:: ਕੋਰੋਨਾ ਮਹਾਮਾਰੀ ਨਾਲ ਬਦਲੇ ਹਾਲਾਤ, ਦੁਨੀਆ ਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ : PM ਮੋਦੀ   :: ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਮਾਮਲੇ ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ   :: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਰਾਜ ਕੁੰਦਰਾ ਦੀ ਗਿ੍ਰਫਤਾਰੀ ਤੋਂ ਬਾਅਦ ਗਾਇਬ ਹੈ ਸ਼ਿਲਪਾ ਸ਼ੈੱਟੀ, ਇਸ ਇਵੈਂਟ ’ਚ ਆ ਸਕਦੀ ਹੈ ਨਜ਼ਰ? PRINT ਈ ਮੇਲ
shilpa shetty missing raj kundra  s arrest  can she be seen event ਮੁੰਬਈ: --10ਅਗਸਤ21-(MDP-ਬਿਊਰੋ)-- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇਸ ਸਮੇਂ ਬਹੁਤ ਹੀ ਮੁਸ਼ਕਿਲ ਦੌਰ ’ਚੋਂ ਲੰਘ ਰਹੀ ਹੈ। ਸ਼ਿਲਪਾ ਦਾ ਪਤੀ ਅਤੇ ਬਿਜਨੈੱਸਮੈਨ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਐਪ ’ਤੇ ਅਪਲੋਡ ਕਰਨ ਦੇ ਦੋਸ਼ ’ਚ ਜੇਲ੍ਹ ’ਚ ਬੰਦ ਹੈ। ਰਾਜ ਕੁੰਦਰਾ ਨੂੰ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ 19 ਜੁਲਾਈ ਨੂੰ ਗਿ੍ਰਫਤਾਰ ਕਰ ਲਿਆ ਸੀ। ਪਤੀ ਦੀ ਗਿ੍ਰਫਤਾਰੀ ਤੋਂ ਬਾਅਦ ਸ਼ਿਲਪਾ ਸੋਸ਼ਲ ਮੀਡੀਆ ਤੋਂ ਲੈ ਕੇ ਹੋਰ ਚੀਜ਼ਾਂ ਤੋਂ ਦੂਰੀ ਬਣਾ ਰੱਖੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਡਾਂਸ ਇੰਡੀਆ ਸ਼ੋਅ ਤੋਂ ਦੂਰੀ ਬਣਾ ਰੱਖੀ ਹੈ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਪਤੀ ਦੀ ਗਿ੍ਰਫਤਾਰੀ ਤੋਂ ਬਾਅਦ ਪਹਿਲੀ ਵਾਰ ਸ਼ਿਲਪਾ ਕਿਸੇ ਪਬਲਿਕ ਇੰਵੈਂਟ ’ਚ ਨਜ਼ਰ ਆ ਸਕਦੀ ਹੈ।

When Shilpa Shetty said Raj Kundra was too pricey to be launched as an  actor: 'He's quite a star' | Bollywood - Hindustan Times
ਦਰਅਸਲ ਕੋਵਿਡ-19 ਰਿਲੀਫ ਫੰਡ ਲਈ ਪੈਸਾ ਇਕੱਠਾ ਕਰਨ ਲਈ ਇਕ ਵਰਚੁਅਲ ਇੰਵੈਂਟ 'We For India: Saving Lives, Protecting Livelihoods' ਆਰਗਨਾਈਜ਼ ਕੀਤਾ ਜਾ ਰਿਹਾ ਹੈ। ਇਸ ਇਵੈਂਟ ’ਚ ਬਾਲੀਵੁੱਡ ਸਿਤਾਰੇ ਜਿਵੇਂ ਅਰਜੁਨ ਕਪੂਰ, ਦੀਆ ਮਿਰਜ਼ਾ, ਕਰਨ ਜੌਹਰ, ਪਰਿਣੀਤੀ ਚੋੋਪੜਾ, ਸੈਫ ਅਲੀ ਖ਼ਾਨ, ਸਾਰਾ ਅਲੀ ਖ਼ਾਨ ਦਾ ਨਾਂ ਸ਼ਾਮਲ ਹੈ। ਇਸ ਲਈ ਇੰਟਰਨੈਸ਼ਨਲ ਸਿਤਾਰੇ ਜਿਵੇਂ ਐਡ ਸ਼ਿਰੀਨ ਅਤੇ ਸਟੀਵਨ ਸਲੀਪਬਰਗ ਸ਼ਾਮਲ ਹੋਣ ਵਾਲੇ ਹਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਸਿਤਾਰਿਆਂ ਦੇ ਨਾਲ ਸ਼ਿਲਪਾ ਵੀ ਇਸ ਇਵੈਂਟ ’ਚ ਸ਼ਾਮਲ ਹੋ ਸਕਦੀ ਹੈ।

PunjabKesari
ਇਸ ਇਵੈਂਟ ’ਚ ਜੁਟਾਏ ਗਏ ਪੈਸਿਆਂ ਦੀ ਵਰਤੋਂ ਆਕਸੀਜਨ ਕੰਸਨਟ੍ਰੇਟਰ ਵੈਂਟੀਲੇਟਰ, ਆਕਸੀਜਨ ਦਵਾਈਆਂ, ਆਈ.ਸੀ.ਯੂ ਯੂਨਿਟ ਬਣਾਉਣ ਤੋਂ ਇਲਾਵਾ ਸਪੋਰਟ ਸਟਾਫ ਦੇ ਵੈਕਸੀਨੇਸ਼ਨ ’ਚ ਕੀਤੀ ਜਾਵੇਗੀ। 3 ਘੰਟੇ ਦੇ ਇਸ ਵਰਚੁਅਲ ਇੰਵੈਂਟ ਨੂੰ ਫੇਸਬੁੱਕ ’ਤੇ ਸਟ੍ਰੀਮ ਕੀਤਾ ਜਾਵੇਗਾ। ਇੰਵੈਂਟ ਦੀ ਹੋਸਟਿੰਗ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਕਰਨਗੇ।

Bollywood Tadka
ਖੁਦ ’ਤੇ ਵੀ ਲਟਕ ਰਹੀ ਹੈ ਗਿ੍ਰਫਤਾਰੀ ਦੀ ਤਲਵਾਰ
ਉੱਧਰ ਦੂਜੇ ਪਾਸੇ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੀ ਮਾਂ ਸੁਨੰਦਾ ਸ਼ੈੱਟੀ ਵੀ ਮੁਸ਼ਕਿਲਾਂ ’ਚ ਫਸਦੀਆਂ ਨਜ਼ਰ ਆ ਰਹੀਆਂ ਹਨ। ਸ਼ਿਲਪਾ ਅਤੇ ਉਨ੍ਹਾਂ ਦੀ ਮਾਂ ਸੁਨੰਦਾ ’ਤੇ ਕਰੋੜਾਂ ਦੀ ਠੱਗੀ ਕਰਨ ਦਾ ਦੋਸ਼ ਹੈ। ਦੋਵਾਂ ਦੇ ਖ਼ਿਲਾਫ਼ ਲਖਨਊ ਦੇ ਹਜ਼ਰਤਗੰਜ ਅਤੇ ਵਿਭੂਤੀਖੰਡ ਥਾਣੇ ’ਚ ਦੋ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ। ਪੁਲਸ ਨੇ ਹੁਣ ਇਸ ਮਾਮਲੇ ’ਚ ਜਾਂਚ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ। ਸ਼ਿਲਪਾ ਅਤੇ ਸੁਨੰਦਾ ’ਤੇੇ ਵੈਲਨੈੱਸ ਸੈਂਟਰ ਦੇ ਨਾਂ ਠੱਗੀ ਦਾ ਦੋਸ਼ ਹੈ। ਲਖਨਊ ਪੁਲਸ ਦੀ ਇਕ ਟੀਮ ਮੁੰਬਈ ਪਹੁੰਚ ਗਈ ਹੈ। ਇਕ ਪਾਸੇ ਟੀਮ ਅੱਜ ਮੁੰਬਈ ਲਈ ਰਵਾਨਾ ਹੋਵੇਗੀ ਦੂਜੇ ਪਾਸੇ ਇਸ ਮਾਮਲੇ ’ਚ ਪੁੁਲਸ ਸ਼ਿਲਪਾ ਅਤੇ ਸੁਨੰਦਾ ਤੋਂ ਪੁੱਛਗਿੱਛ ਕਰੇਗੀ। ਦੋਵੇਂ ਜੇਕਰ ਦੋਸ਼ੀ ਪਾਈਆਂ ਜਾਂਦੀਆਂ ਹਨ ਤਾਂ ਗਿ੍ਰਫਤਾਰੀ ਵੀ ਹੋ ਸਕਦੀ ਹੈ। 

सुपर डांसर चैप्टर 4 में नहीं दिखेंगी शिल्पा शेट्टी? उनकी जगह यह अभिनेत्री  करेंगी जज
ਦੱਸ ਦੇਈਏ ਕਿ ਮੁੰਬਈ ਪੁਲਸ ਨੇ ਦੋਸ਼ ਲਗਾਇਆ ਹੈ ਕਿ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਸਹਿਯੋਗੀ ਗੈਰ-ਕਾਨੂੰਨੀ ਤਰੀਕੇ ਨਾਲ ਜਬਰਨ ਅਸ਼ਲੀਲ ਫਿਲਮਾਂ ਬਣਾ ਕੇ ਉਨ੍ਹਾਂ ਨੂੰ ਪੇਡ ਐਪਸ ’ਤੇ ਅਪਲੋਡ ਕਰ ਰਹੇ ਸਨ। ਇਸ ਮਾਮਲੇ ’ਚ ਰਾਜ ਕੁੰਦਰਾ ਤੋਂ ਇਲਾਵਾ ਉਨ੍ਹਾਂ ਦੇ ਸਹਿਯੋਗੀ ਰਾਇਨ ਥੋਰਪ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement