:: ‘ਕਾਸ਼! ਪ੍ਰਧਾਨ ਮੰਤਰੀ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕਿਸੇ ਹਸਪਤਾਲ ਦਾ ਦੌਰਾ ਕੀਤਾ ਹੁੰਦਾ’   :: ਯੋਗੀ ਸਰਕਾਰ ਵਲੋਂ ਗੰਨੇ ਦੀ ਖਰੀਦ ਮੁੱਲ ’ਚ ਵਾਧਾ, ਟਿਕੈਤ ਬੋਲੇ- ‘ਇਹ ਕਿਸਾਨਾਂ ਨਾਲ ਮਜ਼ਾਕ ਹੈ’   :: ਦਿੱਲੀ ਹਾਈ ਕੋਰਟ ਨੇ 22 ਹਫਤਿਆਂ ਦੀ ਗਰਭਵਤੀ ਔਰਤ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ   :: ਅਮਰੀਕਾ ਦੌਰੇ ਤੋਂ ਦਿੱਲੀ ਪਰਤੇ PM ਮੋਦੀ, ਏਅਰਪੋਰਟ ‘ਤੇ ਢੋਲ-ਨਗਾੜਿਆਂ ਨਾਲ ਕੀਤਾ ਗਿਆ ਸਵਾਗਤ   :: ਇਨੈਲੋ ਰੈਲੀ ’ਚ ਪ੍ਰਕਾਸ਼ ਸਿੰਘ ਬਾਦਲ ਨੇ ਖੇਤਰੀ ਪਾਰਟੀਆਂ ਨੂੰ ਇਕਜੁਟ ਹੋਣ ਦੀ ਕੀਤੀ ਅਪੀਲ   :: PM ਮੋਦੀ ਕੋਵੈਕਸੀਨ ਲੈ ਕੇ US ਜਾ ਸਕਦੇ ਹਨ ਤਾਂ ਮੈਂ ਕਿਉਂ ਨਹੀਂ: ਮਮਤਾ ਬੈਨਰਜੀ   :: UPSC ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਨਤੀਜੇ ਐਲਾਨੇ, ਸ਼ੁਭਮ ਕੁਮਾਰ ਨੇ ਕੀਤਾ ਟਾਪ   :: ਸਿਰਸਾ ਗੁਰਮੁਖੀ ਟੈਸਟ ’ਚੋਂ ਫੇਲ੍ਹ, ਜੀ. ਕੇ. ਬੋਲੇ- ਸਾਰੇ ਮੈਂਬਰਾਂ ਦੇ ਕਰਵਾਏ ਜਾਣ ਗੁਰਮੁਖੀ ਟੈਸਟ   :: SC ਦੇ ਕੋਲੇਜੀਅਮ ਨੇ ਕੇਂਦਰ ਨੂੰ ਭੇਜੇ ਨਾਂ, 13 ਹਾਈ ਕੋਰਟਾਂ ਨੂੰ ਮਿਲਣਗੇ ਮੁੱਖ ਜੱਜ   :: ਦਲਿਤ ਦੇ ਬੇਟੇ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦੇ ਢਿੱਡ ’ਚ ਹੋ ਰਿਹਾ ਹੈ ਦਰਦ : ਰਣਦੀਪ ਸੁਰਜੇਵਾਲਾ   :: ਰੂਸੀ ਯੂਨੀਵਰਸਿਟੀ ’ਚ ਹੋਏ ਭਿਆਨਕ ਹਮਲੇ ਤੋਂ ਭਾਰਤ ਹੈਰਾਨ : ਵਿਦੇਸ਼ ਮੰਤਰੀ ਜੈਸ਼ੰਕਰ   :: ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ, ਟਵੀਟ ਕਰਕੇ ਆਖੀ ਇਹ ਗੱਲ   :: ਸਰਕਾਰ ਵੱਲੋਂ 23 ਕਰੋੜ ਤੋਂ ਵੱਧ ਰਾਸ਼ਨ ਕਾਰਡਧਾਰਕਾਂ ਲਈ ਵੱਡੀ ਸਹੂਲਤ ਕੀਤੀ ਸ਼ੁਰੂ   :: ਰਾਮਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ   :: ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਇੰਟਰਨੈਸ਼ਨਲ ਡੈਸਕ :--03ਸਤੰਬਰ21-(ਮੀਡੀਆਦੇਸਪੰਜਾਬ)-- ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਇਸ ਹਫ਼ਤੇ ਦੇਸ਼ ’ਚ ਆਈਆਂ ਅਨੇ PRINT ਈ ਮੇਲ
sjn.jpgਨਵੀਂ ਦਿੱਲੀ --03ਸਤੰਬਰ21-(ਮੀਡੀਦੇਪੰਜਾਬ)-- ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗੇ ਮਾਮਲਿਆਂ ’ਚ ਜੇਲ੍ਹ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਨੇਤਾ ਸੱਜਨ ਕੁਮਾਰ ਦੀ ਜ਼ਮਾਨਤ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ। ਕੁਮਾਰ ਨੇ ਸਿਹਤ ਆਧਾਰ ’ਤੇ ਅੰਤਰਿਮ ਜ਼ਮਾਨਤ ਮੰਗੀ ਸੀ। ਸੁਪਰੀਮ ਕੋਰਟ ਨੇ ਸੱਜਨ ਕੁਮਾਰ ਦੇ ਮੈਡੀਕਲ ਰਿਕਾਰਡਜ਼ ’ਤੇ ਗੌਰ ਕੀਤਾ ਅਤੇ ਕਿਹਾ ਕਿ ਇੱਥੇ ਇਕ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਸੀ ਅਤੇ ਉਸ ਦੀ ਹਾਲਤ ਸਥਿਰ ਹੈ ਤੇ ਉਸ ’ਚ ਸੁਧਾਰ ਹੋ ਰਿਹਾ ਹੈ। ਜੱਜ ਸੰਜੇ ਕਿਸ਼ਨ ਕੌਲ ਅਤੇ ਜੱਜ ਐੱਮ.ਐੱਮ. ਸੁੰਦਰੇਸ਼ ਦੀ ਬੈਂਚ ਨੇ ਕਿਹਾ ਕਿ ਉਹ ਮੈਡੀਕਲ ਆਧਾਰ ’ਤੇ ਕੁਮਾਰ ਨੂੰ ਜ਼ਮਾਨਤ ਦੇਣ ਦੇ ਪੱਖ ’ਚ ਨਹੀਂ ਹੈ।

ਦਿੱਲੀ ਹਾਈ ਕੋਰਟ ਨੇ 17 ਦਸੰਬਰ 2018 ਨੂੰ ਇਸ ਮਾਮਲੇ ’ਚ ਕੁਮਾਰ ਅਤੇ ਹੋਰ ਨੂੰ ਦੋਸ਼ੀ ਠਹਿਰਾਇਆ ਸੀ, ਜਿਸ ਤੋਂ ਬਾਅਦ 75 ਸਾਲਾ ਕੁਮਾਰ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਹਾਈ ਕੋਰਟ ਨੇ ਨਵੰਬਰ 1984 ਨੂੰ ਦੱਖਣ-ਪੱਛਮੀ ਦਿੱਲੀ ਦੀ ਪਾਲਮ ਕਾਲੋਨੀ ’ਚ ਰਾਜਨਗਰ ਪਾਰਟ-1 ਇਲਾਕੇ ’ਚ 5 ਸਿੱਖਾਂ ਦਾ ਕਤਲ ਅਤੇ ਰਾਜਨਗਰ ਪਾਰਟ-2 ’ਚ ਇਕ ਗੁਰਦੁਆਰੇ ਨੂੰ ਸਾੜਨ ਨਾਲ ਸੰਬੰਧਤ ਮਾਮਲਿਆਂ ’ਚ 2013 ’ਚ ਹੇਠਲੀ ਅਦਾਲਤ ਵਲੋਂ ਸੱਜਨ ਕੁਮਾਰ ਨੂੰ ਬਰੀ ਕਰਨ ਦਾ ਫ਼ੈਸਲਾ ਪਲਟ ਦਿੱਤਾ ਸੀ। ਦੱਸਣਯੋਗ ਹੈ ਕਿ 31 ਅਕਤੂਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ 2 ਸਿੱਖ ਸੁਰੱਖਿਆ ਕਰਮੀਆਂ ਵਲੋਂ ਕਤਲ ਕਰਨ ਤੋਂ ਬਾਅਦ ਦੰਗੇ ਭੜਕੇ ਸਨ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement