ਟੋਕੀਓ ਓਲੰਪਿਕਸ : ਨਿਸ਼ਾਨੇਬਾਜ਼ੀ ’ਚ ਪੁਰਸ਼ਾਂ ਤੋਂ ਜ਼ਿਆਦਾ ਮਹਿਲਾਵਾਂ ਦੀ ਗਿਣਤੀ |
|
|
ਨਵੀਂ ਦਿੱਲੀ--11ਜੁਲਾਈ-(ਮੀਡੀਆਦੇਸਪੰਜਾਬ)-- ਓਲੰਪਿਕ ਖੇਡਾਂ ’ਚ ਅਜਿਹਾ ਪਹਿਲੀ ਵਾਰ ਹੋਵੇਗਾ
ਕਿ ਨਿੱਜੀ ਨਿਸ਼ਾਨੇਬਾਜ਼ੀ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੀਆਂ ਮਹਿਲਾ ਮੁਕਾਬਲੇਬਾਜ਼ਾਂ ਦੀ
ਗਿਣਤੀ ਪੁਰਸ਼ ਨਿਸ਼ਾਨੇਬਾਜ਼ਾਂ ਦੀ ਗਿਣਤੀ ਜ਼ਿਆਦਾ ਹੋਵੇਗੀ। ਨਿੱਜੀ ਮਹਿਲਾ ਮੁਕਾਬਲਿਆਂ ਲਈ
ਰਜਿਸਟਰਡ ਐਂਟਰੀਜ਼ ਦੀ ਗਿਣਤੀ 239 ਹੈ ਜਦਕਿ ਨਿੱਜੀ ਪੁਰਸ਼ ਮੁਕਾਬਲਿਆਂ ’ਚ 208
ਨਿਸ਼ਾਨੇਬਾਜ਼ਾਂ ਦੇ ਹਿੱਸਾ ਲੈਣ ਦੀ ਉਮੀਦ ਹੈ।
ਟੋਕੀਓ ’ਚ ਕਰੀਬ 100 ਦੇਸ਼ਾਂ ਦੇ 356 ਨਿਸ਼ਾਨੇਬਾਾਜ਼ਾਂ ਦੇ ਹਿੱਸਾ ਲੈਣ ਦੀ ਉਮੀਦ ਹੈ
ਜਿਸ ’ਚ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫ਼ਲ ਤੇ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ’ਚ
ਸਭ ਤੋਂ ਜ਼ਿਆਦਾ ਮੁਕਾਬਲੇਬਾਜ਼ ਹੋਣਗੇ। ਭਾਰਤ ਦੀ 15 ਮੈਂਬਰੀ ਟੀਮ ਚੁਣੌਤੀ ਪੇਸ਼ ਕਰੇਗੀ।
ਓਲੰਪਿਕ 23 ਜੁਲਾਈ ਤੋਂ ਸ਼ੁਰੂ ਹੋਣਗੇ ਤੇ ਨਿਸ਼ਾਨੇਬਾਜ਼ੀ ਮੁਕਾਬਲੇ ਅਗਲੇ ਦਿਨ ਤੋਂ ਹੀ
ਸ਼ੁਰੂ ਹੋ ਜਾਣਗੇ।
|