:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ' PRINT ਈ ਮੇਲ
par_231021.jpg
ਬਾਰਾਬੰਕੀ --23ਅਕਤੂਬਰ21-(ਮੀਡੀਦੇਪੰਜਾਬ)--ਯੂ.ਪੀ. ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸ਼ਨੀਵਾਰ ਨੂੰ 7 ਵੱਡੇ ਐਲਾਨ ਕੀਤੇ। ਪ੍ਰਿਯੰਕਾ ਗਾਂਧੀ ਨੇ ਬਾਰਾਬੰਕੀ ਵਿੱਚ ਕਾਂਗਰਸ ਦੀ ਸਹੁੰ ਯਾਤਰਾ ਨੂੰ ਹਰੀ

 ਝੰਡੀ ਵਿਖਾਉਣ ਤੋਂ ਬਾਅਦ ਵਾਅਦਾ ਕੀਤਾ ਕਿ ਯੂ.ਪੀ. ਵਿੱਚ ਸਰਕਾਰ ਆਉਣ ਤੋਂ ਬਾਅਦ ਕਾਂਗਰਸ ਕਿਸਾਨਾਂ ਦਾ ਕਰਜ਼ ਮੁਆਫ ਕਰੇਗੀ। ਇਸ ਤੋਂ ਇਲਾਵਾ ਬਿਜਲੀ ਬਿੱਲ ਮੁਆਫ ਹੋਣਗੇ ਅਤੇ ਲੜਕੀਆਂ ਨੂੰ ਸਕੂਟੀ ਅਤੇ ਮੋਬਾਈਲ ਸਰਕਾਰ ਦੇਵੇਗੀ। ਪ੍ਰਿਯੰਕਾ ਗਾਂਧੀ ਨੇ ਸਹੁੰ ਯਾਤਰਾ ਨੂੰ ਹਰੀ ਝੰਡੀ ਵਿਖਾਉਣ ਤੋਂ ਬਾਅਦ ਬਾਰਾਬੰਕੀ ਦੇ ਹਰਖ ਚੁਰਾਹੇ 'ਤੇ ਪਹੁੰਚੀਆਂ। ਇੱਥੇ ਉਨ੍ਹਾਂ ਕਿਹਾ, ਮੈਂ ਇੱਥੇ ਕਾਂਗਰਸ ਪਾਰਟੀ ਦੇ 7 ਵਾਅਦਿਆਂ ਨੂੰ ਦੱਸਣ ਆਈ ਹਾਂ।

 

ਪਹਿਲਾ ਵਾਅਦਾ - ਸਾਡਾ ਪਹਿਲਾ ਵਾਅਦਾ ਟਿੱਕਟਾਂ ਵਿੱਚ ਔਰਤਾਂ ਨੂੰ 40 ਫ਼ੀਸਦੀ ਹਿੱਸੇਦਾਰੀ ਦੇਣ ਦੀ ਹੈ।
ਦੂਜਾ ਵਾਅਦਾ - ਲੜਕੀਆਂ ਨੂੰ ਸਮਾਰਟਫੋਨ ਅਤੇ ਸਕੂਟੀ ਦਿੱਤੀ ਜਾਵੇਗੀ।
ਤੀਜਾ ਵਾਅਦਾ - ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਹੋਵੇਗਾ
ਚੌਥਾ ਵਾਅਦਾ - 20 ਲੱਖ ਸਰਕਾਰੀ ਰੁਜ਼ਗਾਰ
ਪੰਜਵਾਂ ਵਾਅਦਾ -  ਸਭ ਦਾ ਬਿਜਲੀ ਬਿੱਲ ਅੱਧਾ ਮੁਆਫ
ਛੱਠਵਾਂ ਵਾਅਦਾ - ਪਰਿਵਾਰ ਨੂੰ 25000 ਹਜ਼ਾਰ ਦੀ ਆਰਥਿਕ ਮਦਦ ਦਿੱਤੀ ਜਾਵੇਗੀ
ਸੱਤਵਾਂ ਵਾਅਦਾ - 2500 ਵਿੱਚ ਕਣਕ-ਝੋਨਾ, 400 ਰੁਪਏ ਵਿੱਚ ਖਰੀਦਿਆ ਜਾਵੇਗਾ ਗੰਨਾ

 

ਔਰਤਾਂ ਲਈ ਵੱਖ ਘੋਸ਼ਣਾ ਪੱਤਰ ਜਾਰੀ ਹੋਵੇਗਾ
ਪ੍ਰਿਯੰਕਾ ਨੇ ਕਿਹਾ, ਸਰਕਾਰ ਆਉਣ 'ਤੇ ਔਰਤਾਂ ਲਈ ਵੱਖ-ਵੱਖ ਘੋਸ਼ਣਾ ਪੱਤਰ ਜਾਰੀ ਕਰਾਂਗੇ। ਸਾਡੀ ਸਰਕਾਰ ਆਉਣ 'ਤੇ 12ਵੀਂ ਪਾਸ ਵਿਦਿਆਰਥਣਾਂ ਨੂੰ ਸਮਾਰਟਫੋਨ ਅਤੇ ਦਰਜੇਦਾਰ ਵਿਦਿਆਰਥਣਾਂ ਨੂੰ ਸਕੂਟੀ ਦਿਆਂਗੇ। ਅਸੀਂ ਕਿਸਾਨਾਂ ਦੇ ਸਾਰੇ ਕਰਜ਼ ਮੁਆਫ ਕਰਾਂਗੇ। ਅਸੀਂ ਪਹਿਲਾਂ 72 ਹਜ਼ਾਰ ਕਰੋੜ ਦੇ ਕਰਜ਼ ਪਹਿਲਾਂ ਮੁਆਫ ਕਰਕੇ ਵਿਖਾਇਆ ਹੈ। ਪ੍ਰਿਯੰਕਾ ਨੇ ਕਿਹਾ ਕਿ ਕਿਸਾਨ ਅੱਜ ਦੁਖੀ ਹੈ। ਮੋਦੀ ਸਰਕਾਰ ਦੇ ਮੰਤਰੀ ਦੇ ਬੇਟੇ ਨੇ ਕਿਸਾਨਾਂ ਨੂੰ ਮਾਰ ਦਿੱਤਾ। ਸਰਕਾਰ ਨੇ ਅੱਜ ਤਕ ਮੰਤਰੀ ਨੂੰ ਨਹੀਂ ਹਟਾਇਆ। ਅਸੀਂ ਅੱਜ ਦੀ ਯਾਤਰਾ ਦੇ ਜ਼ਰੀਏ ਲੋਕਾਂ ਤੱਕ ਆਪਣਾ ਵਾਅਦਾ ਪਹੁੰਚਾਉਣ ਦਾ ਕੰਮ ਕਰਾਂਗੇ।

ਖੇਤਾਂ ਵਿੱਚ ਔਰਤਾਂ ਨਾਲ ਕੀਤੀ ਮੁਲਾਕਾਤ
ਬਾਰਾਬੰਕੀ ਵਿੱਚ ਪ੍ਰਿਅੰਕਾ ਗਾਂਧੀ ਨੇ ਖੇਤਾਂ ਵਿੱਚ ਕੰਮ ਕਰ ਰਹੇ ਔਰਤਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਿਯੰਕਾ ਨੇ ਔਰਤਾਂ ਨੂੰ ਕਾਂਗਰਸ ਦੀਆਂ ਯੋਜਨਾਵਾਂ ਬਾਰੇ ਦੱਸਿਆ। ਪ੍ਰਿਅੰਕਾ ਨੇ ਕਿਹਾ, ਮੈਂ ਇਨ੍ਹਾਂ ਔਰਤਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਲਈ ਇਨ੍ਹਾਂ ਨਾਲ ਮੁਲਾਕਾਤ ਕਰਨ ਆਈ। ਇੰਨਾ ਹੀ ਨਹੀਂ ਔਰਤਾਂ ਨਾਲ ਪ੍ਰਿਯੰਕਾ ਗਾਂਧੀ ਨੇ ਖਾਣਾ ਵੀ ਖਾਧਾ। ਪ੍ਰਿਯੰਕਾ ਨੇ ਆਲੂ ਦੇ ਪਰਾਠੇ, ਗੁੜ ਅਤੇ ਸਲਾਦ ਖਾਧਾ।


 
< Prev   Next >

Advertisements

Advertisement
Advertisement
Advertisement
Advertisement
Advertisement