:: ਕੋਰੋਨਾ ਮਹਾਮਾਰੀ ਨਾਲ ਬਦਲੇ ਹਾਲਾਤ, ਦੁਨੀਆ ਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ : PM ਮੋਦੀ   :: ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਮਾਮਲੇ ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ   :: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਰਾਜ ਕੁੰਦਰਾ ਮਾਮਲੇ ’ਚ ਖੁਲਾਸਾ : 2 ਪੀੜਤ ਕੁੜੀਆਂ ਨੇ ਗਹਿਣਾ ਵਸ਼ਿਸ਼ਠ ’ਤੇ ਲਗਾਏ ਗੰਭੀਰ ਦੋਸ਼ PRINT ਈ ਮੇਲ
disclosure in raj kundra case
ਮੁੰਬਈ  --30,ਜੁਲਾਈ21-(MDP-ਬਿਊਰੋ)-- ਅਸ਼ਲੀਲ ਫਿਲਮ ਮਾਮਲੇ ’ਚ ਰਾਜ ਕੁੰਦਰਾ ਦੀ ਸਹਿਯੋਗੀ ਗਹਿਣਾ ਵਸ਼ਿਸ਼ਠ ਤੇ ਰੋਵਾ ਖਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। 2 ਪੀੜਤ ਕੁੜੀਆਂ ਨੇ ਬਿਆਨ ਜਾਰੀ ਕੀਤੇ ਹਨ, ਜਿਨ੍ਹਾਂ ’ਚ ਉਨ੍ਹਾਂ ਨੇ ਗਹਿਣਾ ਤੇ ਰੋਵਾ ’ਤੇ ਧਮਕੀ ਦੇ ਕੇ ਜ਼ਬਰਦਸਤੀ ਅਸ਼ਲੀਲ ਵੀਡੀਓ ਦੀ ਸ਼ੂਟਿੰਗ ਕਰਵਾਉਣ ਦਾ ਦੋਸ਼ ਲਗਾਇਆ ਹੈ। ਦੋਵਾਂ ਕੁੜੀਆਂ ਨੇ ਮਡ ਆਈਲੈਂਡ ਦੇ ਇਕ ਬੰਗਲੇ ’ਚ ਸ਼ੂਟਿੰਗ ਦੀ ਗੱਲ ਕਹੀ ਹੈ। ਇਨ੍ਹਾਂ ’ਚੋਂ ਇਕ ਪੀੜਤ 20 ਸਾਲ ਦੀ ਹੈ ਤੇ ਦੂਜੀ ਦੀ ਉਮਰ 25 ਸਾਲ ਹੈ। ਇਨ੍ਹਾਂ ਕੁੜੀਆਂ ਨੇ ਕਈ ਮਰਾਠੀ, ਭੋਜਪੁਰੀ ਅਤੇ ਹਿੰਦੀ ਫਿਲਮਾਂ ’ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੂਟਿੰਗ ਦੌਰਾਨ ਜ਼ਬਰੀ ਇਕ ਕਮਰੇ ’ਚ ਲਿਜਾ ਕੇ ਕਈ ਲੋਕਾਂ ਨੇ ਵਾਰੀ-ਵਾਰੀ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਏ।

PunjabKesari

ਉੱਧਰ, ਅਸ਼ਲੀਲ ਫਿਲਮ ਮਾਮਲੇ ’ਚ ਜੇਲ ’ਚ ਪਹੁੰਚੇ ਰਾਜ ਕੁੰਦਰਾ ਨਾਲ ਜੁੜੀ ਗਹਿਣਾ ਵਸ਼ਿਸ਼ਠ ਤੇ ਕੰਪਨੀ ਦੇ 3 ਪ੍ਰੋਡਿਊਸਰਾਂ ਵਿਰੁੱਧ ਦਰਜ ਕੇਸ ਮੁੰਬਈ ਪੁਲਸ ਨੇ ਅਪਰਾਧ ਸ਼ਾਖਾ ਦੇ ਪ੍ਰਾਪਰਟੀ ਸੈੱਲ ਨੂੰ ਸੌਂਪ ਦਿੱਤਾ ਹੈ। ਇਹ ਕੇਸ ਮਲਵਾਨੀ ਪੁਲਸ ਸਟੇਸ਼ਨ ’ਚ ਦਰਜ ਕੀਤਾ ਗਿਆ ਸੀ। ਪੋਰਨੋਗ੍ਰਾਫੀ ਕੇਸ ਦੀ ਅਹਿਮ ਕੜੀ ਗਹਿਣਾ ਅਜੇ ਜ਼ਮਾਨਤ ’ਤੇ ਬਾਹਰ ਹੈ, ਇਸ ਮਾਮਲੇ ’ਚ ਉਸ ਨੂੰ ਫਰਵਰੀ ਮਹੀਨੇ ’ਚ ਗ੍ਰਿਫਤਾਰ ਕੀਤਾ ਗਿਆ ਸੀ।

PunjabKesari

ਸ਼ਿਲਪਾ ਸ਼ੈੱਟੀ ਦਾ ਮਾਂ ਨਾਲ 1 ਕਰੋੜ 60 ਲੱਖ ਦੀ ਧੋਖਾਦੇਹੀ, ਮਾਮਲਾ ਦਰਜ
ਦੱਸ ਦਈਏ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਮਾਂ ਸੁਨੰਦਾ ਸ਼ੈੱਟੀ ਨੇ ਪੁਲਸ ’ਚ ਧੋਖਾਦੇਹੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸੁਨੰਦਾ ਨੇ ਪੁਲਸ ਨੂੰ ਦੱਸਿਆ ਕਿ 2019 ਤੋਂ ਫਰਵਰੀ 2020 ਦੌਰਾਨ ਉਨ੍ਹਾਂ ਨੇ ਸੁਧਾਕਰ ਘਾਰੇ ਨਾਲ ਕਰਜਤ ’ਚ ਇਕ ਜ਼ਮੀਨ ਦਾ ਸੌਦਾ ਕੀਤਾ ਸੀ। ਉਸ ਸਮੇਂ ਘਾਰੇ ਨੇ ਜ਼ਮੀਨ ਆਪਣੀ ਦੱਸ ਕੇ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ 1 ਕਰੋੜ 60 ਲੱਖ ’ਚ ਉਨ੍ਹਾਂ ਨੂੰ ਵੇਚ ਦਿੱਤੀ। ਬਾਅਦ ’ਚ ਪਤਾ ਲੱਗਾ ਕਿ ਉਹ ਜ਼ਮੀਨ ਉਸ ਦੀ ਸੀ ਹੀ ਨਹੀਂ। ਸੁਨੰਦਾ ਨੇ ਕਿਹਾ ਕਿ ਘਾਰੇ ਨੇ ਖੁੱਦ ਨੂੰ ਇਕ ਸਿਆਸੀ ਪਾਰਟੀ ਦੇ ਨੇਤਾ ਦਾ ਨੇੜਲਾ ਦੱਸਿਆ ਤਾਂ ਉਹ ਕੋਰਟ ਗਈ। ਕੋਰਟ ਦੇ ਹੁਕਮ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement