:: ‘ਕਾਸ਼! ਪ੍ਰਧਾਨ ਮੰਤਰੀ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕਿਸੇ ਹਸਪਤਾਲ ਦਾ ਦੌਰਾ ਕੀਤਾ ਹੁੰਦਾ’   :: ਯੋਗੀ ਸਰਕਾਰ ਵਲੋਂ ਗੰਨੇ ਦੀ ਖਰੀਦ ਮੁੱਲ ’ਚ ਵਾਧਾ, ਟਿਕੈਤ ਬੋਲੇ- ‘ਇਹ ਕਿਸਾਨਾਂ ਨਾਲ ਮਜ਼ਾਕ ਹੈ’   :: ਦਿੱਲੀ ਹਾਈ ਕੋਰਟ ਨੇ 22 ਹਫਤਿਆਂ ਦੀ ਗਰਭਵਤੀ ਔਰਤ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ   :: ਅਮਰੀਕਾ ਦੌਰੇ ਤੋਂ ਦਿੱਲੀ ਪਰਤੇ PM ਮੋਦੀ, ਏਅਰਪੋਰਟ ‘ਤੇ ਢੋਲ-ਨਗਾੜਿਆਂ ਨਾਲ ਕੀਤਾ ਗਿਆ ਸਵਾਗਤ   :: ਇਨੈਲੋ ਰੈਲੀ ’ਚ ਪ੍ਰਕਾਸ਼ ਸਿੰਘ ਬਾਦਲ ਨੇ ਖੇਤਰੀ ਪਾਰਟੀਆਂ ਨੂੰ ਇਕਜੁਟ ਹੋਣ ਦੀ ਕੀਤੀ ਅਪੀਲ   :: PM ਮੋਦੀ ਕੋਵੈਕਸੀਨ ਲੈ ਕੇ US ਜਾ ਸਕਦੇ ਹਨ ਤਾਂ ਮੈਂ ਕਿਉਂ ਨਹੀਂ: ਮਮਤਾ ਬੈਨਰਜੀ   :: UPSC ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਨਤੀਜੇ ਐਲਾਨੇ, ਸ਼ੁਭਮ ਕੁਮਾਰ ਨੇ ਕੀਤਾ ਟਾਪ   :: ਸਿਰਸਾ ਗੁਰਮੁਖੀ ਟੈਸਟ ’ਚੋਂ ਫੇਲ੍ਹ, ਜੀ. ਕੇ. ਬੋਲੇ- ਸਾਰੇ ਮੈਂਬਰਾਂ ਦੇ ਕਰਵਾਏ ਜਾਣ ਗੁਰਮੁਖੀ ਟੈਸਟ   :: SC ਦੇ ਕੋਲੇਜੀਅਮ ਨੇ ਕੇਂਦਰ ਨੂੰ ਭੇਜੇ ਨਾਂ, 13 ਹਾਈ ਕੋਰਟਾਂ ਨੂੰ ਮਿਲਣਗੇ ਮੁੱਖ ਜੱਜ   :: ਦਲਿਤ ਦੇ ਬੇਟੇ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦੇ ਢਿੱਡ ’ਚ ਹੋ ਰਿਹਾ ਹੈ ਦਰਦ : ਰਣਦੀਪ ਸੁਰਜੇਵਾਲਾ   :: ਰੂਸੀ ਯੂਨੀਵਰਸਿਟੀ ’ਚ ਹੋਏ ਭਿਆਨਕ ਹਮਲੇ ਤੋਂ ਭਾਰਤ ਹੈਰਾਨ : ਵਿਦੇਸ਼ ਮੰਤਰੀ ਜੈਸ਼ੰਕਰ   :: ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ, ਟਵੀਟ ਕਰਕੇ ਆਖੀ ਇਹ ਗੱਲ   :: ਸਰਕਾਰ ਵੱਲੋਂ 23 ਕਰੋੜ ਤੋਂ ਵੱਧ ਰਾਸ਼ਨ ਕਾਰਡਧਾਰਕਾਂ ਲਈ ਵੱਡੀ ਸਹੂਲਤ ਕੀਤੀ ਸ਼ੁਰੂ   :: ਰਾਮਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ   :: ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅਮਰੀਕਾ ਚ 11 ਸਤੰਬਰ ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਸਾਊਦੀ ਅਰਬ ਚ ਬਹੁਤ ਕੁਝ ਬਦਲ ਗਿਆ PRINT ਈ ਮੇਲ
11921_sau.jpgਦੁਬਈ---11ਸਤੰਬਰ21-(ਮੀਡੀਦੇਪੰਜਾਬ)--ਅਮਰੀਕਾ 'ਚ 11 ਸਤੰਬਰ 2001 ਨੂੰ ਅੱਤਵਾਦੀ ਹਮਲਿਆਂ ਤੋਂ ਬਾਅਦ ਸਾਊਦੀ ਅਰਬ 'ਚ ਕਾਫੀ ਕੁਝ ਬਦਲ ਚੁੱਕਿਆ ਹੈ। ਹਮਲਿਆਂ ਨੂੰ ਅੰਜ਼ਾਮ ਦੇਣ ਲਈ ਜਹਾਜ਼ਾਂ ਦੇ 19 ਅਗਵਾਕਾਰਾਂ 'ਚੋਂ ਚਾਰ ਨੂੰ ਛੱਡ ਕੇ ਸਾਰੇ ਸਾਊਦੀ ਅਰਬ ਦੇ ਨਾਗਰਿਕ ਸਨ ਅਤੇ ਅਕਲਾਇਦਾ ਦੇ ਮੁਖੀ ਅਤੇ ਹਮਲੇ ਦੇ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਦਾ ਵੀ ਇਹ ਜਨਮ ਸਥਾਨ ਸੀ। ਪਿਛਲੇ ਦੋ ਦਹਾਕਿਆਂ 'ਚ ਸਾਊਦੀ ਅਰਬ ਨੇ ਆਪਣੀ ਹੀ ਜ਼ਮੀਨ 'ਤੇ ਅਕਲਾਇਦਾ ਦੇ ਖਤਰੇ ਦਾ ਸਾਹਮਣਾ ਕੀਤਾ ਹੈ, ਆਪਣੀਆਂ ਪਾਠ-ਪੁਸਤਕਾਂ 'ਚ ਸੁਧਾਰ ਕੀਤਾ ਹੈ, ਅੱਤਵਾਦ ਦੇ ਵਿੱਤੀ ਪੋਸ਼ਣ 'ਤੇ ਅੰਕੁਸ਼ ਲਾਉਣ ਲਈ ਕੰਮ ਕੀਤਾ ਹੈ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਲਈ ਅਮਰੀਕਾ ਨਾਲ ਸਾਂਝੇਦਾਰੀ ਕੀਤੀ ਹੈ।

ਅੱਜ ਸਾਊਦੀ ਅਰਬ ਦੇ ਅਮਰੀਕਾ ਨਾਲ ਕਰੀਬੀ ਸੰਬੰਧ ਹਨ ਅਤੇ ਖਾੜੀ ਦੇ ਪਹਿਲੇ ਯੁੱਧ ਤੋਂ ਬਾਅਦ ਤੋਂ ਸਾਊਦੀ 'ਚ ਅਮਰੀਕੀ ਫੌਜ ਦੀ ਵੀ ਮੌਜੂਦਗੀ ਹੈ ਅਤੇ ਇਸ ਕਾਰਨ ਪੱਟੜਪੰਥੀ ਸਮੂਹਾਂ ਨੇ ਸਾਊਦੀ ਨੂੰ ਵੀ ਨਿਸ਼ਾਨਾ ਬਣਾਇਆ ਹੈ। ਵਾਸ਼ਿੰਗਟਨ 'ਚ ਸਾਊਦੀ ਅਰਬ ਦੂਤਘਰ ਦੇ ਬੁਲਾਰੇ ਫਹਦ ਨਜ਼ਰ ਨੇ ਕਿਹਾ ਕਿ ਇਹ ਮਹਿਸੂਸ ਕਰਨਾ ਮਹੱਤਵਪੂਰਨ ਹੈ ਕਿ 11 ਸਤੰਬਰ ਨੂੰ ਅਮਰੀਕਾ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਕਈ ਮੌਕਿਆਂ 'ਤੇ ਸਾਊਦੀ ਅਰਬ ਦੇ ਲੋਕਾਂ, ਲੀਡਰਸ਼ਿਪ, ਫੌਜੀ ਜਹਾਜ਼ਾਂ ਅਤੇ ਇਥੇ ਤੱਕ ਕੀ ਮੱਕਾ ਅਤੇ ਮਦੀਨਾ 'ਚ ਸਾਡੇ ਸਭ ਤੋਂ ਪਵਿੱਤਰ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ 'ਉਦਾਰ ਇਸਲਾਮ' ਦਾ ਰਸਤਾ ਅਪਣਾਉਣ ਦੇ ਐਲਾਨ ਤੋਂ ਬਾਅਦ 2017 'ਚ ਸਾਊਦੀ ਅਰਬ ਨੇ ਨਿਵੇਸ਼ਕਾਂ ਨੂੰ ਵੀ ਸੱਦਾ ਦੇਣਾ ਸ਼ੁਰੂ ਕੀਤਾ।

ਅਮਰੀਕਾ 'ਚ ਅਣਗਿਣਤ ਲੋਕਾਂ ਲਈ ਸਾਊਦੀ ਅਰਬ ਹਮੇਸ਼ਾ ਲਈ 9/11, ਵਰਲਡ ਟ੍ਰੇਡ ਟਾਵਰਸ ਦੇ ਤਬਾਹ ਹੋਣ ਅਤੇ ਲਗਭਗ 3,000 ਲੋਕਾਂ ਦੀ ਮੌਤ ਨਾਲ ਜੁੜਿਆ ਰਹੇਗਾ। ਪੀੜਤਾਂ ਦੇ ਪਰਿਵਾਰ ਅੱਜ ਵੀ ਨਿਊਯਾਰਕ 'ਚ ਸਾਊਦੀ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਹਮਲਿਆਂ ਨਾਲ ਸਬੰਧਿਤ ਕੁਝ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਅਪੀਲ ਕੀਤੀ, ਜਦਕਿ ਸਾਊਦੀ ਸਰਕਾਰ ਇਸ ਗੱਲ 'ਤੇ ਜ਼ੋਰ ਦੇ ਦਿੰਦੀ ਰਹੀ ਹੈ ਕਿ ਮਿਲੀਭੁਗਤ ਦਾ ਕੋਈ ਵੀ ਦੋਸ਼ 'ਸਪੱਸ਼ਟ ਰੂਪ ਨਾਲ ਝੂਠਾ' ਹੈ। ਅੱਤਵਾਦੀ ਹਮਲਿਆਂ ਤੋਂ ਬਾਅਦ ਦੋ ਦਹਾਕਿਆਂ 'ਚ ਸਾਊਦੀ ਅਰਬ ਅਤੇ ਦੁਨੀਆ ਸੋਸ਼ਲ ਮੀਡੀਆ, ਇੰਟਰਨੈੱਟ ਨਾਲ ਕਾਫੀ ਜੁੜ ਚੁੱਕੀ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement