:: ਵੱਡੀ ਖ਼ਬਰ: ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, 20 ਅਕਤੂਬਰ ਨੂੰ ਆਵੇਗਾ ਫੈ਼ਸਲਾ   :: ਸਰਕਾਰ ਨੂੰ ਪਾਕਿਸਤਾਨ, ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ : ਸ਼ਿਵ ਸੈਨਾ   :: ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਹੋਵੇਗਾ: ਫਾਰੂਕ ਅਬਦੁੱਲਾ   :: ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ ਚ ਦਾਖਲ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ   :: ਅਲਮਾਰੀ ’ਚ 142 ਕਰੋੜ ਰੁਪਏ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼   :: ਗੁਰਮੀਤ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ   :: ਦਿੱਲੀ ਹਾਈ ਕੋਰਟ ’ਚ 2 ਜੱਜਾਂ ਨੇ ਚੁਕੀ ਸਹੁੰ   :: ਲਖੀਮਪੁਰ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਨੂੰ ਲੈ ਕੇ ‘ਮੌਨ ਧਰਨੇ ’ਤੇ ਬੈਠੀ ਪਿ੍ਰਯੰਕਾ   :: ਆਰੀਅਨ ਖਾਨ ਨੂੰ ਸਿਰਫ਼ ਉਨ੍ਹਾਂ ਦੇ ਸਰਨੇਮ ਕਾਰਨ ਬਣਾਇਆ ਜਾ ਰਿਹੈ ਨਿਸ਼ਾਨਾ : ਮਹਿਬੂਬਾ ਮੁਫ਼ਤੀ   :: ਕਸ਼ਮੀਰ ਚ ਘੱਟ ਗਿਣਤੀਆਂ ਦੇ ਕਤਲਾਂ ’ਤੇ ਅਮਿਤ ਸ਼ਾਹ ਨੇ ਅਪਣਾਇਆ ਸਖ਼ਤ ਰੁਖ, ਲਿਆ ਵੱਡਾ ਫ਼ੈਸਲਾ   :: ਦੇਸ਼ ਦੇ ਕਾਨੂੰਨ ਨੂੰ ਪੈਰਾਂ ਹੇਠਾਂ ਕੁਚਲਿਆ ਜਾ ਰਿਹੈ: ਅਖਿਲੇਸ਼   :: ਦੋਸ਼ੀਆਂ ਸੁਰੱਖਿਆ ਨਹੀਂ, ਸਜ਼ਾ ਦਿਵਾਉਣ ’ਤੇ ਕੰਮ ਕਰੇ ਸਰਕਾਰ: ਪਿ੍ਰਯੰਕਾ   :: ਰਾਹੁਲ ਦਾ ਤੰਜ : ਤਿਉਹਾਰ ਦਾ ਮੌਸਮ ਫਿੱਕਾ ਕਰਨ ਲਈ ਮੋਦੀ ਜੀ ਦਾ ਧੰਨਵਾਦ   :: ਲਖੀਮਪੁਰ ਘਟਾਨਾ ’ਚ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਨਾ ਹੋਣ ’ਤੇ SC ਨੇ ਯੋਗੀ ਸਰਕਾਰ ਨੂੰ ਪਾਈ ਝਾੜ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਰਾਮਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਕੀਤਾ ਸੰਬੋਧਨ PRINT ਈ ਮੇਲ
17921_ras.jpgਸ਼ਿਮਲਾ --17ਸਤੰਬਰ21-(ਮੀਡੀਦੇਪੰਜਾਬ)--  ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਥਿਆਰਬੰਦ ਫ਼ੋਰਸਾਂ ’ਚ ਹਿਮਾਚਲ ਪ੍ਰਦੇਸ਼ ਦੇ ਲੋਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਦੇਸ਼ ਦੀ ਸੇਵਾ ਕਰਨ ਵਾਲੇ ਰਾਜ ਦੇ ਬਹਾਦਰ ਫ਼ੌਜੀਆਂ ਨੂੰ ਸਲਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਮੇਜਰ ਸੋਮਨਾਥ ਸ਼ਰਮਾ ਪਰਮਵੀਰ ਚੱਕਰ ਪਾਉਣ ਵਾਲੇ ਪਹਿਲੇ ਜਵਾਨ ਸਨ। ਰਾਸ਼ਟਰਪਤੀ ਨੇ ਇਹ ਗੱਲ ਹਿਮਾਚਲ ਪ੍ਰਦੇਸ਼ ਨੂੰ ਰਾਜ ਦਾ ਦਰਜਾ ਦਿੱਤੇ ਜਾਣ ਦੀ ਵਰ੍ਹੇਗੰਢ ਮੌਕੇ ਚਲਾਏ ਜਾ ਰਹੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਕਹੀ। ਵਰ੍ਹੇਗੰਢ ਸਮਾਰੋਹ 25 ਜਨਵਰੀ 2021 ਨੂੰ ਮਨਾਇਆ ਜਾਣਾ ਸੀ ਪਰ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਇਹ ਵਿਸ਼ੇਸ਼ ਸੈਸ਼ਨ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਰਾਜ ਦੇ ਪੂਰੇ ਸਾਲ ਵਰ੍ਹੇਗੰਢ ਦਾ ਜਸ਼ਨ ਮਨਾਇਆ ਜਾਵੇਗਾ।

PunjabKesari

ਰਾਸ਼ਟਰਪਤੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਹਾਲੇ ਕਰੀਬ 1.20 ਲੱਖ ਜਵਾਨ ਦੇਸ਼ ਲਈ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ,‘‘ਰੱਖਿਆ ਫ਼ੋਰਸ ਦਾ ਮੁਖੀ ਹੋਣ ਦੇ ਨਾਤੇ, ਮੈਂ ਦੇਸ਼ ਦੀ ਸੇਵਾ ਕਰਨ ਵਾਲੇ, ਹਿਮਾਚਲ ਪ੍ਰਦੇਸ਼ ਦੇ ਬਹਾਦਰ ਫ਼ੌਜੀਆਂ ਨੂੰ ਸਲਾਮ ਕਰਦਾ ਹਾਂ।’’ ਰਾਸ਼ਟਰਪਤੀ ਨੇ ਆਪਣੇ 18 ਮਿੰਟ ਦੇ ਸੰਬੋਧਨ ’ਚ ਇਹ ਵੀ ਕਿਹਾ ਕਿ ਪੂਰੇ ਦੇਸ਼ ’ਚ ਵਿਕਾਸ ਦੀ ਦ੍ਰਿਸ਼ਟੀ ਨਾਲ ਰਾਜ ਨੂੰ ‘ਸਿਰਮੌਰ’ ਬਣ ਜਾਣਾ ਚਾਹੀਦਾ। ‘ਸਿਰਮੌਰ’ ਦਾ ਅਰਥ ਹੈ ਤਾਜ, ਇਹ ਹਿਮਾਚਲ ਪ੍ਰਦੇਸ਼ ਦਾ ਇਕ ਜ਼ਿਲ੍ਹਾ ਹੈ। ਉਨ੍ਹਾਂ ਨੇ ਰਾਜ ਦੇ ਕਿਸਾਨਾਂ ਅਤੇ ਰਾਜ ਦੀ ਸੁੰਦਰਤਾ ਨੂੰ ਬਣਾਏ ਰੱਖਣ ਲਈ ਕੁਦਰਤੀ ਖੇਤੀ ਨੂੰ ਅਪਣਾਉਣ ਦੀ ਅਪੀਲ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਉਹ ਪਿਛਲੇ 45 ਸਾਲਾਂ ਤੋਂ ਹਿਮਾਚਲ ਪ੍ਰਦੇਸ਼ ਦੀ ਕੁਦਰਤੀ ਸੁੰਦਰਤਾ ਦੇ ਪ੍ਰਤੀ ਆਕਰਸ਼ਿਤ ਹਨ। ਉਨ੍ਹਾਂ ਨੇ 1974 ’ਚ ਪਹਿਲੀ ਵਾਰ ਰਾਜ ਦਾ ਦੌਰਾ ਕੀਤਾ ਅਤੇ ਉਸ ਸਮੇਂ ਉਹ ਕੁੱਲੂ-ਮਨਾਲੀ ਗਏ ਸਨ ਅਤੇ ਉਦੋਂ ਤੋਂ ਉਨ੍ਹਾਂ ਨੇ ਕਈ ਵਾਰ ਰਾਜ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਰਾਜ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

PunjabKesari

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement