:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪਾਕਿ : ਔਰਤ ਨੇ ਇਕੱਠੇ 7 ਬੱਚਿਆਂ ਨੂੰ ਦਿੱਤਾ ਜਨਮ, ਪਤੀ ਅਤੇ ਡਾਕਟਰਾਂ ਨੇ ਕਹੀ ਇਹ ਗੱਲ PRINT ਈ ਮੇਲ
7_kid_181021.jpg
ਇਸਲਾਮਾਬਾਦ --18ਅਕਤੂਬਰ21-(ਮੀਡੀਆਦੇਸਪੰਜਾਬ)--ਪਾਕਿਸਤਾਨ ਵਿਚ ਇਕ ਔਰਤ ਨੇ ਇਕੱਠੇ 7 ਬੱਚਿਆਂ ਨੂੰ ਜਨਮ ਦਿੱਤਾ ਹੈ। ਡਾਕਟਰਾਂ ਨੇ ਦੱਸਿਆ ਕਿ ਅਲਟ੍ਰਾਸਾਊਂਡ ਅਤੇ ਹੋਰ ਰਿਪੋਰਟਾਂ ਤੋਂ ਪਤਾ ਚੱਲਿਆ ਸੀ ਕਿ ਔਰਤ ਦੇ ਗਰਭ ਵਿਚ ਪੰਜ ਬੱਚੇ ਹਨ ਪਰ ਜਦੋਂ ਡਿਲੀਵਰੀ ਕਰਾਈ ਗਈ ਤਾਂ ਔਰਤ ਨੇ 7 ਬੱਚਿਆਂ ਨੂੰ ਜਨਮ ਦਿੱਤਾ। ਫਿਲਹਾਲ ਸਾਰੇ ਨਵਜੰਮੇ ਬੱਚੇ ਅਤੇ ਉਹਨਾਂ ਦੀ ਮਾਂ ਦੀ ਹਾਲਤ ਸਥਿਰ ਹੈ।

ਇਹ ਪੂਰਾ ਮਾਮਲਾ ਖੈਬਰ ਪਖਤੂਨਖਵਾ ਦੇ ਐਬਟਾਬਾਦ ਦਾ ਹੈ, ਜਿੱਥੇ ਯਾਰ ਮੁਹੰਮਦ ਨਾਮ ਦੇ ਸ਼ਖਸ ਦੀ ਪਤਨੀ ਨੂੰ ਜਣੇਪਾ ਦਰਦ ਹੋਣ ਦੇ ਬਾਅਦ ਹਸਪਤਾਲ ਲਿਆਂਦਾ ਗਿਆ। ਜਿਨਾਹ ਇੰਟਰਨੈਸ਼ਨਲ ਵਿਚ ਮੁਹੰਮਦ ਦੀ ਪਤਨੀ ਨੇ ਇਕੱਠੇ 7 ਬੱਚਿਆਂ ਨੂੰ ਜਨਮ ਦਿੱਤਾ, ਜਿਹਨਾਂ ਵਿਚ 4 ਮੁੰਡੇ ਅਤੇ 3 ਕੁੜੀਆਂ ਹਨ।

 

ਪਤੀ ਨੇ ਕਹੀ ਇਹ ਗੱਲ
ਬੀ.ਬੀ.ਸੀ. ਮੁਤਾਬਕ ਯਾਰ ਮੁਹੰਮਦ ਦਾ ਕਹਿਣਾ ਹੈ ਕਿ ਇਹਨਾਂ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਿਚ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ ਕਿਉਂਕਿ ਉਹ ਇਕ ਸੰਯੁਕਤ ਪਰਿਵਾਰ ਵਿਚ ਰਹਿੰਦੇ ਹਨ। ਪਰਿਵਾਰ ਦੇ ਸਾਰੇ ਲੋਕ ਬੱਚਿਆਂ ਨੂੰ ਪਾਲਣ ਵਿਚ ਉਹਨਾਂ ਦੀ ਮਦਦ ਕਰਨਗੇ। ਇਹਨਾਂ 7 ਬੱਚਿਆਂ ਤੋਂ ਪਹਿਲਾਂ ਯਾਰ ਮੁਹੰਮਦ ਦੀਆਂ ਦੋ ਧੀਆਂ ਹਨ ਮਤਲਬ ਕੁੱਲ਼ ਮਿਲਾ ਕੇ ਉਸ ਦੇ ਪਰਿਵਾਰ ਵਿਚ 9 ਬੱਚੇ ਹੋ ਗਏ ਹਨ।

 

 

ਡਾਕਟਰਾਂ ਨੇ ਕਹੀ ਇਹ ਗੱਲ
ਡਾਕਟਰਾਂ ਮੁਤਾਬਕ 8 ਮਹੀਨੇ ਦੀ ਗਰਭਵਤੀ ਔਰਤ ਉਹਨਾਂ ਕੋਲ ਸ਼ਨੀਵਾਰ ਨੂੰ ਆਈ ਸੀ। ਉਸ ਸਮੇਂ ਜਾਂਚ ਵਿਚ ਪਤਾ ਚੱਲਿਆ ਸੀ ਕਿਕ ਉਸ ਦੇ ਗਰਭ ਵਿਚ ਪੰਜ ਬੱਚੇ ਹਨ। ਔਰਤ ਦਾ ਬੀਪੀ ਵਧਿਆ ਹੋਇਆ ਸੀ, ਢਿੱਡ ਵੀ ਬਹੁਤ ਵੱਡਾ ਹੋ ਚੁੱਕਾ ਸੀ। ਆਪਰੇਸ਼ਨ ਦਾ ਫ਼ੈਸਲਾ ਖਤਰਨਾਕ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਔਰਤ ਦੇ ਦੋ ਬੱਚੇ ਆਪਰੇਸ਼ਨ ਨਾਲ ਹੋਏ ਸਨ। ਇਸ ਨਾਲ ਉਸ ਦੇ ਪੁਰਾਣੇ ਟਾਂਕੇ ਅਤੇ ਬੱਚੇਦਾਨੀ ਦੇ ਫਟਣ ਦਾ ਖਤਰਾ ਸੀ ਪਰ ਬਾਅਦ ਵਿਚ ਕਈ ਡਾਕਟਰਾਂ ਦੀ ਟੀਮ ਨੇ ਇਕ ਘੰਟੇ ਤੋਂ ਵੱਧ ਲੰਬੇ ਚੱਲੇ ਆਪਰੇਸ਼ਨ ਵਿਚ ਸਫਲ ਡਿਲੀਵਰੀ ਕਰਵਾਈ। ਡਾਕਟਰਾਂ ਨੇ ਕਿਹਾ ਕਿ ਆਮਤੌਰ 'ਤੇ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਇਕੋ ਵਾਰ ਪੈਦਾ ਹੋਏ ਸਾਰੇ ਬੱਚੇ ਜਿਉਂਦੇ ਅਤੇ ਸਿਹਤਮੰਦ ਹੋਣ।ਪਰ ਸਾਡੀ ਟੀਮ ਨੇ ਇਹ ਕਰ ਦਿਖਾਇਆ। ਦੱਸਿਆ ਗਿਆ ਕਿ ਮਾਂ ਨੂੰ ਆਈ.ਸੀ.ਯੂ. ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਬੱਚਿਆਂ ਅਤੇ ਮਾਂ ਦੀ ਹਾਲਤ ਸਥਿਰ ਹੈ।

 

 
< Prev   Next >

Advertisements