:: ਵੱਡੀ ਖ਼ਬਰ: ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, 20 ਅਕਤੂਬਰ ਨੂੰ ਆਵੇਗਾ ਫੈ਼ਸਲਾ   :: ਸਰਕਾਰ ਨੂੰ ਪਾਕਿਸਤਾਨ, ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ : ਸ਼ਿਵ ਸੈਨਾ   :: ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਹੋਵੇਗਾ: ਫਾਰੂਕ ਅਬਦੁੱਲਾ   :: ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ ਚ ਦਾਖਲ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ   :: ਅਲਮਾਰੀ ’ਚ 142 ਕਰੋੜ ਰੁਪਏ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼   :: ਗੁਰਮੀਤ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ   :: ਦਿੱਲੀ ਹਾਈ ਕੋਰਟ ’ਚ 2 ਜੱਜਾਂ ਨੇ ਚੁਕੀ ਸਹੁੰ   :: ਲਖੀਮਪੁਰ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਨੂੰ ਲੈ ਕੇ ‘ਮੌਨ ਧਰਨੇ ’ਤੇ ਬੈਠੀ ਪਿ੍ਰਯੰਕਾ   :: ਆਰੀਅਨ ਖਾਨ ਨੂੰ ਸਿਰਫ਼ ਉਨ੍ਹਾਂ ਦੇ ਸਰਨੇਮ ਕਾਰਨ ਬਣਾਇਆ ਜਾ ਰਿਹੈ ਨਿਸ਼ਾਨਾ : ਮਹਿਬੂਬਾ ਮੁਫ਼ਤੀ   :: ਕਸ਼ਮੀਰ ਚ ਘੱਟ ਗਿਣਤੀਆਂ ਦੇ ਕਤਲਾਂ ’ਤੇ ਅਮਿਤ ਸ਼ਾਹ ਨੇ ਅਪਣਾਇਆ ਸਖ਼ਤ ਰੁਖ, ਲਿਆ ਵੱਡਾ ਫ਼ੈਸਲਾ   :: ਦੇਸ਼ ਦੇ ਕਾਨੂੰਨ ਨੂੰ ਪੈਰਾਂ ਹੇਠਾਂ ਕੁਚਲਿਆ ਜਾ ਰਿਹੈ: ਅਖਿਲੇਸ਼   :: ਦੋਸ਼ੀਆਂ ਸੁਰੱਖਿਆ ਨਹੀਂ, ਸਜ਼ਾ ਦਿਵਾਉਣ ’ਤੇ ਕੰਮ ਕਰੇ ਸਰਕਾਰ: ਪਿ੍ਰਯੰਕਾ   :: ਰਾਹੁਲ ਦਾ ਤੰਜ : ਤਿਉਹਾਰ ਦਾ ਮੌਸਮ ਫਿੱਕਾ ਕਰਨ ਲਈ ਮੋਦੀ ਜੀ ਦਾ ਧੰਨਵਾਦ   :: ਲਖੀਮਪੁਰ ਘਟਾਨਾ ’ਚ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਨਾ ਹੋਣ ’ਤੇ SC ਨੇ ਯੋਗੀ ਸਰਕਾਰ ਨੂੰ ਪਾਈ ਝਾੜ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅਲਮਾਰੀ ’ਚ 142 ਕਰੋੜ ਰੁਪਏ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼ PRINT ਈ ਮੇਲ
not_121021.jpgਹੈਦਰਾਬਾਦ- --12ਅਕਤੂਬਰ21-(ਮੀਡੀਦੇਪੰਜਾਬ)--ਹਾਲ ਹੀ ’ਚ ਹੈਦਰਾਬਾਦ ਦੀ ਇਕ ਕੰਪਨੀ ਹੇਟੇਰੋ ਫਾਰਮਾ ’ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ। ਇਸ ਛਾਪੇ ’ਚ ਉਨ੍ਹਾਂ ਨੂੰ ਕਰੀਬ 550 ਕਰੋੜ ਰੁਪਏ ਦੀ ਬੇਹਿਸਾਬੀ ਆਮਦਨ ਦਾ ਪਤਾ ਲੱਗਾ ਅਤੇ ਉਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 142 ਕਰੋੜ ਰੁਪਏ ਦਾ ਤਾਂ ਕੈਸ਼ ਮਿਲਿਆ।

142 ਕਰੋੜ ਰੁਪਏ ਕੈਸ਼ ਦੇਖ ਕੇ ਇਨਕਮ ਟੈਕਸ ਵਿਭਾਗ ਦੇ ਵੀ ਹੋਸ਼ ਉੱਡ ਗਏ। ਇਹ ਕੈਸ਼ ਘਰ ਦੇ ਅੰਦਰ ਅਲਮਾਰੀ ਅਤੇ ਬਕਸਿਆਂ ’ਚ ਰੱਖਿਆ ਹੋਇਆ ਸੀ। ਉੱਥੇ ਹੀ ਭਾਰਤੀ ਸਟੇਟ ਬੈਂਕ ਦੇ ਲਾਕਰ ਅਤੇ ਅਮੀਰਪੇਟ ਜਗ੍ਹਾ ਦੇ ਕੁਝ ਪ੍ਰਾਈਵੇਟ ਲਾਕਰਾਂ ’ਚ ਵੀ ਪੈਸੇ ਲੁਕਾ ਕੇ ਰੱਖੇ ਹੋਏ ਸਨ। ਇਹ ਕੰਪਨੀ ਜ਼ਿਆਦਾਤਰ ਉਤਪਾਦਾਂ ਦਾ ਨਿਰਯਾਤ ਵਿਦੇਸ਼ਾਂ ਯਾਨੀ ਯੂ.ਐੱਸ.ਏ., ਯੂਰਪ, ਦੁਬਈ ਅਤੇ ਹੋਰ ਅਫਰੀਕੀ ਦੇਸ਼ਾਂ ’ਚ ਕਰਦੀ ਹੈ।

ਦਰਅਸਲ ਇਨਕਮ ਟੈਕਸ ਨੇ 6 ਸੂਬਿਆਂ ’ਚ ਕਰੀਬ 50 ਥਾਂਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਅਧਿਕਾਰੀਆਂ ਨੂੰ ਡਿਜੀਟਲ ਯੰਤਰ, ਪੈਨ ਡਰਾਈਵ, ਦਸਤਾਵੇਜ਼ ਆਦਿ ਦੇ ਰੂਪ ’ਚ ਕਈ ਸਬੂਤ ਮਿਲੇ ਹਨ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਇਨ੍ਹਾਂ ਛਾਪਿਆਂ ਦੌਰਾਨ ਫਰਜ਼ੀ ਅਤੇ ਗੈਰ-ਮੌਜੂਦ ਕੰਪਨੀ ਤੋਂ ਕੀਤੀ ਗਈ ਖਰੀਦ ’ਚ ਗੜਬੜੀ ਦਾ ਵੀ ਖੁਲਾਸਾ ਹੋਇਆ। ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਕਈ ਬੈਂਕ ਲਾਕਰ ਮਿਲੇ ਹਨ, ਜਿਨ੍ਹਾਂ ’ਚੋਂ 16 ਲਾਕਰ ਸੰਚਾਲਤ ਹਨ। ਕੇਂਦਰੀ ਸਿੱਧੇ ਟੈਕਸ ਬੋਰਡ ਅਨੁਸਾਰ, ਹੈਦਰਾਬਾਦ ਸਥਿਤ ਇਕ ਪ੍ਰਮੁੱਖ ਫਾਰਮਾਸਊਟਿਕਲ ਸਮੂਹ ’ਤੇ 6 ਅਕਤੂਬਰ ਨੂੰ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਅਤੇ ਹੁਣ ਤੱਕ ਲਗਭਗ 550 ਕਰੋੜ ਰੁਪਏ ਦੀ ਬੇਹਿਸਾਬ ਆਮਦਨ ਦਾ ਪਤਾ ਲੱਗਾ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement