:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਰਾਖੀ ਸਾਵੰਤ ਦੀ ਮੁਰੀਦ ਹੋਈ ਟਵਿੰਕਲ ਖੰਨਾ, ਬੰਨ੍ਹੇ ਤਾਰੀਫ਼ਾਂ ਦੇ ਪੁਲ PRINT ਈ ਮੇਲ
twinkel.jpgਮੁੰਬਈ --01ਸਤੰਬਰ21-(ਮੀਡੀਦੇਪੰਜਾਬ)--  ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਅਕਸਰ ਸੁਰਖ਼ੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਰਾਖੀ ਸਾਵੰਤ ਦਾ ਨਾਂ ਉਨ੍ਹਾਂ ਮਸ਼ਹੂਰ ਹਸਤੀਆਂ ’ਚੋਂ ਇਕ ਹੈ, ਜੋ ਲੋਕਾਂ ਦੇ ਮਨੋਰੰਜਨ ਲਈ ਕੁਝ ਵੀ ਕਰ ਸਕਦੀਆਂ ਹਨ। ਰਾਖੀ ਸਾਵੰਤ ਆਪਣੇ ਸ਼ਬਦਾਂ ਤੇ ਆਪਣੀਆਂ ਹਰਕਤਾਂ ਨਾਲ ਰੋਂਦੇ ਹੋਏ ਲੋਕਾਂ ਨੂੰ ਵੀ ਹਸਾ ਸਕਦੀ ਹੈ। ਬਹੁਤ ਸਾਰੇ ਲੋਕ ਰਾਖੀ ਦੇ ਇਸ ਅੰਦਾਜ਼ ’ਤੇ ਹੱਸਦੇ ਹਨ ਤੇ ਉਸ ਦਾ ਮਜ਼ਾਕ ਉਡਾਉਂਦੇ ਹਨ ਪਰ ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨੇ ਰਾਖੀ ਦੇ ਇਸ ਅੰਦਾਜ਼ ਦੀ ਸ਼ਲਾਘਾ ਕੀਤੀ ਹੈ। ਰਾਖੀ ਦੀ ਤਾਰੀਫ਼ ਕਰਦਿਆਂ ਟਵਿੰਕਲ ਖੰਨਾ ਨੇ ਇਥੋਂ ਤਕ ਕਿਹਾ ਕਿ ਰਾਖੀ ਸਾਵੰਤ ’ਚ ਉਹ ਸਭ ਕੁਝ ਹੈ, ਜੋ ਮੈਂ ਨਹੀਂ ਹੋ ਸਕਦੀ। ਇਹ ਦੇਖ ਕੇ ਰਾਖੀ ਸਾਵੰਤ ਖ਼ੁਦ ਭਾਵੁਕ ਹੋ ਗਈ ਤੇ ਟਵਿੰਕਲ ਦਾ ਧੰਨਵਾਦ ਕੀਤਾ।

ਦਰਅਸਲ ਟਵਿੰਕਲ ਖੰਨਾ ਨੇ ਰਾਖੀ ਸਾਵੰਤ ਦੀ ਪ੍ਰਸ਼ੰਸਾ ਕਰਨ ਲਈ ਡਿਜੀਟਲ ਪਲੇਟਫਾਰਮ ਟਵੀਕ ਇੰਡੀਆ ਨੂੰ ਚੁਣਿਆ। ਟਵੀਕ ਇੰਡੀਆ ਟਵਿੰਕਲ ਖੰਨਾ ਦਾ ਇਕ ਨਵਾਂ ਉੱਦਮ ਹੈ, ਜੋ ਔਰਤਾਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਤੇ ਨਾਰੀਵਾਦ ਦੇ ਮੁੱਦਿਆਂ ’ਤੇ ਗੱਲ ਕਰਦਾ ਹੈ। ਇਸ ਪਲੇਟਫਾਰਮ ’ਤੇ ਟਵਿੰਕਲ ਖੰਨਾ ਨੇ ਰਾਖੀ ਸਾਵੰਤ ਦੇ ਵੱਖਰੇ ਅੰਦਾਜ਼ ਦੀ ਬਹੁਤ ਪ੍ਰਸ਼ੰਸਾ ਕੀਤੀ। ਟਵਿੰਕਲ ਨੇ ਆਪਣੇ ਲੇਖ ਦੀ ਸ਼ੁਰੂਆਤ ਇਹ ਲਿਖ ਕੇ ਕੀਤੀ, ‘ਰਾਖੀ ਸਾਵੰਤ ਉਹ ਸਭ ਕੁਝ ਹੈ, ਜੋ ਮੈਂ ਨਹੀਂ ਹੋ ਸਕਦੀ ਤੇ ਮੈਂ ਇਸ ਲਈ ਉਸ ਨੂੰ ਪਿਆਰ ਕਰਦੀ ਹਾਂ।’ਟਵਿੰਕਲ ਨੇ ਲਿਖਿਆ ਕਿ ਰਾਖੀ ਸਾਵੰਤ ਨੇ ਸਾਲਾਂ ਤੋਂ ਲੋਕਾਂ ਵਲੋਂ ਮਜ਼ਾਕ ਬਣਨ ਦੇ ਬਾਵਜੂਦ ਆਪਣੇ ਆਪ ਨੂੰ ਮਜ਼ਬੂਤ ਰੱਖਿਆ ਹੈ। ਜੇਕਰ ਟਵਿੰਕਲ ਰਾਖੀ ਦੀ ਜਗ੍ਹਾ ਹੁੰਦੀ ਤਾਂ ਸ਼ਾਇਦ ਉਹ ਇਹ ਸਭ ਕੁਝ ਸਹਿਣ ਨਾ ਕਰ ਪਾਉਂਦੀ। ਟਵਿੰਕਲ ਨੇ ਕਿਹਾ, ‘ਮੈਂ ਆਪਣੇ ਆਪ ਨੂੰ ਮੀਅਰਕੈਟ ਵਾਂਗ ਟੋਏ ’ਚ ਲੁਕੋ ਲੈਂਦੀ ਤੇ ਆਪਣੀ ਬਾਕੀ ਦੀ ਜ਼ਿੰਦਗੀ ਇਸੇ ਤਰ੍ਹਾਂ ਬਤੀਤ ਕਰਦੀ ਪਰ ਜਦੋਂ ਰਾਖੀ ਦਾ ਮਜ਼ਾਕ ਉਡਾਇਆ ਜਾਂਦਾ ਹੈ ਤਾਂ ਉਸ ਨੂੰ ਸ਼ਰਮ ਨਹੀਂ ਆਉਂਦੀ। ਜਿੰਨਾ ਅਸੀਂ ਉਸ ’ਤੇ ਹੱਸਦੇ ਹਾਂ, ਉਹ ਵੀ ਹੱਸਦੀ ਹੈ। ਜਿਸ ਤਰੀਕੇ ਨਾਲ ਰਾਖੀ ਨੇ ਆਪਣੇ ਪਰਿਵਾਰ ਨੂੰ ਗਰੀਬੀ ’ਚੋਂ ਬਾਹਰ ਕੱਢਿਆ ਹੈ ਤੇ ਇਸ ਗਲਾ ਕੱਟਣ ਵਾਲੀ ਇੰਡਸਟਰੀ ’ਚ ਆਪਣੇ ਲਈ ਇਕ ਸਥਾਨ ਬਣਾਇਆ ਹੈ, ਉਹ ਸੱਚਮੁੱਚ ਸ਼ਲਾਘਾਯੋਗ ਹੈ।’ ਟਵਿੰਕਲ ਨੇ ਇਸ ਪੋਸਟ ’ਚ ਹੋਰ ਵੀ ਬਹੁਤ ਕੁਝ ਲਿਖਿਆ ਹੈ। ਉਸ ਨੇ ਹਾਲ ਹੀ ’ਚ ਰਾਖੀ ਸਾਵੰਤ ਦੇ ਸਪਾਈਡਰਮੈਨ ਸਟੰਟ ਬਾਰੇ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਉਹ ਕਦੇ ਵੀ ਉਹ ਨਹੀਂ ਕਰ ਸਕਦੀ, ਜੋ ਰਾਖੀ ਨੇ ਕੀਤਾ ਸੀ।ਇਸ ਦੇ ਨਾਲ ਹੀ ਟਵਿੰਕਲ ਤੋਂ ਪ੍ਰਸ਼ੰਸਾ ਮਿਲਣ ਤੋਂ ਬਾਅਦ ਰਾਖੀ ਸਾਵੰਤ ਵੀ ਭਾਵੁਕ ਹੋ ਗਈ। ਟਵਿੰਕਲ ਦਾ ਧੰਨਵਾਦ ਕਰਦਿਆਂ ਰਾਖੀ ਨੇ ਲਿਖਿਆ, ‘ਟਵਿੰਕਲ ਖੰਨਾ ਤੇ ਟਵੀਕ ਇੰਡੀਆ ਦਾ ਬਹੁਤ-ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ’ਚੋਂ ਸਮਾਂ ਕੱਢ ਕੇ ਮੇਰੇ ਲਈ ਅਜਿਹੀਆਂ ਚੰਗੀਆਂ ਗੱਲਾਂ ਲਿਖੀਆਂ। ਮੈਂ ਹਮੇਸ਼ਾ ਵਨ ਵੁਮੈਨ ਆਰਮੀ ਫਾਈਟਿੰਗ ’ਚ ਵਿਸ਼ਵਾਸ ਕਰਦੀ ਹਾਂ। ਭਾਵੇਂ ਮੇਰਾ ਮਜ਼ਾਕ ਬਣਾਇਆ ਗਿਆ ਹੋਵੇ ਜਾਂ ਟਰੋਲ ਕੀਤਾ ਗਿਆ ਹੋਵੇ ਜਾਂ ਬਦਸਲੂਕੀ ਕੀਤੀ ਗਈ ਹੋਵੇ, ਮੈਂ ਹਰ ਸਥਿਤੀ ’ਚ ਆਪਣੇ ਆਪ ਨੂੰ ਮਜ਼ਬੂਤ ਰੱਖਿਆ ਹੈ। ਅੱਜ ਮੈਂ ਜੋ ਵੀ ਹਾਂ, ਮੈਨੂੰ ਉਸ ’ਤੇ ਮਾਣ ਹੈ। ਮੈਂ ਆਪਣੀ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰ ਸਕਦੀ ਹਾਂ। ਲੋਕਾਂ ਨੂੰ ਹਸਾ ਕੇ, ਉਨ੍ਹਾਂ ਦਾ ਮਨੋਰੰਜਨ ਕਰਕੇ ਮੈਂ ਉਨ੍ਹਾਂ ਦੇ ਹਰ ਮੁਸ਼ਕਿਲ ਸਮੇਂ ਨੂੰ ਪਾਰ ਕੀਤਾ ਹੈ। ਰਾਖੀ ਸਾਵੰਤ ਬਣਨ ਲਈ ਲੋਹੇ ਦੀ ਲੋੜ ਹੁੰਦੀ ਹੈ।’

 
< Prev   Next >

Advertisements

Advertisement
Advertisement
Advertisement
Advertisement
Advertisement