:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਈ. ਡੀ. ਸਾਹਮਣੇ ਪੇਸ਼ ਹੋਈ ਰਕੁਲ ਪ੍ਰੀਤ ਸਿੰਘ, 10 ਘੰਟਿਆਂ ਤਕ ਡਰੱਗ ਮਾਮਲੇ ’ਚ ਹੋਈ ਪੁੱਛਗਿੱਛ PRINT ਈ ਮੇਲ

abne.jpgਮੁੰਬਈ --03ਸਤੰਬਰ21-(ਮੀਡੀਦੇਪੰਜਾਬ)-- ਅਦਾਕਾਰਾ ਰਕੁਲ ਪ੍ਰੀਤ ਸਿੰਘ ਸ਼ੁੱਕਰਵਾਰ ਨੂੰ ਚਾਰ ਸਾਲ ਪੁਰਾਣੇ ਡਰੱਗ ਮਾਮਲੇ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ ’ਚ ਪੁੱਛਗਿੱਛ ਲਈ ਈ. ਡੀ. ਸਾਹਮਣੇ ਪੇਸ਼ ਹੋਈ। ਉਹ ਨਿਰਧਾਰਿਤ ਸਮੇਂ ਤੋਂ ਇਕ ਘੰਟਾ ਪਹਿਲਾਂ ਈ. ਡੀ. ਦਫ਼ਤਰ ਪਹੁੰਚੀ।

ਈ. ਡੀ. ਨੇ ਰਕੁਲ ਨੂੰ 6 ਸਤੰਬਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ ਪਰ ਉਸ ਨੇ ਆਪਣੇ ਰੁਝੇਵੇਂ ਭਰੇ ਸ਼ੂਟਿੰਗ ਸ਼ੈਡਿਊਲ ਦਾ ਹਵਾਲਾ ਦਿੰਦਿਆਂ ਹੋਰ ਸਮਾਂ ਮੰਗਿਆ ਸੀ। ਹਾਲਾਂਕਿ ਏਜੰਸੀ ਨੇ ਪੁੱਛਗਿੱਛ ਮੁਲਤਵੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਨਿਰਧਾਰਿਤ ਸਮੇਂ ਤੋਂ ਤਿੰਨ ਦਿਨ ਪਹਿਲਾਂ ਪੇਸ਼ ਹੋਣ ਲਈ ਕਿਹਾ।

ਉਹ ਤੀਜੀ ਟਾਲੀਵੁੱਡ ਹਸਤੀ ਹੈ, ਜਿਸ ਤੋਂ ਈ. ਡੀ. ਪੁੱਛਗਿੱਛ ਕਰ ਰਹੀ ਹੈ। ਨਿਰਦੇਸ਼ਕ ਪੁਰੀ ਜਗਨਨਾਥ ਕੋਲੋਂ ਮੰਗਲਵਾਰ ਨੂੰ ਲਗਭਗ 10 ਘੰਟਿਆਂ ਤਕ ਪੁੱਛਗਿੱਛ ਕੀਤੀ ਗਈ, ਜਦਕਿ ਅਦਾਕਾਰਾ ਚਾਰਮੀ ਕੌਰ ਕੋਲੋਂ ਵੀਰਵਾਰ ਨੂੰ ਲਗਭਗ 8 ਘੰਟਿਆਂ ਤਕ ਪੁੱਛਗਿੱਛ ਕੀਤੀ ਗਈ।

ਈ. ਡੀ. ਦੇ ਅਧਿਕਾਰੀ ਫ਼ਿਲਮੀ ਹਸਤੀਆਂ ਕੋਲੋਂ ਡਰੱਗ ਮਾਮਲੇ ’ਚ ਸ਼ਾਮਲ ਲੋਕਾਂ ਨਾਲ ਵਿੱਤੀ ਲੈਣ-ਦੇਣ ਬਾਰੇ ਪੁੱਛਗਿੱਛ ਕਰ ਰਹੇ ਹਨ। ਪੁਰੀ ਤੇ ਚਾਰਮੀ ਦੋਵਾਂ ਕੋਲੋਂ ਕਥਿਤ ਤੌਰ ’ਤੇ ਮਾਮਲੇ ਦੇ ਮੁੱਖ ਦੋਸ਼ੀ ਕੈਲਵਿਨ ਮਸਕਾਰੇਨਹਾਸ ਨਾਲ ਸ਼ੱਕੀ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਗਈ ਸੀ। ਈ. ਡੀ. ਨੇ ਪਿਛਲੇ ਹਫਤੇ ਟਾਲੀਵੁੱਡ ਨਾਲ ਜੁੜੇ 10 ਲੋਕਾਂ ਤੇ ਇਕ ਨਿੱਜੀ ਕਲੱਬ ਮੈਨੇਜਰ ਸਮੇਤ ਦੋ ਹੋਰ ਨੂੰ ਡਰੱਗ ਰੈਕੇਟ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਤਹਿਤ ਨੋਟਿਸ ਜਾਰੀ ਕੀਤਾ ਸੀ।

 
< Prev   Next >

Advertisements

Advertisement
Advertisement
Advertisement
Advertisement
Advertisement