ਭਿਵਾਨੀ ਕੋਲ ਹਵਾ ਸਿੰਘ ਬੌਕਸਿੰਗ ਅਕਾਦਮੀ ਵਿੱਚ ਪੂਜਾ ਚੋਰੀ-ਚੋਰੀ ਜਾ ਕੇ ਖੇਡਦੀ ਸੀ
ਕਈ ਮੀਡੀਆ ਇੰਟਰਵਿਊ ਵਿੱਚ ਪੂਜਾ ਦੱਸਦੀ ਆਈ ਹੈ ਕਿ ਕਿਵੇਂ ਉਨ੍ਹਾਂ
ਦੇ ਪਿਤਾ ਨੇ ਸਾਫ਼ ਮਨ੍ਹਾਂ ਕਰ ਦਿੱਤਾ ਸੀ ਕਿ ਕੋਈ ਦੂਜਾ ਖੇਡ ਚੱਲੇਗਾ ਪਰ ਬੌਕਸਿੰਗ
ਨਹੀਂ। ਕਾਰਨ ਸੱਟ ਦਾ ਡਰ ਸੀ।
ਦਿਲਚਸਪ ਕਿੱਸਾ
ਪੂਜਾ ਕੁਝ ਦਿਨ ਤਾਂ ਲੁਕ-ਲੁਕ ਕੇ ਬੌਕਸਿੰਗ ਕਰਦੀ ਰਹੀ ਪਰ ਫਿਰ ਪਿਤਾ ਨੂੰ ਪਤਾ ਲੱਗ ਹੀ ਗਿਆ।
ਪੂਜਾ ਨੇ ਆਖ਼ਰੀ ਦਿਨ ਜਾਣ ਦੀ ਇਜਾਜ਼ਤ ਮੰਗੀ ਅਤੇ ਕੋਚ ਸੰਜੇ ਸ਼ਰਮਾ ਨੂੰ ਸਾਰੀ ਗੱਲ ਦੱਸੀ ਅਤੇ ਕੋਚ ਨੇ ਉਨ੍ਹਾਂ ਦੇ ਪਿਤਾ ਨੂੰ ਆਖ਼ਿਰਕਾਰ ਮਨਾਇਆ।
ਪੂਜਾ ਦਿਲਚਸਪ ਕਿੱਸਾ ਸੁਣਾਉਂਦੀ ਹੈ ਕਿ ਜਦੋਂ ਕਦੇ ਬੌਕਸਿੰਗ ਕਰਦੇ ਹੋਏ ਜ਼ਿਆਦਾ ਸੱਟ ਲੱਗ ਜਾਂਦੀ ਸੀ ਤਾਂ ਉਨ੍ਹਾਂ ਨੂੰ ਪਿਤਾ ਕੋਲੋਂ ਲੁਕਾਉਣਾ ਪੈਂਦਾ ਸੀ।
ਕੋਚ ਦੇ ਘਰ ਹੀ ਰੁੱਕ ਜਾਂਦੀ ਅਤੇ ਕੋਚ ਦੀ ਪਤਨੀ ਇਹੀ ਕਹਿੰਦੀ ਕਿ ਕੋਚ ਸਾਬ੍ਹ ਨਹੀਂ ਹੈ ਤਾਂ ਉਹ ਪੂਜਾ ਨੂੰ ਆਪਣੇ ਕੋਲ ਰੱਖ ਰਹੀ ਹੈ।
ਡਰ ਇਹੀ ਸੀ ਕਿ ਕਿਤੇ ਪਿਤਾ ਸੱਟ ਵੇਖ ਕੇ ਬੌਕਸਿੰਗ ਨਾ ਛੁਡਵਾ ਦੇਣ।
ਹਾਲਾਂਕਿ, ਜਿਵੇਂ 2009-2010 ਵਿੱਚ ਪੂਜਾ ਨੇ ਨੈਸ਼ਨਲ ਵਿੱਚ ਯੂਥ ਮੈਡਲ ਜਿੱਤਿਆ ਤਾਂ ਜਿਵੇਂ ਸਭ ਕੁਝ ਬਦਲ ਗਿਆ।
ਮੁਖ਼ਾਲਫ਼ਤ ਕਰਨ ਵਾਲੇ ਪਿਤਾ ਸਭ ਤੋਂ ਵੱਡੇ ਸਮਰਥਕ ਬਣ ਗਏ ਅਤੇ ਸ਼ੁਰੂ ਹੋਇਆ ਬੌਕਸਿੰਗ ਦਾ ਲੰਬਾ ਸਫ਼ਰ ਜੋ ਹੁਣ ਟੋਕੀਓ ਤੱਕ ਆ ਪਹੁੰਚਿਆ ਹੈ।
30 ਸਾਲ ਦੀ ਉਮਰ ਵਿੱਚ ਪੂਜਾ ਨੇ ਟੋਕੀਓ ਵਿੱਚ ਆਪਣਾ ਪਹਿਲਾਂ ਓਲੰਪਿਕ ਖੇਡਿਆ ਅਤੇ ਸੁਪਨਾ ਪੂਰਾ ਕੀਤਾ
ਇਸ ਸਫ਼ਰ ਵਿੱਚ ਬਹੁਤ ਸਾਰੇ ਮੈਚ ਜਿੱਤੇ ਅਤੇ ਕੁਝ ਹਾਰੇ ਵੀ, ਬਹੁਤ
ਵਾਰ ਸੱਟਾਂ ਵੀ ਲੱਗੀਆਂ। ਪਰ ਪੂਜਾ ਮੰਨਦੀ ਹੈ ਕਿ ਬੌਕਸਰ ਲਈ ਸੱਟ ਹੀ ਉਨ੍ਹਾਂ ਦਾ ਗਹਿਣਾ
ਹੁੰਦਾ ਹੈ।
ਇਸ ਵਿਚਾਲੇ 2017 ਵਿੱਚ ਦਿਵਾਲੀ ਦੌਰਾਨ ਉਨ੍ਹਾਂ ਦਾ ਹੱਥ ਅਜਿਹਾ
ਸੜਿਆ ਕਿ ਉਨ੍ਹਾਂ ਨੂੰ ਖੇਡ ਤੋਂ ਬਾਹਰ ਰਹਿਣਾ ਪਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ
ਮੋਢੇ 'ਤੇ ਸੱਟ ਲੱਗੀ ਜੋ ਕਰੀਅਰ ਵਿੱਚ ਕੁਝ ਸਮੇਂ ਲਈ ਰੁਕਾਵਟ ਬਣੀ।
ਜ਼ਾਹਿਰ ਹੈ ਇਸ ਦੌਰਾਨ ਪੂਜਾ ਮਾਨਸਿਕ ਤੌਰ 'ਤੇ ਵੀ ਪ੍ਰਭਾਵਿਤ ਹੋਈ ਸੀ। ਉਹ ਅਨਿਸ਼ਚਿਤਤਾ ਦਾ ਦੌਰ ਸੀ।
ਇਨ੍ਹਾਂ
ਸਾਰੇ ਕਾਰਨਾਂ ਕਰਕੇ ਪੂਜਾ ਨੇ 81 ਕਿਲੋ ਵਰਗ ਵਿੱਚ ਕੁਝ ਸਮੇਂ ਲਈ ਖੇਡਿਆ ਹੈ ਕਿਉਂਕਿ
ਇਸ ਵਰਗ ਵਿੱਚ ਘੱਟ ਖਿਡਾਰੀ ਹੁੰਦੇ ਹਨ ਪਰ ਕੋਚ ਦੀ ਸਲਾਹ 'ਤੇ ਉਹ 75 ਕਿਲੋ ਵਰਗ ਵਿੱਚ
ਵਾਪਸ ਆਈ।
ਇਸ ਤੋਂ ਪਹਿਲਾਂ ਸੁਪਨਾ ਤਾਂ ਰਿਓ ਓਲੰਪਿਕ ਵਿੱਚ ਖੇਡਣ ਦਾ ਸੀ ਪਰ ਰਿਓ ਵਿੱਚ ਪੂਜਾ ਕੁਆਲੀਫਾਈ ਨਹੀਂ ਕਰ ਸਕੀ ਪਰ ਪੂਜਾ ਦੀ ਕੋਸ਼ਿਸ਼ ਖ਼ਤਮ ਨਹੀਂ ਹੋਈ।
30 ਸਾਲ ਦੀ ਉਮਰ ਵਿੱਚ ਪੂਜਾ ਨੇ ਟੋਕੀਓ ਵਿੱਚ ਆਪਣਾ ਪਹਿਲਾਂ ਓਲੰਪਿਕ ਖੇਡਿਆ ਅਤੇ ਸੁਪਨਾ ਪੂਰਾ ਕੀਤਾ।
ਆਪਣੇ ਪਹਿਲੇ ਓਲੰਪਿਕ ਮੈਚ ਵਿੱਚ ਅਲਜੀਰੀਆ ਦੀ ਜਿਸ ਖਿਡਾਰਨ ਨੂੰ ਪੂਜਾ ਨੇ ਹਰਾਇਆ ਸੀ ਉਹ ਉਨ੍ਹਾਂ ਤੋਂ 10 ਸਾਲ ਛੋਟੀ ਸੀ ਅਤੇ ਜਿੱਤ ਦਾ ਮਾਰਜਨ 5-0 ਸੀ।
ਉਨ੍ਹਾਂ
ਦੀ ਮੁਕਾਬਲੇਬਾਜ਼ ਬੇਸ਼ੱਕ ਹੀ ਉਮਰ ਵਿੱਚ ਉਨ੍ਹਾਂ ਤੋਂ ਛੋਟੀ ਹੋਵੇ ਪਰ ਪੂਜਾ ਦੀ ਖੇਡ
ਬਹੁਤ ਸਟੀਕ ਅਤੇ ਸਮਾਰਟ ਰਹਿੰਦੀ ਹੈ ਅਤੇ ਆਪਣੇ ਹੁਨਰ ਨਾਲ ਉਹ ਮਾਤ ਦਿੰਦੀ ਹੈ।
ਦਰਅਸਲ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬੌਕਸਰ ਸੀ ਅਤੇ ਇੱਤਫ਼ਾਕ ਨਾਲ ਉਸ ਦਿਨ ਮਹਿਲਾ ਦਿਵਸ ਸੀ।
ਤਗਮਿਆਂ
ਦੀ ਫਹਿਰਿਸਤ ਲੰਬੀ ਹੈ, 2012 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ, 2014
ਵਿੱਚ ਏਸ਼ੀਅਨ ਗੇਮਜ਼ ਵਿੱਚ ਕਾਂਸਾ ਅਤੇ ਅਜੇ 2021 ਵਿੱਚ ਏਸ਼ੀਅਨ ਬੌਕਸਿੰਗ
ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ।
ਜਿੱਤ ਹਾਸਿਲ ਕਰਨ ਲਈ ਪੂਜਾ ਕਈ ਤਰ੍ਹਾਂ ਦੀ ਰਣਨੀਤੀ 'ਤੇ ਕੰਮ ਕਰਨ ਵਿੱਚ ਯਕੀਨ ਰੱਖਦੀ ਹੈ।
ਆਪਣੇ
ਵਿਰੋਧੀਆਂ ਬਾਰੇ ਚੰਗੀ ਤਰ੍ਹਾਂ ਜਾਨਣ ਦਾ ਕੰਮ ਅਤੇ ਵੀਡੀਓ ਦੇਖ ਉਨ੍ਹਾਂ ਦੇ ਖੇਡ ਦੀਆਂ
ਬਾਰੀਕੀਆਂ ਜਾਨਣ ਦਾ ਕੰਮ ਤਾਂ ਚੱਲਦਾ ਹੈ ਹੈ, ਇਸ ਦੇ ਨਾਲ ਹੀ ਪੂਜਾ ਨਵੇਂ-ਨਵੇਂ ਪ੍ਰਯੋਗ
ਵੀ ਕਰਦੀ ਹੈ।
ਇਸ ਵਾਰ ਪੂਜਾ ਨੇ ਤਿਆਰੀ ਦੌਰਾਨ ਪੁਰਸ਼ ਮੁੱਕੇਬਾਜ਼ਾਂ ਨਾਲ ਕਾਫ਼ੀ ਪ੍ਰੈਕਟਿਸ ਕੀਤੀ।
ਆਪਣੀ
ਮਿਹਨਤ, ਹਾਰ ਨਾ ਮੰਨਣ ਦੀ ਆਦਤ, ਸੈੱਟਬੈਕ ਦੇ ਬਾਵਜੂਦ ਕਮਬੈਕ ਦਾ ਹੌਸਲਾ ਅਤੇ ਤਮਾਮ
ਉਤਰਾਅ-ਚੜਾਅ ਤੋਂ ਬਾਅਦ ਹਰਿਆਣਾ ਦੀ ਇਸ ਖਿਡਾਰਨ ਨੇ ਵਾਕਈ ਆਪਣੀ ਹਰ ਸੁਪਨਾ ਪੂਰਾ ਕੀਤਾ
ਹੈ।
ਪੂਜਾ ਰਾਣੀ ਨੇ ਤਗਮਾ ਪੱਕਾ ਕਰਨ ਲਈ ਚੀਨ ਦੀ ਜਿਸ ਖਿਡਾਰਨ ਨਾਲ ਲੜਨਾ ਹੈ, ਉਸ ਤੋਂ ਉਹ ਤਿੰਨ ਵਾਰ ਪਹਿਲਾ ਹਾਰ ਚੁੱਕੀ ਹੈ