:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਆਰੀਅਨ ਨੂੰ ਲੈ ਕੇ ਓਵੈਸੀ ਦਾ ਬਿਆਨ, ‘ਮੈਂ ਬੇਜ਼ੁਬਾਨ ਮੁਸਲਮਾਨਾਂ ਲਈ ਲੜਾਂਗਾ, ਉਨ੍ਹਾਂ ਲਈ ਨਹੀਂ ਜਿਨ੍ਹਾਂ ਦੇ ਪਿਤਾ...’ PRINT ਈ ਮੇਲ
oba_181021.jpg
ਮੁੰਬਈ --18ਅਕਤੂਬਰ21-(ਮੀਡੀਦੇਪੰਜਾਬ)--ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਇਨ੍ਹੀਂ ਦਿਨੀਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਆਰੀਅਨ ਤੇ ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੇਂਟ ਤੇ ਮੁਨਮੁਨ ਧਮੇਚਾ ਡਰੱਗਜ਼ ਮਾਮਲੇ ’ਚ ਗ੍ਰਿਫ਼ਤਾਰ ਹਨ। ਇਸ ਸਮੇਂ ਇਹ ਤਿੰਨੇ ਜੇਲ੍ਹ ’ਚ ਹਨ। ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦਾ ਨਾਂ ਡਰੱਗਜ਼ ਮਾਮਲੇ ’ਚ ਆਉਣ ਤੋਂ ਬਾਅਦ ਦੇਸ਼ ਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਆਪਣੀ ਪ੍ਰਤੀਕਿਰਿਆ ਦੇ ਰਹੀਆਂ ਹਨ। ਹੁਣ ਰਾਜਨੀਤੀ ਪਾਰਟੀ ਮਜਲਿਸ-ਏ-ਇਤੇਹਾਦੁਲ-ਮੁਸਲਮੀਨ ਦੇ ਪ੍ਰਧਾਨ ਅਸਦਉਦੀਨ ਓਵੈਸੀ ਨੇ ਵੀ ਆਰੀਅਨ ਖ਼ਾਨ ਦੇ ਜੇਲ੍ਹ ਜਾਣ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਦਰਅਸਲ ਅਸਦਉਦੀਨ ਓਵੈਸੀ ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਪਹੁੰਚੇ, ਜਿਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਸਦਉਦੀਨ ਓਵੈਸੀ ਨੇ ਆਰੀਅਨ ਖ਼ਾਨ ਤੇ ਸ਼ਾਹਰੁਖ ਖ਼ਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਉਹ ਉਨ੍ਹਾਂ ਬੇਜ਼ੁਬਾਨ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰਨਗੇ, ਜੋ ਜੇਲ੍ਹ ’ਚ ਬੰਦ ਹਨ, ਬਜਾਏ ਉਨ੍ਹਾਂ ਦੇ ਜਿਨ੍ਹਾਂ ਦੇ ਪਿਤਾ ਪਾਵਰਫੁੱਲ ਹੈ।

ਅੰਗਰੇਜ਼ੀ ਵੈੱਬਸਾਈਟ ਦੀ ਖ਼ਬਰ ਮੁਤਾਬਕ ਅਸਦਉਦੀਨ ਓਵੈਸੀ ਨੇ ਕਿਹਾ ਕਿ ਤੁਸੀਂ ਇਕ ਸੁਪਰਸਟਾਰ ਦੇ ਬੇਟੇ ਦੀ ਗੱਲ ਕਰ ਰਹੇ ਹਨ। ਯੂ. ਪੀ. ਦੀਆਂ ਜੇਲ੍ਹਾਂ ’ਚ ਬੰਦ ਘੱਟ ਤੋਂ ਘੱਟ 27 ਫੀਸਦੀ ਵਿਧਾਰਾਧੀਨ ਕੈਦੀ ਮੁਸਲਮਾਨ ਹੈ। ਉਨ੍ਹਾਂ ਲਈ ਕੌਣ ਬੋਲੇਗਾ? ਮੈਂ ਉਨ੍ਹਾਂ ਲਈ ਲੜਾਂਗਾ, ਜੋ ਬੇਜ਼ੁਬਾਨ ਤੇ ਕਮਜ਼ੋਰ ਹਨ, ਉਨ੍ਹਾਂ ਲਈ ਨਹੀਂ ਜਿਨ੍ਹਾਂ ਦੇ ਪਿਤਾ ਪਾਵਰਫੁੱਲ ਹਨ। ਅਸਦਉਦੀਨ ਓਵੈਸੀ ਦੇ ਹੁਣ ਇਸ ਬਿਆਨ ਦੀ ਕਾਫੀ ਚਰਚਾ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਜੇਲ੍ਹ ’ਚ ਕਿਸੇ ਨੂੰ ਵੀ ਨਾਂ ਨਾਲ ਨਹੀਂ, ਸਗੋਂ ਉਸ ਦੇ ਨੰਬਰ ਨਾਲ ਹੀ ਬੁਲਾਇਆ ਜਾਂਦਾ ਹੈ ਅਜਿਹੇ ’ਚ ਆਰੀਅਨ ਖ਼ਾਨ ਨੂੰ ਵੀ ਉਸ ਦਾ ਕੈਦੀ ਨੰਬਰ ਮਿਲ ਗਿਆ ਹੈ। ਦੂਜੇ ਪਾਸੇ ਜੇਲ੍ਹ ’ਚ ਆਰੀਅਨ ਖ਼ਾਨ ਨੂੰ ਉਨ੍ਹਾਂ ਦੇ ਘਰ ’ਚੋਂ 4500 ਰੁਪਏ ਮਨੀ ਆਰਡਰ ਆਇਆ ਹੈ, ਜਿਸ ਨਾਲ ਉਹ ਕੰਟੀਨ ਤੋਂ ਆਪਣਾ ਮਨਪਸੰਦ ਖਾਣਾ ਖਾ ਸਕਦਾ ਹੈ। ਇਸ ਤੋਂ ਪਹਿਲਾਂ ਕੁਝ ਵੈੱਬਸਾਈਟਸ ਨੇ ਦਾਅਵਾ ਕੀਤਾ ਕਿ ਆਰੀਅਨ ਜੇਲ੍ਹ ’ਚ ਸਿਰਫ ਬਿਸਕੁੱਟ ਖਾ ਰਿਹਾ ਹੈ, ਉਸ ਨੂੰ ਜੇਲ੍ਹ ਦਾ ਖਾਣਾ ਪਸੰਦ ਨਹੀਂ ਆ ਰਿਹਾ। ਆਰੀਅਨ ਖ਼ਾਨ ਦੀ ਜ਼ਮਾਨਤ ਨੂੰ ਲੈ ਕੇ ਅਗਲੀ ਸੁਣਵਾਈ 20 ਅਕਤੂਬਰ ਨੂੰ ਹੋਵੇਗੀ।

 
< Prev   Next >

Advertisements

Advertisement
Advertisement
Advertisement
Advertisement
Advertisement