:: ਕੋਰੋਨਾ ਮਹਾਮਾਰੀ ਨਾਲ ਬਦਲੇ ਹਾਲਾਤ, ਦੁਨੀਆ ਨੂੰ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ : PM ਮੋਦੀ   :: ਉਮੀਦਵਾਰਾਂ ਦੇ ਅਪਰਾਧਕ ਰਿਕਾਰਡ ਮਾਮਲੇ ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ   :: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਇੰਡੀਅਨ ਆਇਡਲ 12: ਪਵਨਦੀਪ ਰਾਜਨ ਨੇ ਅਰੁਣਿਤਾ ਕਾਂਜੀਲਾਲ ਦੀ ਬਿਲਡਿੰਗ ’ਚ ਖਰੀਦਿਆ ਘਰ PRINT ਈ ਮੇਲ
pvn.jpgਮੁੰਬਈ--22ਅਗਸਤ21-(ਮੀਡੀਦੇਪੰਜਾਬ)-- 'ਇੰਡੀਅਨ ਆਇਡਲ 12' ਦੇ ਜੇਤੂ ਪਵਨਦੀਪ ਰਾਜਨ ਨੇ ਹਾਲ ਹੀ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਮੁੰਬਈ ’ਚ ਅਰੁਣਿਤਾ ਕਾਂਜੀਲਾਲ ਦੀ ਬਿਲਡਿੰਗ ’ਚ ਹੀ ਘਰ ਖਰੀਦਿਆ ਹੈ। 'ਇੰਡੀਅਨ ਆਇਡਲ 12' ਦੇ ਸੀਜਨ ਦੌਰਾਨ ਇਹ ਖ਼ਬਰਾਂ ਆ ਰਹੀਆਂ ਹਨ ਕਿ ਪਵਨਦੀਪ ਅਤੇ ਅਰੁਣਿਤਾ ਇਕੱਠੇ ਹਨ। ਹਾਲਾਂਕਿ ਉਨ੍ਹਾਂ ਨੇ ਹਮੇਸ਼ਾ ਕਿਹਾ ਕਿ ਦੋਵੇਂ ਚੰਗੇ ਦੋਸਤ ਹਨ।

ਆਦਿੱਤਿਆ ਨਾਰਾਇਣ ਅਤੇ ਸ਼ੋਅ ਦੇ ਜੱਜ ਵੀ ਦੋਵਾਂ ਨੂੰ ਛੇੜਦੇ ਹੋਏ ਨਜ਼ਰ ਆਉਂਦੇ ਸਨ। ਦੋਵੇਂ ਵੀ ਸ਼ਰਮਾਉਂਦੇ ਅਤੇ ਮੁਸਕੁਰਾਉਂਦੇ ਹੋਏ ਨਜ਼ਰ ਆਉਂਦੇ ਸਨ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਵੀ ਨਿਰਮਾਤਾਵਾਂ ’ਤੇ ਫੇਕ ਲਵ ਐਂਗਲ ਨੂੰ ਲੈ ਕੇ ਸ਼ੋਅ ਨੂੰ ਲਤਾੜਿਆ ਸੀ। ਹਾਲਾਂਕਿ ਨਿਰਮਾਤਾਵਾਂ ਨੇ ਆਪਣਾ ਸਟਾਈਲ ਨਹੀਂ ਬਦਲਿਆ ਅਤੇ ਦੋਵਾਂ ਦੀ ਡੇਟਿੰਗ ਦੀ ਗੱਲ ’ਤੇ ਡਟੇ ਰਹੇ। ਹੁਣ ਖ਼ਬਰ ਆਈ ਹੈ ਕਿ ਪਵਨਦੀਪ ਅਤੇ ਅਰੁਣਿਤਾ ਨੇ ਇਕ ਬਿਲਡਿੰਗ ’ਚ ਘਰ ਖ਼ਰੀਦਿਆ ਹੈ।
ਕੁਝ ਸਮਾਂ ਪਹਿਲਾਂ ਪਵਨਦੀਪ ਰਾਜਨ ਨੇ ਇੰਟਰਵਿਊ ’ਚ ਰਿਹਾ ਹੈ ਕਿ ਉਨ੍ਹਾਂ ਨੇ ਮੁੰਬਈ ’ਚ ਘਰ ਖ਼ਰੀਦਿਆ ਹੈ ਅਤੇ ਇਹ ਉਸੀ ਬਿਲਡਿੰਗ ’ਚ ਹੈ, ਜਿਥੇ ਅਰੁਣਿਤਾ ਕਾਂਜੀਲਾਲ ਨੇ ਵੀ ਫਲੈਟ ਖ਼ਰੀਦਿਆ ਹੈ। ਆਪਣੇ ਗਾਣੇ ਦੇ ਟੀਜ਼ਰ ਲਾਂਚ ’ਤੇ ਪਵਨਦੀਪ ਰਾਜਨ ਨੇ ਘਰ ਖ਼ਰੀਦਣ ਦੀ ਗੱਲ ਨੂੰ ਸਵੀਕਾਰ ਕੀਤਾ ਸੀ।
ਹੁਣ ਮੁਹੰਮਦ ਦਾਨਿਸ਼ ਨੇ ਕਿਹਾ ਹੈ, ‘ਪਵਨਦੀਪ ਰਾਜਨ ਅਤੇ ਅਰੁਣਿਤਾ ਕਾਂਜੀਲਾਲ ਨੇ ਮੁੰਬਈ ’ਚ ਇਕ ਹੀ ਬਿਲਡਿੰਗ ’ਚ ਘਰ ਖ਼ਰੀਦਿਆ ਹੈ। ਪਵਨਦੀਪ ਅਤੇ ਅਰੁਣਿਤਾ ਕਾਂਜੀਲਾਲ ਤੋਂ ਇਲਾਵਾ ਅਸੀਂ ਵੀ ਉਸੀ ਬਿਲਡਿੰਗ ’ਚ ਘਰ ਖ਼ਰੀਦਣ ਦੇ ਵਿਚਾਰ ’ਚ ਹਾਂ ਤਾਂਕਿ ਉਥੇ ਇਕ ਸਟੂਡਿਓ ਬਣਾ ਸਕੀਏ ਅਤੇ ਸੰਗੀਤ ਬਣਾਈਏ। ਅਸੀਂ ਲੋਕਾਂ ਦਾ ਤਾਂ ਪਲਾਨ ਹੈ ਇਕੱਠੇ ਰਹਿਣ ਦਾ। ਸਾਰੇ ਲੋਕ ਨੇੜੇ ਰਹਿਣਗੇ, ਇਕ ਹੀ ਬਿਲਡਿੰਗ ’ਚ ਇਕੱਠੇ। ਸਾਡੀ ਦੋਸਤੀ ਅੱਗੇ ਤਕ ਚੱਲੇਗੀ ਕਦੇ ਨਹੀਂ ਟੁੱਟੇਗੀ। ਅਸੀਂ ਸਾਰੇ ਲੋਕ ਬਾਹਰ ਤੋਂ ਆਏ ਹਾਂ। ਜਿਵੇਂ ਕੋਈ ਉੱਤਰਾਖੰਡ ਤੋਂ ਆਇਆ ਹੈ। ਕੋਈ ਰਾਜਸਥਾਨ ਤੋਂ ਆਇਆ ਹੈ। ਇਸ ਲਈ ਸਾਰੇ ਇਕੱਠੇ ਘਰ ਲੈਣਗੇ। ਇਹ ਦੋਸਤੀ ਨਹੀਂ ਪਰਿਵਾਰ ਬਣ ਗਿਆ ਹੈ।’ ਪਵਨਦੀਪ ਰਾਜਨ 'ਇੰਡੀਅਨ ਆਇਡਲ 12' ਦੇ ਜੇਤੂ ਹਨ। ਉਥੇ ਹੀ ਅਰੁਣਿਤਾ ਕਾਂਜੀਲਾਲ ਦੂਸਰੇ ਨੰਬਰ ’ਤੇ ਆਈ ਹੈ।
 
< Prev   Next >

Advertisements

Advertisement
Advertisement
Advertisement
Advertisement
Advertisement