....ਜਨਮ ਦਿਨ ਦੀ ਤਰਵਿੰਦਰ ਜੀ ਬਹੁਤ ਬਹੁਤ ਵਧਾਈ .... |
|
|
ਸਭ ਨਾਲ ਭੈਣ ਦਿਲੋਂ ਕਰਦੀ ਪਿਆਰ ਏ
ਹਰ ਕੰਮ ਕਰਨ ਨੂੰ ਰਹਿੰਦੀ ਤਿਆਰ ਏ
ਚੰਗੇ ਸੰਸਕਾਰ ਮਿਲੇ ਜਿਹੜੇ ਮਾਂ ਬਾਪ ਦੀ ਜਾਈ
ਜਨਮ ਦਿਨ ਦੀ ਬਹੁਤ ਬਹੁਤ ਵਧਾਈ
ਕਿਸੇ ਦਾ ਵੀ ਕਿਹਾ ਕਦੇ ਨਹੀਓ ਮੋੜਦੀ
ਕਰੇ ਸਭ ਨੂੰ ਪਿਆਰ ਦਿਲ ਨਹੀਓ ਤੋੜਦੀ
ਬੁੱਲ੍ਹਾ ਦੇ ਵਿੱਚ ਹਰ ਵੇਲੇ ਜਾਂਦੀ ਮੁਸਕਾਈ
ਜਨਮ ਦਿਨ ਦੀ ਬਹੁਤ ਬਹੁਤ ਵਧਾਈ
ਛੋਟੀ ਭੈਣ ਮੇਰੀ ਬੜੀ ਸੋਹਣੀ ਤੇ ਸਮਝਦਾਰ ਹੈ
ਹਰ ਇਕ ਨੂੰ ਦਿਲੋ ਕਰਦੀ ਨਮਸਕਾਰ ਹੈ
ਐਨੀ ਸੋਹਣੀ ਭੈਣ ਸਾਨੂੰ ਰੱਬ ਨੇ ਮਲਾਈ
ਜਨਮ ਦਿਨ ਦੀ ਬਹੁਤ ਬਹੁਤ ਵਧਾਈ
ਸਰਬਜੀਤ ਵੀ ਛੋਟੀ ਭੈਣ ਨੂੰ ਦੇਣ ਵਧਾਈ ਆਈ
ਜਲਦੀ ਜਲਦੀ ਜਨਮ ਦਿਨ ਦੀ ਕਵਿਤਾ ਹੈ ਬਣਾਈ
ਹਰ ਖੇਤਰ ਵਿੱਚ ਭੈਣ ਸਾਡੀ ਨੇ ਬੱਲੇ ਬੱਲੇ ਕਰਾਈ
ਜਨਮ ਦਿਨ ਦੀ ਬਹੁਤ ਬਹੁਤ ਵਧਾਈ
ਸਰਬਜੀਤ ਕੌਰ ਸਹੋਤਾ ਲੁਧਿਆਣਾ
|