:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
Tokyo Olympics : ਭਾਰਤੀ ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਦੱਖਣੀ ਅਫ਼ਰੀਕਾ ਨੂੰ 4-3 ਨਾਲ ਹਰਾਇਆ PRINT ਈ ਮੇਲ
indian women hockey team south africa win tokyo olympics
ਸਪੋਰਟਸ ਡੈਸਕ--31,ਜੁਲਾਈ21-(MDP-ਬਿਊਰੋ)-- ਸਟ੍ਰਾਈਕਰ ਵੰਦਨਾ ਕਟਾਰੀਆ ਦੀ ਇਤਿਹਾਸਕ ਹੈਟ੍ਰਿਕ ਦੇ ਦਮ ’ਤੇ ਭਾਰਤ ਨੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ’ਚ ਹੇਠਲੀ ਰੈਂਕਿੰਗ ਵਾਲੀ ਦੱਖਣੀ ਅਫ਼ਰੀਕਾ ਟੀਮ ਨੂੰ 4-3 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਕੁਆਰਟਰ ਫ਼ਾਈਨਲ ’ਚ ਪ੍ਰਵੇਸ਼ ਦੀ ਉਮੀਦਾਂ ਬਰਕਰਾਰ ਰੱਖੀਆਂ ਹਨ। ਵੰਦਨਾ ਨੇ ਚੌਥੇ, 17ਵੇਂ ਤੇ 49ਵੇਂ ਮਿੰਟ ’ਤੇ ਗੋਲ ਕੀਤੇ। ਉਹ ਓਲੰਪਿਕ ਦੇ ਇਤਿਹਾਸ ’ਚ ਹੈਟ੍ਰਿਕ ਲਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ। ਨੇਹਾ ਗੋਇਲ ਨੇ 32 ਮਿੰਟ ’ਚ ਇਕ ਗੋਲ ਦਾਗ਼ਿਆ। ਦੱਖਣੀ ਅਫ਼ਰੀਕਾ ਲਈ ਟੇਰਿਨ ਗਲਸਬੀ (15ਵੇਂ), ਕਪਤਾਨ ਐਰਿਨ ਹੰਟਰ (30ਵੇਂ) ਤੇ ਮੇਰੀਜੇਨ ਮਰਾਈਸ (39ਵੇਂ ਮਿੰਟ) ’ਚ ਗੋਲ ਦਾਗ਼ੇ।

ਭਾਰਤ ਨੇ ਗਰੁੱਪ ਪੜਾਅ ’ਚ ਪਹਿਲੇ ਤਿੰਨ ਮੈਚ ਹਾਰਨ ਦੇ ਬਾਅਦ ਆਖ਼ਰੀ ਦੋ ਮੈਚਾਂ ’ਚ ਜਿੱਤ ਦਰਜ ਕੀਤੀ ਹੈ। ਭਾਰਤੀ ਖ਼ੇਮੇ ਨੂੰ ਹੁਣ ਦੁਆ ਕਰਨੀ ਹੋਵੇਗੀ ਕਿ ਬ੍ਰਿਟੇਨ ਗਰੁੱਪ ਏ ਦੇ ਆਖ਼ਰੀ ਪੂਲ ਮੈਚ ’ਚ ਆਇਰਲੈਂਡ ਨੂੰ ਹਰਾ ਦੇਵੇ ਜਂ ਡਰਾਅ ਖੇਡੇ। ਹਰ ਪੂਲ ’ਚੋਂ ਚੋਟੀ ਦੀਆਂ ਚਾਰ ਟੀਮਾਂ ਨਾਕਆਊਟ ਪੜਾਅ ਖੇਡਣਗੀਆਂ। ਭਾਰਤ ਨੂੰ ਪ੍ਰਤੀਯੋਗਿਤਾ ’ਚ ਬਣੇ ਰਹਿਣ ਲਈ ਹਰ ਹਾਲਤ ’ਚ ਇਹ ਮੈਚ ਜਿੱਤਣਾ ਸੀ। ਭਾਰਤੀ ਟੀਮ ਨੇ ਪਹਿਲੇ ਮਿੰਟ ਤੋਂ ਹੀ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਮੈਚ ਦੇ ਪਹਿਲੇ ਦੋ ਮਿੰਟ ’ਚ ਭਾਰਤ ਨੂੰ ਦੋ ਪੈਨਲਟੀ ਕਾਰਨਰ ਮਿਲੇ ਪਰ ਡ੍ਰੈਗ ਫਲਿਕਰ ਗੁਰਜੀਤ ਕੌਰ ਦੀ ਖ਼ਰਾਬ ਫ਼ਾਰਮ ਜਾਰੀ ਰਹੀ। ਭਾਰਤ ਦਾ ਖ਼ਾਤਾ ਚੌਥੇ ਮਿੰਟ ’ਚ ਵੰਦਨਾ ਨੇ ਖੋਲਿਆ । ਸੱਜੇ ਫਲੈਂਕ ਨਾਲ ਨਵਨੀਤ ਕੌਰ ਦੇ ਬਣਾਏ ਮੂਵ ’ਤੇ ਕਰੀਬ ਨਾਲ ਗੇਂਦ ਲੈ ਕੇ ਵੰਦਨਾ ਨੇ ਇਹ ਗੋਲ ਕੀਤਾ। ਇਸ ਤੋਂ ਬਾਅਦ ਵੀ ਭਾਰਤੀਆਂ ਨੇ ਆਪਣਾ ਦਬਦਬਾ ਬਣਾਏ ਰਖਿਆ ਤੇ ਦੱਖਣੀ ਅਫਰੀਕਾ ਦੇ ਗੋਲ ’ਤੇ ਕਈ ਹਮਲੇ ਬੋਲੇ। ਪਹਿਲੇ ਕੁਆਰਟਰ ਦੇ ਆਖ਼ਰੀ ਪਲਾਂ ’ਚ ਹਾਲਾਂਕਿ ਗਲਾਸਬੀ ਦੇ ਗੋਲ ’ਤੇ ਦੱਖਣੀ ਅਫਰੀਕਾ ਨੇ ਬਰਾਬਰੀ ਕੀਤੀ।

ਦੂਜੇ ਕੁਆਰਟਰ ਦੇ ਦੂਜੇ ਮਿੰਟ ’ਚ ਵੰਦਨਾ ਨੇ ਫਿਰ ਭਾਰਤ ਨੂੰ ਬੜ੍ਹਤ ਦਿਵਾਈ ਤੇ ਪੈਨਲਟੀ ਕਾਰਨਰ ’ਤੇ ਗੋਲ ਕੀਤਾ। ਭਾਰਤ ਨੂੰ ਇਸੇ ਕੁਆਰਟਰ ’ਚ ਤਿੰਨ ਮੌਕੇ ਮਿਲੇ ਪਰ ਗੋਲ ਨਾ ਹੋ ਸਕਿਆ। ਪਹਿਲੇ ਕੁਆਰਟਰ ਦੀ ਤਰ੍ਹਾਂ ਭਾਰਤ ਨੇ ਹਾਫ ਟਾਈਮ ਤੋਂ ਠੀਕ ਪਹਿਲਾਂ ਬੜ੍ਹਤ ਗੁਆ ਦਿੱਤੀ। ਹੰਟਰ ਨੇ ਆਪਣੀ ਟੀਮ ਨੂੰ ਮਿਲੇ ਪਹਿਲੇ ਪੈਨਲਟੀ ਕਾਰਨਰ ’ਤੇ ਬਰਾਬਰੀ ਦਾ ਗੋਲ ਕੀਤਾ। ਦੂਜੇ ਹਾਫ ’ਚ ਨੇਹਾ ਨੇ ਦੂਜੇ ਹੀ ਮਿੰਟ ’ਤੇ ਪੈਨਲਟੀ ਕਾਰਨਰ ’ਤੇ ਲਏ ਗਏ ਵੈਰੀਏਸ਼ਨ ’ਤੇ ਗੋਲ ਕੀਤਾ। ਇਕ ਵਾਰ ਫਿਰ ਮਰਾਈਸ ਦੇ ਗੋਲ ਨਾਲ ਦੱਖਣੀ ਅਫ਼ਰੀਕਾ ਨੇ ਬਰਾਬਰੀ ਕੀਤੀ।ਭਾਰਤ ਲਈ ਚੌਥਾ ਗੋਲ 49ਵੇਂ ਮਿੰਟ ’ਚ ਵੰਦਨਾ ਨੇ ਕੀਤਾ।

 
< Prev   Next >

Advertisements