:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ PRINT ਈ ਮੇਲ
221021_m.jpg
ਹਮੀਰਪੁਰ– --22ਅਕਤੂਬਰ21-(ਮੀਡੀਦੇਪੰਜਾਬ)--ਯੂ.ਪੀ. ਦੇ ਹਮੀਰਪੁਰ ਜ਼ਿਲ੍ਹੇ 'ਚ ਇਕ ਬਰਾਤ ਨੂੰ ਉਸ ਵੇਲੇ ਬਿਨਾਂ ਲਾੜੀ ਤੋਂ ਮੁੜਨਾ ਪਿਆ, ਜਦੋਂ ਲਾੜੇ ਦੀਆਂ ਸਾਲੀਆਂ ਨੇ 5 ਹਜ਼ਾਰ ਰੁਪਏ ਬਤੋਰ ਸ਼ਗੁਨ ਦੇ ਤੌਰ 'ਤੇ ਮੰਗ ਕਰ ਦਿੱਤੀ। ਲਾੜੇ ਦੇ

 ਪਰਿਵਾਰ ਵਲੋਂ ਸਾਲੀਆਂ ਦੀ ਇਸ ਮੰਗ ਨੂੰ ਪੂਰਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ,  ਜਿਸਦੇ ਚਲਦਿਆਂ ਉਨ੍ਹਾਂ ਨੂੰ ਬਿਨਾਂ ਲਾੜੀ ਦੇ ਹੀ ਬਰਾਤ ਨੂੰ ਵਾਪਸ ਲੈ ਕੇ ਤੁਰਨਾ ਪਿਆ।

ਦਰਸਲ ਪਿੰਡ ਬਨਡਵਾ ਨਿਵਾਸੀ ਵਿਪਨ ਦਾ ਵਿਆਹ 14 ਅਕਤੂਬਰ ਨੂੰ ਸਾਰਿਲਾ ਤਹਿਸੀਲ ਬੋਖਰ ਪਿੰਡ ਦੀ ਕ੍ਰਿਸ਼ਮਾ ਨਾਲ ਹੋਣ ਵਾਲਾ ਸੀ। ਸਮੇਂ ਦੇ ਅਨੁਸਾਰ ਲਾੜਾ ਆਪਣੀ ਬਰਾਤ ਲੈ ਕੇ ਸ਼ਾਨੋ-ਸ਼ੋਕਤ ਦੇ ਨਾਲ ਲਾੜੀ ਦੇ ਘਰ ਪਹੁੰਚਿਆ। ਇਸ ਦੌਰਾਨ ਲਾੜੇ ਦੇ ਪਹੁੰਚਦੇ ਹੀ ਇਕ-ਇਕ ਕਰਕੇ ਸਾਰੀਆਂ ਰਸਮਾਂ ਸ਼ੁਰੂ ਕਰ ਦਿੱਤੀਆਂ ਗਈਆਂ। ਬਕਾਇਦਾ ਲਾੜੇ ਤੇ ਲਾੜੀ ਦਾ ਫੋਟੋਸ਼ੂਟ ਵੀ ਹੋਣ ਲੱਗਿਆ ਪਰ ਇਸ ਤੋਂ ਬਾਅਦ ਉਸ ਵਕਤ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਜੈਮਾਲਾ ਦੀ ਰਸਮ ਦੇ ਦੌਰਾਨ ਲਾੜੀ ਦੇ ਪਰਿਵਾਰ ਵਲੋਂ 5 ਹਜ਼ਾਰ ਦੀ ਮੰਗ ਕਰ ਦਿੱਤੀ ਗਈ। ਜਿਸ ’ਤੇ ਲਾੜੇ ਦਾ ਚਾਚਾ ਓਥੇ ਮੌਜੂਦ ਕੁੜੀਆਂ ਨੂੰ 1500 ਰੁਪਏ ਦੇਣ ਲੱਗਾ। ਵਿਆਹ ਦੀਆਂ ਰਸਮਾਂ ਦੇ ਦੌਰਾਨ ਗੱਲ ਇੰਨੀ ਵੱਧ ਗਈ ਕਿ ਲਾੜੇ ਦੇ ਪਰਿਵਾਰ ਨੇ ਪੁਲਸ ਨੂੰ ਬੁਲਾ ਲਿਆ। ਪੁਲਿਸ ਦੇ ਮਾਮਲੇ 'ਚ ਦਖਲ ਦੇਣ ਤੋਂ ਬਾਵਜ਼ੂਦ ਮਾਮਲਾ ਸੁਲਝ ਨਹੀਂ ਸਕਿਆ। ਜਿਸ ਤੋਂ ਬਾਅਦ ਲਾੜੇ ਨੂੰ ਆਪਣੀ ਬਰਾਤ ਲੈ ਕੇ ਵਾਪਿਸ ਖਾਲ੍ਹੀ ਹਥ ਮੁੜਨਾ ਪਿਆ।

ਲਾੜੇ ਦੇ ਭਰਾ ਚੰਦਰਪਾਲ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਇਹ ਰਿਸ਼ਤਾ ਤੈਅ ਹੋਇਆ ਸੀ ਪਰ ਛੋਟੀ ਜਿਹੀ ਗੱਲ ਨੂੰ ਲੈ ਕੇ ਬਰਾਤ ਮੋੜ ਦਿੱਤੀ ਗਈ। ਚੰਦਰਪਾਲ ਨੇ ਕਿਹਾ ਕਿ ਨੇਗ ਦੀ ਗੱਲ ਨੂੰ ਲੈ ਕੇ ਕੁੜੀ ਵਾਲੇ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਆਪਣੀ ਕੁੜੀ ਦਾ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਤੇ ਲਾੜੇ ਸਮੇਤ ਬਰਾਤੀਆਂ ਨੂੰ ਵਾਪਸ ਘਰ ਜਾਣ ਲਈ ਕਹਿ ਦਿੱਤਾ।

ਲਾੜੇ ਦੇ ਭਰਾ ਮੁਤਾਬਕ, ਮੁੰਡਾ-ਕੁੜੀ ਘਰੋਂ ਭੱਜ ਵੀ ਚੁੱਕੇ ਹਨ। ਜਿਸ ਤੋਂ ਬਾਅਦ ਹੀ ਉਨ੍ਹਾਂ ਦੋਵਾਂ ਦਾ ਵਿਆਹ ਆਪਸੀ ਰਜ਼ਾਮੰਦੀ ਨਾਲ ਤੈਅ ਹੋਇਆਸੀ ਪਰ ਵਿਆਹ ਦੌਰਾਨ ਜਿਸ ਤਰ੍ਹਾਂ ਹੰਗਾਮਾ ਹੋਇਆ, ਉਸ ਨੂੰ ਲੈ ਕੇ ਵੀ ਲਾੜੇ ਪੱਖ ਦੇ ਲੋਕ ਕੁੜੀ ਦੇ ਘਰ ਵਾਲਿਆਂ ’ਤੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਕੁੜੀ ਨੂੰ ਚੜ੍ਹਾਵੇ ’ਚ ਦਿੱਤੇ ਗਏ ਗਹਿਣੇ ਅਤੇ ਕਪੜੇ ਕੁੜੀ ਦੇ ਘਰ ਵਾਲਿਆਂ ਨੇ ਰੱਖ ਲਏ ਹਨ, ਜੋ ਕਿ ਮੰਗਣ ’ਤੇ ਵੀ ਮੋੜੇ ਨਹੀਂ ਗਏ। 


 

 
< Prev   Next >

Advertisements

Advertisement
Advertisement
Advertisement
Advertisement
Advertisement