:: ‘ਕਾਸ਼! ਪ੍ਰਧਾਨ ਮੰਤਰੀ ਨੇ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕਿਸੇ ਹਸਪਤਾਲ ਦਾ ਦੌਰਾ ਕੀਤਾ ਹੁੰਦਾ’   :: ਯੋਗੀ ਸਰਕਾਰ ਵਲੋਂ ਗੰਨੇ ਦੀ ਖਰੀਦ ਮੁੱਲ ’ਚ ਵਾਧਾ, ਟਿਕੈਤ ਬੋਲੇ- ‘ਇਹ ਕਿਸਾਨਾਂ ਨਾਲ ਮਜ਼ਾਕ ਹੈ’   :: ਦਿੱਲੀ ਹਾਈ ਕੋਰਟ ਨੇ 22 ਹਫਤਿਆਂ ਦੀ ਗਰਭਵਤੀ ਔਰਤ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ   :: ਅਮਰੀਕਾ ਦੌਰੇ ਤੋਂ ਦਿੱਲੀ ਪਰਤੇ PM ਮੋਦੀ, ਏਅਰਪੋਰਟ ‘ਤੇ ਢੋਲ-ਨਗਾੜਿਆਂ ਨਾਲ ਕੀਤਾ ਗਿਆ ਸਵਾਗਤ   :: ਇਨੈਲੋ ਰੈਲੀ ’ਚ ਪ੍ਰਕਾਸ਼ ਸਿੰਘ ਬਾਦਲ ਨੇ ਖੇਤਰੀ ਪਾਰਟੀਆਂ ਨੂੰ ਇਕਜੁਟ ਹੋਣ ਦੀ ਕੀਤੀ ਅਪੀਲ   :: PM ਮੋਦੀ ਕੋਵੈਕਸੀਨ ਲੈ ਕੇ US ਜਾ ਸਕਦੇ ਹਨ ਤਾਂ ਮੈਂ ਕਿਉਂ ਨਹੀਂ: ਮਮਤਾ ਬੈਨਰਜੀ   :: UPSC ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਨਤੀਜੇ ਐਲਾਨੇ, ਸ਼ੁਭਮ ਕੁਮਾਰ ਨੇ ਕੀਤਾ ਟਾਪ   :: ਸਿਰਸਾ ਗੁਰਮੁਖੀ ਟੈਸਟ ’ਚੋਂ ਫੇਲ੍ਹ, ਜੀ. ਕੇ. ਬੋਲੇ- ਸਾਰੇ ਮੈਂਬਰਾਂ ਦੇ ਕਰਵਾਏ ਜਾਣ ਗੁਰਮੁਖੀ ਟੈਸਟ   :: SC ਦੇ ਕੋਲੇਜੀਅਮ ਨੇ ਕੇਂਦਰ ਨੂੰ ਭੇਜੇ ਨਾਂ, 13 ਹਾਈ ਕੋਰਟਾਂ ਨੂੰ ਮਿਲਣਗੇ ਮੁੱਖ ਜੱਜ   :: ਦਲਿਤ ਦੇ ਬੇਟੇ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦੇ ਢਿੱਡ ’ਚ ਹੋ ਰਿਹਾ ਹੈ ਦਰਦ : ਰਣਦੀਪ ਸੁਰਜੇਵਾਲਾ   :: ਰੂਸੀ ਯੂਨੀਵਰਸਿਟੀ ’ਚ ਹੋਏ ਭਿਆਨਕ ਹਮਲੇ ਤੋਂ ਭਾਰਤ ਹੈਰਾਨ : ਵਿਦੇਸ਼ ਮੰਤਰੀ ਜੈਸ਼ੰਕਰ   :: ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ, ਟਵੀਟ ਕਰਕੇ ਆਖੀ ਇਹ ਗੱਲ   :: ਸਰਕਾਰ ਵੱਲੋਂ 23 ਕਰੋੜ ਤੋਂ ਵੱਧ ਰਾਸ਼ਨ ਕਾਰਡਧਾਰਕਾਂ ਲਈ ਵੱਡੀ ਸਹੂਲਤ ਕੀਤੀ ਸ਼ੁਰੂ   :: ਰਾਮਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ   :: ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਕਤਰ ਦੇ ਵਿਦੇਸ਼ ਮੰਤਰੀ ਨੂੰ ਨਹੀਂ ਮਿਲਿਆ ਮੁੱਲਾ ਬਰਾਦਰ, ਮੌਤ ਦੀਆਂ ਉੱਡੀਆਂ ਖਬਰਾਂ PRINT ਈ ਮੇਲ
13921_u.jpgਕਾਬੁਲ--13ਸਤੰਬਰ21-(ਮੀਡੀਦੇਪੰਜਾਬ)-- ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ਾ ਜਮਾਉਣ ਤੋਂ ਬਾਅਦ ਪਹਿਲੀ ਵਾਰ ਕਿਸੇ ਸਿਖਰ ਵਿਦੇਸ਼ੀ ਨੇਤਾ ਨੇ ਕਾਬੁਲ ਦੀ ਯਾਤਰਾ ਕੀਤੀ। ਕਤਰ ਦੇ ਉਪ-ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਰ ਰਹਿਮਾਨ ਅਲ ਸਾਨੀ ਇਕ ਵਫਦ ਦੇ ਨਾਲ ਕਾਬੁਲ ਦੀ ਯਾਤਰਾ ’ਤੇ ਪੁੱਜੇ।

ਇਸ ਦੌਰਾਨ ਸ਼ੇਖ ਮੁਹੰਮਦ ਨੇ ਤਾਲਿਬਾਨੀ ਪ੍ਰਧਾਨ ਮੰਤਰੀ ਮੁੱਲਾ ਮੁਹੰਮਦ ਹਸਨ ਅਖੁੰਦ ਤੇ ਗ੍ਰਹਿ ਮੰਤਰੀ ਸਿਰਾਜੁੱਦੀਨ ਹੱਕਾਨੀ ਸਮੇਤ ਤਮਾਮ ਤਾਲਿਬਾਨੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਕਤਰ ’ਚ ਮੁੱਖ ਵਾਰਤਾਕਾਰ ਰਹੇ ਮੁੱਲਾ ਬਰਾਦਰ ਅਤੇ ਉਪ ਵਿਦੇਸ਼ ਮੰਤਰੀ ਸ਼ੇਰ ਮੁਹੰਮਦ ਅੱਬਾਸ ਸਟਨੇਕਜਈ ਦੋਵੇਂ ਹੀ ਗ਼ੈਰ-ਹਾਜ਼ਰ ਸਨ। ਇਸ ਪ੍ਰਮੁੱਖ ਨੇਤਾਵਾਂ ਦੇ ਗਾਇਬ ਰਹਿਣ ਨਾਲ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ,ਇਹੀ ਨਹੀਂ, ਮੁੱਲਾ ਬਰਾਦਰ ਦੇ ਹੱਕਾਨੀ ਨੈੱਟਵਰਕ ਦੇ ਅੱਤਵਾਦੀਆਂ ਨਾਲ ਸੰਘਰਸ਼ ’ਚ ਜ਼ਖ਼ਮੀ ਹੋਣ ਦੀਆਂ ਖਬਰਾਂ ਦੇ ਬਾਅਦ ਤੋਂ ਹੀ ਉਹ ਜਨਤਕ ਰੂਪ ਨਾਲ ਨਹੀਂ ਦਿਸ ਰਿਹਾ ਹੈ। ਸੋਸ਼ਲ ਮੀਡੀਆ ’ਚ ਚੱਲ ਰਹੀਆਂ ਅਟਕਲਾਂ ’ਚ ਮੁੱਲਾ ਬਰਾਦਰ ਦੇ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਜਾਂ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਦੀ ਅਜੇ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ ਹੈ। ਓਧਰ, ਭਾਰਤ ਦੇ ਆਈ. ਐੱਮ. ਏ. ’ਚ ਪੜ੍ਹੇ ਉਪ ਵਿਦੇਸ਼ ਮੰਤਰੀ ਸਟਨੇਕਜਈ ਵੀ ਆਪਣਾ ਕੱਦ ਘਟਾਏ ਜਾਣ ਤੋਂ ਨਾਰਾਜ਼ ਦੱਸੇ ਜਾ ਰਹੇ ਹਨ।

ਆਡੀਓ ਮੈਸੇਜ ’ਚ ਕਿਹਾ- ਮੈਂ ਜ਼ਿੰਦਾ ਹਾਂ

ਬਰਾਦਰ ਨੇ ਆਪਣੀ ਮੌਤ ਜਾਂ ਜ਼ਖ਼ਮੀ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਸ ਨੇ ਇਕ ਆਡੀਓ ਮੈਸੇਜ ’ਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਜ਼ਿੰਦਾ ਹੈ ਅਤੇ ਜ਼ਖ਼ਮੀ ਵੀ ਨਹੀਂ ਹੈ। ਤਾਲਿਬਾਨ ਦੇ ਬੁਲਾਰੇ ਮੁਹੰਮਦ ਨਈਮ ਨੇ ਮੁੱਲਾ ਬਰਾਦਰ ਦਾ ਆਡੀਓ ਸੰਦੇਸ਼ ਟਵੀਟ ’ਤੇ ਸ਼ੇਅਰ ਕੀਤਾ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement