:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅੱਤਵਾਦੀਆਂ ਅਤੇ ਉਨ੍ਹਾਂ ਦੇ ਹਮਦਰਦਾਂ ਤੋਂ ਚੁਣ-ਚੁਣ ਕੇ ਲਵਾਂਗੇ ਬਦਲਾ : ਮਨੋਜ ਸਿਨਹਾ PRINT ਈ ਮੇਲ
man_181021.jpg
ਸ਼੍ਰੀਨਗਰ --18ਅਕਤੂਬਰ21-(ਮੀਡੀਦੇਪੰਜਾਬ)-- ਜੰਮੂ ਕਸ਼ਮੀਰ ’ਚ ਨਾਗਰਿਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਦਰਮਿਆਨ ਉੱਪ ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਸੰਕਲਪ ਲਿਆ ਕਿ ਨਿਰਦੋਸ਼ ਨਾਗਰਿਕਾਂ ਦੇ ਇਕ-ਇਕ

 ਬੂੰਦ ਖੂਨ ਦਾ ਬਦਲਾ ਅੱਤਵਾਦੀਆਂ ਅਤੇ ਉਨ੍ਹਾਂ ਦੇ ਹਮਦਰਦਾਂ ਤੋਂ ਲਿਆ ਜਾਵੇਗਾ। ਸਿਨਹਾ ਨੇ ਕਿਹਾ ਕਿ ਰਾਜ ’ਚ ਸ਼ਾਂਤੀ ਅਤੇ ਸਮਾਜਿਕ-ਆਰਥਕਿ ਤਰੱਕੀ ਤੇ ਲੋਕਾਂ ਦੇ ਵਿਅਕਤੀਗੱਤ ਵਿਕਾਸ ’ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਤੇਜ਼ੀ ਨਾਲ ਵਿਕਾਸ ਦੇ ਪ੍ਰਤੀ ਆਪਣੀ ਵਚਨਬੱਧਤਾ ਦੋਹਰਾਈ। ਸਿਨਹਾ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਆਵਾਮ ਦੀ ਆਵਾਜ਼’ ’ਚ ਕਿਹਾ,‘‘ਮੈਂ ਸ਼ਹੀਦ ਨਾਗਰਿਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਅਤੇ ਸੋਗ ਪੀੜਤ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ। ਅਸੀਂ ਅੱਤਵਾਦੀਆਂ, ਉਨ੍ਹਾਂ ਦੇ ਹਮਦਰਦਾਂ ਨੂੰ ਨਿਸ਼ਾਨਾ ਬਣਾਵਾਂਗੇ ਅਤੇ ਨਿਰਦੋਸ਼ ਨਾਗਰਿਕਾਂ ਦੇ ਖੂਨ ਦੀ ਹਰ ਬੂੰਦ ਦਾ ਬਦਲਾ ਲਵਾਂਗੇ।’’

ਉੱਪ ਰਾਜਪਾਲ ਕਸ਼ਮੀਰ ਘਾਟੀ ’ਚ ਪਿਛਲੇ 10 ਦਿਨਾਂ ’ਚ ਅੱਤਵਾਦੀਆਂ ਵਲੋਂ ਘੱਟ ਗਿਣਤੀਆਂ ਅਤੇ ਪ੍ਰਵਾਸੀ ਮਜ਼ਦੂਰਾਂ ਸਮੇਤ ਵੱਖ-ਵੱਖ ਨਾਗਰਿਕਾਂ ਦੇ ਕਤਲ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਸਨ। ਉਨ੍ਹਾਂ ਕਿਹਾ,‘‘ਅਸੀਂ ਜਲਦ ਵਿਕਾਸ ਲਈ ਵਚਨਬੱਧ ਹਾਂ ਅਤੇ ਜੰਮੂ ਕਸ਼ਮੀਰ ਨੂੰ ਖੁਸ਼ਹਾਲ ਅਤੇ ਸ਼ਾਂਤੀਪੂਰਨ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਕੋਸ਼ਿਸ਼ ਕਰਾਂਗੇ।’’ ਸਿੰਘ ਨੇ ਲੋਕਾਂ ਨੂੰ ਉਨ੍ਹਾਂ ਸੁਰੱਖਿਆ ਕਰਮੀਆਂ ਨੂੰ ਯਾਦ ਕਰਨ ਦੀ ਅਪੀਲ ਕੀਤੀ,‘‘ਜਿਨ੍ਹਾਂ ਨੇ ਕਰਤੱਵ ਦੀ ਰਾਹ ’ਚ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਕਿਹਾ,‘‘ਅਗਲੇ ਮਹੀਨੇ ਜਦੋਂ ਅਸੀਂ ਦੀਵਾਲੀ ਦੇ ਦੀਵੇ ਬਾਲੀਏ ਤਾਂ ਸੁਰੱਖਿਆ ਫ਼ੋਰਸਾਂ ਦੇ ਉਨ੍ਹਾਂ ਸ਼ਹੀਦਾਂ ਦੀ ਯਾਦ ’ਚ ਇਕ ਦੀਵਾ ਜ਼ਰੂਰ ਬਾਲੀਏ, ਜਿਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਮਨੁੱਖਤਾ ਦੇ ਦੁਸ਼ਮਣਾਂ ਨੇ ਸਾਡੇ ਤੋਂ ਖੋਹ ਲਿਆ ਸੀ।’’ ਪੁੰਛ ਜ਼ਿਲ੍ਹੇ ’ਚ ਹਾਲ ਹੀ ’ਚ ਸਭ ਤੋਂ ਖ਼ਤਰਨਾਕ ਅੱਤਵਾਦ ਵਿਰੋਧੀ ਮੁਹਿੰਮਾਂ ’ਚੋਂ ਇਕ ’ਚ ਫ਼ੌਜ ਦੇ 9 ਜਵਾਨਾਂ ਦੀ ਜਾਨ ਚੱਲੀ ਗਈ ਸੀ।

 
< Prev   Next >

Advertisements

Advertisement
Advertisement
Advertisement
Advertisement
Advertisement