Tokyo Olympics : ਸਿੰਧੂ ਤੋਂ ਤਮਗ਼ੇ ਦੀਆਂ ਉਮੀਦਾਂ ਬਰਕਰਾਰ, ਯਾਮਾਗੁਚੀ ਨੂੰ ਹਰਾ ਪੁੱਜੀ ਸੈਮੀਫ਼ਾਈਨਲ ’ਚ |
|
|
ਸਪੋਰਟਸ ਡੈਸਕ--30,ਜੁਲਾਈ21-(MDP-ਬਿਊਰੋ)-- ਪੀ. ਵੀ. ਸਿੰਧੂ ਨੇ ਅੱਜ ਟੋਕੀਓ ਓਲੰਪਿਕਸ ’ਚ
ਮਹਿਲਾ ਸਿੰਗਲ ਮੁਕਾਬਲੇ ਦੇ ਕੁਆਰਟਰ ਫ਼ਾਈਨਲ ’ਚ ਜਾਪਾਨ ਦੀ ਯਾਮਾਗੁਚੀ ਨੂੰ 21-13,
22-20 ਨਾਲ ਹਰਾ ਕੇ ਸੈਮੀਫ਼ਾਈਨਲ ’ਚ ਪ੍ਰ੍ਵੇਸ਼ ਕੀਤਾ ਹੈ ਤੇ ਤਮਗੇ ਦੀਆਂ ਉਮੀਦਾਂ ਨੂੰ
ਬਰਕਰਾਰ ਰਖਿਆ ਹੈ।
ਪਿਛਲੇ ਰੀਓ ਓਲੰਪਿਕ ’ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਛੇਵਾਂ ਦਰਜਾ ਪ੍ਰਾਪਤ ਸਿੰਧੂ
ਨੇ ਚੌਥਾ ਦਰਜਾ ਪ੍ਰਾਪਤ ਅਕਾਨੇ ਤੋਂ ਪਹਿਲਾ ਗੇਮ ਆਸਾਨੀ ਨਾਲ 21-13 ਨਾਲ ਜਿੱਤ ਲਿਆ ਤੇ
ਦੂਜੇ ਗੇਮ ’ਚ 12-6 ਦੀ ਮਜ਼ਬੂਤ ਬੜ੍ਹਤ ਬਣਾ ਲਈ ਪਰ ਜਾਪਾਨੀ ਖਿਡਾਰੀ ਨੇ ਵਾਪਸੀ ਕਰਦੇ
ਹੋਏ 16-16 ਨਾਲ ਬਰਾਬਰੀ ਹਾਸਲ ਕੀਤੀ ਤੇ ਫਿਰ 18-16 ਨਾਲ ਅੱਗੇ ਹੋ ਗਈ। ਸਿੰਧੂ ਨੇ ਵੀ
ਜ਼ੋਰ ਲਾਇਆ ਤੇ 18-18 ਨਾਲ ਬਰਾਬਰੀ ਕਰ ਲਈ ਅਕਾਨੇ ਨੇ ਹੁਣ ਦੋ ਅੰਕ ਲੈ ਕੇ 20-18 ਦੀ ਬੜ੍ਹਤ ਬਣਾਈ ਤੇ ਇਸ ਗੇਮ ’ਚ ਗੇਮ ਅੰਕ
’ਤੇ ਪਹੁੰਚ ਗਈ। ਸਿੰਧੂ ਨੇ ਅਜਿਹੇ ਸਮੇਂ ’ਚ ਸੰਜਮ ਵਿਖਾਇਆ ਤੇ ਹਮਲਾਵਰ ਰੁਖ਼ ਅਪਣਾਉਂਦੇ
ਹੋਏ ਦੋ ਸਮੈਸ਼ ਲਾ ਕੇ 20-20 ਨਾਲ ਬਰਾਬਰੀ ਹਾਸਲ ਕਰ ਲਈ। ਭਾਰਤੀ ਖਿਡਾਰੀ ਨੇ ਫਿਰ
ਬੜ੍ਹਤ ਬਣਾਈ ਤੇ ਮੈਚ ਅੰਕ ’ਤੇ ਪਹੁੰਚ ਗਈ। ਅਕਾਨੇ ਦਾ ਇਕ ਰਿਟਰਨ ਨੈਟ ’ਚ ਉਲਝਦੇ ਹੀ
ਭਾਰਤੀ ਖਿਡਾਰੀ ਨੇ ਮੁਕਾਬਲਾ ਜਿੱਤ ਲਿਆ। ਸਿੰਧੂ ਹੁਣ ਲਗਾਤਾਰ ਦੂਜੇ ਓਲੰਪਿਕ ’ਚ ਤਮਗ਼ਾ
ਜਿੱਤਣ ਵਾਲੀ ਦੂਜੀ ਭਾਰਤੀ ਖਿਡਾਰੀ ਬਣਨ ਤੋਂ ਇਕ ਜਿੱਤ ਦੂਰ ਰਹਿ ਗਈ ਹੈ।
|