:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਭੂਤ ਝੂਠਾ ਹੈ PRINT ਈ ਮੇਲ

ਸੁਖਮਿੰਦਰ ਸਿੰਘ ਸੇਖੋਂ
ਫਿਲਮ ਦਾ ਆਖਰੀ ਸ਼ੋਅ ਦੇਖ ਕੇ ਰੁਪਿੰਦਰ ਪੈਦਲ ਸੜਕ ’ਤੇ ਤੁਰਦਾ ਹੋਇਆ ਘਰ ਪਰਤਣ ਲੱਗਾ। ਅੱਗੇ ਤਾਂ ਉਹ ਜ਼ਿਆਦਾਤਰ ਸਕੂਲੋਂ ਭੱਜ ਕੇ ਘਰਦਿਆਂ ਤੋਂ ਚੋਰੀ, ਦਿਨ ਵੇਲੇ ਫਿਲਮਾਂ ਦੇਖਦਾ ਸੀ, ਪ੍ਰੰਤੂ ਅੱਜ ਬੜੇ ਚਿਰ ਬਾਅਦ ਘਰ ਵਾਲਿਆਂ ਦੀ ‘ਆਗਿਆ’ ਲੈ ਕੇ ਉਹ ਇਕੱਲਾ ਹੀ ਫਿਲਮ ਦੇਖ ਕੇ ਵਾਪਸ ਆ ਰਿਹਾ ਸੀ। ਉਹ ਸੜਕ ਦੇ ਕਿਨਾਰੇ-ਕਿਨਾਰੇ ਕਿਤੇ-ਕਿਤੇ ਲੱਗੀਆਂ  ਟਿਊਬਾਂ ਦੀ ਰੌਸ਼ਨੀ ਵਿੱਚ ਮਸਤੀ ਦੇ ਆਲਮ ’ਚ ਹਾਲੇ  ਘਰ ਦੇ ਅੱਧ ਤੱਕ ਵੀ ਨਹੀਂ ਸੀ  ਅੱਪੜਿਆ ਕਿ ਉਸ ਦਾ ਸਿਰ ਪੀੜ ਹੋਣ ਲੱਗਾ। ਗਰਮੀਆਂ ਕਰਕੇ ਪਸੀਨਾ ਆਉਣਾ ਤਾਂ ਸੁਭਾਵਿਕ ਹੀ ਸੀ। ਉਸ ਨੇ ਤਰ-ਬ-ਤਰ  ਹੋਏ ਚਿਹਰੇ ਨੂੰ ਰੂਮਾਲ ਨਾਲ ਸਾਫ ਕਰਨਾ ਚਾਹਿਆ, ਪਰ ਜੇਬ ਵਿੱਚੋਂ ਰੁਮਾਲ ਗਾਇਬ ਸੀ। ਦੂਸਰੀੇ ਜੇਬ ਵਿੱਚ ਹੱਥ ਮਾਰਿਆ ਤਾਂ ਇੱਕ ਰੁਪਿਆ ਉਸਦੇ ਹੱਥ ਲੱਗਾ। ਰੁਪਈਆ ਕੱਢ ਕੇ ਹਥੇਲੀ ’ਤੇ ਟਿਕਾਇਆ, ‘ਉਹ ਕਿਸੇ ਕੈਮਿਸਟ ਤੋਂ ਸਿਰ ਪੀੜ ਦੀ ਗੋਲੀ ਲੈ ਕੇ ਖਾ ਲਵੇ’, ਉਸਦੇ ਅੰਦਰ ਨੇ ਸੋਚਿਆ।
ਪ੍ਰੰਤੂ ਇਹ ਖਿਆਲ ਉਸਨੂੰ ਮੁੱਢੋਂ ਹੀ ਤਿਆਗਣਾ ਪਿਆ, ਚੂੰਕਿ ਇੱਕ ਰੁਪਿਆ ਉਸ ਨੂੰ  ਬਹੁਤ ‘ਕੀਮਤੀ’ ਲੱਗਿਆ ਤੇ ਉਸ ਨੇ ਉਹ ਰੁਪਿਆ ਉਵੇਂ ਹੀ ਆਪਣੀ ਜੇਬ ਵਿੱਚ ਸੁਰੱਖਿਅਤ ਕਰ ਲਿਆ। ਰਸਤੇ ਵਿੱਚ ਇੱਕ ਕਿਨਾਰੇ ’ਤੇ ਬੰਦ ਪਈ ਸਾਈਕਲ ਦੀ ਦੁਕਾਨ ਦੇ ਬਾਹਰ ਲੱਗਾ ਨਲਕਾ ਨਜ਼ਰ ਆਇਆ। ਉਸ ਸੋਚਿਆ, ‘ਕਿਉਂ ਨਾ ਦੋ ਘੁੱਟਾਂ ਪਾਣੀ ਦੀਆਂ ਈ ਪੀ ਲ੍ਯਈਆਂ ਜਾਣ, ਸ਼ਾਇਦ ਇਸ ਨਾਲ…।’

ਉਸ ਨਲਕੇ ਕੋਲ ਪਹੁੰਚਕੇ ਨਲਕਾ ਗੇੜਿਆ ਤੇ ਮਨ ਭਰਕੇ ਪਾਣੀ ਪੀ ਕੇ ਪਿਆਸ ਬੁਝਾਈ। ਪਾਣੀ ਪੀ ਕੇ ਇੱਕ ਪਲ ਖਲੋਣ ਤੋਂ ਬਾਅਦ ਤੁਰਨ ਲੱਗਿਆ। ਉਸ ਨੂੰ ਜਾਪਿਆ ਜਿਵੇਂ ਉਸਦੇ ਸਿਰ ਦੀ ਪੀੜ ਘੱਟ ਗਈ ਹੋਵੇ। ਉਹ ਤੁਰਦਿਆਂ-ਤੁਰਦਿਆਂ ਕਾਫੀ ਦੂਰ ਨਿਕਲ ਆਇਆ।
‘‘ਦੇਖਕੇ ਨੀਂ ਚੱਲ ਹੁੰਦਾ? ਦੇਖ ਤਾਂ ਕਿਵੇਂ ਸੜਕ ਦੇ ਵਿਚਾਲੇ ਨਵਾਬਾਂ  ਵ੍ਯਾਂਗ ਤੁਰਿਆ ਜਾਂਦੈ?’’
ਇੱਕ ਸਾਈਕਲ  ਸਵਾਰ ਨੇ ਉਸ ਕੋਲੋਂ ¦à¨˜à¨¦à¨¿à¨†à¨‚ ਉਸ ਨੂੰ ਝੰਜੋੜਿਆ। ਹਾਲੇ ਉਸ ਨੇ ਉਸ ਆਦਮੀ ਦਾ ਚਿਹਰਾ ਚੰਗੀ ਤਰ੍ਹਾਂ ਵੇਖਿਆ ਵੀ ਨਹੀਂ ਸੀ ਕਿ ਅਚਾਨਕ ਸੜਕ ’ਤੇ ਲੱਗੀਆਂ ਰੌਸ਼ਨੀਆਂ ਬੁਝ ਗਈਆਂ। ਲਾਈਟ ਜਾਣ ਕਾਰਨ ਸਾਰੇ ਪਾਸੇ ਹਨ੍ਹੇਰਾ-ਹਨ੍ਹੇਰਾ ਪਸਰ ਗਿਆ।
ਉਹ ਹੌਲੀ-ਹੌਲੀ ਘਰ ਦੇ ਰਸਤੇ ਤੁਰਦਾ ਰਿਹਾ ਕਿ ਅਚਾਨਕ….‘‘ਕਿੱਥੇ ਤੁਰਿਆ ਜਾਨੈ ਕਾਕਾ?’’ ਕਿਸੇ ਨੇ ਉਸ ਨੂੰ ਆਵਾਜ਼ ਦਿੱਤੀ।
ਉਸ ਪਿਛਾਂਹ  ਪਰਤ ਕੇ ਤੱਕਿਆ ਪਰ ਪਿੱਛੇ ਤਾਂ ਕੋਈ ਵੀ ਨਹੀਂ  ਸੀ।
ਉਹ ਥੋੜ੍ਹਾ ਡਰ ਗਿਆ।
‘‘ਮੈਂ ਪੁੱਛਦੈਂ ਕਿੱਥੇ ਤੁਰਿਆ ਜਾਨੈ ਕਾਕਾ?’’
ਉਸ ਹੌਸਲੇ ਨਾਲ ਫੇਰ ਪਿਛਾਂਹ ਮੁੜ ਕੇ  ਦੇਖਿਆ ਪਰ  ਇਸ ਵਾਰ ਵੀ ਉਸ ਨੂੰ ਕੋਈ ਬੰਦਾ ਨਜ਼ਰ ਨਾ ਆਇਆ। ਉਹ ਡਰ ਦੇ ਨਾਲ ਥੋੜ੍ਹਾ ਕੰਬਣ ਲੱਗਾ। ਉਸ ਨੇ ਸਤਿਨਾਮ- ਵਾਹਿਗੁਰ’à©‚ ਸਤਿਨਾਮ- ਵਾਹਿਗੁਰੂ  ਤੇ ਓਮ ਨਮੋ ਸ਼ਿਵਾਏ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਮਨ ਥੋੜ੍ਹਾ-ਥੋੜ੍ਹਾ ਠਿਕਾਣੇ ਸਿਰ ਆਉਣ ਲੱਗਾ।
‘‘ਮੈਂ ਪੁੱਛਦੈਂ ਤੂੰ ਕਿੱਥੇ ਤੁਰਿਆ ਜਾਨੈ ਕਾਕਾ?’’ ਆਵਾਜ਼ ਫੇਰ ਆਈ।
ਉਸ ਪਿਛਾਂਹ ਮੁੜ ਕੇ ਨਾ ਦੇਖਿਆ, ਪਰ ਸਤਿਨਾਮ ਵਾਹਿਗੁਰੂ  ਤੇ ਓਮ ਨਮ ਸ਼ਿਵਾਏ ਦਾ ਜਾਪ ਉਹ ਲਗਾਤਾਰ ਕਰਦਾ ਰਿਹਾ। ਡਰ ਤੇ ਭੈਅ ਬੇਸ਼ੱਕ ਆ ਰਿਹਾ ਸੀ, ਪਰ ਨਾਲ ਹੁੰਦਿਆਂ ਉਹ ਡਰੇ ਹੋਏ ਮਨ ਨੂੰ ਰੱਬ ਦਾ ਨਾਮ ਧਿਆ ਕੇ ਦੂਰ ਕਰਨ ਦੀ ਕੋਸ਼ਿਸ਼ ਕਰਨ ਲੱਗਦਾ।
‘‘ਮੇਰੀ ਗੱਲ ਕਿਉਂ ਨੀਂ ਸੁਣਦਾ ਮੁੰਡਿਆ? ਮੈਂ ਤੈਨੂੰ ਕਦੋਂ ਦਾ ਪੁੱਛ ਰਿਹੈਂ ਕਿ ਤੂੰ ਕਿੱਥੇ ਜਾ ਰਿਹੈਂ?’’
ਉਸ ਦਾ ਜਿਵੇਂ ਸਾਹ ਸੂਤਿਆ ਗਿਆ ਹੋਵੇ। ਡਰ ਤੇ ਘਬਰਾਹਟ ਦਾ ਜਿਵੇਂ ਤੇਜ਼ ਦੌਰਾ ਪਿਆ ਹੋਵੇ। ਉਸ ਨੂੰ ਲੱਗਿਆ ਜਿਵੇਂ ਉਹ ਉ¤à¨¥à©‡ ਹੀ ਡਿੱਗ ਪਵੇਗਾ। ਪਰ ਫਿਰ ਇਕਦਮ ਸੰਭਲਿਆ…ਜਦੋਂ ਉਸ ਤੱਕਿਆ ਕਿ ਉਹ ਤਾਂ ਘਰ ਦਾ ਰਸਤਾ ਹੀ ਭੁੱਲ ਗਿਆ ਹੈ। ਅੱਗੇ ਸਾਹਮਣੇ ਤਾਂ ਮੜ੍ਹੀਆਂ ਹਨ। ਮੁਰਦਘਾਟ!
ਉਸ ਨੇ ਹੌਸਲਾ ਤੇ ਹਿੰਮਤ ਕਰਕੇ ਮੁੜਣਾ  ਚਾਹਿਆ ਪਰ ਵਾਪਸ ਮੁੜਨ ਦੀ ਜੁਰਅੱਤ ਨਾ ਪੈਦਾ ਹੋ ਸਕੀ। ਪ੍ਰੰਤੂ ਵਾਪਸ ਤਾਂ ਆਖਰ ਪਰਤਣਾ ਹੀ ਪੈਣਾ ਸੀ। ਘਰ ਤਾਂ ਆਖਰ ਜਾਣਾ ਹੀ ਸੀ। ਏਥੇ ਮੜ੍ਹੀਆਂ ਵਿੱਚ ਰਾਤ ਥੋੜੀ ਕੱਟੀ ਜਾ ਸਕਦੀ ਸੀ।
ਉਹ  ਇਕਦਮ ਹੌਸਲਾ ਕਰਕੇ ਮੁੜਿਆ। ਪਿੱਛੇ ਤਾਂ ਕੋਈ  ਵੀ ਨਹੀਂ ਸੀ । ਫੇਰ ਉਸ ਨੂੰ ਆਵਾਜ਼ ਦੇਣ ਵਾਲਾ ਕੌਣ ਹੈ? ਉਸ ਨੇ ਤਰਕ ਨਾਲ ਸੋਚਣ ਦਾ ਯਤਨ ਕੀਤਾ।
‘‘ਭੂਤ!’’ ਉਸਦੇ ਨੰਨ੍ਹੇ ਦਿਲ ਵਿੱਚੋਂ ਸਵਾਲ ਉਠਿਆ, ‘‘ਹਾਂਅ! ਇਹ ਕੋਈ ਭੂਤ ਹੈ  ਜੋ ਆਵਾਜ਼ ਦੇ ਕੇ ਉਸ ਨੂੰ ਡਰਾ ਰਿਹਾ ਹੈ।’’
ਪ੍ਰੰਤੂ ਫਿਰ ਉਹ ਸੋਚਣ ਲੱਗਾ, ‘ਪਰ ਇਹ ਭੂਤ ਉਸ ਤੋਂ ਕੀ ਪੁੱਛਣਾ ਚਾਹੁੰਦਾ ਹੈ? ਉਸ ਤੋਂ ਕੀ ਲੈਣਾ ਹੈ ਉਸ ਨੇ? ਪ੍ਰੰਤੂ ਨਾਲੇ ਉਸ ਨੇ ਕਿਸੇ ਭੂਤ ਦਾ ਭਲਾ ਕੀ ਵਿਗਾੜਿਆ?’
‘‘ਵਿਗਾੜਿਐ? ਹਾਂਅ, ਵਿਗਾੜਿਐ, ਮੈਂ ਦੱਸਦਾ ਹਾਂ ਤੈਨੂੰ ਬੱਚੂ?’’ ਇਉਂ ਲੱਗਿਆ ਜਿਵੇਂ ਉਸ ਨੂੰ  ਫਿਰ ਕਿਸੇ ਨੇ ਆਵਾਜ਼ ਦਿੱਤੀ ਹੋਵੇ। ਪਰ ਇਸ ਵਾਰ ਉਹ ਇਤਨਾ ਡਰਿਆ ਨਹੀਂ, ਘਬਰਾਇਆ ਨਹੀਂ ਬਲਕਿ ਹੌਸਲੇ ਤੇ ਹਿੰਮਤ ਨਾਲ ਟੁਰਦਾ ਰਿਹਾ ਤੇ ਆਪਣੇ ਘਰ ਦਾ ਰਸਤਾ ਨਾਪਦਾ ਰਿਹਾ।
‘‘ਮੈਂ ਪੁੱਛਦੈਂ ਹੁਣ ਤੂੰ ਕਿੱਥੇ ਟੁਰਿਆ ਜਾਨੈਂ? ਕੀ ਤੈਨੂੰ ਮੇਰੀ ਆਵਾਜ਼ ਸੁਣਾਈ ਨਹੀਂ ਦੇ ਰਹੀ ਜਾਂ ਤੂੰ ਜਾਣ-ਬੁੱਝ ਕੇ ਬੋਲਾ ਹੋਣ ਦਾ ਨਾਟਕ ਜਿਹਾ ਕਰ ਰਿਹੈ?’’
ਹੁਣ ਇੱਕ ਨਹੀਂ, ਜਿਵੇਂ ਦੋ ਤਿੰਨ ਇਕੱਠੀਆਂ ਤੇ ਰਲਵੀਆਂ ਆਵਾਜ਼ਾਂ ਆਈਆਂ ਸਨ। ‘‘ਤੂੰ ਹੁਣੇ  ਐਂ ਕਿਤੇ ਆਪਣੇ ਘਰ ਪਹੁੰਚ ਜਾਵੇਗਾ?  ਮੈਂ ਤੈਨੂੰ ਏਥੇ ਵਾਪਸ ਲਿਆ ਕੇ ਮੜ੍ਹੀਆਂ ’ਚ ਸੁੱਟ ਦਿਆਂਗਾ, ਸਮਝੇ? ਹਾਂ…ਹਾਂ…ਹਾਂ!…’’
ਹੁਣ ਆਵਾਜ਼ਾਂ ਕਾਫੀ ਡਰਾਉਣੀਆਂ ਤੇ ਭਿਆਨਕ ਸਨ। ਉਸ ਨੇ ਵੀ ਸਤਿਨਾਮ ਵਾਹਿਗੁਰੂ ਤੇ ਓਮ ਨਮ ਸ਼ਿਵਾਏ ਦਾ ਜਾਪ ਤੇਜ਼ ਕਰ ਦਿੱਤਾ। ਕਦੇ ਕਦੇ ਉਹ ਅਚਨਚੇਤ ਹੀ ਮੁਹੰਮਦ ਸਾਹਿਬ ਤੇ ਯਸੂ ਮਸੀਹ ਦਾ ਨਾਂ ਵੀ ਲੈਣ ਲੱਗ ਜਾਂਦਾ। ਦਸਾਂ ਗੁਰੂਆਂ ਤੇ ਰਾਮ, ਕ੍ਰਿਸ਼ਨ ਨੂੰ ਵੀ ਉਸ ਨੇ ਬਾਰ-ਬਾਰ  ਧਿਆਇਆ।
ਹੁਣ ਕੋਈ ਆਵਾਜ਼ਾਂ ਨਹੀਂ ਸੀ ਆ ਰਹੀਆਂ। ਸ਼ਾਇਦ ਰੱਬ ਦਾ ਨਾਂ ਧਿਆਉਣ ਤੇ ਗੁਰੂਆਂ ਤੇ ਮਹਾਂਪੁਰਸ਼ਾਂ ਦਾ ਜਾਪ ਕਰਨ ਕਰਕੇ ਆਵਾਜ਼ਾਂ ਦੇਣ ਵਾਲਾ ਭੂਤ ਕਿਧਰੇ ਦੂਰ ਨੱਸ ਗਿਆ ਸੀ।
‘ਕਿਤਨੀ ਸ਼ਕਤੀ ਹੈ ਇਨ੍ਹਾਂ  ਸ਼ਬਦਾਂ ਵਿੱਚ।’ ਸੋਚਦਾ ਹੋਇਆ ਉਹ ਆਪਣੇ ਘਰ ਪਹੁੰਚਣ ਵਿੱਚ ਸਫਲ ਹੋ ਗਿਆ ਤੇ ਹੌਲੀ-ਹੌਲੀ ਸਹਿਜ ਹੋਣ ਲੱਗਾ।

 
< Prev   Next >

Advertisements