Patiala
Amritsar
New Delhi
ਇਨ੍ਹਾਂ ਤਸਵੀਰਾਂ 'ਚ ਨਤਾਸ਼ਾ ਸੂਰੀ ਬੋਲਡ ਅੰਦਾਜ਼ 'ਚ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।ਤਸਵੀਰਾਂ 'ਚ ਨਤਾਸ਼ਾ ਨੇ ਨੈੱਟ ਦੀ ਬਲੈਕ ਬੋਲਡ ਡਰੈੱਸ ਪਹਿਨੀ ਹੈ, ਜਿਸ 'ਚ ਉਹ ਆਪਣੇ ਆਪ ਨੂੰ ਫਲਾਂਟ ਕਰ ਰਹੀ ਹੈ। ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਨਤਾਸ਼ਾ ਸੂਰੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਨਤਾਸ਼ਾ ਸੂਰੀ ਇੰਨ੍ਹੀਂ ਦਿਨੀਂ ਆਪਣੇ ਥ੍ਰਿਲਰ ਸ਼ੋਅ 'ਡੇਂਜਰਸ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਸੀ ਪਰ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਉਹ ਆਪਣੇ ਸ਼ੋਅ ਦੀ ਪ੍ਰਮੋਸ਼ਨ ਨਹੀਂ ਕਰ ਪਾ ਰਹੀ। ਅਦਾਕਾਰਾ ਅਗਸਤ ਦੀ ਸ਼ੁਰੂਆਤ 'ਚ ਪੁਣੇ ਗਈ ਸੀ, ਉਨ੍ਹਾਂ ਨੂੰ ਲੱਗਦਾ ਹੈ ਕਿ ਇਸੇ ਦੌਰਾਨ ਹੀ ਉਨ੍ਹਾਂ ਨੂੰ ਵਾਇਰਸ ਨੇ ਆਪਣੀ ਚਪੇਟ 'ਚ ਲੈ ਲਿਆ ਹੈ। ਇਸ ਦੇ ਨਾਲ ਹੀ ਅਦਾਕਾਰਾ ਦਾ ਕਹਿਣਾ ਹੈ ਕਿ ਇਹ ਵਾਇਰਸ ਉਨ੍ਹਾਂ ਨੇ ਆਪਣੀ ਭੈਣ ਅਤੇ ਦਾਦੀ ਨੂੰ ਵੀ ਦੇ ਦਿੱਤਾ ਹੈ। ਨਤਾਸ਼ਾ ਨੇ ਕਿਹਾ 'ਉਹ ਬਿਮਾਰ ਹੈ ਪਰ ਹੌਲੀ-ਹੌਲੀ ਸਭ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਇਹ ਅਜੀਬ ਇਤਫ਼ਾਕ ਹੈ ਕਿ ਮੈਨੂੰ ਮੇਰੀ ਫ਼ਿਲਮ 'ਡੇਂਜਰਸ' ਦੀ ਪ੍ਰਮੋਸ਼ਨ ਤੋਂ ਦੂਰ ਰਹਿਣਾ ਪਵੇਗਾ, ਜੋ 14 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ।