ਜਦੋਂ ਘਰੇ ਧੀ ਜੰਮ ਪੈਂਦੀ ਏ, ਪਿਉ ਨੂੰ ਤੀਸਰੀ ਅਧਿਆਪਕਾ ਮਿਲ ਜਾਂਦੀ ਏ। |
|
|
--08ਜੁਲਾਈ-(ਮੀਡੀਆਦੇਸਪੰਜਾਬ)--ਘਰ ਵਿੱਚ ਇੱਕ ਭੈਣ ਦਾ ਹੋਣਾ ਭਰਾ ਨੂੰ ਅਤੇ ਇੱਕ ਧੀ ਦਾ ਹੋਣਾ ਪਿਉ ਨੂੰ ਕਿੰਨਾ ਕੁਝ ਸਿਖਾਉਂਦਾ ਹੈ, ਕੀਹਨੂੰ ਘਰੇ ਸੱਦਣਾ ਏ ਅਤੇ ਕੀਹਨੂੰ ਨਹੀਂ, ਘਰ ਪਰਤਣ ਦਾ ਸਹੀ ਵੇਲ਼ਾ ਕੀ ਏ ਤੇ ਕੁਵੇਲ਼ਾ ਕੀ ਏ, ਟੀ.ਵੀ. ਜਾਂ ਰੇਡੀਉ 'ਤੇ ਕਿਹੜਾ ਪ੍ਰੋਗਰਾਮ ਦੇਖਣਾ ਜਾਂ ਸੁਣਨਾ ਏ ਤੇ ਕਿਹੜਾ ਨਹੀਂ, ਅਵਾਜ਼ ਕਿੰਨੀ ਉੱਚੀ ਜਾਇਜ਼ ਏ ਤੇ ਕਿੰਨੀ ਨਹੀਂ, ਕਿਹੜਾ ਗੀਤ ਘਰੇ ਚੱਲਣਾ ਚਾਹੀਦਾ ਅਤੇ ਕਿਹੜਾ ਨਹੀਂ, ਫੈਸ਼ਨ ਕਿਸ ਹੱਦ ਤੱਕ ਵਾਜਬ ਏ ਤੇ ਕਿੱਥੋਂ ਤੱਕ ਨਹੀਂ, ਕਿਸ ਕਿਸਮ ਦਾ ਖਾਣਾ ਰਸੋਈ 'ਚ ਪੱਕਣਾ ਚਾਹੀਦਾ ਏ ਤੇ ਕਿਹੜਾ ਨਹੀਂ, ਮੇਜ਼ 'ਤੇ ਰੱਖਕੇ ਕੀ ਖਾਧਾ, ਪੀਤਾ ਜਾ ਸਕਦਾ ਏ ਤੇ ਕੀ ਨਹੀਂ, ਘਰੇ ਕਿਹੋ ਜਹੇ ਬੋਲ ਬੋਲੇ ਜਾ ਸਕਦੇ ਹਨ ਤੇ ਕਿਹੜੇ ਨਹੀਂ, ਹੋਰਾਂ ਦੀਆਂ ਧੀਆਂ-ਭੈਣਾਂ ਬਾਰੇ ਕਿਸ ਤਰ੍ਹਾਂ ਦੀ ਸੋਚ ਰੱਖਣੀ ਏ ਤੇ ਕਿਵੇਂ ਦੀ ਨਹੀਂ, ਉਹਨਾਂ ਨਾਲ਼ ਕਿਸ ਰਵੱਈਏ ਨਾਲ਼ ਪੇਸ਼ ਆਉਣਾ ਏ ਤੇ ਕਿਵੇਂ ਨਹੀਂ।
ਜੇ ਮਾਂ ਪਹਿਲੀ ਅਧਿਆਪਕ ਏ ਤਾਂ ਭੈਣ ਦੂਸਰੀ ਅਧਿਆਪਕ ਏ ਤੇ ਜਦੋਂ ਘਰੇ ਧੀ ਜੰਮ ਪੈਂਦੀ ਏ, ਪਿਉ ਨੂੰ ਤੀਸਰੀ ਅਧਿਆਪਕਾ ਮਿਲ ਜਾਂਦੀ ਏ।
ਪਰ ਫਿਰ ਵੀ ਇਹ ਡਾਢਾ ਮਰਦ-ਪ੍ਰਧਾਨ ਜੱਗ ਕਹਿੰਦਾ ਏ,"ਛੱਲਾ ਨੌਂ-ਨੌਂ ਖੇਵੇ, ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ!"
ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ। ਛੱਬੀ ਨਵੰਬਰ, ਵੀਹ ਸੌ ਉਂਨੀ।
|