰੋਲ-ਡੀਜ਼ਲ ਤੇ 2.74 ਲੱਖ ਕਰੋੜ ਰੁਪਏ ਟੈਕਸ ਵਸੂਲੇ, ਜਨਤਾ ਨੂੰ ਕੁਝ ਨਹੀਂ ਮਿਲਿਆ : ਪ੍ਰਿੰਯਕਾ   :: ਕੇਂਦਰ ਕੁਝ ਸੂਬਾ ਸਰਕਾਰਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਅਪਸ਼ਬਦ ਬੋਲ ਰਿਹਾ : ਸਿਸੋਦੀਆ   :: ਸਰਕਾਰ ਕਿਸਾਨ ਸੰਗਠਨਾਂ ਨਾਲ ਗੱਲਬਾਤ ਨੂੰ ਤਿਆਰ, ਕਿਹਾ- ਖੇਤੀਬਾੜੀ ਕਾਨੂੰਨਾਂ ਚ ਕਿੱਥੇ ਇਤਰਾਜ਼ ਹੈ ਦੱਸੋ   :: ਦਿੱਲੀ: ਸਰਹੱਦਾਂ ’ਤੇ ਵੱਧ ਸਕਦੈ ਕਿਸਾਨਾਂ ਦਾ ਇਕੱਠ, ਪੁਲਸ ਨੇ ਸਖ਼ਤ ਕੀਤੀ ਸੁਰੱਖਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਖੇਤੀ ਕਾਨੂੰਨਾਂ ਦੀ ਲੜਾਈ ਕੇਂਦਰ ਤੋਂ ਵੀ ਵਧ ਉਨ੍ਹਾਂ ਦੀ ਪਿੱਠ ਥਾਪੜਨ ਵਾਲੀਆਂ ਵਿੱਤੀ ਸੰਸਥਾਵਾਂ ਨਾਲ: ਉਗਰਾਹਾਂ PRINT ਈ ਮੇਲ
fight over agrarian laws with financial institutions backing the center  ugrahanਨਵੀਂ ਦਿੱਲੀ/ਭਵਾਨੀਗੜ੍ਹ --08ਜੂਨ-(ਮੀਡੀਦੇਸਪੰਜਾਬ)-- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦਿੱਲੀ ਦੇ ਟਿਕਰੀ ਬਾਰਡਰ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੰਬੋਧਨ ਕੀਤਾ ਗਿਆ। ਸੰਬੋਧਨ ਦੌਰਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਹ ਖੇਤੀ ਕਾਨੂੰਨਾਂ ਦੀ ਲੜਾਈ ਕੇਂਦਰ ਦੀ ਭਾਜਪਾ ਸਰਕਾਰ ਨਾਲ ਤਾਂ ਹੈ ਹੀ ਪਰ ਇਸ ਤੋਂ ਵੀ ਵਧ ਕੇ ਜੋ ਵਿੱਤੀ ਸੰਸਥਾਵਾਂ ਇਨ੍ਹਾਂ ਦੀ

ਪਿੱਠ ਥਾਪੜ ਰਹੀਆਂ ਹਨ ਉਨ੍ਹਾਂ ਨਾਲ ਹੈ। ਜਿਵੇਂ ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ ਅਤੇ ਦੁਨੀਆ ਦੇ ਸਾਮਰਾਜੀ ਮੁਲਕਾਂ ਦੇ ਕਾਰਪੋਰੇਟ ਘਰਾਣਿਆਂ ਨਾਲ ਸਿਰੇ ਦੀ ਲੜਾਈ ਹੈ। ਇਹ ਵੱਡੀਆਂ ਤਾਕਤਾਂ ਜਿਹੜੀਆਂ ਆਪਣੇ ਹਿੱਤਾਂ ਦੀ ਪੂਰਤੀ ਲਈ ਵਿਕਾਸਸ਼ੀਲ ਅਤੇ ਅਣਵਿਕਸਿਤ ਮੁਲਕਾਂ 'ਤੇ ਵਿਕਾਸ ਦੇ ਨਾਂ 'ਤੇ ਨੀਤੀਆਂ ਲਾਗੂ ਕਰਦੇ ਹਨ। ਇਸ ਕਰਕੇ ਹੀ ਜਦੋਂ ਤੋਂ ਇਹ ਕਾਲੇ ਕਾਨੂੰਨ ਭਾਰਤ ਦੀ ਮੋਦੀ ਸਰਕਾਰ ਲੈ ਕੇ ਆਈ ਹੈ। ਇਸ ਤੋਂ ਪਹਿਲਾਂ ਵੀ ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ਾਂ 'ਚ ਕਿਸਾਨ ਆਗੂਆਂ ਵਲੋਂ ਇਹ ਹੀ ਕਿਹਾ ਜਾਂਦਾ ਰਿਹਾ ਹੈ ਕਿ ਇਹ ਲੜਾਈ ਲੰਬੀ ਹੈ। ਇਨ੍ਹਾਂ ਤਾਕਤਾਂ ਦੇ ਵਿਰੁੱਧ ਲੜਨ ਲਈ ਮਾਨਸਿਕ ਤੌਰ 'ਤੇ ਤਿਆਰ ਹੋ ਕੇ ਲੜਨ ਦੀ ਲੋੜ ਹੈ।

PunjabKesari

ਨੌਜਵਾਨ ਆਗੂ ਸਰਬਜੀਤ ਮੌੜ ਨੇ ਕਿਸਾਨ ਸੰਘਰਸ਼ ਨੂੰ ਕਿਰਤ ਅਤੇ ਸਿੱਖਿਆ ਨਾਲ ਜੋੜਦਿਆਂ ਨੌਜਵਾਨਾਂ ਨੂੰ ਕਿਹਾ ਕਿ ਜਿਵੇਂ ਭਾਰਤ ਦੀਆਂ ਹਾਕਮ ਜਮਾਤਾਂ ਖੇਤੀ ਕਿੱਤੇ ਨੂੰ ਉਜਾੜਨ ਦੇ ਰਾਹ ਪਈਆਂ ਹੋਈਆਂ ਹਨ। ਇਸੇ ਤਰ੍ਹਾਂ ਕਿਰਤ ਕਾਨੂੰਨਾਂ ਅਤੇ ਸਿੱਖਿਆ ਨੀਤੀ 'ਚ ਸੋਧ ਕਰਕੇ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਬਣਾ ਕੇ ਆਉਣ ਵਾਲੀ ਪੀੜ੍ਹੀ ਨੂੰ ਗਿਆਨ ਅਤੇ ਰੁਜ਼ਗਾਰ ਵਿਹੁਣੇ ਕਰਕੇ ਉਨ੍ਹਾਂ ਦੀ ਲੁੱਟ ਦਾ ਕੁਹਾੜਾ ਤੇਜ਼ ਕਰ ਰਹੀਆਂ ਹਨ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੀ ਕੱਲ੍ਹ 9 ਜੂਨ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕੱਲ੍ਹ ਦੀ ਸਟੇਜ ਜਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਮੁਜਾਰੇ ਕਿਸਾਨਾਂ 'ਚ ਵੰਡਣ ਵਾਲੀ ਹਥਿਆਰਬੰਦ ਕਿਸਾਨ ਬਗਾਵਤ ਦੀ ਅਗਵਾਈ ਕਰਨ ਅਤੇ ਮੁਗਲ ਰਾਜਸ਼ਾਹੀ ਦੇ ਜ਼ੁਲਮਾਂ ਵਿਰੁੱਧ ਟੱਕਰਨ ਲਈ ਮਜ਼ਲੂਮ ਲੋਕਾਈ ਨੂੰ ਖੜ੍ਹੇ ਕਰ ਲੈਣ ਵਾਲੇ ਯੋਧੇ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗੀ।
ਦਿੱਲੀ ਤੋਂ ਪਹੁੰਚੇ ਮਜ਼ਦੂਰ ਸੈੱਲ ਦੇ ਆਗੂ ਪਾਲਾ ਰਾਮ ਨੇ ਕਿਹਾ ਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਜੇ ਇਹ ਕਾਨੂੰਨ ਲਾਗੂ ਹੁੰਦੇ ਹਨ ਤਾਂ ਮਜ਼ਦੂਰਾਂ ਤੇ ਵੀ ਇਨ੍ਹਾਂ ਦਾ ਅਤਿ ਮਾੜਾ ਪ੍ਰਭਾਵ ਪਵੇਗਾ। ਜਨਤਕ ਵੰਡ ਪ੍ਰਣਾਲੀ ਦੇ ਤਹਿਤ ਮਜ਼ਦੂਰਾਂ ਨੂੰ ਮਿਲ ਰਹੀਆਂ ਖ਼ੁਰਾਕੀ ਵਸਤਾਂ ਅਤੇ ਸਹੂਲਤਾਂ ਬੰਦ ਹੋ ਜਾਣਗੀਆ।

ਦਿੱਲੀ ਤੋਂ ਬਲਜਿੰਦਰ ਸਿੰਘ ਬਾਜਵਾ ਮੀਤ ਰਾਸ਼ਟਰੀ ਉਪਦਿਕਸ਼ ਜਥੇਬੰਦੀ ਦੇ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸਟੇਜ ਤੋਂ ਪ੍ਰਭਾਵਿਤ ਹੋ ਕੇ ਜਥੇਬੰਦੀ ਨੂੰ ਸਲਾਮ ਕਰਦਿਆਂ ਕਿਹਾ ਅਸੀਂ ਬਹੁਤ ਸਾਰੀਆਂ ਜਥੇਬੰਦੀਆਂ ਦੇ ਇਕੱਠਾਂ 'ਚ ਗਏ ਹਾਂ ਪਰ ਇਸ ਜਥੇਬੰਦੀ ਦਾ ਜਾਬਤਾ ਬਹੁਤ ਵਧੀਆ ਹੈ। ਅਸੀਂ ਵੀ ਇਸ ਤੋਂ ਸੇਧ ਲੈ ਕੇ ਚੱਲਾਂਗੇ। ਸਟੇਜ ਸੰਚਾਲਨ ਦੀ ਭੂਮਿਕਾ ਮਨਪਰੀਤ ਬਹੋਨਾ ਨੇ ਬਾਖੂਬੀ ਨਿਭਾਈ ਅਤੇ ਹਰਜੀਤ ਸਿੰਘ ਮਹਿਲਾ ਚੌਂਕ,ਗੁਰਦੇਵ ਸਿੰਘ ਕਿਸ਼ਨਪੁਰਾ,ਗੁਰਤੇਜ ਸਿੰਘ ਖੁੱਡੀਆਂ ਅਤੇ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।

 
< Prev   Next >

Advertisements

Advertisement
Advertisement

Advertisement
Advertisement
Advertisement
Advertisement
Advertisement
Advertisement
Advertisement