:: ਵੱਡੀ ਖ਼ਬਰ: ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, 20 ਅਕਤੂਬਰ ਨੂੰ ਆਵੇਗਾ ਫੈ਼ਸਲਾ   :: ਸਰਕਾਰ ਨੂੰ ਪਾਕਿਸਤਾਨ, ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ : ਸ਼ਿਵ ਸੈਨਾ   :: ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਹੋਵੇਗਾ: ਫਾਰੂਕ ਅਬਦੁੱਲਾ   :: ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ ਚ ਦਾਖਲ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ   :: ਅਲਮਾਰੀ ’ਚ 142 ਕਰੋੜ ਰੁਪਏ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼   :: ਗੁਰਮੀਤ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ   :: ਦਿੱਲੀ ਹਾਈ ਕੋਰਟ ’ਚ 2 ਜੱਜਾਂ ਨੇ ਚੁਕੀ ਸਹੁੰ   :: ਲਖੀਮਪੁਰ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਨੂੰ ਲੈ ਕੇ ‘ਮੌਨ ਧਰਨੇ ’ਤੇ ਬੈਠੀ ਪਿ੍ਰਯੰਕਾ   :: ਆਰੀਅਨ ਖਾਨ ਨੂੰ ਸਿਰਫ਼ ਉਨ੍ਹਾਂ ਦੇ ਸਰਨੇਮ ਕਾਰਨ ਬਣਾਇਆ ਜਾ ਰਿਹੈ ਨਿਸ਼ਾਨਾ : ਮਹਿਬੂਬਾ ਮੁਫ਼ਤੀ   :: ਕਸ਼ਮੀਰ ਚ ਘੱਟ ਗਿਣਤੀਆਂ ਦੇ ਕਤਲਾਂ ’ਤੇ ਅਮਿਤ ਸ਼ਾਹ ਨੇ ਅਪਣਾਇਆ ਸਖ਼ਤ ਰੁਖ, ਲਿਆ ਵੱਡਾ ਫ਼ੈਸਲਾ   :: ਦੇਸ਼ ਦੇ ਕਾਨੂੰਨ ਨੂੰ ਪੈਰਾਂ ਹੇਠਾਂ ਕੁਚਲਿਆ ਜਾ ਰਿਹੈ: ਅਖਿਲੇਸ਼   :: ਦੋਸ਼ੀਆਂ ਸੁਰੱਖਿਆ ਨਹੀਂ, ਸਜ਼ਾ ਦਿਵਾਉਣ ’ਤੇ ਕੰਮ ਕਰੇ ਸਰਕਾਰ: ਪਿ੍ਰਯੰਕਾ   :: ਰਾਹੁਲ ਦਾ ਤੰਜ : ਤਿਉਹਾਰ ਦਾ ਮੌਸਮ ਫਿੱਕਾ ਕਰਨ ਲਈ ਮੋਦੀ ਜੀ ਦਾ ਧੰਨਵਾਦ   :: ਲਖੀਮਪੁਰ ਘਟਾਨਾ ’ਚ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਨਾ ਹੋਣ ’ਤੇ SC ਨੇ ਯੋਗੀ ਸਰਕਾਰ ਨੂੰ ਪਾਈ ਝਾੜ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

UPSC ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਨਤੀਜੇ ਐਲਾਨੇ, ਸ਼ੁਭਮ ਕੁਮਾਰ ਨੇ ਕੀਤਾ ਟਾਪ PRINT ਈ ਮੇਲ
upa.jpgਨਵੀਂ ਦਿੱਲੀ --24ਸਤੰਬਰ21-(ਮੀਡੀਦੇਪੰਜਾਬ)-- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ.ਐੱਸ.ਸੀ.) ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਫਾਈਨਲ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ 761 ਉਮੀਦਵਾਰਾਂ ਨੂੰ ਸਫਲਤਾ ਮਿਲੀ ਹੈ। ਸਿਵਲ ਸਰਵਿਸਿਜ਼ ਪ੍ਰੀਖਿਆ 2020 ’ਚ 761 ਉਮੀਦਵਾਰ ਪਾਸ ਹੋਏ,

ਜਿਨ੍ਹਾਂ ’ਚ 545 ਪੁਰਸ਼ ਅਤੇ 216 ਔਰਤਾਂ ਸ਼ਾਮਲ ਹਨ। ਸ਼ੁਭਮ ਕੁਮਾਰ ਨੇ ਸਿਵਲ ਸੇਵਾ ਪ੍ਰੀਖਿਆ,  2020 ’ਚ ਟਾਪ ਕੀਤਾ ਹੈ। ਜਾਗ੍ਰਿਤੀ ਅਵਸਥੀ ਅਤੇ ਅੰਕਿਤਾ ਜੈਨ ਨੇ ਸਿਵਲ ਸੇਵਾ ਪ੍ਰੀਖਿਆ ’ਚਹ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਸ ਪ੍ਰੀਖਿਆ ’ਚ ਹਿੱਸਾ ਲਿਆ ਹੈ, ਉਹ ਅਧਿਕਾਰਤ ਵੈੱਬਸਾਈਟ upsc.gov.in ’ਤੇ ਜਾ ਕੇ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਦੇ ਹਨ।

ਯੂ.ਪੀ.ਐੱਸ.ਸੀ. ਨੇ ਜਨਵਰੀ 2021 ’ਚ ਹੋਈ ਲਿਖਤੀ ਮੁੱਖ ਪ੍ਰੀਖਿਆ ਅਤੇ ਅਗਸਤ ਤੇ ਸਤੰਬਰ 2021 ਦਰਮਿਆਨ ਹੋਈ ਪਰਸਨੈਲਿਟੀ ਪ੍ਰੀਖਿਆ ਦੇ ਅਧਾਰ ’ਤੇ ਫਾਈਨਲ ਨਤੀਜਾ ਜਾਰੀ ਕੀਤਾ ਹੈ। ਜਨਰਲ ਸ਼੍ਰੇਣੀ ਦੇ 263, ਆਰਥਿਕ ਤੌਰ ’ਤੇ ਪੱਛੜੀਆਂ ਸ਼੍ਰੇਣੀਆਂ ਦੇ 86, ਹੋਰ ਪੱਛੜੀਆਂ ਸ਼੍ਰੇਣੀਆਂ ਦੇ 229, ਅਨੁਸੂਚਿਤ ਜਾਤੀਆਂ ਦੇ 122, ਅਨੁਸੂਚਿਤ ਜਨਜਾਤੀਆਂ ਦੇ 61 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜਿਸ ਤੋਂ ਬਾਅਦ ਕੁੱਲ 761 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਇਲਾਵਾ 150 ਉਮੀਦਵਾਰਾਂ ਨੂੰ ਰਿਜ਼ਰਵ ਰੱਖਿਆ ਗਿਆ ਹੈ।

PunjabKesari

ਤਿੰਨ ਪੜਾਵਾਂ ’ਚ ਹੁੰਦੀਆਂ ਹਨ ਪ੍ਰੀਖਿਆਵਾਂ
ਸਿਵਲ ਸਰਵਿਸਿਜ਼ ਪ੍ਰੀਖਿਆਵਾਂ ਦਾ ਆਯੋਜਨ ਹਰ ਸਾਲ ਯੂ. ਪੀ. ਐੱਸ. ਸੀ. ਤਿੰਨ ਪੜਾਵਾਂ ’ਚ ਕਰਦਾ ਹੈ, ਜਿਸ ’ਚ ਮੁੱਢਲੀ ਪ੍ਰੀਖਿਆ, ਮੁੱਖ ਪ੍ਰੀਖਿਆ ਅਤੇ ਇੰਟਰਵਿਊ ਸ਼ਾਮਲ ਹਨ। ਇਨ੍ਹਾਂ ਪ੍ਰੀਖਿਆਵਾਂ ਰਾਹੀਂ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.), ਭਾਰਤੀ ਵਿਦੇਸ਼ ਸੇਵਾ (ਆਈ.ਐੱਫ. ਐੱਸ.) ਅਤੇ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਸਮੇਤ ਕਈ ਹੋਰ ਸੇਵਾਵਾਂ ਲਈ ਉਮੀਦਵਾਰਾਂ ਦੀ ਚੋਣ ਹੁੰਦੀ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement