:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਹਿਲੀ ਵਾਰ ਸ਼ਿਲਪਾ ਸ਼ੈੱਟੀ ਪਰਤੀ ਸ਼ੂਟਿੰਗ ਤੇ PRINT ਈ ਮੇਲ
shilpa shetty return to super dancer 4 sets
ਮੁੰਬਈ--18ਅਗਸਤ21-(ਮੀਡੀਦੇਪੰਜਾਬ)--ਅਸ਼ਲੀਲ ਵੀਡੀਓ ਬਣਾਉਣ ਅਤੇ ਅਪਲੋਡ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਇਸ ਸਮੇਂ ਜੇਲ੍ਹ 'ਚ ਹਨ। ਸ਼ਿਲਪਾ ਸ਼ੈੱਟੀ ਦੀ 'ਸੁਪਰ ਡਾਂਸਰ' ਦੀ ਬਤੌਰ ਜੱਜ ਨਾ ਜਾਣ ਦੀਆਂ ਖ਼ਬਰਾਂ ਨੂੰ ਝੂਠੇ ਕਰਦੇ ਹੋਏ ਸ਼ੋਅ 'ਚ ਵਾਪਸ ਪਰਤ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਹੈ ਕਿ ਸ਼ਿਲਪਾ ਸ਼ੈੱਟੀ ਨੇ ਅੱਜ ਤੋਂ ਇੱਕ ਵਾਰ ਫਿਰ 'ਸੁਪਰ ਡਾਂਸਰ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ਿਲਪਾ ਸ਼ੈੱਟੀ ਦੇ ਸ਼ੋਅ 'ਚ ਵਾਪਸੀ ਦੀਆਂ ਖ਼ਬਰਾਂ ਸੱਚ ਹਨ ਅਤੇ ਫਿਲਹਾਲ ਉਹ ਫ਼ਿਲਮਸਿਟੀ ਮੁੰਬਈ 'ਚ ਸ਼ੋਅ ਦੇ ਸੈੱਟ 'ਤੇ ਸ਼ੂਟਿੰਗ ਕਰ ਰਹੀ ਹੈ। ਲਗਭਗ ਇੱਕ ਮਹੀਨੇ ਬਾਅਦ ਸ਼ਿਲਪਾ ਸ਼ੈੱਟੀ ਸ਼ੂਟਿੰਗ ਲਈ ਸੈੱਟ 'ਤੇ ਪਹੁੰਚੀ। ਫਿਰ ਸ਼ੋਅ ਦੇ ਦੋਵੇਂ ਜੱਜ ਅਨੁਰਾਗ ਬਾਸੂ ਅਤੇ ਗੀਤਾ ਕਪੂਰ ਸਮੇਤ ਉੱਥੇ ਮੌਜੂਦ ਸਾਰੇ ਮੁਕਾਬਲੇਬਾਜ਼ਾਂ ਨੇ ਸ਼ਿਲਪਾ ਸ਼ੈੱਟੀ ਦਾ ਵਧੀਆ ਢੰਗ ਨਾਲ ਸਵਾਗਤ ਕੀਤਾ। 

ਸ਼ਿਲਪਾ ਸ਼ੈੱਟੀ ਦੀ ਵਾਪਸੀ ਨੇ ਨਾ ਸਿਰਫ਼ ਸੈੱਟ ਦੇ ਮਾਹੌਲ ਨੂੰ ਭਾਵੁਕ ਬਣਾ ਦਿੱਤਾ ਸਗੋਂ ਸ਼ਿਲਪਾ ਸ਼ੈੱਟੀ ਖ਼ੁਦ ਵੀ ਉੱਥੇ ਮੌਜੂਦ ਲੋਕਾਂ 'ਚ ਆਪਣੇ ਲਈ ਪਿਆਰ ਦੇਖ ਕੇ ਭਾਵੁਕ ਹੋ ਗਈ। 19 ਜੁਲਾਈ ਨੂੰ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਦੇ ਅਗਲੇ ਦਿਨ ਸ਼ਿਲਪਾ ਸ਼ੈੱਟੀ ਨੇ 'ਸੁਪਰ ਡਾਂਸਰ' ਦੀ ਸ਼ੂਟਿੰਗ ਕਰਨੀ ਸੀ ਪਰ ਇਸ ਘਟਨਾ ਕਾਰਨ ਸਹੀ ਮਾਨਸਿਕ ਸਥਿਤੀ 'ਚ ਨਾ ਹੋਣ ਕਾਰਨ ਸ਼ਿਲਪਾ ਸ਼ੈੱਟੀ ਨੇ ਅਗਲੇ ਦਿਨ ਸ਼ੂਟਿੰਗ ਨਾ ਕਰਨ ਦਾ ਫ਼ੈਸਲਾ ਕੀਤਾ,ਇਸ ਦੌਰਾਨ ਮੁੰਬਈ ਪੁਲਸ ਨੇ ਅਦਾਕਾਰਾ ਦੇ ਸ਼ੂਟ ਨਾ ਹੋਣ ਦੇ ਵਿਚਕਾਰ ਸ਼ਿਲਪਾ ਸ਼ੈੱਟੀ ਦੇ ਆਪਣੇ ਜੁਹੂ ਸਥਿਤ ਘਰ 'ਚ ਖ਼ੁਦ ਪੁੱਛਗਿੱਛ ਕੀਤੀ ਸੀ। ਸ਼ਿਲਪਾ ਸ਼ੈੱਟੀ ਇਸ ਵੀਕਐਂਡ ਤੋਂ ਹੀ ਸੋਨੀ ਟੀ. ਵੀ. 'ਤੇ ਦੁਬਾਰਾ ਜੱਜ ਵਜੋਂ ਨਜ਼ਰ ਆਵੇਗੀ। ਸ਼ਿਲਪਾ ਸ਼ੈੱਟੀ ਦੀ ਵਾਪਸੀ ਦੇ ਐਪੀਸੋਡਸ 'ਚ ਹਾਲ ਹੀ 'ਚ ਸਮਾਪਤ ਹੋਈ 'ਇੰਡੀਅਨ ਆਈਡਲ 12' ਦੇ ਚੋਟੀ ਦੇ 6 ਫਾਈਨਲਿਸਟ ਸ਼ਾਮਲ ਵੀ ਹੋਣਗੇ।

 
< Prev   Next >

Advertisements

Advertisement
Advertisement
Advertisement
Advertisement
Advertisement