:: ਵੱਡੀ ਖ਼ਬਰ: ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, 20 ਅਕਤੂਬਰ ਨੂੰ ਆਵੇਗਾ ਫੈ਼ਸਲਾ   :: ਸਰਕਾਰ ਨੂੰ ਪਾਕਿਸਤਾਨ, ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ : ਸ਼ਿਵ ਸੈਨਾ   :: ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਹੋਵੇਗਾ: ਫਾਰੂਕ ਅਬਦੁੱਲਾ   :: ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ ਚ ਦਾਖਲ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ   :: ਅਲਮਾਰੀ ’ਚ 142 ਕਰੋੜ ਰੁਪਏ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼   :: ਗੁਰਮੀਤ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ   :: ਦਿੱਲੀ ਹਾਈ ਕੋਰਟ ’ਚ 2 ਜੱਜਾਂ ਨੇ ਚੁਕੀ ਸਹੁੰ   :: ਲਖੀਮਪੁਰ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਨੂੰ ਲੈ ਕੇ ‘ਮੌਨ ਧਰਨੇ ’ਤੇ ਬੈਠੀ ਪਿ੍ਰਯੰਕਾ   :: ਆਰੀਅਨ ਖਾਨ ਨੂੰ ਸਿਰਫ਼ ਉਨ੍ਹਾਂ ਦੇ ਸਰਨੇਮ ਕਾਰਨ ਬਣਾਇਆ ਜਾ ਰਿਹੈ ਨਿਸ਼ਾਨਾ : ਮਹਿਬੂਬਾ ਮੁਫ਼ਤੀ   :: ਕਸ਼ਮੀਰ ਚ ਘੱਟ ਗਿਣਤੀਆਂ ਦੇ ਕਤਲਾਂ ’ਤੇ ਅਮਿਤ ਸ਼ਾਹ ਨੇ ਅਪਣਾਇਆ ਸਖ਼ਤ ਰੁਖ, ਲਿਆ ਵੱਡਾ ਫ਼ੈਸਲਾ   :: ਦੇਸ਼ ਦੇ ਕਾਨੂੰਨ ਨੂੰ ਪੈਰਾਂ ਹੇਠਾਂ ਕੁਚਲਿਆ ਜਾ ਰਿਹੈ: ਅਖਿਲੇਸ਼   :: ਦੋਸ਼ੀਆਂ ਸੁਰੱਖਿਆ ਨਹੀਂ, ਸਜ਼ਾ ਦਿਵਾਉਣ ’ਤੇ ਕੰਮ ਕਰੇ ਸਰਕਾਰ: ਪਿ੍ਰਯੰਕਾ   :: ਰਾਹੁਲ ਦਾ ਤੰਜ : ਤਿਉਹਾਰ ਦਾ ਮੌਸਮ ਫਿੱਕਾ ਕਰਨ ਲਈ ਮੋਦੀ ਜੀ ਦਾ ਧੰਨਵਾਦ   :: ਲਖੀਮਪੁਰ ਘਟਾਨਾ ’ਚ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਨਾ ਹੋਣ ’ਤੇ SC ਨੇ ਯੋਗੀ ਸਰਕਾਰ ਨੂੰ ਪਾਈ ਝਾੜ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਰਾਖੀ ਸਾਵੰਤ ਦਾ ਦਾਅਵਾ, ਦਿਲ ਦਾ ਦੌਰਾ ਪੈਣ ਕਾਰਨ ਨਹੀਂ ਹੋਈ ਸਿਧਾਰਥ ਸ਼ੁਕਲਾ ਦੀ ਮੌਤ PRINT ਈ ਮੇਲ
rak.jpgਨਵੀਂ ਦਿੱਲੀ   --08ਸਤੰਬਰ21-(ਮੀਡੀਦੇਪੰਜਾਬ)--  ਅਦਾਕਾਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਨੂੰ ਅੱਜ 5 ਦਿਨ ਹੋ ਗਏ ਹਨ। ਉਨ੍ਹਾਂ 2 ਸਤੰਬਰ ਨੂੰ ਇਸ ਸੰਸਾਰ ਨੂੰ ਅਲਵਿਦਾ ਆਖਿਆ ਸੀ। ਟੀ. ਵੀ. ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਨਾਲ ਨਾ ਸਿਰਫ਼ ਉਸ ਦੇ ਕਰੀਬੀ ਅਤੇ ਉਸ ਦੇ ਚਹੇਤੇ ਦੁਖੀ ਹਨ ਸਗੋ ਸਮੁੱਚਾ ਟੀ. ਵੀ. ਉਦਯੋਗ ਵੀ ਸਦਮੇ 'ਚ ਹੈ। ਬਹੁਤ ਸਾਰੇ ਲੋਕ ਸਿਧਾਰਥ ਦੀ ਅਚਨਚੇਤ ਦਿਹਾਂਤ ਕਾਰਨ ਟੁੱਟ ਗਏ ਹਨ। ਉਸ ਦੇ ਦੋਸਤ ਅਤੇ ਅਜ਼ੀਜ਼ ਲਗਾਤਾਰ ਉਸ ਦੇ ਪਰਿਵਾਰ ਲਈ ਅਰਦਾਸਾਂ ਕਰ ਰਹੇ ਹਨ। ਸਿਧਾਰਥ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਸ ਵੱਲੋਂ ਉਸ ਦੀ ਮੌਤ ਦੇ ਕਾਰਨ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।

ਰਾਖੀ ਨੇ ਸਿਧਾਰਥ ਦੀ ਮੌਤ ਨੂੰ ਲੈ ਕੇ ਕੀਤੇ ਗੰਭੀਰ ਦਾਅਵੇ
ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ। ਪੋਸਟਮਾਰਟਮ ਦੀ ਰਿਪੋਰਟ ਰਾਖਵੀਂ ਰੱਖੀ ਗਈ ਹੈ। ਪੁਲਸ ਅਤੇ ਫੌਰੈਂਸਿਕ ਟੀਮ ਇਸ ਮਾਮਲੇ 'ਚ ਲਾਪਰਵਾਹੀ ਨਹੀਂ ਕਰਨਾ ਚਾਹੁੰਦੀ। ਇਸ ਲਈ ਪੂਰੀ ਜਾਂਚ ਤੋਂ ਬਾਅਦ ਹੀ ਕੋਈ ਨਿਰਣਾਇਕ ਬਿਆਨ ਜਾਰੀ ਕੀਤਾ ਜਾਵੇਗਾ। ਅਜਿਹੀ ਸਥਿਤੀ 'ਚ ਬਹੁਤ ਸਾਰੇ ਲੋਕ ਅਨੁਮਾਨ ਲਗਾ ਰਹੇ ਹਨ ਕਿ ਕੁਝ ਗੜਬੜੀ ਜ਼ਰੂਰ ਹੈ। ਕਮਲ ਰਾਸ਼ਿਦ ਖ਼ਾਨ ਤੋਂ ਬਾਅਦ ਹੁਣ ਰਾਖੀ ਸਾਵੰਤ ਨੇ ਵੀ ਇੱਕ ਵੀਡੀਓ ਬਣਾਈ ਹੈ। ਇਸ ਵੀਡੀਓ 'ਚ ਰਾਖੀ ਸਾਵੰਤ ਨੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਹਨ। 

PunjabKesari

ਸਿੰਧੂਰ ਲਾ ਕੇ ਰਾਖੀ ਨੇ ਬਣਾਇਆ ਵੀਡੀਓ 
ਰਾਖੀ ਸਾਵੰਤ ਨੇ ਸਿਧਾਰਥ ਸ਼ੁਕਲਾ ਦੀ ਮੌਤ ਦੇ ਸੰਬੰਧ 'ਚ ਇੱਕ ਵੀਡੀਓ ਬਣਾਇਆ, ਜਿਸ 'ਚ ਉਹ ਸਿੰਧੂਰ ਲਾਈ ਨਜ਼ਰ ਆ ਰਹੀ ਹੈ। ਉਸ ਨੇ ਵੀਡੀਓ 'ਚ ਕਿਹਾ, 'ਹੈਲੋ ਦੋਸਤੋ, ਮੈਂ ਅਜੇ ਵੀ ਘਰ 'ਚ ਹਾਂ, ਮੈਂ ਕਿਤੇ ਵੀ ਬਾਹਰ ਨਹੀਂ ਨਿਕਲ ਪਾ ਰਹੀ। ਸਿਧਾਰਥ ਦੀ ਮੌਤ ਨੇ ਬਹੁਤ ਹਿਲਾ ਦਿੱਤਾ ਹੈ ਪਰ ਹੁਣੇ-ਹੁਣੇ ਪਤਾ ਲੱਗਾ ਹੈ ਕਿ ਦੋਸਤੋ ਸਿਧਾਰਥ ਨੂੰ ਦਿਲ ਦਾ ਦੌਰਾ ਨਹੀਂ ਪਿਆ, ਤਾਂ ਫ਼ਿਰ ਉਸ ਦੀ ਮੌਤ ਕਿਵੇਂ ਹੋਈ। ਪੋਸਟਮਾਰਟਮ ਰਿਪੋਰਟ 'ਚ ਵੱਖ-ਵੱਖ ਡਾਕਟਰਾਂ ਨੇ ਸਾਢੇ ਤਿੰਨ ਘੰਟੇ ਪੋਸਟਮਾਰਟਮ ਕੀਤਾ ਅਤੇ ਉਨ੍ਹਾਂ ਨੇ ਪੋਸਟਮਾਰਟਮ ਰਿਪੋਰਟ 'ਚ ਕਿਹਾ ਕਿ ਜੇ ਹਾਰਟ ਅਟੈਕ ਨਾਲ ਜਾਨ ਨਹੀਂ ਗਈ ਤਾਂ ਫਿਰ ਉਹ ਮਾਰਿਆ ਕਿਵੇਂ ਹੈ। ਇਹ ਪਤਾ ਲਗਾਉਣ ਲਈ ਬਹੁਤ ਸਾਰੀਆਂ ਚੀਜ਼ਾਂ ਜਾਂਚ ਲਈ ਭੇਜੀਆਂ ਗਈਆਂ ਹਨ, ਮੈਂ ਬਹੁਤ ਚਿੰਤਤ ਹਾਂ।''

ਰਾਖੀ ਦਾ ਦਾਅਵਾ 'ਸਿਧਾਰਥ ਨੂੰ ਨਹੀਂ ਪਿਆ ਦਿਲ ਦਾ ਦੌਰਾ'
ਸਿਧਾਰਥ ਸ਼ੁਕਲਾ ਦੀ ਮੌਤ 'ਤੇ ਰਾਖੀ ਸਾਵੰਤ ਨੇ ਅੱਗੇ ਕਿਹਾ, 'ਉਸ ਦੀ ਬੀ. ਐੱਮ. ਡਬਲਯੂ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ ਸੀ, ਕਿਸੇ ਨਾਲ ਝਗੜਾ ਹੋਇਆ ਸੀ? ਕਿਹਾ ਜਾਂਦਾ ਹੈ ਕਿ 8 ਤੋਂ 8.30 ਵਜੇ ਦੇ ਵਿਚਕਾਰ ਉਹ ਕਿਸੇ ਨੂੰ ਮਿਲਣ ਗਿਆ ਅਤੇ ਫਿਰ ਘਰ ਆਇਆ ਅਤੇ ਕਿਹਾ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਫਿਰ ਰਾਤ ਦੇ ਤਿੰਨ ਵਜੇ ਕਿਹਾ ਕਿ ਮੇਰੀ ਸਿਹਤ ਠੀਕ ਨਹੀਂ ਹੈ। ਫਿਰ ਉਸ ਨੇ ਕੁਝ ਦਵਾਈ ਖਾਧੀ, ਉਹ ਦਵਾਈ ਕੀ ਸੀ, ਇਸ ਬਾਰੇ ਕੁਝ ਨਹੀਂ ਪਤਾ।'' 

ਬਿਲਡਿੰਗ 'ਚ ਲੜਾਈ ਹੋਈ ਸੀ, ਉਸ ਦੀ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਹੇ ਭਗਵਾਨ, ਸੱਚਾਈ ਕੀ ਹੈ? ਸਾਡੇ ਸਾਰਿਆਂ ਸਾਹਮਣੇ ਜਲਦ ਆਵੇ। ਕੀ ਕੋਈ ਦਬਾਅ ਸੀ, ਜਿਸ ਕਾਰਨ ਲੜਾਈ ਹੋਈ ਸੀ? ਕਿਹੜੀ ਦਵਾਈ ਖਾਧੀ ਗਈ ਸੀ? ਸਿਰਫ਼ ਡਾਕਟਰ ਹੀ ਇਹ ਗੱਲਾਂ ਦੱਸ ਸਕਦੇ ਹਨ।

ਰਾਖੀ ਸਾਵੰਤ ਜਾਣਨਾ ਚਾਹੁੰਦੀ ਹੈ ਪੂਰੀ ਸੱਚਾਈ
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਰਾਖੀ ਸਾਵੰਤ ਨੇ ਕੈਪਸ਼ਨ 'ਚ ਲਿਖਿਆ, ''ਦੋਸਤੋ, ਮੈਂ ਹੈਰਾਨ ਹਾਂ ਕੀ ਇਹ ਲੋਕ ਸੱਚ ਦੱਸ ਰਹੇ ਹਨ ਕਿ ਹਾਰਟ ਅਟੈਕ ਨਹੀਂ ਆਇਆ ਸੀ। ਮੈਂ ਕੂਪਰ ਹਸਪਤਾਲ ਦੇ ਡਾਕਟਰਾਂ ਤੋਂ ਜਾਣਨਾ ਚਾਹੁੰਦਾ ਹਾਂ, ਕਿਰਪਾ ਕਰਕੇ ਮੈਨੂੰ ਦੱਸੋ, ਕਿਰਪਾ ਕਰਕੇ ਮੈਨੂੰ ਮੌਤ ਦਾ ਕਾਰਨ ਦੱਸੋ।'' ਰਾਖੀ ਦੀ ਪੋਸਟ 'ਤੇ ਪ੍ਰਸ਼ੰਸਕ ਕਾਫ਼ੀ ਟਿੱਪਣੀਆਂ ਕਰ ਰਹੇ ਹਨ। ਜਿੱਥੇ ਬਹੁਤ ਸਾਰੇ ਪ੍ਰਸ਼ੰਸਕ ਰਾਖੀ ਦੇ ਸ਼ਬਦਾਂ 'ਤੇ ਭਰੋਸਾ ਕਰ ਰਹੇ ਹਨ, ਉੱਥੇ ਬਹੁਤ ਸਾਰੇ ਪ੍ਰਸ਼ੰਸਕ ਹਨ ਜੋ ਰਾਖੀ ਨੂੰ ਇੱਕ ਨਾਟਕਕਾਰ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਰਾਖੀ ਪ੍ਰਚਾਰ ਲਈ ਅਜਿਹਾ ਕਰ ਰਹੀ ਹੈ। ਰਾਖੀ ਦੇ ਸ਼ਬਦਾਂ 'ਚ ਕਿੰਨੀ ਸੱਚਾਈ ਹੈ, ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।

PunjabKesari

2 ਸਤੰਬਰ ਨੂੰ ਹੋਈ ਸੀ ਸਿਧਾਰਥ ਦੀ ਮੌਤ
ਪਿਛਲੇ ਦਿਨੀਂ 'ਬਿੱਗ ਬੌਸ' ਫੇਮ ਅਦਾਕਾਰ ਸਿਧਾਰਥ ਸ਼ੁਕਲਾ ਆਪਣੇ ਕਰੋੜਾਂ ਪ੍ਰਸ਼ੰਸਕਾਂ ਨੂੰ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਜਾਣਕਾਰੀ ਅਨੁਸਾਰ 2 ਸਤੰਬਰ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੂਪਰ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਗਲੇ ਦਿਨ ਯਾਨੀ 3 ਸਤੰਬਰ ਨੂੰ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement