:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਸਰਹੱਦੀ ਚੁਣੌਤੀਆਂ ਵਿਚਾਲੇ PM ਮੋਦੀ ਦੇ Make in India ਨੇ ਰੱਖਿਆ ਖੇਤਰ ਨੂੰ ਬਣਾਇਆ ਆਤਮਨਿਰਭਰ PRINT ਈ ਮੇਲ
pm modi  the defense sector  the make in india campaign  self relianceਨੈਸ਼ਨਲ ਡੈਸਕ --20ਜੂਨ-(ਮੀਡੀਦੇਸਪੰਜਾਬ)-- ਚੀਨ ਦੇ ਨਾਲ ਪਿਛਲੇ 13 ਮਹੀਨਿਆਂ ਤੋਂ ਭਾਰਤ ਦਾ LAC ਨੂੰ ਲੈ ਕੇ ਵਿਵਾਦ ਚਲ ਰਿਹਾ ਹੈ। ਪਰ ਇੰਨੇ ਮਹੀਨਿਆਂ ’ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮੇਕ ਇਨ ਇੰਡੀਆ ਮੁਹਿੰਮ ਨੂੰ ਕਾਫ਼ੀ ਹੱਲਾਸ਼ੇਰੀ ਮਿਲੀ ਹੈ। ਰੱਖਿਆ ਖੇਤਰ ’ਚ ਆਤਮਨਿਰਭਰ ਬਣਨ ਲਈ ਭਾਰਤ ਨੇ ਕਈ ਵੱਡੇ ਫ਼ੈਸਲੇ ਲਏ ਹਨ। ਹਾਲ ਹੀ ’ਚ ਰੱਖਿਆ ਮੰਤਰਾਲਾ ਨੇ 108 ਉਤਪਾਦਾਂ ਨੂੰ ਵਿਦੇਸ਼ੀ ਇੰਪੋਰਟ ਕਰਨ ’ਤੇ ਰੋਕ ਲਾ ਦਿੱਤੀ ਹੈ। ਇਨ੍ਹਾਂ ਉਤਪਾਦਾਂ ’ਚ ਸਧਾਰਨ ਪਾਰਟਸ ਦੇ ਇਲਾਵਾ ਹਾਈਟੈਕਨੀਕ ਵੈਪਨ ਸਿਸਟਮ ਵੀ ਸ਼ਾਮਲ ਹੈ।

ਇਨ੍ਹਾਂ ਸਾਰੇ ਉਤਪਾਦ ਦਾ ਮੇਕ ਇਨ ਇੰਡੀਆ ਦੇ ਤਹਿਤ ਨਿਰਮਾਣ ਕੀਤਾ ਜਾਵੇਗਾ। ਭਾਰਤ ਹੁਣ ਉਤਪਾਦਾਂ ’ਤੇ ਵਿਦੇਸ਼ੀ ਨਿਰਭਰਤਾ ਨੂੰ ਘੱਟ ਕਰਨ ਦੇ ਨਾਲ ਐਕਸਪੋਰਟ ਦੇ ਲਈ ਖ਼ੁਦ ਨੂੰ ਤਿਆਰ ਕਰ ਰਿਹਾ ਹੈ। ਇਸੇ ਦਿਸ਼ਾ ’ਚ ਅੱਗੇ ਵਧਦੇ ਹੋਏ ਰੱਖਿਆ ਮੰਤਰਾਲਾ ਨੇ 108 ਵਸਤੂਆਂ ਦੀ ਵਿਦੇਸ਼ਾਂ ਤੋਂ ਆਯਾਤ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ੌਜੀ ਮਾਮਲਿਆਂ ਦੇ ਵਿਭਾਗ (ਐੱਮ. ਡੀ. ਏ.) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸੂਚੀ ’ਚ ਦਰਜ ਸਾਰੇ 108 ਉਤਪਾਦ ਦੀ ਖ਼ਰੀਦ ਸਵਦੇਸ਼ੀ ਸੋਮਿਆਂ ਤੋਂ ਹੀ ਕੀਤੀ ਜਾਵੇਗੀ।

101 ਸਾਮਾਨ ਦੇ ਇੰਪੋਰਟ ’ਤੇ ਲਾਈ ਸੀ ਰੋਕ
ਪੀ. ਐੱਮ. ਮੋਦੀ ਦੇ ਆਤਮਨਿਰਭਰ ਭਾਰਤ ਮਿਸ਼ਨ ਦੇ ਤਹਿਤ ਅਗਸਤ ’ਚ ਰੱਖਿਆ ਮੰਤਰਾਲਾ ਨੇ 101 ਉਤਪਾਦ ਦੇ ਇੰਪੋਰਟ ’ਤੇ ਰੋਕ ਲਾਈ ਸੀ। ਹੁਣ ਇਕ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਜਿਸ ’ਚ ਆਮ ਰੱਖਿਆ ਪਾਰਟਸ ਸਮੇਤ ਕਈ ਹਥਿਆਰ ਪ੍ਰਣਾਲੀਆਂ ਦੇ ਆਯਾਤ ’ਤੇ ਬੈਨ ਲਗਾ ਦਿੱਤਾ ਗਿਆ ਹੈ। ਇਸ ਦੂਜੀ ਸੂਚੀ ਨੂੰ ਦਸੰਬਰ, 2021 ਤੋਂ ਦਸੰਬਰ 2025 ਤਕ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਯੋਜਨਾ ਹੈ। ਦੂਜੀ ਸੂਚੀ ’ਚ ਸੈਂਸਰ, ਸਿਮਿਊਲੇਟਰ, ਹਥਿਆਰ ਤੇ ਗੋਲਾ-ਬਾਰੂਦ, ਹੈਲੀਕਾਪਟਰ, ਨੈਕਸਟ ਜਨਰੇਸ਼ਨ ਦੇ ਕਾਰਵੇਟ, ਏਅਰਬੋਰਨ ਅਰਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ, ਟੈਂਕ ਇੰਜਨ, ਪਹਾੜਾਂ ਲਈ ਮੱਧ ਸ਼ਕਤੀ ਦੇ ਰਾਡਾਰ, ਐੱਮ. ਆਰ .ਐੱਸ. ਐੱਮ. ਹਥਿਆਰ ਪ੍ਰਣਾਲੀ ਸਮੇਤ 108 ਆਈਟਮ ਸ਼ਾਮਲ ਕੀਤੇ ਗਏ ਹਨ। ਪਹਿਲੀ ਸੂਚੀ ’ਚ ਕਈ ਵੱਡੇ ਹਥਿਆਰ ਜਿਵੇਂ ਆਰਟਲਰੀ ਗੰਨ, ਰਾਇਫਲ, ਫਾਈਟਰ ਵਾਹਨ, ਕਮਿਊਨਿਕੇਸ਼ਨ ਇਕਵਿਪਮੈਂਟ, ਰਡਾਰ, ਬੁਲੇਟ ਪਰੂਫ਼ ਜੈਕੇਟ, ਮਾਲ ਵਾਹਨ, ਪਨਡੁੱਬੀ ਤੇ ਹੋਰ ਵੀ ਬਹੁਤ ਕੁਝ ਸ਼ਾਮਲ ਸੀ, ਜੋ ਹੁਣ ਭਾਰਤ ’ਚ ਬਣ ਰਿਹਾ ਹੈ।

ਨਵੀਂ ਦਿੱਲੀ ’ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਇਕ ਕੌਮਾਂਤਰੀ ਅਧਿਐਨ ਦੇ ਪ੍ਰੋਫ਼ੈਸਰ ਸ਼੍ਰੀਕਾਂਤ ਕੋਂਡਾਪੱਲੀ ਨੇ ਕਿਹਾ ਕਿ ਚੀਨ ਦੇ ਨਾਲ ਵਿਵਾਦ ਦੇ ਬਾਅਦ ਭਾਰਤ ਨੇ ਕਾਫ਼ੀ ਹੱਦ ਤਕ ਖ਼ੁਦ ਨੂੰ ਸਮਰਥ ਬਣਾ ਲਿਆ ਹੈ। ਭਾਰਤ-ਚੀਨ ਵਿਚਾਲੇ ਭਵਿੱਖ ’ਚ ਦੋ ਪੱਖੀ ਸਬੰਧਾਂ ਦੇ ਆਮ ਵਾਂਗ ਹਾਲਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਿਛਲੇ ਸਾਲ ਤੋਂ ਲੱਦਾਖ ’ਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹਨ। ਇੰਨਾ ਹੀ ਨਹੀਂ ਭਾਰਤ ’ਚ ਵੀ ਚੀਨ ਦੇ ਪ੍ਰੋਡਕਟਸ ਦੇ ਬੈਨ ਦੇ ਬਾਅਦ ਭਾਰਤੀ ਵਪਾਰੀਆਂ ਦਾ ਬਾਜ਼ਾਰ ਕਾਫ਼ੀ ਫ਼ੈਲਿਆ ਹੈ। ਭਾਰਤੀ ਠੇਕੇਦਾਰਾਂ ਨੇ ਵੀ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਬਿ੍ਰਟਿਸ਼ ਏਅਰੋਸਪੇਸ ਇੰਜਨ ਨਿਰਮਾਤਾ ਰੋਲਸ-ਰਾਇਸ ਦੇ ਨਾਲ ਸਾਂਝੇਦਾਰੀ ਕਰੇਗਾ। ਹਵਾਈ ਜਹਾਜ਼ ਦੇ ਨਿਰਮਾਣ ’ਚ ਲਗਭਗ 500 ਭਾਰਤੀ ਕਾਰੋਬਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement