:: ਲੋਕਤੰਤਰ ਦੀ ਰੱਖਿਆ ਕਰਨਾ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ: ਰਾਹੁਲ ਗਾਂਧੀ   :: ਰਾਜਨੀਤੀ ਨੂੰ ਲੈ ਕੇ ਕਾਂਗਰਸ ਦੇ ਗੰਭੀਰ ਨਾ ਹੋਣ ਕਾਰਨ ਮੋਦੀ ਹੋਰ ਸ਼ਕਤੀਸ਼ਾਲੀ ਬਣਨਗੇ : ਮਮਤਾ   :: ਕਾਂਗਰਸ ਸੱਤਾ ਦਾ ਹਮੇਸ਼ਾ ਹੀ ਦੁਰਵਰਤੋਂ ਕਰਦੀ ਰਹੀ : ਅਮਿਤ ਸ਼ਾਹ   :: ਪੰਜਾਬ ਦੀਆਂ ਰਿਵਾਇਤੀ ਸਿਆਸੀ ਪਾਰਟੀਆਂ ਖ਼ਿਲਾਫ਼ ਚਢੂਨੀ ਨੇ ਖੋਲ੍ਹਿਆ ਮੋਰਚਾ, ਆਖੀ ਵੱਡੀ ਗੱਲ   :: ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ   :: ਦਿੱਲੀ-NCR ’ਚ ਵਧੇ ਡੇਂਗੂ ਮਾਮਲੇ, ਬੈੱਡਾਂ ਦੀ ਸਮੱਸਿਆ ਨਾਲ ਜੂਝ ਰਹੇ ਹਸਪਤਾਲ   :: TMC ਦਾ ਅਰਥ ‘ਟੈਂਪਲ’, ‘ਮਾਸਕ’ ਅਤੇ ‘ਚਰਚ’ ਹੈ : ਮਮਤਾ ਬੈਨਰਜੀ   :: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਜੀ-20 ਦੀ ਬੈਠਕ ’ਚ ਮਹਾਮਾਰੀ ਨਾਲ ਨਜਿੱਠਣ ’ਚ ਠੋਸ ਨਤੀਜੇ ਨਿਕਲਣ ਦੀ ਉਮੀਦ : ਵਿਦੇਸ਼ ਸਕੱਤਰ PRINT ਈ ਮੇਲ
g_20_291021.jpg
ਨਵੀਂ ਦਿੱਲੀ--29ਅਕਤੂਬਰ21-(ਮੀਡੀਦੇਪੰਜਾਬ)-- ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਨੇ ਵੀਰਵਾਰ ਨੂੰ ਕਿਹਾ ਕਿ ਇਟਲੀ ’ਚ ਜੀ-20 ਸ਼ਿਖਰ ਸੰਮੇਲਨ ’ਚ ਕੋਰੋਨਾ ਮਹਾਮਾਰੀ ਨਾਲ ਮੁਕਾਬਲੇ ਸਮੇਤ ਭਵਿੱਖ ’ਚ ਪੇਸ਼ ਆਉਣ ਵਾਲੀ ਅਜਿਹੀਆਂ

 ਹੀ ਚੁਣੌਤੀਆਂ ਨੂੰ ਲੈ ਕੇ ‘ਠੋਸ ਨਤੀਜੇ’ ਨਿਕਲ ਸਕਦੇ ਹਨ ਅਤੇ ਗਲੋਬਲ ਸਿਹਤ ਢਾਂਚਾ, ਆਰਥਿਕ ਸੁਧਾਰ ਵਰਗੇ ਮੁੱਦਿਆਂ ’ਤੇ ਚਰਚਾ ਹੋਵੇਗੀ। ਵਿਦੇਸ਼ ਸਕੱਤਰ ਨੇ ਇਹ ਵੀ ਕਿਹਾ ਕਿ ਭਾਰਤ ਪੈਰਿਸ ਸਮਝੌਤੇ ਦੇ ਅਧੀਨ ਤੈਅ ਟੀਚਿਆਂ ਨੂੰ ਪੂਰਾ ਕਰਨ ਦੀ ਰਾਹਤ ’ਤੇ ਹੈ ਅਤੇ ਉਹ ਵਿਕਾਸਸ਼ੀਲ ਦੇਸ਼ਾਂ ਨੂੰ ਜਲਵਾਯੂ ਤਬਦੀਲੀ ਦਾ ਸਾਹਮਣਾ ਕਰਨ ’ਚ ਮਦਦ ਕਰਨ ਵਿੱਤੀ ਸਰੋਤਾਂ ਅਤੇ ਤਕਨਾਲੋਜੀ ਨੂੰ ਉਪਲੱਬਧ ਕਰਵਾਉਣ ਸੰਬੰਧੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਦੀ ਉਮੀਦ ਕਰਦਾ ਹੈ। ਸ਼ਰਿੰਗਲਾ ਨੇ ਕਿਹਾ ਕਿ ਭਾਰਤ ਵਿਕਾਸਸ਼ੀਲ ਦੇਸ਼ਾਂ ਦੇ ਆਮ ਨਾਗਰਿਕਾਂ ਅਤੇ ਜੀ-20 ’ਚ ਉੱਭਰਦੀ ਹੋਈਆਂ ਅਰਥਵਿਵਸਥਾਵਾਂ ਦੀ ਆਵਾਜ਼ ਬਣਿਆ ਰਹੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਕਤੂਬਰ ਤੋਂ 2 ਨਵੰਬਰ ਤੱਕ ਰੋਮ ਅਤੇ ਗਲਾਸਗੋ ਦੀ ਯਾਤਰਾ ’ਤੇ ਰਹਿਣਗੇ। ਵਿਦੇਸ਼ ਸਕੱਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਟਲੀ ਦੇ 29 ਤੋਂ 31 ਅਕਤੂਬਰ ਤੱਕ ਜੀ-20 ਦੇਸ਼ਾਂ ਦੇ ਸਮੂਹ ਦੇ ਸ਼ਿਖਰ ਸੰਮੇਲਨ ’ਚ ਹਿੱਸਾ ਲੈਣ ਰੋਮ (ਇਟਲੀ) ’ਚ ਰਹਿਣਗੇ ਅਤੇ ਇਸ ਤੋਂ ਬਾਅਦ 26ਵੇਂ ਕਾਨਫਰੰਸ ਆਫ਼ ਪਾਰਟੀਜ਼ (ਸੀ.ਓ.ਪੀ.-26) ’ਚ ਵਿਸ਼ਵ ਨੇਤਾਵਾਂ ਦੇ ਸ਼ਿਖਰ ਸੰਮੇਲਨ ’ਚ ਹਿੱਸਾ ਲੈਣ ਬ੍ਰਿਟੇਨ ਦੇ ਗਲਾਸਗੋ ਜਾਣਗੇ।

ਸ਼ਰਿੰਗਲਾ ਨੇ ਦੱਸਿਆ ਕਿ ਜੀ-20 ’ਚ ਕੋਰੋਨਾ ਮਹਾਮਾਰੀ ਅਤੇ ਭਵਿੱਖ ’ਚ ਸੰਭਾਵਿਤ ਕਿਸੇ ਮਹਾਮਾਰੀ ਦੇ ਪ੍ਰਬੰਧਨ ’ਤੇ ਧਿਆਨ ਦਿੱਤਾ ਜਾਵੇਗਾ ਅਤੇ ਗਲੋਬਲ ਸਿਹਤ ਢਾਂਚੇ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ,‘‘ਜੀ-20 ’ਚ ਇਸ ਬਾਰੇ ਠੋਸ ਨਤੀਜੇ ਸਾਹਮਣੇ ਆ ਸਕਦੇ ਹਨ। ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਇਕ ਤੰਤਰ ਸਥਾਪਤ ਕਰਨ ਦਾ ਵੀ ਸੁਝਾਅ ਹੈ।’’ ਵਿਦੇਸ਼ ਸਕੱਤਰ ਨੇ ਕਿਹਾ,‘‘ਭਵਿੱਖ ’ਚ ਅਜਿਹੀ ਕਿਸੇ ਮਹਾਮਾਰੀ ਦੇ ਆਉਣ ਦੀ ਸਥਿਤੀ ’ਚ ਇਸ ਨਾਲ ਨਜਿੱਠਣ ਲਈ ਕੌਮਾਂਤਰੀ ਸਹਿਯੋਗ ਅਤੇ ਗਠਜੋੜ ਨੂੰ ਜ਼ੋਰ ਦੇਣ ਲਈ ਜੀ-20 ਕਿਸੇ ਢਾਂਚੇ ਦੀ ਰਚਨਾ ਨੂੰ ਲੈ ਕੇ ਚਰਚਾ ਕਰ ਸਕਦਾ ਹੈ।’’ ਦੱਸਣਯੋਗ ਹੈ ਕਿ ਜੀ-20 ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਦਾ ਇਕ ਗਲੋਬਲ ਮੰਚ ਹੈ। ਇਸ ਦੇ ਮੈਂਬਰ ਦੇਸ਼ ’ਚ ਦੁਨੀਆ ਦੀ 80 ਫੀਸਦੀ ਜੀ.ਡੀ.ਪੀ., 75 ਫੀਸਦੀ ਗਲੋਬਲ ਕਾਰੋਬਾਰ ਸ਼ਾਮਲ ਹੈ। ਇਸ ਸਮੂਹ ਦੀ ਆਬਾਦੀ ਦੁਨੀਆ ਦੀ ਕੁੱਲ ਆਬਾਦੀ ਦਾ 60 ਫੀਸਦੀ ਹੈ। ਇਸ ਸਾਲ ਸਮੂਹ ਦਾ ਮੁੱਖ ਵਿਸ਼ਾ ਲੋਕ, ਪ੍ਰਿਥਵੀ ਅਤੇ ਖੁਸ਼ਹਾਲ ਹੈ। ਦੱਸ ਦੇਈਏ ਕਿ ਸੀ.ਓ.ਪੀ.-26 ਬੈਠਕ 31 ਅਕਤੂਬਰ ਤੋਂ 12 ਨਵੰਬਰ ਤੱਕ ਬ੍ਰਿਟੇਨ ਅਤੇ ਇਟਲੀ ਦੀ ਸਹਿ ਪ੍ਰਧਾਨਗੀ ’ਚ ਹੋ ਰਹੀ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement