:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚੀਨ ਦੀ ਸ਼ੀਤ ਯੁੱਧ ਮਾਨਸਿਕਤਾ ਨੂੰ ਦਰਸਾਉਂਦਾ ਹੈ ਪਰਮਾਣੂ ਮਿਜ਼ਾਈਲ ਸਾਈਲੋ ਦਾ ਨਿਰਮਾਣ PRINT ਈ ਮੇਲ
missile silo splurge reflects china s  cold war mentality ਬੀਜਿੰਗ --03ਅਗਸਤ21-(MDP-ਬਿਊਰੋ)-- ਚੀਨ ਆਪਣੇ ਉੱਤਰ-ਪੱਛਮ ਇਲਾਕੇ ਦੇ ਰੇਗਿਸਤਾਨ ਵਿਚ 119 ਨਵੇਂ ਮਿਜ਼ਾਈਲ ਸਾਈਲੋ ਬਣਾ ਰਿਹਾ ਹੈ। ਇਹ ਚੀਨ ਦੀ ਸ਼ੀਤ ਯੁੱਧ ਮਾਨਸਿਕਤਾ ਨੂੰ ਦਰਸਾਉਂਦਾ ਹੈ। ਚੀਨ ਦੀ ਇਸ ਚਾਲ ਦਾ ਖੁਲਾਸਾ ਸੈਟੇਲਾਈਟ ਤਸਵੀਰਾਂ ਜ਼ਰੀਏ ਹੋਇਆ ਹੈ। ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਵਿਚ ਸਪਸ਼ੱਟ ਤੌਰ 'ਤੇ ਬਹੁਤ ਸਾਰੇ ਸਾਈਲੋ ਦਿਸ ਰਹੇ ਹਨ।

ਸਾਈਲੋ ਇਕ ਲੰਬਾ, ਡੂੰਘਾ ਅਤੇ ਸਿਲੰਡਰ ਜਿਹਾ ਟੋਇਆ ਹੁੰਦਾ ਹੈ ਜਿਸ ਦੇ ਅੰਦਰ ਅੰਤਰਮਹਾਦੀਪੀ ਪਰਮਾਣੂ ਬੈਲਿਸਟਿਕ ਮਿਜ਼ਾਈਲਾਂ ਰੱਖੀਆਂ ਜਾਂਦੀਆਂ ਹਨ। ਲੋੜ ਪੈਣ 'ਤੇ ਇਹਨਾਂ ਸਾਈਲੋ ਦਾ ਢੱਕਣ ਖੋਲ੍ਹ ਕੇ ਉੱਥੋਂ ਮਿਜ਼ਾਈਲ ਲਾਂਚ ਕਰ ਦਿੱਤੀ ਜਾਂਦੀ ਹੈ। ਚੀਨ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਵਿਚ ਇਹ ਸਭ ਤੋਂ ਵੱਡਾ ਇਤਿਹਾਸਿਕ ਕਦਮ ਦੱਸਿਆ ਜਾ ਰਿਹਾ ਹੈ।

PunjabKesari

ਵਪਾਰਕ ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਦੇ ਆਧਾਰ 'ਤੇ ਰੱਖਿਆ ਮਾਹਰਾਂ ਨੇ ਕਿਹਾ ਕਿ ਚੀਨ ਆਪਣੇ ਦੇਸ਼ ਅੰਦਰ 119 ਅੰਤਰਮਹਾਦੀਪੀ ਪਰਮਾਣੂ ਬੈਲਿਸਟਿਕ ਮਿਜ਼ਾਈਲ (Intercontinental Nuclear Ballistic Missile - ICBM) ਦੇ ਸਾਈਲੋ ਬਣਾ ਰਿਹਾ ਹੈ। ਇਹ ਮਿਜ਼ਾਈਲਾਂ ਅਮਰੀਕਾ ਤੱਕ ਨਿਸ਼ਾਨਾ ਬਣਾਉਣ ਦੀ ਸਮਰੱਥਾ ਰੱਖਦੀਆਂ ਹਨ। ਭਾਵੇਂਕਿ ਕਿਸੇ ਨੂੰ ਇਹ ਨਹੀਂ ਪਤਾ ਕਿ ਇਹਨਾਂ ਸਾਈਲਾਂ ਵਿਚ ਮਿਜ਼ਾਈਲਾਂ ਹਨ ਜਾਂ ਨਹੀਂ। ਕੈਲੀਫੋਰਨੀਆ ਦੇ ਮੋਂਟੇਰੀ ਸਥਿਤ ਜੇਮਜ਼ ਮਾਰਟਿਨ ਸੈਂਟਰ ਫੌਰ ਨੌਨਪ੍ਰੋਲਿਫਿਰੇਸ਼ਨ ਸਟੱਡੀਜ਼ ਦੇ ਖੋਜੀਆਂ ਨੇ ਪਲੈਨੇਟ ਲੈਬਸ ਦੀਆਂ ਸੈਟੇਲਾਈਟ ਤੋਂ ਪ੍ਰਾਪਤ ਤਸਵੀਰਾ ਦੀ ਜਾਂਚ ਕੀਤੀ।ਉਸ ਵਿਚ ਚੀਨ ਦੇ ਉੱਤਰ-ਪੱਛਮ ਵਿਚ ਸਥਿਤ ਯੂਮੇਨ ਸ਼ਹਿਰ ਦੇ ਰੇਗਿਸਤਾਨ ਵਿਚ ਇਹ ਮਿਜ਼ਾਈਲ ਸਾਈਲੋ ਦੇਖੇ ਗਏ। ਇਹ ਸਾਈਲੋ ਇਕ ਵਿੰਡ ਫਾਰਮ ਨੇੜੇ ਬਣਾਏ ਗਏ ਹਨ। 

PunjabKesari

ਪਲੈਨੇਟ ਲੈਬਸ ਦੇ ਸਹਿ ਸੰਸਥਾਪਕ ਅਤੇ ਸੀ.ਈ.ਓ. ਬਿਲ ਮਾਰਸ਼ਲ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੇ ਟਵੀਟ ਵਿਚ ਦੋ ਤਸਵੀਰਾਂ ਦਿਖਾਈਆਂ ਹਨ।ਇਹ ਇਲਾਕਾ ਜਨਵਰੀ 2021 ਵਿਚ ਇੰਨਾ ਜ਼ਿਆਦਾ ਵਿਕਸਿਤ ਨਹੀਂ ਸੀ ਪਰ ਜੂਨ ਆਉਂਦੇ-ਆਉਂਦੇ ਇੱਥੇ ਸੈਂਕੜੇ ਸਾਈਲੋ ਬਣੇ ਦਿਸ ਰਹੇ ਹਨ। ਪਹਿਲੇ ਇੱਥੇ ਸਿਰਫ ਰੇਗਿਸਤਾਨ ਹੋਇਆ ਕਰਦਾ ਸੀ। ਹੁਣ ਪਰਮਾਣੂ ਮਿਜ਼ਾਈਲਾਂ ਦਾ ਘਰ ਬਣ ਰਿਹਾ ਹੈ। ਚੀਨ ਪਰਮਾਣੂ ਹਥਿਆਰਾਂ ਦੇ ਮਾਮਲੇ ਵਿਚ ਦੁਨੀਆ ਦਾ ਪੰਜਵਾਂ ਸਭ ਤੋਂ ਵੱਧ ਤਾਕਤਵਰ ਦੇਸ਼ ਹੈ। ਉਸ ਕੋਲ 250 ਤੋਂ 350 ਪਰਮਾਣੂ ਹਥਿਆਰ ਹਨ। ਜਦਕਿ ਅਮਰੀਕਾ ਕੋਲ 5800 ਪਰਮਾਣੂ ਹਥਿਆਰ ਹਨ ਜਿਹਨਾਂ ਵਿਚੋਂ 1373 ਹਮੇਸ਼ਾ ਮਿਜ਼ਾਈਲਾਂ, ਬੰਬਾਰ ਅਤੇ ਪਣਡੁੱਬੀਆਂ ਵਿਚ ਤਾਇਨਾਤ ਰਹਿੰਦੇ ਹਨ। 

PunjabKesari

ਪੜ੍ਹੋ ਇਹ ਅਹਿਮ ਖਬਰ -ਕੈਨੇਡਾ : ਪਾਰਕ 'ਚ ਬੈਠੀਆਂ ਪੰਜਾਬਣ ਬੀਬੀਆਂ 'ਤੇ ਇਕ ਗੋਰੇ ਜੋੜੇ ਵੱਲੋਂ ਨਸਲੀ ਹਮਲਾ

ਉੱਥੇ ਰੂਸ ਕੋਲ ਕੁੱਲ ਮਿਲਾ ਕੇ 6375 ਪਰਮਾਣੂ ਹਥਿਆਰ ਹਨ। ਜਿਹਨਾਂ ਵਿਚੋਂ 1326 ਹਮੇਸ਼ਾ ਤਾਇਨਾਤ ਰਹਿੰਦੇ ਹਨ। ਚੀਨ ਕੋਲ 50 ਤੋਂ 75 ICBM ਮਿਜ਼ਾਈਲਾਂ ਹਨ। ਚਾਰ ਪਰਮਾਣੂ ਮਿਜ਼ਾਈਲਾਂ ਨਾਲ ਲੈਸ ਪਣਡੁੱਬੀਆਂ ਹਨ। ਇਹਨਾਂ ਨੂੰ ਜਲਦ ਹੀ ਵਧਾ ਕੇ 8 ਤੋਂ 9 ਕਰਨ ਦੀ ਤਿਆਰੀ ਹੈ। ਚੀਨ ਕੋਲ H-6 ਬੰਬਾਰ ਹਨ ਜੋ ਪਰਮਾਣੂ ਹਥਿਆਰ ਲਿਜਾਣ ਦੀ ਸਮਰੱਥਾ ਰੱਖਦੇ ਹਨ। ਚੀਨ ਇਕ ਅਤੀ ਆਧੁਨਿਕ ਬੰਬਾਰ ਬਣਾ ਰਿਹਾ ਹੈ ਜਿਸ ਦਾ ਨਾਮ ਜਿਆਨ H-20 (Xian H-20) ਹੈ। ਆਮਤੌਰ 'ਤੇ ਚੀਨ ਦੀਆਂ ICBM ਮਿਜ਼ਾਈਲਾਂ ਟਰੱਕਾਂ 'ਤੇ ਲੱਗੇ ਲਾਂਚਰ ਵਿਚ ਹੁੰਦੀਆਂ ਹਨ। ਇਹ ਟਰੱਕ ਗੁਫਾਵਾਂ ਵਿਚ ਲੁਕੋਏ ਜਾਂਦੇ ਹਨ।
 
< Prev   Next >

Advertisements