:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਕੇ. ਆਰ. ਕੇ. ਦਾ ਵਾਇਰਲ ਟਵੀਟ, ‘ਇਮਰਾਨ ਨਾਂ ਦੇ ਵਿਅਕਤੀ ਨੂੰ ਡੇਟ ਕਰ ਰਹੀ ਹੈ ਕੰਗਨਾ ਰਣੌਤ’ PRINT ਈ ਮੇਲ
krk viral tweet on kangana ranaut

ਮੁੰਬਈ --18ਅਗਸਤ21-(ਮੀਡੀਦੇਪੰਜਾਬ)--  ਅਦਾਕਾਰ ਤੇ ਫ਼ਿਲਮ ਸਮੀਖਿਅਕ ਕਮਾਲ ਰਾਸ਼ਿਦ ਖ਼ਾਨ (ਕੇ. ਆਰ. ਕੇ.) ਆਪਣੀਆਂ ਫ਼ਿਲਮਾਂ ਨੂੰ ਲੈ ਕੇ ਘੱਟ ਤੇ ਵਿਵਾਦਿਤ ਬਿਆਨਾਂ ਕਰਕੇ ਵਧੇਰੇ ਚਰਚਾ ’ਚ ਰਹਿੰਦੇ ਹਨ। ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿਣ ਵਾਲੇ ਕੇ. ਆਰ. ਕੇ. ਅਕਸਰ ਕਿਸੇ ਮਸ਼ਹੂਰ ਹਸਤੀ ਬਾਰੇ ਵਿਵਾਦਿਤ ਬਿਆਨ ਕਾਰਨ ਚਰਚਾ ’ਚ ਰਹਿੰਦੇ ਹਨ,ਕਮਾਲ ਰਾਸ਼ਿਦ ਖ਼ਾਨ ਇਕ ਵਾਰ ਫਿਰ ਕੁਝ ਅਜਿਹਾ ਹੀ ਕਰ ਰਹੇ ਜਾਪ ਰਹੇ ਹਨ। ਆਏ ਦਿਨ ਕਿਸੇ ਨਾ ਕਿਸੇ ਸਿਤਾਰੇ ਬਾਰੇ ਵਿਵਾਦਿਤ ਟਵੀਟ ਕਰਨ ਵਾਲੇ ਤੇ ਬਾਲੀਵੁੱਡ ਦੇ ਲੋਕਾਂ ਨਾਲ ਪੰਗਾ ਲੈਣ ਵਾਲੇ ਕੇ. ਆਰ. ਕੇ. ਨੇ ਹੁਣ ਬਾਲੀਵੁੱਡ ਦੀ ਪੰਗਾ ਗਰਲ ਕੰਗਨਾ ਰਣੌਤ ਨੂੰ ਨਿਸ਼ਾਨੇ ’ਤੇ ਲਿਆ ਹੈ। ਕੇ. ਆਰ. ਕੇ. ਨੇ ਕੰਗਨਾ ਬਾਰੇ ਇਕ ਦਾਅਵਾ ਕੀਤਾ ਹੈ, ਜੋ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ।

ਹਾਲ ’ਚ ਕੇ. ਆਰ. ਕੇ. ਨੇ ਕੰਗਨਾ ਬਾਰੇ ਟਵੀਟ ਕੀਤਾ ਸੀ। ਹਾਲਾਂਕਿ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੇ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ। ਕੇ. ਆਰ. ਕੇ. ਨੇ ਆਪਣੇ ਟਵੀਟ ’ਚ ਦਾਅਵਾ ਕੀਤਾ ਕਿ ਕੰਗਨਾ ਇਮਰਾਨ ਨਾਂ ਦੇ ਵਿਅਕਤੀ ਨੂੰ ਡੇਟ ਕਰ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ‘ਲਵ ਜਿਹਾਦ’ ਨੂੰ ਲੈ ਕੇ ਵੀ ਅਦਾਕਾਰਾ ਨੂੰ ਨਿਸ਼ਾਨੇ ’ਤੇ ਲਿਆ। ਕੇ. ਆਰ. ਕੇ. ਨੇ ਕੰਗਨਾ ਦੀਆਂ ਦੋ ਤਸਵੀਰਾਂ ਵੀ ਟਵੀਟ ’ਚ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ’ਚ ਉਹ ਇਕ ਵਿਅਕਤੀ ਨਾਲ ਨਜ਼ਰ ਆ ਰਹੀ ਹੈ।

PunjabKesari

ਕੇ. ਆਰ. ਕੇ. ਦਾ ਦਾਅਵਾ ਹੈ ਕਿ ਤਸਵੀਰ ’ਚ ਕੰਗਨਾ ਨਾਲ ਦੇਖਿਆ ਗਿਆ ਵਿਅਕਤੀ ਇਮਰਾਨ ਹੈ, ਜਿਸ ਨੂੰ ਇਨ੍ਹੀਂ ਦਿਨੀਂ ਅਦਾਕਾਰਾ ਡੇਟ ਕਰ ਰਹੀ ਹੈ। ਆਪਣੇ ਟਵੀਟ ’ਚ ਕੇ. ਆਰ. ਕੇ. ਨੇ ਲਿਖਿਆ ਹੈ, ‘ਬ੍ਰੇਕਿੰਗ ਨਿਊਜ਼- ਕੰਗਨਾ ਰਣੌਤ ਇਮਰਾਨ ਨਾਂ ਦੇ ਮੁੰਡੇ ਨੂੰ ਡੇਟ ਕਰ ਰਹੀ ਹੈ, ਇਹ ਤਾਂ ਲਵ ਜਿਹਾਦ ਹੈ ਦੀਦੀ। ਤੁਹਾਡੇ ਤੋਂ ਇਸ ਦੀ ਉਮੀਦ ਨਹੀਂ ਸੀ।’ ਹਾਲਾਂਕਿ ਟਵੀਟ ਜੋ ਰਾਤ 8 ਵਜੇ ਦੇ ਕਰੀਬ ਕੀਤਾ ਗਿਆ ਸੀ, ਬਾਅਦ ’ਚ ਕੇ. ਆਰ. ਕੇ. ਨੇ ਡਿਲੀਟ ਕਰ ਦਿੱਤਾ ਸੀ।

PunjabKesari

ਕੇ. ਆਰ. ਕੇ. ਵਲੋਂ ਟਵੀਟ ਨੂੰ ਡਿਲੀਟ ਕਰਨ ਤੋਂ ਪਹਿਲਾਂ ਹੀ ਇਹ ਯੂਜ਼ਰਸ ਦੀਆਂ ਨਜ਼ਰਾਂ ’ਚ ਆ ਗਿਆ ਤੇ ਤੁਰੰਤ ਵਾਇਰਲ ਹੋ ਗਿਆ। ਬਹੁਤ ਸਾਰੇ ਯੂਜ਼ਰਸ ਨੇ ਕੇ. ਆਰ. ਕੇ. ਦੇ ਟਵੀਟ ਦਾ ਜਵਾਬ ਵੀ ਦਿੱਤਾ। ਕੰਗਨਾ ਦੇ ਪ੍ਰਸ਼ੰਸਕ ਹੁਣ ਕੇ. ਆਰ. ਕੇ. ਦੇ ਦਾਅਵੇ ’ਤੇ ਕੰਗਨਾ ਦੇ ਜਵਾਬ ਦੀ ਉਡੀਕ ਕਰ ਰਹੇ ਹਨ।

 
< Prev   Next >

Advertisements

Advertisement
Advertisement
Advertisement
Advertisement
Advertisement