:: PM ਮੋਦੀ ਨੇ ਮਹਿਲਾ ਹਾਕੀ ਟੀਮ ਦੀ ਕਪਤਾਨ ਨਾਲ ਫੋਨ ’ਤੇ ਕੀਤੀ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ   :: ‘ਸੁਨਹਿਰੀ ਜਿੱਤ ਦੀ ਮਸ਼ਾਲ’: 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਮਸ਼ਾਲ ਦਾ ਹੋਇਆ ਸਵਾਗਤ   :: 7 ਸਾਲ ਦੇ ਬੱਚੇ ਕਾਰਨ ਬੰਗਾਲ ਚ ਟਲਿਆ ਵੱਡਾ ਰੇਲ ਹਾਦਸਾ   :: ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ ਤੇ   :: NCR ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸਭਾ ’ਚ ਪਾਸ   :: ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ RT-PCR ਨੈਗੇਟਿਵ ਰਿਪੋਰਟ ਕੀਤੀ ਜ਼ਰੂਰੀ   :: ਖਾਲਿਸਤਾਨ ਹਮਾਇਤੀਆਂ ਵਲੋਂ CM ਖੱਟੜ ਨੂੰ ਧਮਕੀ, 15 ਅਗਸਤ ’ਤੇ ਨਹੀਂ ਲਹਿਰਾਉਣ ਦੇਣਗੇ ਤਿਰੰਗਾ   :: ਪਾਕਿ ਕੋਰੋਨਾ ਕਾਰਨ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਆਗਿਆ ਨਹੀਂ ਦੇ ਰਿਹਾ: ਸਰਕਾਰ   :: ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਟੋਕੀਓ ਓਲੰਪਿਕ ’ਚ ਨਜ਼ਰ ਆਇਆ: PM ਮੋਦੀ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਦਲਾਈਲਾਮਾ ਦੇ ਨੁਮਾਇੰਦੇ ਨਾਲ ਕੀਤੀ ਮੁਲਾਕਾਤ, ਗੁੱਸੇ ’ਚ ਚੀਨ   :: ਸੰਸਦ ਦੀ ਕਾਰਵਾਈ ਸਿਰਫ 18 ਘੰਟੇ ਚੱਲੀ, 133 ਕਰੋੜ ਰੁਪਏ ਦਾ ਨੁਕਸਾਨ   :: ਰਾਹਤ: ਹਰਿਆਣਾ ’ਚ ਸਸਤੀ ਹੋਈ ਬਿਜਲੀ, ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ   :: ਸ਼ਾਹ ਨੇ ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ’ਤੇ ਹਿਮੰਤ ਅਤੇ ਜੋਰਾਮਥੰਗਾ ਨਾਲ ਕੀਤੀ ਗੱਲ   :: ਮਮਤਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਪੱਛਮੀ ਬੰਗਾਲ ਚ ਇਲੈਕਟ੍ਰਿਕ ਵਾਹਨ ਉਦਯੋਗ ਤੇ ਹੋਈ ਚਰਚਾ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲੇ ਮੋਦੀ, ਬੋਲੇ- ਭਾਰਤ-ਅਮਰੀਕਾ ਦਾ ਰਿਸ਼ਤਾ ਹੋਰ ਹੋਇਆ ਮਜ਼ਬੂਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਜੰਮੂ-ਕਸ਼ਮੀਰ: ਜੇਹਲਮ ਨਦੀ ’ਚ ਚਲੇਗੀ ਨਿਊਜ਼ੀਲੈਂਡ ਦੀ ਲਗਜ਼ਰੀ ‘ਬੱਸ ਬੋਟ’, ਜਾਣੋ ਕੀ ਹਨ ਖਾਸੀਅਤਾਂ PRINT ਈ ਮੇਲ
j k  luxury bus boat to water transport on jhelum riverਜੰਮੂ --19,ਜੁਲਾਈ-(MDP-ਬਿਊਰੋ)-- ਜੰਮੂ-ਕਸ਼ਮੀਰ ਦੀ ਜੇਹਲਮ ਨਦੀ ’ਚ ਸ਼ਿਕਾਰਾ ਦੀ ਸੈਰ ਸਭ ਤੋਂ ਜ਼ਿਆਦਾ ਯਾਦਗਾਰ ਮੰਨੀ ਜਾਂਦੀ ਹੈ। ਇਸ ਲਿਸਟ ’ਚ ਇਕ ਹੋਰ ਬੋਟ ਯਾਨੀ ਕਿ ਕਿਸ਼ਤੀ ਸ਼ਾਮਲ ਹੋ ਗਈ ਹੈ। ਜੇਹਲਮ ਨਦੀ ਵਿਚ ਹੁਣ ਨਿਊਜ਼ੀਲੈਂਡ ਤੋਂ ਆਈ ਲਗਜ਼ਰੀ ‘ਬੱਸ ਬੋਟ’ ਨੂੰ ਉਤਾਰਿਆ ਗਿਆ ਹੈ। ਜੰਮੂ-ਕਸ਼ਮੀਰ ਜਲ ਟਰਾਂਸਪੋਰਟ ਅਥਾਰਟੀ ਕਸ਼ਮੀਰ ਵਿਚ ਜਲ ਟਰਾਂਸਪੋਰਟ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ ਜੇਹਲਮ ਨਦੀ ’ਚ ਪਹਿਲੀ ਆਯਾਤ ਕੀਤੀ ਗਈ ਲਗਜ਼ਰੀ ਬੋਟ ਲਿਆਈ ਹੈ।

PunjabKesari

30 ਸੀਟਾਂ ਵਾਲੀ ‘ਬੱਸ ਬੋਟ’ ਦਾ ਇਸ ਸਾਲ 10 ਜੁਲਾਈ ਤੋਂ ਜੇਹਲਮ ਨਦੀ ਵਿਚ ਟਰਾਇਲ ਰਨ ਚਲ ਰਿਹਾ ਹੈ। ਸਮੁੰਦਰੀ ਯੰਤਰ ਫਰਮ ਸੁਖਨਾਗ ਇੰਟਰਪ੍ਰਾਈਜ਼ੇਜ ਨੇ ‘ਬੱਸ ਬੋਟ’ ਤੋਂ ਇਲਾਵਾ ਜੇਹਲਮ ਨਦੀ ਵਿਚ 10-12 ਸੀਟਰ ਲਗਜ਼ਰੀ ਪੋਂਟੂਨ ਬੋਟ ਅਤੇ 14 ਸੀਟਰ ਰੈਸਕਿਊ ਬੋਟ ਵੀ ਚਾਲੂ ਕੀਤੀ ਹੈ। ਪੋਂਟੂਨ ਕਿਸ਼ਤੀ ਨੂੰ ਅਮਰੀਕਾ ਤੋਂ ਇੱਥੇ ਭੇਜਿਆ ਗਿਆ ਹੈ।

PunjabKesari

ਸੁਖਨਾਗ ਇੰਟਰਪ੍ਰਾਈਜ਼ੇਜ ਦੇ ਡਾਇਰੈਕਟਰ ਇਮਰਾਨ ਮਲਿਕ ਮੁਤਾਬਕ ਬੱਸ ਬੋਟ ਨੂੰ ਨਿਊਜ਼ੀਲੈਂਡ ਦੀ ਮੈਕ ਨਾਮ ਦੀ ਕੰਪਨੀ ਤੋਂ ਖਰੀਦਿਆ ਗਿਆ ਸੀ। ਇਸ ਨਵੇਂ ਵਿਕਾਸਾਤਮਕ ਕਦਮ ਦਾ ਉਦੇਸ਼ ਜੇਹਲਮ ਨਦੀ ਵਿਚ ਦਹਾਕਿਆਂ ਪੁਰਾਣੀ ਜਲ ਟਰਾਂਸਪੋਰ ਸੰਸਕ੍ਰਿਤੀ ਨੂੰ ਮੁੜ ਸੁਰਜੀਤ ਕਰਨਾ ਹੈ। ਇਹ ਕਸ਼ਮੀਰ ਦੀ ਪਹਿਚਾਣ ਅਤੇ ਵਿਰਾਸਤ ਹੈ।  

PunjabKesari
 

ਇਹ ਹਨ ਬਸ ਬੋਟ ਦੀਆਂ ਖਾਸੀਅਤਾਂ—
ਇਮਰਾਨ ਮੁਤਾਬਕ ਇਸ ਕਿਸ਼ਤੀ ਨੂੰ ਲੋਕਾਂ ਦੀਆਂ ਮੌਜੂਦਾ ਜ਼ਰੂਰਤਾਂ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ। ਇਸ ’ਚ ਏਅਰ ਕੰਡੀਸ਼ਨ, ਸੰਗੀਤ ਸਿਸਟਮ ਅਤੇ ਟੈਲੀਵਿਜ਼ਨ ਵੀ ਲੱਗੇ ਹੋਏ ਹਨ। ਬੋਟ ਦੇ ਚਾਲਕ ਗੌਤਮ ਬਾਸਲੀ ਮੁਤਾਬਕ ਇਹ ਫਾਈਬਰਗਲਾਸ ਵਾਲੀ ਬੋਟ ਹੈ। ਇਹ ਸਾਰੀਆਂ ਸਹੂਲਤਾਂ ਨਾਲ ਲੈੱਸ ਹੈ। ਇਸ ਦਾ ਜ਼ਿਆਦਾ ਫਾਇਦਾ ਇਹ ਵੀ ਹੈ ਕਿ ਬੋਟ ਅੰਦਰ 10 ਤੋਂ 12 ਲੋਕਾਂ ਦੇ ਸੰਮੇਲਨ ਵਾਂਗ ਬੈਠਕ ਕੀਤੀ ਜਾ ਸਕਦੀ ਹੈ। ਆਸ ਕੀਤੀ ਜਾਂਦੀ ਹੈ ਕਿ ਲਗਜ਼ਰੀ ਬੱਸ ਬੋਟ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਜੰਮੂ-ਕਸ਼ਮੀਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਮੁੱਖ ਭੂੂਮਿਕਾ ਅਦਾ ਕਰੇਗੀ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement