:: ‘ਕਾਸ਼! ਪ੍ਰਧਾਨ ਮੰਤਰੀ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕਿਸੇ ਹਸਪਤਾਲ ਦਾ ਦੌਰਾ ਕੀਤਾ ਹੁੰਦਾ’   :: ਯੋਗੀ ਸਰਕਾਰ ਵਲੋਂ ਗੰਨੇ ਦੀ ਖਰੀਦ ਮੁੱਲ ’ਚ ਵਾਧਾ, ਟਿਕੈਤ ਬੋਲੇ- ‘ਇਹ ਕਿਸਾਨਾਂ ਨਾਲ ਮਜ਼ਾਕ ਹੈ’   :: ਦਿੱਲੀ ਹਾਈ ਕੋਰਟ ਨੇ 22 ਹਫਤਿਆਂ ਦੀ ਗਰਭਵਤੀ ਔਰਤ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ   :: ਅਮਰੀਕਾ ਦੌਰੇ ਤੋਂ ਦਿੱਲੀ ਪਰਤੇ PM ਮੋਦੀ, ਏਅਰਪੋਰਟ ‘ਤੇ ਢੋਲ-ਨਗਾੜਿਆਂ ਨਾਲ ਕੀਤਾ ਗਿਆ ਸਵਾਗਤ   :: ਇਨੈਲੋ ਰੈਲੀ ’ਚ ਪ੍ਰਕਾਸ਼ ਸਿੰਘ ਬਾਦਲ ਨੇ ਖੇਤਰੀ ਪਾਰਟੀਆਂ ਨੂੰ ਇਕਜੁਟ ਹੋਣ ਦੀ ਕੀਤੀ ਅਪੀਲ   :: PM ਮੋਦੀ ਕੋਵੈਕਸੀਨ ਲੈ ਕੇ US ਜਾ ਸਕਦੇ ਹਨ ਤਾਂ ਮੈਂ ਕਿਉਂ ਨਹੀਂ: ਮਮਤਾ ਬੈਨਰਜੀ   :: UPSC ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਨਤੀਜੇ ਐਲਾਨੇ, ਸ਼ੁਭਮ ਕੁਮਾਰ ਨੇ ਕੀਤਾ ਟਾਪ   :: ਸਿਰਸਾ ਗੁਰਮੁਖੀ ਟੈਸਟ ’ਚੋਂ ਫੇਲ੍ਹ, ਜੀ. ਕੇ. ਬੋਲੇ- ਸਾਰੇ ਮੈਂਬਰਾਂ ਦੇ ਕਰਵਾਏ ਜਾਣ ਗੁਰਮੁਖੀ ਟੈਸਟ   :: SC ਦੇ ਕੋਲੇਜੀਅਮ ਨੇ ਕੇਂਦਰ ਨੂੰ ਭੇਜੇ ਨਾਂ, 13 ਹਾਈ ਕੋਰਟਾਂ ਨੂੰ ਮਿਲਣਗੇ ਮੁੱਖ ਜੱਜ   :: ਦਲਿਤ ਦੇ ਬੇਟੇ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦੇ ਢਿੱਡ ’ਚ ਹੋ ਰਿਹਾ ਹੈ ਦਰਦ : ਰਣਦੀਪ ਸੁਰਜੇਵਾਲਾ   :: ਰੂਸੀ ਯੂਨੀਵਰਸਿਟੀ ’ਚ ਹੋਏ ਭਿਆਨਕ ਹਮਲੇ ਤੋਂ ਭਾਰਤ ਹੈਰਾਨ : ਵਿਦੇਸ਼ ਮੰਤਰੀ ਜੈਸ਼ੰਕਰ   :: ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ, ਟਵੀਟ ਕਰਕੇ ਆਖੀ ਇਹ ਗੱਲ   :: ਸਰਕਾਰ ਵੱਲੋਂ 23 ਕਰੋੜ ਤੋਂ ਵੱਧ ਰਾਸ਼ਨ ਕਾਰਡਧਾਰਕਾਂ ਲਈ ਵੱਡੀ ਸਹੂਲਤ ਕੀਤੀ ਸ਼ੁਰੂ   :: ਰਾਮਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ   :: ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਭਾਜਪਾ ਸੰਸਦ ਮੈਂਬਰ ਦਾ ਵਿਵਾਦਿਤ ਬਿਆਨ, ਸੰਸਦ ਚ ਬਣੇ ਕਾਨੂੰਨ ਅੰਦੋਲਨ ਨਾਲ ਵਾਪਸ ਨਹੀਂ ਹੋਣਗੇ PRINT ਈ ਮੇਲ
08921_san.jpgਬਲੀਆ--08ਸਤੰਬਰ21-(ਮੀਡੀਦੇਪੰਜਾਬ)-- ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਵਿਆਪਕ ਅੰਦੋਲਨ ਦਰਮਿਆਨ ਭਾਜਪਾ ਸੰਸਦ ਮੈਂਬਰ ਅਤੇ ਪਾਰਟੀ ਕਿਸਾਨ ਮੋਰਚਾ ਦੇ ਸਾਬਕਾ ਪ੍ਰਧਾਨ ਵੀਰੇਂਦਰ ਸਿੰਘ ਮਸਤ ਨੇ ਕਿਹਾ ਹੈ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ। ਬਲੀਆ ਤੋਂ ਸੰਸਦ ਮੈਂਬਰ ਮਸਤ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ

ਕਿ ਸਰਕਾਰ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਨਹੀਂ ਬਣਾਇਆ ਗਿਆ ਹੈ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਸੰਸਦ ’ਚ ਬਣਿਆ ਕਾਨੂੰਨ ਜੇਕਰ ਸੜਕ ’ਤੇ ਅੰਦੋਲਨ ਕਰ ਕੇ ਵਾਪਸ ਹੋ ਜਾਵੇਗਾ ਤਾਂ ਸੰਸਦ ਦੀ ਕੀ ਪ੍ਰਤਿਸ਼ਠਾ ਰਹਿ ਜਾਵੇਗੀ,ਹਾਲਾਂਕਿ ਭਾਜਪਾ ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਖੇਤੀ ਦੇ ਹਿੱਤ ’ਚ ਕਿਸੇ ਵੀ ਤਰ੍ਹਾਂ ਦੇ ਸੁਝਾਅ ਦਾ ਸੁਆਗਤ ਕਰੇਗੀ, ਉਹ ਖ਼ੁਦ ਕਿਸਾਨ ਹਨ ਅਤੇ ਕਿਸਾਨਾਂ ਤੇ ਖੇਤੀ ਦੇ ਹਿੱਤ ’ਚ ਪਹਿਲ ਕਰਨ ਲਈ ਤਿਆਰ ਹਨ। ਮਸਤ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਸਾਲ ਦਸੰਬਰ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਮਹਾਪੰਚਾਇਤ ਦਾ ਆਯੋਜਨ ਕਰ ਕੇ ਨਵੇਂ ਕਾਨੂੰਨ ਵਾਪਸ ਲੈਣ ਦੀ ਮੰਗ ਹੋਰ ਬੁਲੰਦ ਕੀਤੀ ਸੀ। ਉਨ੍ਹਾਂ ਨੇ ਕਾਂਗਰਸ, ਸਪਾ, ਬਸਪਾ ਅਤੇ ਰਾਸ਼ਟਰੀ ਲੋਕਦਲ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਪਾਰਟੀਆਂ ਨੂੰ ਸਾਹਮਣੇ ਆ ਕੇ ਆਪਣੇ ਬੈਨਰ ਹੇਠ ਕਿਸਾਨ ਅੰਦੋਲਨ ਕਰਨਾ ਚਾਹੀਦਾ। ਭਾਜਪਾ ਨੇਤਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨਾਂ ਦਾ ਅੰਦੋਲਨ ਭਵਿੱਖ ਦੇ ਕਿਸਾਨ ਅੰਦੋਲਨਾਂ ’ਤੇ ਸਵਾਲ ਖੜ੍ਹਾ ਕਰਨ ਦੇ ਨਾਲ ਹੀ ਭਰੋਸੇ ਦਾ ਸੰਕਟ ਪੈਦਾ ਕਰੇਗਾ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement