:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਬਾਲ ਸਾਹਿਤ ਬਾਲਾਂ ਤੱਕ ਪਹੁੰਚਣਾ ਜ਼ਰੂਰੀ-ਜਸਵੀਰ ਸਿੰਘ ਜੱਸ PRINT ਈ ਮੇਲ

ਬਲਜਿੰਦਰ ਮਾਨ
ਬਾਲ ਸਾਹਿਤ ਨੂੰ ਸਮੱਰਪਿਤ ਹੋ ਕੇ ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਰਚਨਾ ਕਰ ਰਿਹਾ ਹੈ। ਬਾਲਾਂ ਦਾ ਚਹੇਤਾ ਸਾਹਿਤਕਾਰ ਸ. ਜਸਬੀਰ ਸਿੰਘ ਜੱਸ। ਉਸ ਨੇ ਜੀਵਨ ਦੇ ਮੁੱਢਲੇ ਸਾਲਾਂ ਵਿੱਚ ਬਾਲ ਸੰਦੇਸ਼ ਅਤੇ ਬੀਬਾ ਰਾਣਾ ਵਰਗੇ ਰਸਾਲਿਆਂ ਦੇ ਅਨੰਦ ਨੂੰ ਮਾਣਿਆ ਹੈ। ਇਸੇ ਕਰਕੇ ਉਸ ਅੰਦਰ ਅੱਜ ਵੀ ਬਾਲਾਂ ਲਈ ਅੰਤਾਂ ਦਾ ਮੋਹ ਹੈ। ਇਸ ਮੋਹ ਦਾ ਪ੍ਰਗਟਾਵਾ ਉਹ ਆਪਣੀਆਂ ਰਚਨਾਵਾਂ ਰਾਹੀਂ ਅਕਸਰ ਕਰਦਾ ਰਹਿੰਦਾ ਹੈ। ਜੀਵਨ ਦਾ ਹਰ ਪਲ ਬਾਲਾਂ ਦੇ ਵਿਕਾਸ ਦੇ ਲੇਖੇ ਲਾ ਰਿਹਾ ਹੈ। ਉਸਦੇ ਹਵਾਲੇ ਜਿਹੜਾ ਵੀ ਪ੍ਰੋਜੈਕਟ ਕੀਤਾ ਗਿਆ। ਉਸ ਨੇ ਪੂਰੀ ਦਿਆਨਤਦਾਰੀ ਨਾਲ ਸਿਰੇ ਚੜ੍ਹਾਇਆ। ਅੱਜ-ਕੱਲ੍ਹ ਵੀ ਉਹ ਪੜ੍ਹੋ ਦਾ ਜ਼ਿਲ੍ਹਾ ਕੋ-ਆਰਡੀਨੇਟਰ ਅਤੇ ਸਰਵ ਸਿੱਖਿਆ ਅਭਿਆਨ ਵੱਲੋਂ ਛਾਪੇ ਜਾ ਰਹੇ ਤ੍ਰੈਮਾਸਿਕ ਬਾਲ ਰਸਾਲੇ ‘‘ ਆਲੇ-ਭੋਲੇ ’’ ਦੇ ਸੰਪਾਦਕੀ ਮੰਡਲ ਵਿੱਚ ਹੈ। ਉਸ ਨੇ ਆਪਣੇ ਜੀਵਨ ਵਿੱਚ ਬਾਲ ਨਾਵਲ ਨੂੰ ਛੱਡ ਕੇ ਬਾਲ ਸਾਹਿਤ ਦੀ ਹਰ ਵੰਨਗੀ ’ਤੇ ਸਫ਼ਲਤਾ ਹਾਸਿਲ ਕੀਤੀ ਹੈ। ਦੋ ਦਰਜਨਾਂ ਦੇ

ਕਰੀਬ ਬਾਲ ਪੁਸਤਕਾਂ ਦਾ ਇਹ ਰਚਨਹਾਰਾ ਕੌਮੀ ਪੱਧਰ ਦੇ ਵੀ ਸਮਮਾਨ ਹਾਸਿਲ ਕਰ ਚੁੱਕਾ ਹੈ। ਕੌਮੀ ਅਧਿਆਪਨ ਖੋਜ ਪੁਰਸਕਾਰ, ਰਾਸ਼ਟਰੀ ਬਾਲ ਸਾਹਿਤ ਪੁਰਸਕਾਰ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਐਵਾਰਡ 2008 ਵਿੱਚ ਪ੍ਰਾਪਤ ਕਰ ਚੁੱਕਾ ਹੈ। ਇਸੇ ਤਰ੍ਹਾਂ ਅਨੇਕਾਂ ਹੋਰ ਵੱਕਾਰੀ ਸੰਸਥਾਵਾਂ ਉਸ ਦੀ ਦੇਣ ਦਾ ਮਾਣ ਸਨਮਾਨ ਕਰ ਚੁੱਕੀਆਂ ਹਨ। ਜਿੱਥੇ ਉਹ ਇੱਕ ਸਮੱਰਪਿਤ ਅਧਿਆਪਕ ਹੈ, ਉ¤à¨¥à©‡ ਬਾਲ ਸਾਹਿਤ ਦਾ ਇੱਕ ਮਹਾਨ ਲਿਖਾਰੀ ਵੀ ਹੈ। ਸਭ ਨਾਲ ਮੁਹੱਬਤ ਕਰਨ ਵਾਲਾ ਉਹ ਇੱਕ ਪਾਏਦਾਰ ਇਨਸਾਨ ਹੈ। ਦਰਜਨ ਤੋਂ ਵੱਧ ਜਥੇਬੰਦੀਆਂ ਵਿੱਚ ਉਸ ਦੀ ਅਹਿਮ ਭੂਮਿਕਾ ਹੈ। ਉਸ ਦੀਆਂ ਕਈ ਬਾਲ ਪੁਸਤਕਾਂ ਵੀ ਪੁਰਸਕਾਰ ਹਾਸਿਲ ਕਰ ਚੁੱਕੀਆਂ ਹਨ। ਇਸ ਬਹੁ-ਪੱਖੀ ਅਤੇ ਬਾਲਾਂ ਦੇ ਹਰਮਨ ਪਿਆਰੇ ਲੇਖਕ ਦਾ ਕਹਿਣਾ ਹੈ ਕਿ ਬਾਲ ਸਾਹਿਤ ਲਿਖੇ ਵੀ ਜਾ ਰਹੇ ਹਨ ਪਰ ਉਹ ਬਾਲਾਂ ਦੇ ਹੱਥਾਂ ਤੱਕ ਨਹੀਂ ਪਹੁੰਚ ਰਿਹਾ। ਇਸ ਲਈ ਅਸੀਂ, ਮਾਪੇ, ਅਇਧਆਪਕ ਅਤੇ ਸਰਕਾਰ ਸਮਾਜ ਜ਼ਿੰਮੇਵਾਰ ਹੈ। ਅਜਿਹੀਆਂ ਦਿਲਚਸਪੀਆਂ ਨਾਲ ਭਰਪੂਰ ਹੈ ਇਹ ਮੁਲਾਕਾਤ.-
? ਬਾਲ ਸਾਹਿਤ ਨਾਲ ਜੁੜਨ ਦਾ ਸਬੱਬ ਕਿਵੇਂ ਬਣਿਆ?
- ਤੀਸਰੀ ਸ਼੍ਰੇਣੀ ਵਿੱਚ ਪੜ੍ਹਦਿਆਂ ਬੱਚਿਆਂ ਲਈ ਛਪਦਾ ‘ ਬਾਲ ਸੰਦੇਸ਼’ ਇੱਕ ਰਿਸ਼ਤੇਦਾਰ ਦੇ ਘਰੋਂ ਹੱਥ ਲੱਗ ਗਿਆ। ਬੱਸ ਇਸੇ ਮੈਗਜ਼ੀਨ ਨੇ ਮੈਨੂੰ ਬਾਲ-ਸਾਹਿਤ ਪੜ੍ਹਨ ਦਾ ਭੁੱਸ ਪਾ ਦਿੱਤਾ, ਸੋ ਨਾਲੋ-ਨਾਲ ਲਿਖਣ ਦੀ ਵੀ ਚਿਣਗ ਜਗਾ ਗਿਆ।
? ਤੁਹਾਡੀ ਪਹਿਲੀ ਬਾਲ ਰਚਨਾ ਕਿਹੜੀ ਹੈ?
- ਛੇਵੀਂ ਜਮਾਤ ਵਿੱਚ ਮੈਂ ਇੱਕ ਰੁਬਾਈ ‘ ਪਹਿਲੀ ਉਡਾਰੀ ’ ਲਿਖੀ ਸੀ। ਉਦੋਂ ਕੱਚੀਆਂ-ਪੱਕੀਆਂ ਕਵਿਤਾ ਕਹਾਣੀਆਂ ਵਾਲੀ ਆਪਣੀ ਕਾਪੀ ਵਿੱਚੋਂ ਇਹੋ ਰਚਨਾ ਮੈਨੂੰ ਪਹਿਲੀ ਕਹਿਣ ਨੂੰ ਦਿਲ ਕਰਦਾ ਹੈ। ਉਵੇਂ ਸੱਤਵੀਂ ’ਚ ਪੜ੍ਹਦਿਆਂ ‘ਬਾਲ ਸੰਦੇਸ਼ ’ ਵਿੱਚ ਮੇਰੀ ਪਹਿਲੀ ਕਹਾਣੀ ‘ ਅਨੋਖਾ ਡਾਕਟਰ’ ਛਪੀ ਸੀ ਤੇ ਅੱਠਵੀਂ ਦੇ ਸ਼ੁਰੂ (ਅਪ੍ਰੈਲ 1969 ਵਿੱਚ) ‘ਆਈ ਵਿਸਾਖੀ ਆਏ ਨਤੀਜੇ’ ਬਾਲ ਗੀਤ। ਇਹਨਾਂ ਪਹਿਲੀਆਂ ਰਚਨਾਵਾਂ ਨੇ ਮੈਨੂੰ ਹੋਰ ਲਿਖਣ ਦੇ ਰਾਹ ਪਾ ਦਿੱਤਾ।
? ਤੁਸੀਂ ਕਿਹੜੇ ਸਾਹਿਤ ਰੂਪ ਵਿੱਚ ਲਿਖਣਾ ਪਸੰਦ ਕਰਦੇ ਹੋ?
- ਆਰੰਭ ਤੋਂ ਹੀ ਮੇਰਾ ਚਹੇਤਾ ਸਾਹਿਤ ਰੂਪ ਬਾਲ-ਕਾਵਿ ਹੈ। ਏਸੇ ਵਿੱਚ ਮੈਂ ਸਭ ਤੋਂ ਬਹੁਤਾ ਲਿਖਿਐ। ਉਵੇਂ ਭਾਵਾਂ ਨੂੰ ਲਿਖਣ ਢਾਲਣ ਦੀ ਲੋੜ ਅਨੁਸਾਰ ਕਹਾਣੀਆਂ ਤੇ ਇਕਾਂਗੀ (ਬਾਲ ਨਾਟਕ) ਵੀ ਲਿਖੇ ਹਨ। ਹਲਕੇ-ਫੁਲਕੇ ਲੇਖ ਤੇ ਭਾਸ਼ਣ ਵੀ ਲਿਖੇ ਹਨ।
? ਹੁਣ ਤੱਕ ਬੱਚਿਆਂ ਲਈ ਕਿੰਨੀਆਂ ਪੁਸਤਕਾਂ ਲਿਖ ਚੁੱਕੇ ਹੋ ਅਤੇ ਉਹਨਾਂ ਵਿੱਚੋਂ ਵਿਸ਼ੇਸ਼ ਜ਼ਿਕਰਯੋਗ ਕਿਹੜੀਆਂ ਮੰਨਦੇ ਹੋ?
- ਗਿਣਤੀ ਪੱਖੋਂ ਬਾਲ ਪੁਸਤਕਾਂ ਕਰੀਬ ਡੇਢ ਦਰਜਨ ਹਨ। ਇਹਨਾਂ ਵਿੱਚੋਂ ਮਹਿਕਦੇ ਫੁੱਲ, ਤਾਰੇ ਪਿਆਰੇ, ਅੰਮੜੀ ਦੇ ਬੋਲ ਤੇ ਕਾਵਿ-ਕਥੋਲੀ ਬਾਲ-ਕਾਵਿ ਹਨ। ‘ਬਚਪਨ ਦੇ ਦਿਨ ਚਾਰ’ ਵਿਦਿਆਰਥੀ ਜੀਵਨ ਦੀਆਂ ਯਾਦਾਂ ਦੀ ਆਤਮ-ਗਾਥਾ ਹੈ। ‘ ਭਾਸ਼ਣ ਕਲਾ ਅਤੇ ਵੰਨਗੀਆਂ’ ਤਕਰੀਬਨ 50 ਭਾਸ਼ਣਾਂ ਦੀ ਪੁਸਤਕ ਹੈ, ਜਿਸ ਨੂੰ ਇਸ ਵਿਸ਼ੇ ’ਤੇ ਪੰਜਾਬੀ ਵਿੱਚ ਪਹਿਲੀ ਤੇ ਨਿਵੇਕਲੀ ਪੁਸਤਕ ਕਿਹਾ ਗਿਆ ਹੈ।
? ਤੁਹਾਡੇ ਪ੍ਰੇਰਨਾ ਸਰੋਤ ਲੇਖਕ ਜਾਂ ਸ਼ਖਸੀਅਤਾਂ ਕੌਣ ਹਨ?
- ਕਥਾ-ਸ਼ੈਲੀ ਲਈ ਆਪਣੇ ਦਾਦੇ ਤਾਏ ਹਰਨਾਮ ਸਿੰਘ, ਬਾਲ-ਸਾਹਿਤ ਲੇਖਕ ਗਿਆਨੀ ਧਨਵੰਤ ਵਿੱਚ ਸੀਤਲ, ਗੁਰਬਖਸ਼ ਸਿੰਘ ਪ੍ਰੀਤਲੜੀ, ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਮੇਰੀ ਲੇਖਣੀ ਤੇ ਚਿੰਤਨ ਲਈ ਵੱਡੇ ਪ੍ਰੇਰਨਾ ਮੁਨਾਰੇ ਹਨ।
? ਬਚਪਨ ਦੀ ਕੋਈ ਪਿਆਰੀ ਜਿਹੀ ਘਟਨਾ ਸਾਂਝੀ ਕਰੋ।
-ਸੱਤਵੀਂ ’ਚ ਪੜ੍ਹਦਿਆਂ ‘ ਬੀਬਾ ਰਾਣਾ’ ਦੇ ਸੰਪਾਦਕ ਗਿਆਨੀ ਧਨਵੰਤ ਸਿੰਘ ਸੀਤਲ ਹੋਰਾਂ ਦੇ ਘਰ ਗਿਆ। ਉਦੋਂ ਉਹ ਅੰਮ੍ਰਿਤਸਰ ਦੇ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਮਾਈ ਸੇਵਾ ਬਾਜ਼ਾਰ ਦੇ ਇੱਕ ਚੁਬਾਰੇ ’ਚ ਰਹਿੰਦੇ ਸਨ। ਚਿੱਟੇ ਸਫ਼ੇਦ ਬਸਤਰ, ਚਿੱਟੀ ਹੀ ਪੱਗੜੀ ਤੇ ਗੋਰਾ ਚਿੱਟਾ ਰੰਗ ਪਤਾ ਨਹੀਂ ਉਦੋਂ ਮੇਰੇ ਨਾਲ ਕੌਣ ਸੀ? ਮੈਂ ਝਕਦੇ ਝਕਾਂਦੇ ਕੁਝ ਕਹਾਣੀਆਂ ਤੇ ਕਵਿਤਾਵਾਂ ਉਹਨਾਂ ਨੂੰ ‘ ਬੀਬਾ ਰਾਣਾ ਵਿੱਚ ਛਪਣ ਲਈ ਦਿੱਤੀਆਂ। ਉਹਨਾਂ ’ਤੇ ਝਾਤ ਮਾਰਦਿਆਂ ਸੀਤਲ ਜੀ ਡਾਹਢੇ ਖ਼ੁਸ਼ ਹੋਏ ਤੇ ਮੈਨੂੰ ਸ਼ਾਬਾਸ਼ ਦਿੰਦਿਆਂ ਬੋਲੇ, ‘‘ ਤੇਰਾ ਨਾਂ ਜੱਸ ਏ। ਜੱਸ ਖੱਟੇਂਗਾ। ਬੱਸ ਏਦਾਂ ਈ ਲਿਖਦਾ ਰਹਿ । ’ ਇਸ ਘਟਨਾ ਨੇ ਸ਼ਾਇਦ ਮੈਨੂੰ ਲੇਖਕ ਬਣਨ ਲਈ ਕਾਫ਼ੀ ਵੱਡੀ ਪ੍ਰੇਰਨਾ ਦਿੱਤੀ।²
? ਹੁਣ ਤੱਕ ਕਿਹੜੇ-ਕਿਹੜੇ ਇਨਾਮ ਸਨਮਾਨ ਮਿਲੇ ਹਨ?
- ਮਹਿਕਦੇ ਫੁੱਲ (ਬਾਲ ਕਵਿਤਾਵਾਂ ) ਨੂੰ 1986 ਨੂੰ ਕੌਮੀ ਵਿੱਦਿਅਕ ਖੋਜ ਤੇ ਸਿਖਲਾਈ ਕੌਂਸਲ ਨਵੀਂ ਦਿੱਲੀ ਤੋਂ ਸਰਵੋਤਮ ਬਾਲ ਸਾਹਿਤ ਰਚਨਾ ਲਈ ਪੁਰਸਕਾਰ ਮਿਲਿਆ। ਸਾਲ 1992 ਵਿੱਚ ‘ਤਾਰੇ ਪਿਆਰੇ’ ਲਈ ਭਾਸ਼ਾ ਵਿਭਾਗ ਦਾ ਪੁਰਸਕਾਰ, 1993 ਵਿੱਚ ਪੰਜਾਬੀ ਭਾਸ਼ਾ ਅਤੇ ਬਾਲ-ਸਾਹਿਤ ਪ੍ਰਤੀ ਕਾਰਜਾਂ ਲਈ ਰਾਜ ਅਧਿਆਪਕ ਪੁਰਸਕਾਰ ਅਤੇ ਅਰਗਤ 2008 ਵਿੱਚ ਸ਼ੋਮਣੀ ਬਾਲ ਸਾਹਿਤ ਲੇਖਿਕ ਐਵਾਰਡ ਹਾਸਿਲ ਹੋਇਆ ਹੈ।
? ਬਾਲ ਸਾਹਿਤ ਤੁਸੀਂ ਕਿਸ ਨੂੰ ਕਹੋਗੇ?
- ਜੋ ਖਾਸ ਕਰਕੇ ਬਾਲਾਂ ਲਈ ਲਿਖਿਆ ਹੋਵੇ , ਉਹਨਾਂ ਦੇ ਪੜ੍ਹਨ-ਸਮਝਣ ਵਿੱਚ ਆ ਸਕੇ। ਮੇਰੇ ਵਿਚਾਰ ਅਨੁਸਾਰ ਬਾਲ-ਸਾਹਿਤ ਬਾਲਾਂ ਤੋਂ ਲੈ ਕੇ ਬਾਲਗਾਂ ਤੱਕ ਵਡੇਰੀ ਤੋਂ ਵਡੇਰੀ ਉਮਰ  ਲਈ ਵੀ ਰੌਚਿਕ ਹੁੰਦੈ, ਜਦ ਕਿ ਬਾਲਗ ਸਾਹਿਤ ਕੇਵਲ ਵੱਡਿਆਂ ਦੇ ਪੜ੍ਹਨ ਅਤੇ ਸਮਝਣ ਲਈ।
? ਬਾਲ-ਸਾਹਿਤ ਲਈ ਅਧਿਆਪਕ ਦੀ ਕੀ ਭੂਮਿਕਾ ਹੈ?
- ਜਿਵੇਂ ਪੌਦੇ ਲਈ ਹੋਣਹਾਰ ਮਾਲੀ ਦੀ। ਹਰੇਕ ਪਾਠਕ ਤੇ ਲੇਖਕ ਪਿੱਛੇ ਕਿਸੇ ਪ੍ਰੇਰਕ ਅਧਿਆਪਕ ਦਾ ਹੀ ਹੱਥ ਹੁੰਦੈ। ਪਹਿਲਾਂ ਅਧਿਆਪਕਾਂ ਵਿੱਚ ਪੜ੍ਹਨ ਰੁਚੀਆਂ ਵਧੇਰੇ ਸਨ ਤੇ ਉਦੋਂ ਪਾਠਕ ਵਰਗ ਵੀ (ਬਾਲ ਪਾਠਕ ਵਰਗ ਅਤੇ ਬਾਲਗ ਪਾਠਕ ਵਰਗ) ਵਿਸ਼ਾਲਸੀ। ਅਧਿਆਪਕ ਨੂੰ ਪੜ੍ਹਨ ਲਿਖਣ ਦਾ ਚੇਟਕ ਹੋਵੇਗਾ ਤਾਂ ਉਹ ਬੱਚਿਆਂ ਨੂੰ ਉਸ ਦੀ ਚਿਣਗ ਲਗਾਏਗਾ। ਮਿਸਾਲ ਦੇ ਤੌਰ ਬਲਦੇ ਦੀਵੇ ਦੀ ਲੋਅ ਹੀ ਹੋਰਨਾਂ ਨੂੰ ਜਗਾ ਸਕਦੀ ਹੈ।
? ਅਜੋਕੇ ਕਿਤਾਬੀ ਬੋਝ ਦੇ ਦੌਰ ਵਿੱਚ ਬਾਲ ਸਾਹਿਤ ਦੀ ਲੋੜ ਸੰਬੰਧੀ ਕੀ ਕਹਿਣਾ ਚਾਹੋਗੇ?
- ਸਕੂਲਾਂ ਵਿੱਚ ਕਿਤਾਬਾਂ ਦਾ ਵਾਧੂ ਭਾਰ ਅਤੇ ਘੋਟਾ-ਲਾਊ ਵਰਤਾਰਾ ਬੜਾ ਦੁੱਖਦਾਈ ਹੈ। ਇਹ ਬਾਲਾਂ ਦਾ ਬਹੁ-ਪੱਖੀ ਵਿਕਾਸ ਕਰਨ ਦੀ ਥਾਂ, ਉਹਨਾਂ ਜੀ ਸ਼ਖਸ਼ੀਅਤ ਲਈ ਵੀ ਘਾਤਕ ਤੇ ਮਾਰੂ ਹੈ। ਬਾਲ-ਸਾਹਿਤ ਦੀਆਂ ਰੌਚਿਕ ਪੁਸਤਕਾਂ ਮੈਗਜ਼ੀਨ ਅਤੇ ਹੋਰ ਸਟੇਜੀ ਕਲਾਵਾਂ, ਬਾਲਾਂ ਦੇ ਬਹੁ-ਪੱਖੀ ਵਾਧੇ ਅਤੇ ਮਨ-ਮਸਤਿਕ ਲਈ ਟੌਨਿਕ ਹਨ। ਹਾਜ਼ਮੋਲਾ ਅਤੇ ਪਾਚਣ-ਵਾਚਣ ਸ਼ਕਤੀ ਨੂੰ ਤੇਜ਼ ਕਰਨ ਵਾਲਾ ਚੂਰਨ। ਇਸਦੇ ਪਾਸਾਰ ਲਈ ਸਕੂਲਾਂ ਵਿੱਚ ਲਾਇਬਰੇਰੀ ਅਤੇ ਸਟੇਜ ਦਾ ਨਿਰਮਾਣ ਸਭ ਤੋਂ ਲਾਜ਼ਮੀ ਹੋਣਾ ਚਾਹੀਦਾ ਹੈ।
? ਕੀ ਤੁਸੀਂ ਆਪਣੀ ਰਚਨਾ ਤੋਂ ਸਤੁੰਸ਼ਟ ਹੋ? ਭਵਿੱਖ ਵਿੱਚ ਕੀ ਕਰਨ ਦੀ ਲੋਚਾ ਹੈ?
- ਸੰਤੁਸ਼ਟੀ ਇਸ ਹੱਦ ਤੱਕ ਹੀ ਹੈ ਕਿ ਜੋ ਕਰ ਲਿਆ ਇੱਕ ਪੜਾਅ ਸੀ। ਚੰਗੇ ਤੋਂ ਚੰਗੇਰਾ ਕਰਨ ਦੀ ਤਾਂਘ ਰੱਖਣਾ ਜ਼ਿੰਦਗੀ ਦੇ ਉਤਸ਼ਾਹ ਦੀ ਚੰਗਿਆੜੀ ਹੈ। ਭਵਿੱਖ ਵਿੱਚ ਮੇਰੀ ਲੋਚਾ ਹੈ ਕਿ ਉਹਨਾਂ ਲਈ ਕੋਈ ਵਧੀਆਂ ਰਚਨਾ ਲਿਖ ਸਕਾਂ। ਕੋਈ ਨਿਵੇਕਲੀ ਕਵਿਤਾ, ਕਹਾਣੀ ਰਚ ਸਕਾਂ।
? ਆਪਣੇ ਜਨਮ ਅਸਥਾਨ, ਪਰਿਵਾਰ ਅਤੇ ਵਿੱਦਿਆ ਬਾਰੇ ਦੱਸੋ।
- ਜਨਮ ਤਰੀਕ ਨਵਾਂ ਸਾਲ, ਭਾਵ ਪਹਿਲੀ ਜਨਵਰੀ 1995,ਜਨਮ ਅਸਥਾਨ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਅਜਨਾਲਾ ਦਾ ਪਿੰਡ ਅਬੂਸੈਦ ਇੱਕ ਦੋ ਜਮਾਤਾਂ ਅੰਮ੍ਰਿਤਸਰ ਸ਼ਹਿਰ ਵਿਖੇ, ਤੀਸਰੀ ਤੋਂ ਮੈਟ੍ਰਿਕ ਭਕਨਾ ਕਲਾਂ। ਫਿਰ ਗਿਆਨੀ ਤੋਂ ਫਿਰ ਐਮ.ਏ. ,ਬੀ. ਐ¤à¨¡. ਪ੍ਰਾਈਵੇਟ। ਇਸ ਵਿਚਾਲੇ ਡੀ.ਏ. ਐਨ.ਕਾਲਜ਼ ਨਵਾਂ ਸ਼ਹਿਰ ਦੁਆਬਾ ਤੋਂ ਓ. ਟੀ. ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ.ਫਲ। ਬਾਲ-ਸਾਹਿਤ ’ਤੇ ਪੀ. ਐ¤à¨š.ਡੀ. ਸ਼ੁਰੂ ਕੀਤੀ. ਜੋ ਅਧਿਆਪਨ ਤੇ ਪੱਤਰਕਾਰੀ ਦੇ ਰੁਝੇਵਿਆਂ ਨੂੰ ਸਮਰਪਿਤ ਹੋ ਗਈ। ਨਵੰਬਰ 1975 ਤੋਂ ਪੰਜਾਬੀ ਅਧਿਆਪਕ ਤੇ 1991 ਤੋਂ ਪੰਜਾਬੀ ਲੈੋਕਚਰਾਰ ਹੋਣ ਦੇ ਨਾਲ-ਨਾਲ ਬਾਲ ਸਾਹਿਤ ਦਾ ਨਿੱਕ-ਸੁੱਕ ਲਿਖਣਾ ਮੁੱਖ ਸ਼ੌਂਕ ਹੈ।
? ਪੰਜਾਬੀ ਭਾਸ਼ਾ ਤੇ ਬਾਲ-ਸਾਹਿਤ ਦੇ ਪਿਆਰ ਨੇ ਤੁਹਾਨੂੰ ਕੀ ਕੁਝ ਦਿੱਤਾ ਹੈ?
- ਅਧਿਆਪਕ ਲੇਖਕ ਦੀ ਪਦਵੀ ਤੇ ਢੇਰਾਂ ਸਾਰੇ ਇਨਾਮ ਸਨਮਾਨ, ਜਿਸ ਨੂੰ ਵੱਡਿਆਂ ਲਈ ਲਿਖਣ ਵਾਲੇ ਆਮ ਲੇਖਿਕ ਆਮ ਤੌਰ ’ਤੇ ਤਰਸਦੇ ਹਨ।
? ਬਾਲ-ਸਾਹਿਤ ਲੇਖਿਕ ਦੇ ਤੌਰ ’ਤੇ ਕੋਈ ਨਾ-ਭੁੱਲਣਯੋਗ ਚੰਗੀ ਮਾੜੀ ਘਟਨਾ ਬਾਰੇ ਦੱਸਣਾ ਚਾਹੋਗੇ?
- ਸਭ ਤੋਂ ਦੁੱਖਦਾਈ ਘਟਨਾ ਜਦ ਕਾਲਜ ਲੈਕਚਰਾਰ ਦੀ ਇੱਕ ਇੰਟਰਵਿਊ ਸਮੇਂ ਪੰਜਾਬੀ ਦੇ ਇੱਕ ਆਲੋਚਕ ਵਿਦਵਾਨ ਨੇ ਮੇਰਾ ਬਾਲ ਸਾਹਿਤ ‘ ਇਹ ਵੀ ਕੋਈ ਸਾਹਿਤ ਹੁੰਦੈ’ ਕਹਿੰਦਿਆਂ ਚੁੱਕ ਕੇ ਪਰੇ ਮਾਰਿਆ। ਸੁੱਖਦਾਈ ਘਟਨਾ ਕਿ ਸਾਹਿਤ ਅਕਾਦਮੀ ਲੁਧਿਆਣਾ ਨੇ ਕਿਤਾਬਾਂ ਦਾ ਸਬੂਤ ਮੰਗਣ ਤੋਂ ਬਿਨ੍ਹਾਂ ਹੀ ਮੇਰੇ ( ਬਤੌਰ ਲੇਖਕ) ਮੈਂਬਰੀ ਪੱਤਰ ਨੂੰ ਪ੍ਰਵਾਨ ਕਰ ਲਿਆ।…. ਤੇ ਸਭ ਤੋਂ ਦਿਲ ਛੂਹਣ ਵਾਲੀ ਘਟਨਾ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ੋਮਣੀ ਬਾਲ-ਸਾਹਿਤ ਲੇਖਿਕ ਐਵਾਰਡ ਦੇ ਐਲਾਨ ਦੀ ਖ਼ਬਰ ਉਦੋਂ ਮਿਲੀ ਜਦੋਂ ਮੈਂ ਬਾਲ-ਸਾਹਿਤ ਲੇਖ ਦੇ ਸਭ ਤੋਂ ਪਹਿਲੇ ਪ੍ਰੇਰਨਾ ‘ ਬਾਲ ਸੰਦੇਸ਼ ’ ਛਾਪਣ ਵਾਲੀ ਧਰਤੀ ਪ੍ਰੀਤ ਨਗਰ ਨੇੜੇ, ਅਧਿਆਪਕਾਂ ਦੇ ਇੱਕ ਸਿਖਲਾਈ ਕੋਰਸ ਨੂੰ ਮੈਗਜੀਨ ਤੇ ਕਿਤਾਬਾਂ ਪੜ੍ਹਨ ਦੀ ਚਿਣਗ ਲਾਉਣ ਬਾਰੇ ਬੋਲ ਰਿਹਾ ਸਾਂ।
? ਬਾਲ-ਮੈਗਜ਼ੀਨਾਂ ਦੇ ਯੋਗਦਾਨ ਅਤੇ ਵਰਤਮਾਨ ਸਥਿਤੀ ਬਾਰੇ ਕੀ ਕਹਿਣਾ ਚਾਹੋਗੇ?
- ਪੰਜਾਬ ਦੇ ਪੰਜ ਸੱਤ ਦਰਿਆਵਾਂ ਵਾਂਗ ਆਜ਼ਾਦੀ ਦੇ ਆਰ-ਪਾਰ ਦੇ ਸਮੇਂ ਦੌਰਾਨ ਬਾਲਕ, ਛਣਕਣਾ, ਬਾਲ ਸੰਦੇਸ਼, ਬੀਬਾ ਰਾਣਾ, ਬਾਲ ਦਰਬਾਰ ਬਾਲ ਮੈਗਜ਼ੀਨ ਸਨ। ਇਹਨਾਂ ਨੇ ਹਜ਼ਾਰਾਂ ਪਾਠਕਾਂ ਅਤੇ ਸੈਕੜੇ ਲੇਖਕਾਂ ਦੀ ਪਨੀਰੀ ਤਿਆਰ ਕੀਤੀ। ਅਫਸੋਸ ਕਿ ਇਹਨਾਂ ’ਚੋਂ ਬਹੁਤੇ ਬਾਅਦ ਵਿੱਚ ਪਾਠਕਾਂ ਦੀ ਸਮੱਸਿਆ ਕਾਰਨ ਹੀ ਮੁੱਕ-ਸੁੱਕ ਗਏ। ਉਹ ਵੀ ਉਦੋਂ ਜਦੋਂ ਕਹਿਣ ਨੂੰ ਪੰਜਾਬੀ ਭਾਸ਼ਾ ਲਾਜ਼ਮੀ ਹੋਣ ਕਰਕੇ ਇਸ ਦੇ ਪੜ੍ਹਨ ਵਾਲੇ ਬਹੁਤੇ ਹੋ ਗਏ। ‘ ਬਾਲ ਸੰਦੇਸ਼ ’ ਮਾੜੇ ਸਮਿਆਂ ਵਿੱਚ ਲੰਘਦਾ ਕਰਦਾ 50 ਸਾਲ ਬਾਅਦ ਪਾਠਕਾਂ ਦੀ ਘਾਟ ਖੁਣੋ ਦਮ ਤੋੜ ਗਿਆ। ਇਸ ਵੇਲੇ ਪੰਜਾਬ  ਸਿੱਖਿਆ ਬੋਰ² ਦੇ ਦੋ ਮੈਗਜ਼ੀਨ ਪ੍ਰਇਮਰੀ ਸਿੱਖਿਆ’ ਤੇ ‘ ਪੰਖੜੀਆਂ’ ਤੋਂ ਛੁੱਟ‘ ਨਿੱਕੀਆਂ ਕਰੂੰਬਲਾਂ’ ਹੀ ਬੱਚਿਆਂ ਲਈ ਛਪਣ ਵਾਲੇ ਰਸਾਲੇ ਹਨ ਪਰੰਤੂ ਜਿੰਨੀ ਗਿਣਤੀ ਇਸ ਵੇਲੇ ਕਈ ਲੱਖਾਂ ਵਿੱਚ ਮੈਟ੍ਰਿਕ +2 ਤੱਕ ਪੜ੍ਹਦੇ ਬਾਲਾਂ ਦੀ ਹੈ, ਉਹਨਾਂ ਦੇ ਮੁਕਾਬਲੇ ਤਿੰਨੇ ਮੈਗਜ਼ੀਨਾਂ ਦੇ ਖ੍ਰੀਦਦਾਰਾਂ ਤੇ ਪਾਠਕਾਂ ਦੀ ਗਿਣਤੀ ਆਟੋ ਵਿੱਚ ਲੂਣ ਬਰਾਬਰ ਵੀ ਨਹੀਂ।
? ਬਾਲ-ਸਾਹਿਤ ਪ੍ਰਤੀ ਸਰਕਾਰ ਦੇ ਰਵੱਈਏ ਬਾਰੇ ਕੀ ਕਹਿਣਾ ਚਾਹੋਗੇ?
- ਸਰਕਾਰ ਕਹਿ ਲੋ ਜਾਂ ਸਮਾਜ, ਪੂਰਾ ਚੌਗਿਰਦਾ, ਕਿਤਾਬੀ ਲੱਦ, ਸਿਲੇਬਸ ਅਤੇ ਵਿਸ਼ਿਆ ਦੀ ਬਹੁਲਤਾ ਨੂੰ ਹੀ ਗੁਣਾਤਮਿਕ ਵਿੱਦਿਆ ਸਮਝੀ ਬੈਠਾ ਹੈ।
ਬਾਲ ਸਾਹਿਤ ਲਈ ਯਤਨ ਜਿੰਨੇ ਹੋਣੇ ਚਾਹੀਦੇ ਹਨ, ਨਹੀਂ ਹੋ ਰਹੇ। ਜੋ ਹੋ ਰਹੇ ਹਨ, ਉਹਨਾਂ ਦੇ ਕਾਰਜ-ਵਿਹਾਰ ਤੇ ਨਿਸ਼ਾਨੇ ਅੱਡੋ ਫਾਟੀ ਹਨ। ਲੇਖਕ ਲਿਖੀ ਜਾ ਰਹੇ ਹਨ। ਪ੍ਰਕਾਸ਼ਕ ਛਾਪ ਰਹੇ ਹਨ ਪਰੰਤੂ ਬਾਲ-ਸਾਹਿਤ ਬਾਲਾਂ ਦੇ ਹੱਥੀਂ ਨਹੀਂ ਜਾ ਰਿਹਾ। ਰਹਿੰਦਾ -ਖੂੰਹਦਾ ਟੀ.ਵੀ. ਕੇਬਲ ਕਲਚਰ ਨੇ ਏਨੀਆਂ ਧੂੜਾਂ ਪੁੱਟ ਛੱਡੀਆਂ ਹਨ ਕਿ ਬਾਲ-ਮਨ ਦਾ ਚਿੰਤਨ ਤੇ ਕਲਪਨਾ ਮੰਡਲ ਹੀ ਦੂਸ਼ਿਤ ਹੋ ਗਿਆ ਹੈ। ਕਦੇ ਕਿਸੇ ਸੋਚਿਆ ਹੈ ਕਿ  ਭਾਰਤ ਦੀ, ਅਬਾਦੀ ਦੇ 42 ਪ੍ਰਤੀਸ਼ਤ ਬੱਚਿਆਂ ਲਈ ਉਹਨਾਂ ਦੇ ਬੌਧਿਕ, ਮਾਨਸਿਕ, ਕਲਾਤਮਿਕ ਪੱਧਰ ਦਾ ਇੱਕ ਵੀ ਵੱਖਰਾ ਚੈਨਲ ਨਹੀਂ। ਇਉਂ ਲੱਗਦਾ ਹੈ, ਬਾਲ ਉਮਰ ਲਈ ਦੇਸ਼ ਭਗਤੀ, ਪਰਿਵਾਰ ਪਿਆਰ,ਦੋਸਤੀ ਤੇ ਉਮੰਗਾ ਤਰੰਗਾਂ ਦੇ ਗੀਤ-ਗਾਣੇ- ਹੀ ਮੁੱਕ ਸੁੱਕ ਗਏ ਹਮ।
? ਬਾਲ -ਸਾਹਿਤ, ਬਾਲਾਂ ਤੇ ਇਸ ਦੇ ਲੇਖਕਾਂ ਲਈ ਕੋਈ ਸੁਨੇਹਾ!
- ਇਹ ਤਿੰਨੇ ਇੱਕ ਦੂਸਰੇ ਲਈ ਸਮਰਪਿਤ ਹੋ ਜਾਣ, ਸੰਗਠਿਤ ਤੇ ਜਾਗਰੂਕ ਹੋਣ।
ਅਧਿਆਪਕ ਜਾਗਣ , ਸਮਾਜ ਜਾਗੇ, ਸਰਕਾਰ ਜਗਾਵੇ। ਬਾਲ-ਸਾਹਿਤ ਮਨ-ਮਸਤਿਕ ਲਈ ਸੁਪਨਿਆਂ, ਸੋਚਾਂ ਦਾ ਰੰਗ-ਰੰਗਲਾ ਚਮਨ ਹੈ। ਇਸ ਦੀ ਚੁਆਤੀ ਨਾਲ ਹੀ ਬਾਲਾਂ ਦੀ ਸਖਸ਼ੀਅਤ  ਮਿਲੇਗੀ, ਨਹੀਂ ਤਾਂ ਰੋਬੋਟ ਹੀ ਪੈਦਾ ਹੋਣਗੇ।
ਕਰੂੰਬਲਾਂ ਭਵਨ, ਗੜ੍ਹਸ਼ੰਕਰ ਰੋਡ
ਮਾਹਿਲਪੁਰ (ਹੁਸ਼ਿਆਰ ਪੁਰ)

 
< Prev   Next >

Advertisements