ਤੇਲ ਕੰਪਨੀਆਂ ਦੇ 11 ਹਾਕੀ ਖਿਡਾਰੀਆਂ ਨੂੰ 15-15 ਲੱਖ ਦਾ ਪੁਰਸਕਾਰ ਤੇ ਤਰੱਕੀ |
|
|
ਨਵੀਂ ਦਿੱਲੀ- --13ਅਗਸਤ21-(MDP-ਬਿਊਰੋ)-- ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਟੋਕੀਓ
ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ 'ਚ ਸ਼ਾਮਲ ਤੇਲ ਕੰਪਨੀਆਂ ਦੇ 11
ਖਿਡਾਰੀਆਂ ਨੂੰ ਸ਼ੁੱਕਰਵਾਰ ਨੂੰ ਇਕ ਸਨਮਾਨ ਸਮਾਰੋਹ ਵਿਚ 15-15 ਲੱਖ ਰੁਪਏ ਦਾ ਨਗਦ ਇਨਾਮ
ਅਤੇ ਤਰੱਕੀ ਦੇਣ ਦਾ ਵੀ ਐਲਾਨ ਕੀਤਾ।
ਹਰਦੀਪ ਸਿੰਘ ਪੁਰੀ ਨੇ ਪੈਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ ਦੇ ਓਲੰਪਿਕਸ-2020 ਦੇ ਹਾਕੀ
ਤਮਗਾ ਜੇਤੂਆਂ ਦੇ ਸਨਮਾਨ ਸਮਾਰੋਹ ਵਿਚ ਹਾਕੀ ਟੀਮ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।
ਉਨ੍ਹਾਂ ਨੇ ਇਸ ਮੌਕੇ 'ਤੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਅਤੇ
ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਆਉਣ ਵਾਲੇ ਸਾਲ ਵਿਚ ਸਾਡੇ ਵਲੋਂ ਮਦਦ ਵਧੇਗੀ।
ਅੱਜ ਦੇ ਇਸ ਸਮਾਰੋਹ ਵਿਚ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਰੇ 11
ਖਿਡਾਰੀਆਂ ਨੂੰ 15 ਲੱਖ ਰੁਪਏ ਤੇ ਸਾਰਿਆਂ ਨੂੰ ਤਰੱਕੀ ਦਿੱਤੀ ਜਾਵੇਗੀ। ਭਾਰਤੀ ਟੀਮ ਨੇ
ਟੋਕੀਓ ਵਿਚ ਜਰਮਨੀ ਨੂੰ ਕਾਂਸੀ ਤਮਗੇ ਮੁਕਾਬਲੇ ਵਿਚ 5-4 ਨਾਲ ਹਰਾ ਕੇ 41 ਸਾਲ ਦੇ ਲੰਬੇ
ਸਮੇਂ ਤੋਂ ਬਾਅਦ ਤਮਗਾ ਹਾਸਲ ਕੀਤਾ।
|