:: PM ਮੋਦੀ ਨੇ ਮਹਿਲਾ ਹਾਕੀ ਟੀਮ ਦੀ ਕਪਤਾਨ ਨਾਲ ਫੋਨ ’ਤੇ ਕੀਤੀ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ   :: ‘ਸੁਨਹਿਰੀ ਜਿੱਤ ਦੀ ਮਸ਼ਾਲ’: 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਮਸ਼ਾਲ ਦਾ ਹੋਇਆ ਸਵਾਗਤ   :: 7 ਸਾਲ ਦੇ ਬੱਚੇ ਕਾਰਨ ਬੰਗਾਲ ਚ ਟਲਿਆ ਵੱਡਾ ਰੇਲ ਹਾਦਸਾ   :: ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ ਤੇ   :: NCR ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸਭਾ ’ਚ ਪਾਸ   :: ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ RT-PCR ਨੈਗੇਟਿਵ ਰਿਪੋਰਟ ਕੀਤੀ ਜ਼ਰੂਰੀ   :: ਖਾਲਿਸਤਾਨ ਹਮਾਇਤੀਆਂ ਵਲੋਂ CM ਖੱਟੜ ਨੂੰ ਧਮਕੀ, 15 ਅਗਸਤ ’ਤੇ ਨਹੀਂ ਲਹਿਰਾਉਣ ਦੇਣਗੇ ਤਿਰੰਗਾ   :: ਪਾਕਿ ਕੋਰੋਨਾ ਕਾਰਨ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਆਗਿਆ ਨਹੀਂ ਦੇ ਰਿਹਾ: ਸਰਕਾਰ   :: ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਟੋਕੀਓ ਓਲੰਪਿਕ ’ਚ ਨਜ਼ਰ ਆਇਆ: PM ਮੋਦੀ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਦਲਾਈਲਾਮਾ ਦੇ ਨੁਮਾਇੰਦੇ ਨਾਲ ਕੀਤੀ ਮੁਲਾਕਾਤ, ਗੁੱਸੇ ’ਚ ਚੀਨ   :: ਸੰਸਦ ਦੀ ਕਾਰਵਾਈ ਸਿਰਫ 18 ਘੰਟੇ ਚੱਲੀ, 133 ਕਰੋੜ ਰੁਪਏ ਦਾ ਨੁਕਸਾਨ   :: ਰਾਹਤ: ਹਰਿਆਣਾ ’ਚ ਸਸਤੀ ਹੋਈ ਬਿਜਲੀ, ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ   :: ਸ਼ਾਹ ਨੇ ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ’ਤੇ ਹਿਮੰਤ ਅਤੇ ਜੋਰਾਮਥੰਗਾ ਨਾਲ ਕੀਤੀ ਗੱਲ   :: ਮਮਤਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਪੱਛਮੀ ਬੰਗਾਲ ਚ ਇਲੈਕਟ੍ਰਿਕ ਵਾਹਨ ਉਦਯੋਗ ਤੇ ਹੋਈ ਚਰਚਾ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲੇ ਮੋਦੀ, ਬੋਲੇ- ਭਾਰਤ-ਅਮਰੀਕਾ ਦਾ ਰਿਸ਼ਤਾ ਹੋਰ ਹੋਇਆ ਮਜ਼ਬੂਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮਿਲਖਾ ਸਿੰਘ ਦੇ ਦਿਹਾਂਤ ਤੇ PM ਮੋਦੀ ਨੇ ਜਤਾਇਆ ਸੋਗ, ਬੋਲੇ- ਅਸੀਂ ਇੱਕ ਮਹਾਨ ਖਿਡਾਰੀ ਨੂੰ ਗੁਆ ਦਿੱਤਾ PRINT ਈ ਮੇਲ
pm modi mourns milkha singh  s deathਨਵੀਂ ਦਿੱਲੀ --19ਜੂਨ-(ਮੀਡੀਦੇਸਪੰਜਾਬ)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ ਦੇ ਦਿਹਾਂਤ 'ਤੇ ਸੋਗ ਜਤਾਉਂਦੇ ਹੋਏ ਕਿਹਾ ਕਿ ਭਾਰਤ ਨੇ ਅਜਿਹਾ ਮਹਾਨ ਖਿਡਾਰੀ ਗੁਆ ਦਿੱਤਾ ਜਿਨ੍ਹਾਂ ਦੇ ਜੀਵਨ ਤੋਂ ਉਭਰ ਰਹੇ ਖਿਡਾਰੀਆਂ ਨੂੰ ਪ੍ਰੇਰਨਾ ਮਿਲਦੀ ਰਹੇਗੀ। ਮਿਲਖਾ ਸਿੰਘ ਦਾ ਲੱਗਭੱਗ ਇੱਕ ਮਹੀਨੇ ਤੱਕ ਕੋਰੋਨਾ ਇਨਫੈਕਸ਼ਨ ਨਾਲ ਜੂਝਣ ਤੋਂ ਬਾਅਦ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ

ਪੀ.ਜੀ.ਆਈ.ਐੱਮ.ਈ.ਆਰ. ਵਿੱਚ ਦਿਹਾਂਤ ਹੋ ਗਿਆ। ਉਹ 91 ਸਾਲ  ਦੇ ਸਨ ਪੀ.ਐੱਮ. ਮੋਦੀ ਨੇ ਟਵੀਟ ਕੀਤਾ, ‘‘ਮਿਲਖਾ ਸਿੰਘ ਜੀ ਦੇ ਦਿਹਾਂਤ ਨਾਲ ਅਸੀਂ ਇੱਕ ਮਹਾਨ ਖਿਡਾਰੀ ਨੂੰ ਗੁਆ ਦਿੱਤਾ ਜਿਨ੍ਹਾਂ ਦਾ ਅਣਗਿਣਤ ਭਾਰਤੀਆਂ ਦੇ ਦਿਲ ਵਿੱਚ ਵਿਸ਼ੇਸ਼ ਸਥਾਨ ਸੀ। ਆਪਣੇ ਪ੍ਰੇਰਕ ਸ਼ਖਸੀਅਤ ਨਾਲ ਉਹ ਲੱਖਾਂ  ਦੇ ਚਹੇਤੇ ਸਨ। ਮੈਂ ਉਨ੍ਹਾਂ ਦੇ ਦਿਹਾਂਤ ਤੋਂ ਦੁਖੀ ਹਾਂ। ਉਨ੍ਹਾਂ ਅੱਗੇ ਲਿਖਿਆ, ‘‘ਮੈਂ ਕੁੱਝ ਦਿਨ ਪਹਿਲਾਂ ਹੀ ਮਿਲਖਾ ਸਿੰਘ  ਜੀ ਨਾਲ ਗੱਲ ਕੀਤੀ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹ ਸਾਡੀ ਆਖਰੀ ਗੱਲ ਹੋਵੇਗੀ। ਉਨ੍ਹਾਂ ਦੇ ਜੀਵਨ ਤੋਂ ਕਈ ਉਭਰ ਰਹੇ ਖਿਡਾਰੀਆਂ ਨੂੰ ਪ੍ਰੇਰਨਾ ਮਿਲੇਗੀ। ਉਨ੍ਹਾਂ ਦੇ ਪਰਿਵਾਰ ਅਤੇ ਦੁਨੀਆ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਮੇਰੀਆਂ ਸੰਵੇਦਨਾਵਾਂ।''

 
< Prev   Next >

Advertisements

Advertisement
Advertisement
Advertisement
Advertisement
Advertisement
Advertisement