:: PM ਮੋਦੀ ਨੇ ਮਹਿਲਾ ਹਾਕੀ ਟੀਮ ਦੀ ਕਪਤਾਨ ਨਾਲ ਫੋਨ ’ਤੇ ਕੀਤੀ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ   :: ‘ਸੁਨਹਿਰੀ ਜਿੱਤ ਦੀ ਮਸ਼ਾਲ’: 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਮਸ਼ਾਲ ਦਾ ਹੋਇਆ ਸਵਾਗਤ   :: 7 ਸਾਲ ਦੇ ਬੱਚੇ ਕਾਰਨ ਬੰਗਾਲ ਚ ਟਲਿਆ ਵੱਡਾ ਰੇਲ ਹਾਦਸਾ   :: ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ ਤੇ   :: NCR ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸਭਾ ’ਚ ਪਾਸ   :: ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ RT-PCR ਨੈਗੇਟਿਵ ਰਿਪੋਰਟ ਕੀਤੀ ਜ਼ਰੂਰੀ   :: ਖਾਲਿਸਤਾਨ ਹਮਾਇਤੀਆਂ ਵਲੋਂ CM ਖੱਟੜ ਨੂੰ ਧਮਕੀ, 15 ਅਗਸਤ ’ਤੇ ਨਹੀਂ ਲਹਿਰਾਉਣ ਦੇਣਗੇ ਤਿਰੰਗਾ   :: ਪਾਕਿ ਕੋਰੋਨਾ ਕਾਰਨ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਆਗਿਆ ਨਹੀਂ ਦੇ ਰਿਹਾ: ਸਰਕਾਰ   :: ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਟੋਕੀਓ ਓਲੰਪਿਕ ’ਚ ਨਜ਼ਰ ਆਇਆ: PM ਮੋਦੀ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਦਲਾਈਲਾਮਾ ਦੇ ਨੁਮਾਇੰਦੇ ਨਾਲ ਕੀਤੀ ਮੁਲਾਕਾਤ, ਗੁੱਸੇ ’ਚ ਚੀਨ   :: ਸੰਸਦ ਦੀ ਕਾਰਵਾਈ ਸਿਰਫ 18 ਘੰਟੇ ਚੱਲੀ, 133 ਕਰੋੜ ਰੁਪਏ ਦਾ ਨੁਕਸਾਨ   :: ਰਾਹਤ: ਹਰਿਆਣਾ ’ਚ ਸਸਤੀ ਹੋਈ ਬਿਜਲੀ, ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ   :: ਸ਼ਾਹ ਨੇ ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ’ਤੇ ਹਿਮੰਤ ਅਤੇ ਜੋਰਾਮਥੰਗਾ ਨਾਲ ਕੀਤੀ ਗੱਲ   :: ਮਮਤਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਪੱਛਮੀ ਬੰਗਾਲ ਚ ਇਲੈਕਟ੍ਰਿਕ ਵਾਹਨ ਉਦਯੋਗ ਤੇ ਹੋਈ ਚਰਚਾ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲੇ ਮੋਦੀ, ਬੋਲੇ- ਭਾਰਤ-ਅਮਰੀਕਾ ਦਾ ਰਿਸ਼ਤਾ ਹੋਰ ਹੋਇਆ ਮਜ਼ਬੂਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

G7 ਦੀ ਬੈਠਕ ਦੇ ਬਾਹਰ ਪਾਕਿਸਤਾਨ ਦੀ ਗੰਦੀ ਖੇਡ, ਕਸ਼ਮੀਰ ਤੇ ਮੋਦੀ ਵਿਰੁੱਧ ਮਾੜਾ ਪ੍ਰਚਾਰ PRINT ਈ ਮੇਲ
g7 summit pakistan kashmir modi bad propagandaਲੰਡਨ --14ਜੂਨ-(ਮੀਡੀਦੇਸਪੰਜਾਬ)-- ਬਰਤਾਨੀਆ ’ਚ ਜਾਰੀ ਦੁਨੀਆ ਦੇ 7 ਸਭ ਤੋਂ ਵੱਡੇ ਅਰਥਵਿਵਸਥਾ ਵਾਲੇ ਦੇਸ਼ਾਂ ਦੇ ਸੰਮੇਲਨ ਜੀ-7 ’ਚ ਵੀ ਪਾਕਿਸਤਾਨ ਆਪਣੀਆਂ ਗੰਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਕਤ ਸੰਮੇਲਨ ’ਚ ਆਏ ਦੇਸ਼ਾਂ ਦਾ ਧਿਆਨ ਖਿੱਚਣ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਸੈਂਕੜੇ ਵਿਖਾਵਾਕਾਰੀਆਂ ਨੂੰ ਸੰਮੇਲਨ ਵਾਲੀ ਥਾਂ ਦੇ ਬਾਹਰ ਤਾਇਨਾਤ ਕੀਤਾ ਹੈ।

ਉਕਤ ਵਿਅਕਤੀਆਂ ਦੇ ਹੱਥਾਂ ’ਚ ਕਸ਼ਮੀਰ ਨੂੰ ਲੈ ਕੇ ਦੁਨੀਆ ’ਚ ਭੁਲੇਖਾ ਪਾਉਣ ਵਾਲੀਆਂ ਗੱਲਾਂ ਲਿਖੀਆਂ ਗਈਆਂ ਹਨ। ਇੰਨਾ ਹੀ ਨਹੀਂ, ਕਈ ਵਿਖਾਵਾਕਾਰੀਆਂ ਦੇ ਹੱਥਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਇਤਰਾਜ਼ਯੋਗ ਭਾਸ਼ਾ ਵਾਲੇ ਪੋਸਟਰ ਵੀ ਵੇਖੇ ਗਏ ਹਨ। ਅਸਲ ’ਚ ਪਾਕਿਸਤਾਨ ਅਜੇ ਵੀ ਇਹ ਭੁਲੇਖਾ ਪਾਲੀ ਬੈਠਾ ਹੈ ਕਿ ਜੀ-7 ਦੇ ਸ਼ਕਤੀਸ਼ਾਲੀ ਦੇਸ਼ ਕਸ਼ਮੀਰ ’ਤੇ ਉਸ ਦਾ ਸਾਥ ਦੇਣਗੇ। ਇਸ ਤੋਂ ਇਲਾਵਾ ਪਾਕਿਸਤਾਨ ਇਹ ਵੀ ਮੰਨ ਰਿਹਾ ਹੈ ਕਿ ਕਸ਼ਮੀਰ ਦੇ ਮੁੱਦੇ ’ਤੇ ਦੁਨੀਆ ਦਾ ਧਿਆਨ ਖਿੱਚਣ ਲਈ ਜੀ-7 ਦੀ ਬੈਠਕ ਇਕ ਸੁਨਹਿਰੀ ਮੌਕਾ ਹੈ।

PunjabKesari

ਮੋਦੀ ਦੀ ਜੀ-7 ’ਚ ਮੌਜੂਦਗੀ ਕਾਰਨ ਇਮਰਾਨ ਨੂੰ ਸਾੜਾ
ਇਸ ਵਾਰ ਦੇ ਸਿਖਰ ਸੰਮੇਲਨ ’ਚ ਭਾਰਤ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਵੀਡੀਓ ਕਾਨਫਰੈਸਿੰਗ ਰਾਹੀਂ ਜੀ-7 ਦੀ ਬੈਠਕ ਨੂੰ ਸੰਬੋਧਿਤ ਕੀਤਾ। ਬਰਤਾਨਵੀ ਪ੍ਰਧਾਨ ਮੰਤਰੀ ਜਾਨਸਨ ਨੇ ਮੋਦੀ ਨੂੰ ਇਸ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਸੀ। ਇਮਰਾਨ ਖਾਨ ਨੂੰ ਇਸ ਕਾਰਨ ਸਾੜਾ ਹੈ।

ਸੰਮੇਲਨ ਦੇ ਮੁੱਖ ਵਿਸ਼ੇ

  • ਜੀ-7 ਸੰਮੇਲਨ ’ਚ ਬ੍ਰੈਗਜ਼ਿਟ ਸਰਹੱਦੀ ਖਿਚਾਅ ਦਾ ਮੁੱਦਾ ਉੱਠਿਆ।
  • ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਜਾਨਸਨ ਨਾਲ ਨਿੱਜੀ ਮੁਲਾਕਾਤ ’ਚ ਉਨ੍ਹਾਂ ਨੂੰ ਹੱਥ ਨਾਲ ਬਣਾਇਆ ਹੋਇਆ ਸਾਈਕਲ ਭੇਟ ਕਰਨਗੇ।
  • ਪੂਰੀ ਦੁਨੀਆ ’ਚ ਕੋਰੋਨਾ ਟੀਕਾਕਰਨ, ਪੌਣ-ਪਾਣੀ ’ਚ ਤਬਦੀਲੀ ਅਤੇ ਤਕਨੀਕ ਦੇਣ ਦੇ ਪ੍ਰਭਾਵਸ਼ਾਲੀ ਵਾਅਦਿਆਂ ਨਾਲ ਸੰਮੇਲਨ ਖਤਮ।
  • ਕੌਮਾਂਤਰੀ ਪੱਧਰ ’ਤੇ ਮੂਲ ਢਾਂਚਾ ਵਿਕਸਿਤ ਕਰਨ ਲਈ ਚੀਨ ਦੇ ਬੀ. ਆਰ. ਆਈ. ਦੇ ਮੁਕਾਬਲੇ ਬੀ. ਐਕਸ ਡਬਲਿਊ ਦਾ ਐਲਾਨ।
  • ਭਵਿੱਖ ’ਚ ਕਿਸੇ ਵੀ ਮਹਾਮਾਰੀ ਲਈ 100 ਦਿਨ ਤੋਂ ਵੀ ਘੱਟ ਸਮੇਂ ’ਚ ਵਿਕਸਿਤ ਹੋਵੇਗਾ ਟੀਕਾ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement