:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਚਾਟ,ਚੈਟ ਅਤੇ ਚੀਟ ਦਾ ਕਾਲ-ਚੱਕਰ PRINT ਈ ਮੇਲ

ਤਰਲੋਚਨ ਸਿੰਘ ‘ਦੁਪਾਲਪੁਰ’
chat1 ਠੱਕ-ਠੱਕ-ਠੱਕ’
ਦਰਵਾਜ਼ਾ ਖੜਕਣ ਦੀ ਆਵਾਜ਼ ਸੁਣ ਕੇ ਘਰ ਦੇ ਮਾਲਕ ਨੇ ਝੱਬਦੇ ਉ¤à¨  ਕੇ ਦਰਵਾਜ਼ਾ ਖੋਲ੍ਹਿਆ। ਸੰਤਾਂ-ਸਾਧੂਆਂ ਜੈਸਾ ਪਹਿਰਾਵਾ ਪਹਿਨੀ ਬਾਹਰ ਇੱਕ ਬਜ਼ੁਰਗ ਖੜ੍ਹਾ ਸੀ।
‘‘ ਹੁਕਮ ਕਰੋ ਬਾਬਾ ਜੀ?’’
ਨੇਕ ਦਿਲ ਧਰਮੀ ਸਰਦਾਰ ਜੀ ਨੇ ਹੱਥ ਜੋੜਦਿਆਂ ਦਰ ’ਤੇ ਖੜ੍ਹੇ ਅਜਨਬੀ ਨੂੰ ਪੁੱਛਿਆ।
‘‘ਭਗਤਾ ਪ੍ਰਸ਼ਾਦਾ ਛੱਕਣ ਦੀ ਇੱਛਾ ਹੈ।’’ ਘਰ ਦੇ ਮਾਲਕ ਦੀ ਮਿੱਠੀ ਬੋਲ-ਬਾਣੀ ਸੁਣ ਕੇ ਬਾਬਾ ਜੀ ਨੇ ਸਿੱਧੀ-ਸਪਾਟ ਚਾਹਤ ਦੱਸ ਦਿੱਤੀ।
‘‘ਜੀਉ ਆਇਆਂ ਨੂੰ, ਧੰਨ ਭਾਗ ਮਹਾਂ-ਪੁਰਸ਼ੋ।’’ ਕਹਿ ਕੇ ਸਰਦਾਰ ਜੀ ਨੇ ਬੜੇ ਆਦਰ ਭਾਅ ਨਾਲ ਬਾਬਾ ਜੀ ਨੂੰ ਬੈਠਕ ਵਿੱਚ ਬਿਠਾ ਲਿਆ। ਰੋਟੀ-ਟੁੱਕ ਦਾ ਵੇਲਾ ਤਾਂ ¦à¨˜ ਚੁੱਕਾ ਸੀ, ਇਸ ਲਈ ਸਰਦਾਰ ਜੀ ਨੇ ਆਪਣੀ ਬੇਟੀ ਨੂੰ ਆਵਾਜ਼ ਮਾਰੀ ਕਿ ਬਾਬਾ ਜੀ ਲਈ ¦à¨—ਰ-ਪਾਣੀ ਤਿਆਰ ਕੀਤਾ ਜਾਏ। ਸ਼ਿਸ਼ਟਾਚਾਰ ਵਜੋਂ ਸਰਦਾਰ ਜੀ ਦੀ ਲੜਕੀ ਨੇ ਬਾਬਾ ਜੀ ਨੂੰ ਨਮਸਕਾਰ ਕਰ ਕੇ ਪੁੱਛਿਆ ਕਿ ਆਪ ਕਿਹੜੀ ਦਾਲ-ਭਾਜੀ ਖਾਣੀ ਪਸੰਦ ਕਰੋਗੇ?

‘‘ਬੀਬਾ, ਅਸੀਂ ਤਾਂ ਰਮਤੇ ਸਾਧੂ ਹਾਂ, ਜਿਹੋ ਜਿਹਾ ਭੋਜਨ ਮਿਲੇ,‘ਸਤਿ’ ਕਰ ਕੇ ਛੱਕ ਲਈਦਾ ਹੈ।’’ ਮੰਜੇ ’ਤੇ ਆਸਣ ਜਮਾਉਂਦਿਆਂ ਹੋਇਆ ਸੰਤ ਜੀ ਪ੍ਰਸੰਨ ਹੋ ਕੇ ਬੋਲੇ।
ਜਿੰਨਾ ਚਿਰ ਕੁੜੀ ਰਸੋਈ ਵਿੱਚ ਰੋਟੀ-ਪਾਣੀ ਤਿਆਰ ਕਰਦੀ ਰਹੀ, ਇੱਧਰ ਉਸ ਦੇ ਪਿਤਾ ਨੇ, ਬਾਬਾ ਜੀ ਨਾਲ ਧਰਮ-ਕਰਮ ਦੀਆਂ ਗੱਲਾਂ ਛੇੜ ਲਈਆਂ। ਸੰਤ ਜੀ ਦੇ ਮੂੰਹੋਂ ਪ੍ਰਵਚਨ ਸੁਣ ਕੇ ਅੱਗੇ ਬੈਠਾ ਸਰਦਾਰ ਗਦ-ਗਦ ਹੋ ਰਿਹਾ ਸੀ। ਇੰਨੇ ਨੂੰ ਲੜਕੀ ਨੇ ਬਾਬਾ ਜੀ ਅੱਗੇ ਥਾਲ ਲਿਆ ਪ੍ਰੋਸਿਆ। ਹੱਥ ਜੋੜ ਕੇ ਉ¤à¨ªà¨° ਵਾਲੇ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਮਹਾਂ-ਪੁਰਖਾਂ ਨੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ।
ਪਹਿਲੀ ਬੁਰਕੀ ਤਾਂ ਉਸ ਨੇ ਆਮ ਵਾਂਗ ਦਾਲ ਦੀ ਕੌਲੀ ਵਿੱਚ ਡੁਬੋ ਕੇ ਖਾ ਲਈ, ਪਰ ਰੋਟੀ ਨਾਲੋਂ ਦੂਜੀ ਬੁਰਕੀ ਤੋੜ ਕੇ ਉਹ ਭਰੀ ਹੋਈ ਕੌਲੀ ਵਿੱਚ ਚਮਚੇ ਵਾਂਗ ਫੇਰਨ ਲੱਗ ਪਿਆ। ਬਾਬੇ ਨੂੰ ਅਜਿਹਾ ਕਰਦਿਆਂ ਦੇਖ ਕੇ ਸਰਦਾਰ ਜੀ ਨੇ ਪੁੱਛਿਆ ਕਿ ਬਾਬਾ ਜੀ ਦਾਲ ਕੁੱਝ ਜ਼ਿਆਦਾ ਗਰਮ ਹੈ? ਉਸ ਨੇ ਅੰਦਾਜ਼ਾ ਲਾਇਆਕਿ ਸ਼ਾਇਦ ਦਾਲ ਵਿੱਚ ਬੁਰਕੀ ਘੁਮਾ ਕੇ ਬਾਬਾ ਜੀ ਹੁਣੀਂ ਦਾਲ ਠੰਡੀ ਕਰ ਰਹੇ ਹਨ। ਲੇਕਿਨ ਬਾਬੇ ਅੱਗਿਉ ਬੋਲੇ- ‘‘ਨਹੀਂ ਭਾਈ, ਦਾਲ ਤਾਂ ਠੀਕ ਈ ਐ—– ਅਸਲ ’ਚ ਇਹ ਦੇ ਵਿੱਚ ਲੂਣ ਮਿਰਚ ਉ¤à¨•à¨¾ ਈ ਹੈ ਨਹੀਂ। ਮੈਂ ਸੋਚਿਆ ਕਿ ਬੀਬਾ ਜੀ ਕਾਹਲੀ-ਕਾਹਲੀ ਦਾਲ ਬਣਾਉਣ ਸਮੇਂ ਲੂਣ-ਮਿਰਚ ਪਾਇਆ ਹੋਵੇਗਾ। ਇਸੇ ‘ਸ਼ੱਕ’ ਕਾਰਨ ਮੈਂ ਦਾਲ ਵਿੱਚ ਗਰਾਹੀ ਘੁਮਾ ਰਿਹਾ ਸਾਂ ਪਰ ਬੇਟੀ ਨੇ ਐਸਾ ਵੀ ਨਹੀਂ ਕੀਤਾ—-।’’
‘‘ਓ ਕਮਲੀਏ ਕੁੜੀਏ!’’ ਸ਼ਰਧਾਲੂ ਸਰਦਾਰ ਗੁੱਸੇ ਵਿੱਚ ਬੋਲਦਾ ਹੋਇਆ ਰਸੋਈ ਵੱਲ ਵਧਿਆ ‘‘—–ਸੰਤਾਂ ਮਹਾਂ-ਪੁਰਸ਼ਾਂ ਵਾਸਤੇ ਭੋਜਨ ਤਿਆਰ ਕਰਦਿਆਂ ਤੂੰ ਇੰਨੀ ਅਣ-ਗਹਿਲੀ ਕਿਉਂ ਵਰਤੀ?’’ ਲੇਕਿਨ ਰਸੋਈ ਵਿੱਚੋਂ ਪੀਸੇ ਹੋਏ ਲੂਣ-ਮਿਰਚ-ਮਸਾਲੇ ਦੀਆਂ ਡੱਬੀਆਂ ਅਤੇ ਇੱਕ ਚਮਚਾ ਹੱਥ ’ਚ ਫੜ੍ਹੀ ਬਾਹਰ ਆ ਰਹੀ ਉਸ ਦੀ ਲੜਕੀ ਦਾ ਬੇ-ਬਾਂਕ ਜਵਾਬ ਸੁਣ ਕੇ ਸੰਤ ਅਤੇ ਸਰਦਾਰ ਦੇ ਮੂੰਹ ਅੱਡੇ ਹੀ ਰਹਿ ਗਏ।
ਪਿਤਾ ਜੀ, ਮੈਂ ਭੁੱਲੀ ਨਹੀਂ ਸਾਂ, ਸਗੋਂ ਜਾਣ-ਬੁੱਝ ਕੇ ਹੀ ਮੈਂ ਸੰਤਾਂ ਵਾਸਤੇ ਬਣਾਈ ਦਾਲ ਅਲੂਣੀ ਰੱਖੀ ਸੀ, ਤਾਂ ਕਿ ਇਸ ਗੱਲ ਦੀ ਨਿਰਖ ਪਰਖ ਹੋ ਸਕੇ ਕਿ ਇਹ ‘‘ਮਹਾਂ-ਪੁਰਖ’ ਸੱਚ-ਮੁੱਚ ਹੀ ‘ਰਮਤੇ ਸਾਧੂ’ ਹਨ? ਪਰ ਹੁਣ ਮੈਨੂੰ ਗਿਆਤ ਹੋ ਗਿਆ ਹੈ ਕਿ ਇਹ ਕੋਈ ਸਾਧੂ ਨਹੀਂ, ਇਹ ਤਾਂ ‘ਸੁਆਦਾਂ ਦਾ ਪੱਟਿਆ ਹੋਇਆ’’ ਹੀ ਹੈ। ਅਹਿ ਲਉ ਲੂਣ ਮਸਾਲਾ, ਇਨ੍ਹਾਂ ਦੀ ਦਾਲ ‘ਜਾਇਕੇਦਾਰ’ ਬਣਾ ਦਿਉ ਜ਼ਰਾ।’’
ਜੀਭ ਦੇ ਸੁਆਦਾਂ ਦਾ ਗੁਲਾਮ ਬਾਬਾ ਰਮਤਾ ਸਾਧੂ ਬਣਦਾ-ਬਣਦਾ ਰਹਿ ਗਿਆ। ਅੱਲੜ੍ਹ ਪਰ ਤੀਖਣ ਬੁੱਧੀ ਵਾਲੀ ਲੜਕੀ ਨੇ ਜੁਗਤੀ ਵਰਤਦਿਆਂ ਇੱਕ ਢੋਂਗੀ ਦਾ ਪੋਲ ਖੋਲ੍ਹ ਦਿੱਤਾ।
ਜੋ ਕਿਸੇ ਦੇ ਨਿਆਣੇ ਨੂੰ, ਗਵਾਂਢ ਮੁਹੱਲੇ ਦਾ ਕੋਈ ਅਮਲੀ ਜਾਂ ਬਦ-ਇਖਲਾਕ ਬੰਦਾ ਪੁੱਠੇ ਪਾਸੇ ਪਾਉਣ ਲਈ ‘ਪੱਟਣ’ ਦਾ ਯਤਨ ਕਰ ਰਿਹਾ ਹੋਵੇ ਤਾਂ ਆਖਿਆ ਜਾਂਦਾ ਹੈ ਕਿ ਫਲਾਂ-ਫਲਾਂ ਮੁੰਡਾ ਤਾਂ ਫਲਾਣੇ ਬੰਦੇ ਨੇ ‘ਚਾਟੇ’ ਲਾਈਆ ਹੋਇਐ। ਅਸਲ ਵਿੱਚ ਇਸ ‘ਚਾਟ’ ਸ਼ਬਦ ਦਾ ਸਬੰਧ ਵੀ ਜੀਭ ਦੇ ਚਸਕਿਆਂ ਨਾਲ ਹੀ ਜੁੜਿਆ ਹੋਇਆ ਹੈ। ਪਹਿਲੋਂ ਪਹਿਲ ਕਿਸੇ ਨੂੰ ਖਾਣ-ਪੀਣ ਦਾ ਸ਼ੌਕੀਨ ਬਣਾ ਕੇ ਆਪਣੇ ਮਗਰ ਲਾਉਣਾ ‘ਚਾਟੇ ਲਾਉਣ’ ਦੀ ਕੈਟਾਗਰੀ ਵਿੱਚ ਹੀ ਆਉਂਦਾ ਹੈ। ਸਾਧ-ਬਾਬਿਆਂ ਦੇ ਡੇਰਿਆਂ ਵਿੱਚ ਪੱਕੀਆਂ-ਪਕਾਈਆਂ ਅਤੇ ਲੂਣ-ਸਲੂਣੀਆਂ ਖਾਣ ਵਾਲੇ ਚਾਟੜਿਆਂ ਲਈ ਹੀ ਇਹ ਅਖਾਣ ਹੋਂਦ ਵਿੱਚ ਆਇਆ ਲੱਗਦਾ ਹੈ—
ਜਿਨਾਂ ਚੱਟੇ ਸਾਧਾਂ ਦੇ ਪਤੀਲੇ,
ਉਹ ਮੁੜ ਨਾ ਰਲੇ ਕਬੀਲੇ।
ਵਿਆਹ-ਸ਼ਾਦੀਆਂ ਜਾਂ ਹੋਰ ਖਾਣ-ਪੀਣ ਦੀਆਂ ਪਾਰਟੀਆਂ ਮੌਕੇ ਚਾਟ ਦੇ ਸਪੈਸ਼ਲ ਟੇਬਲ ਲੱਗੇ ਦੇਖ ਕੇ ਹੀ ਸ੍ਰ. ਬੈਂਸ ਨੇ ਇਹ ਸਤਰਾਂ ਲਿਖੀਆਂ ਹੋਣਗੀਆਂ-
ਮੱਖਣ,ਦੁੱਧ,ਮਲਾਈਆਂ ਗਿਰੀਆਂ ਗੱਭਰੂ ਖਾਣੋਂ ਸਰਕ ਰਹੇ,
ਆ ਗਏ ਟਾਕੋ, ਪੀਜੇ, ਬਰਗਰ, ਗੁੱਝਦੀ ਪੱਕਦੀ ਭੌਣ ਕਦੋਂ?
ਲੇਖ ਦੇ ਸ਼ੁਰੂ ’ਚ ਸੁਣਾਈ ਗਈ ਕਹਾਣੀ ਵਿਚਲੀ ਕੁੜੀ ਜੈਸੀ ਸੋਚ ਰੱਖਣ ਵਾਲੇ ਸੱਜਣ ਜਦੋਂ ਧਾਰਮਿਕ ਜੋੜ ਮੇਲਿਆਂ ਦੇ ਇਸ਼ਤਿਹਾਰਾਂ ਵਿੱਚ ‘ਗਰਮਾ-ਗਰਮ ਜਲੇਬੀਆਂ ਜਾਂ ਸਮੋਸੇ-ਪਕੌੜਿਆਂ ਦਾ ਉਚੰਚਾ ਜ਼ਿਕਰ ਪੜ੍ਹਦੇ ਹੋਣ ਗੇ ਤਾਂ ਇਸ ਨਵੀਂ ਕਿਸਮ ਦੀ ਚਾਟ ਬਾਰੇ ਜ਼ਰੂਰ ਮਨਾਂ ਵਿੱਚ ਕੁੜ੍ਹਦੇ ਹੋਣਗੇ।
ਇਸ ਚਾਟ ਦੀ ਦੀਵਾਨਗੀ ਵਿੱਚ ਭੱਖ-ਅਭੱਖ ਛਕਣ ਵਾਲੀ ਨੌਜਵਾਨ ਪਨੀਰੀ ਫਿਰ ‘ਚੈਟ’ ਦਾ ਅਨੰਦ ਮਾਨਣ ਲੱਗ ਪੈਂਦੀ ਹੈ। ਚਾਟ ਨਾਲੋਂ ਕਿਤੇ ਵੱਧ ਖ਼ਤਰਨਾਕ ਇਸ ਚੰਦਰੀ ਚੈਟ ਦੀ ਕਾਲੀ ਬੋਲੀ ਹਨ੍ਹੇਰੀ ਨੇ ਸਾਡੇ ਵਿਰਸੇ ਵਿੱਚ ਇੱਕ ਤਰ੍ਹਾਂ ਭੂਚਾਲ ਹੀ ਮਚਾ ਦਿੱਤਾ ਹੋਇਆ ਹੈ। ਕੁੜੀਆਂ-ਮੁੰਡਿਆਂ ਦੇ ਰਿਸ਼ਤੇ ਨਾਤੇ ਇੱਕ ਸਮੇਂ ਲਾਗੀ ਹੀ ਕਰਿਆ ਕਰਦੇ ਸਨ। ਫਿਰ ਵਿਚੋਲੇ ਆਏ। ਫਿਰ ਅਖਬਾਰਾਂ ਜ਼ਰੀਏ ਮਾਂ-ਬਾਪ ਆਪੋ ਵਿੱਚੀਂ ਸਿੱਧੇ ਟਕਰਨ ਲੱਗੇ। ਹੁਣ ਚੈਟ ਦੀ ਮਿਹਰਬਾਨੀ ਸਦਕਾ ਇੱਕ ਇੱਕ ਦਿਹਾੜੀ ਵਿੱਚ ਹੀ।
ਤੂੰ ਨਹੀਂ ਕੋਈ ਔਰ ਸਹੀ, ਔਰ ਨਹੀਂ ਕੋਈ ਔਰ ਸਹੀ? ਵਾਲਾ ਫਾਰਮੂਲਾ ਅਪਣਾਇਆ ਜਾ ਸਕਦਾ ਹੈ। ਇੱਕ ਸਮੇਂ ਟੈਲੀਫੋਨ ਦੀ ‘ਸੁਵਿਧਾ’ ਦਾ ਜ਼ਿਕਰ ਕਰਦਿਆਂ ਕਿਸੇ ਕਵੀ ਨੇ ਲਿਖਿਆ ਸੀ—–
ਇਸ਼ਕ ਟੈਲੀਫੋਨ ਪਰ, ਵਿਉਪਾਰ ਟੈਲੀਫੋਨ ਪਰ
ਕਿਆ ਨਹੀਂ ਹੋਤਾ ਮੇਰੀ ਸਰਕਾਰ ਟੈਲੀਫੋਨ ਪਰ?
ਲੇਕਿਨ ਹੁਣ ਇੱਕ ਦੂਜੇ ਨੂੰ ‘ਨਿਸ਼ਾਨੀ’ ਵਜੋਂ ਰੁਮਾਲ ਦੇਣ ਵਾਲਿਆਂ ’ਤੇ ਇੱਕ ਪੰਜਾਬੀ ਕਵੀ ਵਿਅੰਗ ਕਰਦਾ ਹੈ—-
ਵੈ¤à¨¬-ਸਾਈਟ ਹੱਲ ਹੁਣ ਕਰੇ ਮਸਲੇ ‘ਪ੍ਰੇਮ’ ਦੇ ਬੈਠਾ ਅਜੇ ਵੀ ਫੁੱਲ ਤੂੰ ਸੁੰਘਦੈ ਰੁਮਾਲ ਦੇ?
ਚੈਟ ਦੀ ਬਿਮਾਰੀ ’ਚ ਗਲਤਾਨ ਹੋਏ ਮੁੰਡੇ-ਕੁੜੀਆਂ ਵਲੋਂ ਸ਼ਰਮ-ਹਯਾ ਦੇ ਛੱਕੇ ਛੁਡਾਏ ਜਾਂਦੇ ਤੱਕ ਕੇ ਕਵੀ ਦਰਸ਼ਨ ‘ਬੇਦੀ- ਦਾ ਹਉਕਾ ਸੁਣੋ–
ਅੱਜ ਦੇ ਟੀ.ਵੀ.ਕਲਚਰ ਨੇ ਹੈ ਹਰ ਇੱਕ ਰਿਸ਼ਤਾ ਮਿੱਟੀ ਕੀਤਾ,
ਧੀਆਂ ਪੁੱਤ ਹੁਣ ਸ਼ਰਮੋਂ ਸੱਖਣੇ, ਹੁਣ ਉਹ ਧਰਮੀ ਬਾਬਲ ਕਿੱਥੇ?
ਫਿਲਾਸਫਰ ਬਰਨਾਰਡ ਸ਼ਾਅ ਨੇ ਇੱਕ ਥਾਂ ਲਿਖਿਆ ਏ ਕਿ ਵਿਗਿਆਨ ਦੀਆਂ ਕਾਢਾਂ ਨੇ ਜਿੱਥੇ ਮਨੁੱਖਤਾ ਨੂੰ ਸੁਖੀ ਬਣਾਇਆ ਏ, ਉ¤à¨¥à©‡ ਇਨ੍ਹਾਂ ਨਵੀਆਂ ਕਾਢਾਂ ਦੇ ਦੁੱਖ ਵੀ ਐਸੇ ਹਨ, ਜਿਨ੍ਹਾਂ ਦਾ ਇਲਾਜ ਹੀ ਕੋਈ ਨਹੀਂ ਨਜ਼ਰ ਆਉਂਦਾ। ਕਵੀ ਸੁਖਿੰਦਰ ਨੇ ਇੰਟਰਨੈ¤à¨Ÿ ਨਾਲ ਚਿੰਬੜ ਕੇ ਚੈਟ ਵਿੱਚ ਮਦਹੋਸ਼ ਹੋਏ ਮੁੰਡੇ-ਕੁੜੀਆਂ ਦੇ ਮਾਪਿਆਂ ਨੂੰ ਸੰਬੋਧਨ ਹੁੰਦਿਆਂ ਇੱਕ ¦à¨¬à©€ ਕਵਿਤਾ ਵਿੱਚ ਦਿਮਾਗ ਨੂੰ ਸੁੰਨ ਕਰ ਦੇਣ ਵਾਲੀਆਂ ਸਤਰਾਂ ਲਿਖੀਆਂ ਹਨ–
ਘਰਾਂ ਦੀਆਂ ਛੱਤਾਂ ਉਦੋਂ ਡਿੱਗਦੀਆਂ ਹਨ
ਜਦੋਂ ਤੁਹਾਡੇ ਆਪਣੇ ਹੀ ਘਰਾਂ ਵਿੱਚ, ਗੁੰਡੇ ਜੰਮ ਪੈਣ–
ਜਿਨ੍ਹਾਂ ਨੂੰ ਮਾਂ, ਭੈਣ,ਧੀ ਦੀ
ਕੋਈ ਸ਼ਰਮ ਨਾ ਹੋਵੇ।
ਉਪਭੋਗਤਾਵਾਦ ਦੀ ਚੱਲ ਰਹੀ ਹਨ੍ਹੇਰੀ ਵਿੱਚ
ਜਿਨ੍ਹਾਂ ਨੂੰ ਮਹਿਜ਼ ਚਮਕਦਾਰ ਚੀਜਾਂ ਦਾ ਹੀ ਮੋਹ ਹੋਵੇ–
ਕਾਮ-ਵਾਸਨਾ ਜਗਾਂਦੀਆਂ ਵੈ¤à¨¬-ਸਾਈਟਾਂ ’ਚ
ਉਲਝਿਆ,ਜਿਨ੍ਹਾਂ ਦੀ ਹਰ ਸ਼ਾਮ ਬੀਤੇ
ਭੰਗ, ਚਰਸ,ਕਰੈਕ,ਕੁਕੇਨ ਦੇ
ਸੂਟੇ ਲਾਂਦਿਆਂ ਦਿਨ ਚੜ੍ਹੇ!
ਆ ਰਿਹਾ ਹੈ ‘ਗਲੋਬਲੀ ਸੱਭਿਆਚਾਰ’
ਦਨ-ਦਨਾਦਾ ਹੋਇਆ, ਪੂਰੀ ਸਜ-ਧਜ ਨਾਲ
ਤੁਹਾਡੇ ਬੂਹਿਆਂ ’ਤੇ ਦਸਤਕ ਦੇਣ ਲਈ।–
ਉਹ ਆਵੇਗਾ ਤੁਹਾਡੇ ਵਿਹੜਿਆਂ ਵਿੱਚ
ਤੁਹਾਡੇ ਬੱਚਿਆਂ ਨੂੰ ਵਿਆਗਰਾ ਦੀਆਂ ਗੋਲੀਆਂ
ਬਲਿਊ ਮੂਵੀਆਂ ਦੇ ਬਕਸੇ
ਕੰਡੋਮ ਦੀਆਂ ਥੈਲੀਆਂ,
ਦੇਹ-ਨਾਦ ਦੇ ਮਹਾਂ-ਸੰਗੀਤ ਵਿੱਚ ਗੁੰਮ ਜਾਣ ਲਈ
ਆਏਗੀ ਫਿਰ ਤੁਹਾਡੇ ਵਿਹੜਿਆਂ ’ਚ
ਗਲੋਬਲ ਸੱਭਿਆਚਾਰਕ ਕ੍ਰਾਂਤੀ ਤਾਂਡਵ-ਨਾਚ ਕਰਦੀ—
ਨਿਰਮਲ ਪਾਣੀਆਂ ਦੀ ਹਰ ਝੀਲ, ਹਰ ਝਰਨੇ,
ਹਰ ਸਰੋਵਰ ’ਚ ਗੰਦਗੀ ਦੇ ਅੰਬਾਰ ਲਾਉਂਦੀ
ਅਜਿਹੀ ਬਦਬੂ ਭਰੀ ਪੌਣ ਵਿੱਚ
ਅਜਿਹੇ ਪ੍ਰਦੂਸ਼ਿਤ ਪਾਣੀਆਂ ਵਿੱਚ
ਤਲਖੀਆਂ ਭਰੇ ਮੈਹੌਲ ਵਿੱਚ
ਤੁਹਾਡੀ ਆਪਣੀ ਹੀ ਔਲਾਦ ਜਦ,
ਤੁਹਾਡੇ ਰਾਹਾਂ ’ਚ ਕੰਡੇ ਵਿਛਾਣ ਲੱਗ ਪਵੇ,
ਘਰਾਂ ਦੀਆਂ ਛੱਤਾਂ ਉਦੋਂ ਡਿਗਦੀਆਂ ਹਨ—-।
ਚਾਟ ਦੇ ਰਸੀਲੇ ਅਤੇ ਚੈਟ ਦੇ ਭੜਕੀਲੇ ਸੰਯੋਗ ਸਦਕਾ, ਮਾਂ-ਬਾਪ ਤੇ  ਸਮਾਜ-ਧਰਮ ਨੂੰ ਤਿਲਾਂਜਲੀ ਦੇ ਕੇ ਬਣਾਏ ਰਿਸ਼ਤਿਆਂ ਦਾ ਨਕਸ਼ਾ ਕਿਸੇ ਗੁੰਮਨਾਮ ਕਵੀ ਨੇ ਇੰਜ ਖਿੱਚਿਆ ਹੈ—
ਤੂੰ,
ਮੈਂ,
ਤੂੰ-ਮੈਂ,
ਤੂੰ ਤੂੰ-ਮੈਂ ਮੈਂ।
ਕਹਿਣ ਦਾ ਭਾਵ ਹੈ ਕਿ ਚਾਟ ਤੋਂ ਸ਼ੁਰੂ ਹੋਈ ਗੱਲ ਚੈਟ ਥਾਣੀ ਹੁੰਦੀ ਹੋਈ ਅੰਤ ਨੂੰ ‘ਚੀਟ’ ਉ¤à¨ªà¨° ਆ ਢੁੱਕਦੀ ਹੈ। ਇਸ ਕੁਲਹਿਣੀ ਚੀਟ ਉ¤à¨ªà¨° ਫਿਰ ਨਜਾਇਜ਼ ਰਿਸ਼ਤਿਆਂ ਦੀ ਉਸਾਰੀ ਹੁੰਦੀ ਹੈ, ਜਿਸ ਤੋਂ ਅੱਗੇ ਮਾਰ-ਧਾੜ, ਖੂਨ-ਖਰਾਬੇ ਹੁੰਦੇ ਹਨ। ਹੱਸਦੇ-ਵੱਸਦੇ ਘਰ ਦੇਖਦਿਆਂ-ਦੇਖਦਿਆਂ ਤਬਾਹ ਹੁੰਦੇ ਹਨ। ਮਾਂ-ਬਾਪ ਅਤੇ ਹੋਰ ਅੰਗ-ਸਾਕ ਬੇਵੱਸ ਹੋਏ ਝੂਰਦੇ ਰਹਿ ਜਾਂਦੇ ਹਨ। ਚਾਟ, ਚੈਟ ਅਤੇ ਚੀਟ ਦੀਆਂ ਮੰਜ਼ਿਲਾਂ ਦੇ ਪਾਂਧੀ ਫਿਰ ਐਸੀਆਂ ਬਿਮਾਰੀਆਂ ਦੇ ਗਲੇ ਲੱਗ ਜਾਂਦੇ ਹਨ, ਜਿਨ੍ਹਾਂ ਬਾਰੇ ਬਾਬੇ ਦੀ ਬਾਣੀ ਡੰਕੇ ਦੀ ਚੋਟ ਨਾਲ ਆਖਦੀ ਏ—
ਖਸਮ ਵਿਸਾਰ ਕੀਏ ਰਸ ਭੋਗ॥ ਤਾ ਤਨ ਉਠਿ ਖਲੋਏ ਰੋਗ॥
ਕਹਾਵਤ ਹੈ ਕਿ ਅੱਗ ਲਾ ਕੇ ਡੱਬੂ ਨਿਆਈਆਂ ਨੂੰ ਭੱਜ ਜਾਂਦਾ ਹੈ। ਪਰ ਚਾਟ,ਚੈਟ,ਚੀਟ ਦੇ ਛੜੱਪੇ ਮਾਰਨ ਵਾਲਾ ‘ਡੱਬੂ’’ ਅੱਗ ਬਾਲ ਕੇ ਕਿਤੇ ਨਹੀਂ ਭੱਜਦਾ। ਬਲਕਿ ਇਸ ਡੱਬੂ ਨੂੰ ਆਪਣੇ ਘਰੇ ਮਹਿਮਾਨ ਬਣਾਉਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਅੱਗੇ ਰੱਬ ਜਾਣੇ, ਪਰ ਹਾਲਾਤਾਂ ਤੋਂ ਇੱਜ ਲੱਗਦਾ ਹੈ ਕਿ ਭਵਿੱਖ ਵਿੱਚ ਚਾਟ, ਚੈਟ ਅਤੇ ਚੀਟ ਦੇ ਕਾਲ-ਚੱਕਰ ’ਚੋਂ ਕੋਈ ਹਰਿਆ ਬੂਟ ਹੀ ਬਚ ਸਕੇਗਾ।

 
< Prev   Next >

Advertisements