:: PM ਮੋਦੀ ਨੇ ਮਹਿਲਾ ਹਾਕੀ ਟੀਮ ਦੀ ਕਪਤਾਨ ਨਾਲ ਫੋਨ ’ਤੇ ਕੀਤੀ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ   :: ‘ਸੁਨਹਿਰੀ ਜਿੱਤ ਦੀ ਮਸ਼ਾਲ’: 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਮਸ਼ਾਲ ਦਾ ਹੋਇਆ ਸਵਾਗਤ   :: 7 ਸਾਲ ਦੇ ਬੱਚੇ ਕਾਰਨ ਬੰਗਾਲ ਚ ਟਲਿਆ ਵੱਡਾ ਰੇਲ ਹਾਦਸਾ   :: ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ ਤੇ   :: NCR ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸਭਾ ’ਚ ਪਾਸ   :: ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ RT-PCR ਨੈਗੇਟਿਵ ਰਿਪੋਰਟ ਕੀਤੀ ਜ਼ਰੂਰੀ   :: ਖਾਲਿਸਤਾਨ ਹਮਾਇਤੀਆਂ ਵਲੋਂ CM ਖੱਟੜ ਨੂੰ ਧਮਕੀ, 15 ਅਗਸਤ ’ਤੇ ਨਹੀਂ ਲਹਿਰਾਉਣ ਦੇਣਗੇ ਤਿਰੰਗਾ   :: ਪਾਕਿ ਕੋਰੋਨਾ ਕਾਰਨ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਆਗਿਆ ਨਹੀਂ ਦੇ ਰਿਹਾ: ਸਰਕਾਰ   :: ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਟੋਕੀਓ ਓਲੰਪਿਕ ’ਚ ਨਜ਼ਰ ਆਇਆ: PM ਮੋਦੀ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਦਲਾਈਲਾਮਾ ਦੇ ਨੁਮਾਇੰਦੇ ਨਾਲ ਕੀਤੀ ਮੁਲਾਕਾਤ, ਗੁੱਸੇ ’ਚ ਚੀਨ   :: ਸੰਸਦ ਦੀ ਕਾਰਵਾਈ ਸਿਰਫ 18 ਘੰਟੇ ਚੱਲੀ, 133 ਕਰੋੜ ਰੁਪਏ ਦਾ ਨੁਕਸਾਨ   :: ਰਾਹਤ: ਹਰਿਆਣਾ ’ਚ ਸਸਤੀ ਹੋਈ ਬਿਜਲੀ, ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ   :: ਸ਼ਾਹ ਨੇ ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ’ਤੇ ਹਿਮੰਤ ਅਤੇ ਜੋਰਾਮਥੰਗਾ ਨਾਲ ਕੀਤੀ ਗੱਲ   :: ਮਮਤਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਪੱਛਮੀ ਬੰਗਾਲ ਚ ਇਲੈਕਟ੍ਰਿਕ ਵਾਹਨ ਉਦਯੋਗ ਤੇ ਹੋਈ ਚਰਚਾ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲੇ ਮੋਦੀ, ਬੋਲੇ- ਭਾਰਤ-ਅਮਰੀਕਾ ਦਾ ਰਿਸ਼ਤਾ ਹੋਰ ਹੋਇਆ ਮਜ਼ਬੂਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਨੇ PM ਮੋਦੀ ਦੀ ਵਧਾਈ ਦਾ ਦਿੱਤਾ ਜਵਾਬ, ਦੱਸੀ ਆਪਣੀ ਇੱਛਾ PRINT ਈ ਮੇਲ
look forward to working with pm modi to strengthen nepal india ties deubaਕਾਠਮਾਂਡੂ--19,ਜੁਲਾਈ-(MDP-ਬਿਊਰੋ)-- ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਕਿਹਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇੜਤਾ ਨਾਲ ਮਿਲਕੇ ਕੰਮ ਕਰਨ ਦੇ ਇੱਛੁਕ ਹਨ ਤਾਂ ਜੋ ਦੋਵਾਂ ਗੁਆਂਢੀ ਦੇਸ਼ਾਂ ਦੇ ਸੰਬੰਧ ਮਜਬੂਤ ਕੀਤੇ ਜਾ ਸਕਣ ਅਤੇ ਲੋਕਾਂ ’ਚ ਆਪਸੀ ਸੰਪਰਕ ਵਧਾਇਆ ਜਾ ਸਕੇ। ਪ੍ਰਧਾਨ ਮੰਤਰੀ ਮੋਦੀ ਨੇ ਨੇਪਾਲ ਦੀ ਸੰਸਦ ਦੇ ਹੇਠਲੇ ਸੰਦਨ ਪ੍ਰਤੀਨਿਧੀ ਸਭਾ ’ਚ ਵਿਸ਼ਵਾਸ ਮਤ ਹਾਸਲ ਕਰਨ ’ਤੇ ਦੇਉਬਾ ਨੂੰ ਐਤਵਾਰ ਰਾਤ ਨੂੰ ਵਧਾਈ ਦਿੱਤੀ ਸੀ।

ਮੋਦੀ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੂੰ ਵਧਾਈ ਅਤੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ। ਮੈਂ ਉਨ੍ਹਾਂ ਨਾਲ ਕੰਮ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ।’ ਦੇਉਬਾ ਨੇ ਇਸ ਵਧਾਈ ਸੰਦੇਸ਼ ਲਈ ਆਪਣੇ ਭਾਰਤੀ ਸਮਅਹੁਦਾ ਦਾ ਧੰਨਵਾਦ ਕੀਤਾ ਅਤੇ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਦੋ-ਪੱਖੀ ਸੰਬੰਧ ਮਜਬੂਤ ਕਰਨ ਲਈ ਉਨ੍ਹਾਂ ਨਾਲ ਮਿਲਕੇ ਕੰਮ ਕਰਨ ਦੀ ਇੱਛਾ ਜਤਾਈ। ਉਨ੍ਹਾਂ ਐਤਵਾਰ ਦੇਰ ਰਾਤ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਧਾਈ ਸੰਦੇਸ਼ ਦੇਣ ਲਈ ਤੁਹਾਨੂੰ ਬਹੁਤ-ਬਹੁਤ ਧੰਨਵਾਦ।’ 75 ਸਾਲਾ ਦੇਉਬਾ ਨੇ ਬਹਾਲ ਕੀਤੀ ਗਈ ਪ੍ਰਤੀਨਿਧੀ ਸਭਾ ’ਚ ਆਸਾਨੀ ਨਾਲ ਵਿਸ਼ਵਾਸ ਮਤ ਜਿੱਤ ਲਿਆ। 

ਇਸ ਦੇ ਨਾਲ ਹੀ ਕੋਵਿਡ-19 ਗਲੋਬਲ ਮਹਾਮਾਰੀ ਵਿਚਕਾਰ ਹਿਮਾਲੀਅਨ ਦੇਸ਼ ’ਚ ਆਮ ਚੋਣਾਂ ਟਲ ਗਈਆਂ। ਨੇਪਾਲੀ ਕਾਂਗਰਸ ਦੇ ਦੇਉਬਾ ਨੇ 275 ਮੈਂਬਰੀ ਪ੍ਰਤੀਨਿਧੀ ਸਭਾ ’ਚ 165 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ 12 ਜੁਲਾਈ ਨੂੰ ਸੰਵਿਧਾਨ ਦੀ ਧਾਰਾ 76 (5) ਤਹਿਤ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਦੇਉਬਾ ਨੂੰ ਸੰਸਦ ਦਾ ਵਿਸ਼ਵਾਸ ਹਾਸਲ ਕਰਨ ਲਈ ਕੁਲ 136 ਵੋਟਾਂ ਦੀ ਲੋੜ ਸੀ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement