:: ਵੱਡੀ ਖ਼ਬਰ: ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, 20 ਅਕਤੂਬਰ ਨੂੰ ਆਵੇਗਾ ਫੈ਼ਸਲਾ   :: ਸਰਕਾਰ ਨੂੰ ਪਾਕਿਸਤਾਨ, ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ : ਸ਼ਿਵ ਸੈਨਾ   :: ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਹੋਵੇਗਾ: ਫਾਰੂਕ ਅਬਦੁੱਲਾ   :: ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ ਚ ਦਾਖਲ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ   :: ਅਲਮਾਰੀ ’ਚ 142 ਕਰੋੜ ਰੁਪਏ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼   :: ਗੁਰਮੀਤ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ   :: ਦਿੱਲੀ ਹਾਈ ਕੋਰਟ ’ਚ 2 ਜੱਜਾਂ ਨੇ ਚੁਕੀ ਸਹੁੰ   :: ਲਖੀਮਪੁਰ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਨੂੰ ਲੈ ਕੇ ‘ਮੌਨ ਧਰਨੇ ’ਤੇ ਬੈਠੀ ਪਿ੍ਰਯੰਕਾ   :: ਆਰੀਅਨ ਖਾਨ ਨੂੰ ਸਿਰਫ਼ ਉਨ੍ਹਾਂ ਦੇ ਸਰਨੇਮ ਕਾਰਨ ਬਣਾਇਆ ਜਾ ਰਿਹੈ ਨਿਸ਼ਾਨਾ : ਮਹਿਬੂਬਾ ਮੁਫ਼ਤੀ   :: ਕਸ਼ਮੀਰ ਚ ਘੱਟ ਗਿਣਤੀਆਂ ਦੇ ਕਤਲਾਂ ’ਤੇ ਅਮਿਤ ਸ਼ਾਹ ਨੇ ਅਪਣਾਇਆ ਸਖ਼ਤ ਰੁਖ, ਲਿਆ ਵੱਡਾ ਫ਼ੈਸਲਾ   :: ਦੇਸ਼ ਦੇ ਕਾਨੂੰਨ ਨੂੰ ਪੈਰਾਂ ਹੇਠਾਂ ਕੁਚਲਿਆ ਜਾ ਰਿਹੈ: ਅਖਿਲੇਸ਼   :: ਦੋਸ਼ੀਆਂ ਸੁਰੱਖਿਆ ਨਹੀਂ, ਸਜ਼ਾ ਦਿਵਾਉਣ ’ਤੇ ਕੰਮ ਕਰੇ ਸਰਕਾਰ: ਪਿ੍ਰਯੰਕਾ   :: ਰਾਹੁਲ ਦਾ ਤੰਜ : ਤਿਉਹਾਰ ਦਾ ਮੌਸਮ ਫਿੱਕਾ ਕਰਨ ਲਈ ਮੋਦੀ ਜੀ ਦਾ ਧੰਨਵਾਦ   :: ਲਖੀਮਪੁਰ ਘਟਾਨਾ ’ਚ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਨਾ ਹੋਣ ’ਤੇ SC ਨੇ ਯੋਗੀ ਸਰਕਾਰ ਨੂੰ ਪਾਈ ਝਾੜ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਯਾਦ ਰੱਖੀਂ, ਬ੍ਰਿਹਣ ਦੀ ਹੂਕ ਤੇ ਵਿਯੋਗਣ ਦੀ ਉਡੀਕ ਸਮੁੰਦਰਾਂ ਨੂੰ ਅੱਗ ਲਾ ਦਿੰਦੀ ਏ। PRINT ਈ ਮੇਲ
udika.jpgਸ੍ਰੀ ਰਾਮਚੰਦਰ ਵੀ ਚੌਦੀਂ ਵਰਸੀਂ ਬਣਵਾਸੋਂ ਮੁੜ ਆਏ ਸੀ ਪਰ ਤੂੰ ਕਦੋਂ ਪਰਤੇਂਗਾ? ਛੇ ਮਹੀਨਿਆਂ ਦੀ ਕੁੜੀ ਤੇ ਬੇਬੇ-ਬਾਪੂ ਨੂੰ ਮੇਰੇ ਲੜ ਲਾ ਕੇ ਇਲੀਗਲ ਅਮਰੀਕਾ ਜਾਣ ਲੱਗੇ ਨੇ ਮੈਨੂੰ ਆਖਿਆ ਸੀ,"ਬਿੰਦਰ, ਵੱਧ ਤੋਂ ਵੱਧ ਦੋ ਸਾਲ ਲੱਗਣਗੇ ਸੈਟ ਹੋਣ 'ਤੇ, ਪੱਕਾ ਹੋ ਕੇ ਥੋਨੂੰ ਨਾਲ਼ ਲੈਜੂੰਗਾ!" ਸੋਲ੍ਹਾਂ ਸਾਲ ਲੰਘ ਗਏ ਪਰ ਉਹ ਦਿਨ ਨਾ ਚੜ੍ਹਿਆ। ਹੁਣ ਤਾਂ ਆਪਣੀ ਧੀ ਵੀ ਸਾਢੇ ਪੰਦਰਾਂ ਸਾਲਾਂ ਦੀ ਹੋ ਗਈ ਏ। ਉਹਨੂੰ ਭੋਰਾ-ਭਰ ਨੂੰ ਤਾਂ ਪਿਉ ਦੇ ਪਿਆਰ ਦਾ ਪਤਾ ਈ ਨੀਂ ਕੀ ਹੁੰਦਾ ਏ! ਚੰਦਰਿਆ, ਤੇਰਾ ਕਦੇ ਜੀ ਨੀਂ ਕੀਤਾ ਉਹਨੂੰ ਗੋਦੀ ਚੁੱਕਕੇ ਖਿਡਾਉਣ ਨੂੰ? ਹੁਣ ਲੱਗਦੈ ਉਹਨੂੰ ਤੋਰਨ ਵੇਲ਼ੇ ਵੀ ਮੈਨੂੰ ਈ ਪਿਉ ਆਲ਼ੇ ਕਾਰ-ਵਿਹਾਰ ਕਰਨੇ ਪੈਣੇ ਆ!

ਅਗਲ਼ੇ ਨਾ ਅਗਲ਼ੇ ਸਾਲ ਤਾਂ ਕੰਮ ਬਣ ਹੀ ਜਾਊ!' ਇਹੋ ਸੋਚਦੀ ਨੇ ਕਿੰਨੇ ਸਾਲ ਲੰਘਾ ਛੱਡੇ! ਟੈਲੀਫ਼ੋਨ ਲਈ ਸੁਬ੍ਹਾ ਸਾਜਰੇ ਸ਼ਹਿਰ ਜਾ ਕੇ ਲਾਈਨ 'ਚ ਚਾਰ-ਚਾਰ ਘੰਟੇ ਖੜ੍ਹੇ ਰਹਿਣਾ, ਕਦੇ ਗੱਲ ਹੋ ਜਾਣੀ ਤੇ ਕਦੇ ਖ਼ਾਲੀ ਹੱਥ ਅੱਖਾਂ ਪੂੰਝਦੀ ਨੇ ਘਰ ਮੁੜ ਆਉਣਾ।
ਤੇਰੀਆਂ ਸਾਰੀਆਂ ਚਿੱਠੀਆਂ ਉਵੇਂ ਦੀਆਂ ਉਵੇਂ ਸੰਦੂਕ 'ਚ ਸਾਂਭੀਆਂ ਪਈਆਂ ਨੇ, ਇੱਕ ਨੂੰ ਸੌ-ਸੌ ਵਾਰ ਪੜ੍ਹਿਆ ਏ, ਬੇਬੇ ਜਦੋਂ ਬਾਹਲ਼ਾ ਤੜਫ਼ਦੀ ਏ ਉਹਦੇ ਸੀਨੇ 'ਤੇ ਧਰ ਦਿੰਦੀ ਆਂ।
ਬੇਬੇ-ਬਾਪੂ ਮੈਨੂੰ 'ਧੀ-ਧੀ' ਕਹਿੰਦੇ ਥੱਕਦੇ ਨੀਂ ਸੀ ਤਾਂ ਹੀ ਮੈਥੋਂ ਉਹਨਾਂ ਤੋਂ ਮੁੱਖ ਨੀਂ ਮੋੜਿਆ ਗਿਆ ਨਹੀਂ ਤਾਂ... ਹੁਣ ਤਾਂ ਉਹ ਮੈਨੂੰ ਆਪਣਾ ਪੁੱਤ ਵੀ ਕਹਿਣ ਲੱਗ ਪੇ ਸੀ। ਜਵਾਕੜੀ ਦੇ ਨਿੱਕੇ ਜਹੇ ਮੂੰਹ ਨੇ ਵੀ ਮੇਰਾ ਸਿਦਕ ਟੁੱਟਣ ਨਾ ਦਿੱਤਾ!
ਪਹਿਲਾਂ ਬਾਪੂ 'ਜੀਤਿਆ-ਜੀਤਿਆ' ਕਹਿੰਦਾ ਜਹਾਨੋਂ ਤੁਰ ਗਿਆ। ਮੇਰੇ ਲਈ ਨਾ ਸਹੀ, ਮੰਜੇ 'ਤੇ ਪਈ ਮਾਂ ਦੇ ਮੂੰਹ 'ਚ ਪਾਣੀ ਦੀਆਂ ਦੋ ਬੂੰਦਾਂ ਪਾਉਣ ਲਈ ਈ ਆਜਾ! ਆਪਣਾ ਪੁੱਤਰ ਧਰਮ ਨਿਭਾ ਜਾ, ਤੈਥੋਂ ਪਤੀ ਧਰਮ ਤਾਂ ਨਿਭਿਆ ਨੀਂ! ਘਰਾਂਵਾਲ਼ੀਆਂ ਬਹੁਤ ਬਣ ਜਾਣਗੀਆਂ ਪਰ ਮਾਪੇ ਨੀਂ ਦੁਬਾਰਾ ਮਿਲਦੇ! ਸੱਚ ਦੱਸਾਂ, ਮੈਥੋਂ ਇਕੱਲੀ ਤੋਂ ਸਿਵੇ ਢੋਏ ਨੀਂ ਜਾਂਦੇ! ਮੈਥੋਂ ਜਰਿਆ ਨੀਂ ਜਾਂਦਾ, ਬੇਬੇ ਵਿਚਾਰੀ ਦੀ ਜ਼ੁਬਾਨ 'ਚੋਂ ਹਰ ਵੇਲ਼ੇ ਤੇਰਾ ਨਾਂ ਨਿੱਕਲਦਾ ਰਹਿੰਦਾ ਏ। ਮੈਥੋਂ ਤਾਂ ਆਵਦੇ ਹੰਝੂ ਨੀਂ ਸੁੱਕਦੇ, ਮੈਂ ਉਹਦੇ ਕਿੱਥੋਂ ਪੂੰਝਾਂ!
ਜਦੋਂ ਘੁੱਗੀਆਂ ਦੇ ਜੋੜੇ ਨੂੰ ਕਲੋਲਾਂ ਕਰਦੇ ਨੂੰ ਦੇਖਦੀ ਸਾਂ ਤਾਂ ਇਕਲਾਪੇ ਦਾ ਫਨੀਅਰ ਸੱਪ ਦੂਹਰਾ ਹੋ ਕੇ ਡੰਗ ਮਾਰਦਾ ਸੀ। ਕਈ ਵਾਰ ਸਬਜੀ ਚੀਰਦੀ ਤੇ ਤੇਰੀ ਯਾਦ 'ਚ ਗਵਾਚੀ ਨੇ ਉਂਗਲਾਂ ਵੀ ਵਢਾ ਲਈਆਂ ਨੇ। ਤੇਰੀ 'ਡੀਕ 'ਚ ਮੈਂ ਕੰਧ 'ਤੇ ਲਕੀਰਾਂ ਮਾਰਕੇ ਤੇ ਉਂਗਲਾਂ ਦੇ ਪੋਟੇ ਭੰਨ੍ਹਕੇ ਵੀ ਦਿਨ ਗਿਣੇ, ਰਾਤਾਂ ਪਹਾੜ ਹੋ ਗਈਆਂ, ਜਿੰਦ ਨੂੰ ਦਾਗੀ ਕਰਕੇ ਸੁੱਟ ਜਾਣ ਵਾਲ਼ਿਆ, ਸਾਨੂੰ ਬਿੜਕਾਂ ਲੈਣ ਦਾ ਭੈੜਾ ਰੋਗ ਤੂੰ ਲਾਇਆ ਏ! ਅੱਖਾਂ ਨੂੰ ਝੌਲ਼ੇ ਪੈਂਦੇ ਨੇ! ਆ ਸੁਪਨਾ ਰਿਹਾ ਹੁੰਦਾ ਏ, ਅੱਧੀ-ਸੁੱਤੀ ਜਾਗਦੀ ਬੂਹਾ ਖੋਲ੍ਹ ਆਉਂਦੀ ਆਂ ਕਿ ਤੂੰ ਆਇਆ ਏਂ ਪਰ ਇਹ ਸਭ ਮੇਰੇ ਮਨ ਸਲੇਡੇ ਦੇ ਚਲਿੱਤਰ ਨੇ! "ਲਾਡੋ, ਤੇਲ ਆਲ਼ੀ ਸ਼ੀਸ਼ੀ ਲਿਆ, ਤੇਲ ਚੋਅ, ਤੇਰਾ ਪਾਪਾ ਆਇਆ ਏ!"
ਮੈਂ ਉਹ ਕੰਮ ਵੀ ਕੀਤੇ ਜੋ ਪੁੱਤਾਂ ਦੇ ਕਰਨ ਆਲ਼ੇ ਹੁੰਦੇ ਆ। ਬਾਪੂ ਦਾ ਚੂਲ਼ਾ ਟੁੱਟਿਆ ਤੇ ਜਦੋਂ ਉਹਨੂੰ ਨਵ੍ਹਾਉਂਣਾ ਹੁੰਦਾ ਤਾਂ ਉਹਨੇ ਸ਼ਰਮ ਨਾਲ਼ ਡੁੱਬ-ਡੁੱਬ ਜਾਣਾ, ਗਿੱਠ-ਗਿੱਠ ਹੰਝੂ ਕੇਰਨੇ ਤੇ ਪੰਜਾਹ ਵਾਰੀ ਮੈਨੂੰ 'ਮੇਰਾ ਬੀਬਾ ਪੁੱਤ! ਮੇਰਾ ਸ਼ੇਰ ਪੁੱਤ!' ਕਹਿਣਾ! "ਪੁੱਤ, ਸਾਥੋਂ ਸੱਤ ਜਨਮਾਂ 'ਚ ਵੀ ਤੇਰਾ ਦੇਣ ਨੀਂ ਦਿੱਤਾ ਜਾਣਾ!"
ਮੈਂ ਆਪ ਈ ਪੇਕੇ ਜਾ ਕੇ ਆਉਂਦੀ ਰਹੀ, ਜਦੋਂ ਨਵ-ਵਿਆਹੀਆਂ ਨੂੰ ਆਵਦੇ ਲਾੜਿਆਂ ਨਾਲ਼ ਮੁੜਦੀਆਂ ਵੇਂਹਦੀ ਸੀ, ਕਾਲਜਾ ਫਲਾਕੜਾਂ ਹੋ ਜਾਂਦਾ ਸੀ। ਭੂਆ ਦੇ ਸਭ ਤੋਂ ਛੋਟੇ ਮੁੰਡੇ ਦੇ ਵਿਆਹ 'ਤੇ ਰਿਸ਼ਤੇਦਾਰੀ 'ਚੋਂ ਲੱਗਦੀਆਂ ਦਰਾਣੀਆਂ-ਜਠਾਣੀਆਂ ਨੇ ਆਪੋ-ਆਪਣੇ ਘਰਾਂਵਾਲ਼ਿਆਂ ਨਾਲ਼ ਖੱਬੇ-ਸੱਜੇ ਖੜ੍ਹਕੇ ਫੋਟੋਆਂ ਖਿਚਵਾਈਆਂ! ਦੱਸ, ਤੇਰੀ ਜਗ੍ਹਾ ਮੈਂ ਕੀਹਨੂੰ ਖੜ੍ਹਾਉਂਦੀ! ਮਹਿੰਦੀ ਨੇ ਵੀ ਮੈਂ ਅਭਾਗਣ ਦੇ ਹੱਥਾਂ 'ਤੇ ਚੜ੍ਹਣ ਤੋਂ ਕੋਰਾ ਜਵਾਬ ਦੇ ਦਿੱਤਾ! ਹਾਰ-ਸਿੰਗਾਰ ਲਾਉਣੇ ਤਾਂ ਮੈਂ ਕਦੋਂ ਦੇ ਛੱਡ ਦਿੱਤੇ!
ਮੇਰੇ ਵਰਗੀਆਂ ਨਾ ਸੁਹਾਗਣਾਂ 'ਚ, ਨਾ ਸਾਈਂ ਵਿਹੂਣੀਆਂ, ਨਾ ਕੁਆਰੀਆਂ, ਨਾ ਵਿਆਹੀਆਂ, ਨਾ ਵੱਸਦੀਆਂ, ਨਾ ਉੱਜੜੀਆਂ, ਨਾ ਜਿਉਂਦਿਆਂ 'ਚ, ਨਾ ਮਰਿਆਂ 'ਚ! ਮਰਦ ਤਾਂ ਜਿੱਥੇ ਚਾਹੇ ਖੇਡਾਂ ਖੇਡ ਸਕਦਾ ਏ, ਤੂੰ ਤਾਂ ਫੇਰ ਵੀ ਗੋਰੀਆਂ ਦੇ ਦੇਸ 'ਚ ਏਂ, ਇਕੱਲੀ ਔਰਤ ਕਦੋਂ ਤੱਕ ਪਤੀਵਰਤਾ ਬਣੀ ਰਹੇ?
ਤੇਰੀਆਂ ਫੋਟੋਆਂ ਦੇਖੀਆਂ, ਤੂੰ ਤਾਂ ਮੀਂਹ ਤੋਂ ਬਾਅਦ ਚੜ੍ਹੇ ਸੂਰਜ ਵਾਂਗ ਨਿੱਖਰਿਆ ਪਿਆ ਏਂ! ਡਾਢਿਆ, ਤੂੰ ਬਹੁੜੇਂਗਾ ਇੱਕ ਦਿਨ, ਏਸੇ ਆਸ 'ਚ ਮੈਂ ਆਪਣੀ ਜਵਾਨੀ ਗਾਲ ਛੱਡੀ! ਯਾਦ ਰੱਖੀਂ, ਬ੍ਰਿਹਣ ਦੀ ਹੂਕ ਤੇ ਵਿਯੋਗਣ ਦੀ ਉਡੀਕ ਸਮੁੰਦਰਾਂ ਨੂੰ ਅੱਗ ਲਾ ਦਿੰਦੀ ਏ।
ਬਲਜੀਤ ਖ਼ਾਨ ਸਪੁੱਤਰ ਮਾਂ ਬਸ਼ੀਰਾਂ। ਵੀਹ ਜੁਲਾਈ, ਵੀਹ ਸੌ ਇੱਕੀ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement