:: ਵੱਡੀ ਖ਼ਬਰ: ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਨੂੰ ਨਹੀਂ ਮਿਲੀ ਜ਼ਮਾਨਤ, 20 ਅਕਤੂਬਰ ਨੂੰ ਆਵੇਗਾ ਫੈ਼ਸਲਾ   :: ਸਰਕਾਰ ਨੂੰ ਪਾਕਿਸਤਾਨ, ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ : ਸ਼ਿਵ ਸੈਨਾ   :: ਕਸ਼ਮੀਰ ਕਦੇ ਵੀ ਪਾਕਿਸਤਾਨ ਦਾ ਹਿੱਸਾ ਨਹੀਂ ਹੋਵੇਗਾ: ਫਾਰੂਕ ਅਬਦੁੱਲਾ   :: ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ ਚ ਦਾਖਲ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ   :: ਅਲਮਾਰੀ ’ਚ 142 ਕਰੋੜ ਰੁਪਏ ਦੇਖ ਇਨਕਮ ਟੈਕਸ ਅਫ਼ਸਰਾਂ ਦੇ ਉੱਡੇ ਹੋਸ਼   :: ਗੁਰਮੀਤ ਰਾਮ ਰਹੀਮ ਨੂੰ 18 ਅਕਤੂਬਰ ਨੂੰ ਸੁਣਾਈ ਜਾਵੇਗੀ ਸਜ਼ਾ, ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ   :: ਦਿੱਲੀ ਹਾਈ ਕੋਰਟ ’ਚ 2 ਜੱਜਾਂ ਨੇ ਚੁਕੀ ਸਹੁੰ   :: ਲਖੀਮਪੁਰ ਹਿੰਸਾ ਮਾਮਲਾ: ਕੇਂਦਰੀ ਮੰਤਰੀ ਦੀ ਬਰਖ਼ਾਸਤਗੀ ਨੂੰ ਲੈ ਕੇ ‘ਮੌਨ ਧਰਨੇ ’ਤੇ ਬੈਠੀ ਪਿ੍ਰਯੰਕਾ   :: ਆਰੀਅਨ ਖਾਨ ਨੂੰ ਸਿਰਫ਼ ਉਨ੍ਹਾਂ ਦੇ ਸਰਨੇਮ ਕਾਰਨ ਬਣਾਇਆ ਜਾ ਰਿਹੈ ਨਿਸ਼ਾਨਾ : ਮਹਿਬੂਬਾ ਮੁਫ਼ਤੀ   :: ਕਸ਼ਮੀਰ ਚ ਘੱਟ ਗਿਣਤੀਆਂ ਦੇ ਕਤਲਾਂ ’ਤੇ ਅਮਿਤ ਸ਼ਾਹ ਨੇ ਅਪਣਾਇਆ ਸਖ਼ਤ ਰੁਖ, ਲਿਆ ਵੱਡਾ ਫ਼ੈਸਲਾ   :: ਦੇਸ਼ ਦੇ ਕਾਨੂੰਨ ਨੂੰ ਪੈਰਾਂ ਹੇਠਾਂ ਕੁਚਲਿਆ ਜਾ ਰਿਹੈ: ਅਖਿਲੇਸ਼   :: ਦੋਸ਼ੀਆਂ ਸੁਰੱਖਿਆ ਨਹੀਂ, ਸਜ਼ਾ ਦਿਵਾਉਣ ’ਤੇ ਕੰਮ ਕਰੇ ਸਰਕਾਰ: ਪਿ੍ਰਯੰਕਾ   :: ਰਾਹੁਲ ਦਾ ਤੰਜ : ਤਿਉਹਾਰ ਦਾ ਮੌਸਮ ਫਿੱਕਾ ਕਰਨ ਲਈ ਮੋਦੀ ਜੀ ਦਾ ਧੰਨਵਾਦ   :: ਲਖੀਮਪੁਰ ਘਟਾਨਾ ’ਚ ਮੰਤਰੀ ਦੇ ਬੇਟੇ ਦੀ ਗ੍ਰਿਫਤਾਰੀ ਨਾ ਹੋਣ ’ਤੇ SC ਨੇ ਯੋਗੀ ਸਰਕਾਰ ਨੂੰ ਪਾਈ ਝਾੜ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਦੇ ਸਾਬਕਾ ਸਲਾਹਕਾਰ ਦੇ ਘਰ CBI ਨੇ ਮਾਰੇ ਛਾਪੇ PRINT ਈ ਮੇਲ
jak121021.jpgਸ਼੍ਰੀਨਗਰ- --12ਅਕਤੂਬਰ21-(ਮੀਡੀਦੇਪੰਜਾਬ)--ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਦੇ ਸਾਬਕਾ ਸਲਾਹਕਾਰ ਬਸ਼ੀਰ ਖਾਨ ਨੂੰ ਹਟਾਏ ਜਾਣ ਦੇ ਸਿਰਫ਼ ਇਕ ਹਫ਼ਤੇ ਬਾਅਦ ਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਉਨ੍ਹਾਂ ਦੇ ਸ਼੍ਰੀਨਗਰ ਸਥਿਤ ਘਰ ’ਤੇ ਅਣਅਧਿਕਾਰਤ ਲੋਕਾਂ ਨੂੰ ਬੰਦੂਕ ਦਾ ਲਾਇਸੈਂਸ ਜਾਰੀ ਕਰਨ ਦੇ ਸੰਬੰਧ ’ਚ ਛਾਪੇ ਮਾਰੇ।

 ਜੰਮੂ ਕਸ਼ਮੀਰ ਅਤੇ ਦੇਸ਼ ਦੇ ਹੋਰ ਹਿੱਸਿਆਂ ’ਚ ਘੱਟੋ-ਘੱਟ 40 ਥਾਂਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ 25 ਸਾਬਕਾ ਨੌਕਰਸ਼ਹਾਂ, ਅਧਿਕਾਰੀਆਂ ਅਤੇ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਚੱਲ ਰਹੀ ਹੈ। ਕੇਂਦਰੀ ਏਜੰਸੀ ਜਾਅਲੀ ਦਸਤਾਵੇਜ਼ ਜਮ੍ਹਾ ਕਰ ਕੇ ਜੰਮੂ ਕਸ਼ਮੀਰ ਤੋਂ ਵੱਡੇ ਪੈਮਾਨੇ ’ਤੇ ਖਰੀਦੀਆਂ ਗਈਆਂ ਬੰਦੂਕਾਂ ਦੇ ਲਾਇਸੈਂਸ ਜਾਰੀ ਕੀਤੇ ਜਾਣ ਦੀ ਜਾਂਚ ਕਰ ਰਹੀ ਹੈ,ਸੂਤਰਾਂ ਨੇ ਦੱਸਿਆ ਕਿ ਸੀ.ਬੀ.ਆਈ. ਦੀਆਂ ਟੀਮਾਂ ਨੇ ਮੰਗਲਵਾਰ ਸਵੇਰੇ ਬਰਜੁੱਲਾ ਸਥਿਤ ਬਸ਼ੀਰ ਖਾਨ ਦੇ ਘਰ ਛਾਪੇ ਮਾਰੇ। ਛਾਪੇ ਮਾਰਨ ਵਾਲੀਆਂ ਟੀਮਾਂ ਨਾਲ ਵੱਡੀ ਗਿਣਤੀ ’ਚ ਪੁਲਸ ਫ਼ੋਰਸ ਵੀ ਮੌਜੂਦ ਸੀ। ਛਾਪੇ ਦੀ ਇਸ ਕਾਰਵਾਈ ਨੂੰ ਲੈ ਕੇ ਸੀ.ਬੀ.ਆਈ. ਨੇ ਹੁਣ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਖਾਨ ਨੂੰ ਪਿਛਲੇ ਸਾਲ ਮਾਰਚ ’ਚ ਮਨੋਜ ਸਿਨਹਾ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਉਹ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਪਹਿਲੇ ਉੱਪ ਰਾਜਪਾਲ ਗਿਰੀਸ਼ ਚੰਦ ਮੁਰਮੂ ਦੇ ਵੀ ਸਲਾਹਕਾਰ ਸਨ। ਪਿਛਲੇ ਹਫ਼ਤੇ ਖਾਨ ਨੂੰ ਸਲਾਹਕਾਰ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਹਟਾਉਣ ਲਈ ਕੋਈ ਕਾਰਨ ਨਹੀਂ ਦੱਸਿਆ ਗਿਆ ਸੀ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement
Advertisement